ਮੈਂ ਮਿਲਿਆ - ਪਰਵਿੰਦਰ ਕੌਰ ਗਿੱਲ
ਅੱਜ ਮੈਂ ਨੂੰ ਮੈਂ ਮਿਲਿਆ ,
ਲੰਬੀਆਂ ਬਾਤਾਂ ਚੱਲੀਆਂ ਨੇ।
ਮੇਰੇ ਦਿਲ ਦਾ ਵਿਹੜਾ ਸੀ ਸੁੰਨਾ,
ਖੁਸ਼ੀਆਂ ਨੇ ਅੱਜ ਥਾਵਾਂ ਮੱਲੀਆਂ ਨੇ।
ਕੁਝ ਕੁ ਪੁਰਾਣੇ ਵਖ਼ਤ ਦੀਆਂ,
ਅਸਾਂ ਯਾਦਾਂ ਠੱਲੀਆਂ ਨੇ।
ਮੇਰੇ ਦਿਲ ਵਿੱਚ ਜੋ ਵੱਸ ਰਹਿੰਦੀਆਂ,
ਮੇਰੇ ਪਿੰਡ ਦੀਆਂ ਗਲੀਆਂ ਨੇ।
ਬੇਫ਼ਿਕਰਾ ਜਿਹਾ ਬਚਪਨ ਮੇਰਾ,
ਕਿੱਥੇ ਉਡਾਰੀ ਮਾਰ ਗਿਆ ?
ਸਭ ਦੇ ਚਿਹਰੇ ਦੀ ਰੌਣਕ,
ਪਤਾ ਨਹੀਂ ਕਿੱਥੇ ਹਾਰ ਗਿਆ?
ਜਿੰਨਾ ਯਾਰਾਂ ਨਾਲ ਫਿਰਦੇ ਸੀ,
ਕੰਮਾਂ- ਕਾਰਾਂ 'ਚ ਰੁੱਝ ਗਏ ਨੇ।
ਜਿਨ੍ਹਾਂ ਚਿਹਰਿਆਂ 'ਤੇ ਹਾਸੇ ਸੀ,
ਅੱਜ ਉਹ ਚਿਹਰੇ ਬੁੱਝ ਗਏ ਨੇ।
ਦੁਨੀਆਂ ਦੇ ਇਸ ਰੰਗਲੇ ਬਾਗ ਵਿੱਚ,
ਖਿੜਦੀਆਂ ਰੋਜ਼ ਨਵੀਆਂ ਕਲੀਆਂ ਨੇ ।
ਜ਼ਿੰਦਗੀ ਨੂੰ ਜਿੱਤਣ ਦੀ ਕੋਸ਼ਿਸ਼ ਵਿੱਚ,
ਪਤਾ ਹੀ ਨਾ ਲੱਗਾ, ਕਦੋਂ ਉਮਰਾਂ ਢਲੀਆਂ ਨੇ।
ਬਚਪਨ ਸਾਥੋਂ ਖੁੰਝ ਗਿਆ,
ਜ਼ਿੰਮੇਦਾਰੀਆਂ ਆ ਰਲੀਆਂ ਨੇ।
ਅੱਜ ਮੈਂ ਨੂੰ ਮੈਂ ਮਿਲਿਆ,
ਲੰਬੀਆਂ ਬਾਤਾਂ ਚੱਲੀਆਂ ਨੇ।।
ਪਰਵਿੰਦਰ ਕੌਰ ਗਿੱਲ
ਸ.ਮ.ਸ.ਸ.ਸਕੂਲ ਸ਼ੇਰੋੰ
(ਸੰਗਰੂਰ)
ਮੋ.ਨੰ:79863 -57337