ਬੱਚਿਆ ਦੇ ਭਵਿੱਖ ਨਾਲ ਖਿਲਵਾੜ - ਗੌਰਵ ਧੀਮਾਨ
ਹਰ ਕਸਬੇ ਵਿੱਚ ਇੱਕ ਆਗਨਵਾੜੀ,ਸਕੂਲ ਖੋਲ੍ਹਿਆ ਗਿਆ ਹੈ। ਜਿੱਥੇ ਬੱਚਿਆ ਦਾ ਭਵਿੱਖ ਖ਼ਰਾਬ ਨਾ ਹੋਵੇ। ਅੱਜ ਦਾ ਸਮਾਂ ਬਿਨਾਂ ਰੁੱਕੇ ਤੇਜ਼ੀ ਨਾਲ ਅੱਗੇ ਵੱਲ ਵੱਧ ਰਿਹਾ ਹੈ। ਹਰ ਸਾਲ ਅਪ੍ਰੈਲ ਦੇ ਮਹੀਨੇ ਤੋਂ ਬੱਚਿਆ ਦਾ ਦਾਖ਼ਲਾ ਸ਼ੁਰੂ ਹੋ ਜਾਂਦਾ ਹੈ। ਇਹ ਸੱਚ ਹੈ ਕਿ ਬੱਚਿਆ ਦਾ ਦਾਖ਼ਲਾ ਪ੍ਰੀਖਿਆ ਤੋਂ ਬਾਅਦ ਅਗਲੀ ਜਮਾਤ ਜਾਂ ਫਿਰ ਨਵੇਂ ਬੱਚਿਆ ਦੇ ਪੜ੍ਹਨ ਯੋਗ ਲਿਆ ਜਾਂਦਾ ਹੈ। ਬੱਚਿਆ ਦਾ ਭਵਿੱਖ ਖ਼ਰਾਬ ਨਾ ਹੋਵੇ ਇਸ ਲਈ ਹਰ ਬੱਚੇ ਦੇ ਮਾਤਾ ਪਿਤਾ ਦਾਖ਼ਲਾ ਕਰਵਾਉਂਦੇ ਹਨ। ਹੁਣ ਚੱਲ ਰਿਹਾ ਸਮਾਂ ਜੋ ਕਦੇ ਵੀ ਰੁੱਕਦਾ ਨਹੀਂ ਜਿਸਨੂੰ ਪਹਿਚਾਣ ਸਿਰਫ ਖੁਦ ਦੀ ਹੈ ਕਿ ਮੈ ਕਿਸ ਰਫ਼ਤਾਰ ਨਾਲ ਚੱਲਣਾ ਹੈ ਤੇ ਕਿਸ ਰਫ਼ਤਾਰ ਨਾਲ ਬਦਲਣਾ। ਬੱਚਿਆ ਦਾ ਭਵਿੱਖ ਕਦੋਂ ਤੇ ਕਿੰਝ ਖ਼ਰਾਬ ਹੋਣ ਲੱਗਦਾ ਹੈ ਆਓ ਇਸ ਬਾਰੇ ਜਾਣੀਏ।
ਇੱਕ ਛੋਟੇ ਜਿਹੇ ਪਿੰਡ ਤੋਂ ਸ਼ਹਿਰ ਵੱਲ ਇੱਕ ਛੋਟਾ ਪਰਿਵਾਰ ਰਹਿਣ ਲੱਗ ਪਿਆ। ਕਈ ਸਾਲ ਬੀਤ ਗਏ ਉਸਦੀ ਪਹਿਚਾਣ ਸਿਰਫ਼ ਆਪਣੇ ਤੱਕ ਬਣੀ ਰਹੀ। ਸ਼ਹਿਰ ਵਿੱਚ ਕਿਰਾਏ ਉੱਤੇ ਰਹਿਣ ਕਰਕੇ ਉਹਨਾਂ ਦੇ ਬੱਚਿਆ ਦਾ ਦਾਖ਼ਲਾ ਨਹੀਂ ਹੋਇਆ ਕਿਉੰਕਿ ਪਹਿਚਾਣ ਚਿੰਨ ਕਿਸੇ ਹੋਰ ਦੇਸ਼ ਦਾ ਸੀ। ' ਹੁਣ ਇਸ ਬਾਰੇ ਥੋੜ੍ਹਾ ਡੂੰਘਾਈ ਨਾਲ ਸੋਚਦੇ ਹਾਂ ਕਿ ਬੱਚਿਆ ਦੇ ਭਵਿੱਖ ਨੂੰ ਪਹਿਚਾਣ ਚਿੰਨ ਦੇ ਰਾਹੀ ਹੀ ਪੜ੍ਹਾਉਣਾ ਚਾਹੀਦਾ ਹੈ ਜਾਂ ਫਿਰ ਉਸਦਾ ਦਾਖ਼ਲਾ ਦੇਣ ਤੋਂ ਇੰਨਕਾਰ ਕਰਕੇ ਬਿਨਾਂ ਕਿਸੇ ਮਦਦ ਤੋਂ ਇਹ ਕਹਿ ਦੇਣਾ ਕਿ ਦਾਖ਼ਲਾ ਇੱਥੇ ਨਹੀਂ ਹੋ ਸਕਦਾ। ਜਿੱਥੇ ਦੇ ਵਾਸੀ ਹੋ ਉੱਥੇ ਹੀ ਦਾਖ਼ਲਾ ਕਰਵਾਉਣਾ ਚਾਹੀਦਾ ਹੈ।'
ਹੁਣ ਇਸ ਵਿੱਚ ਬੱਚੇ ਦਾ ਕੀ ਕਸੂਰ ਹੈ। ਇੱਕ ਸਾਲ ਖ਼ਰਾਬ ਹੋ ਗਿਆ। ਸਿਰਫ਼ ਇਹ ਕਿਹਾ ਗਿਆ ਇੱਥੇ ਦਾਖ਼ਲਾ ਨਹੀਂ ਹੋ ਸਕਦਾ ਤੇ ਇਹ ਵੀ ਕਿਹਾ ਗਿਆ ਕਿ ਪਹਿਚਾਣ ਪੱਤਰ ਇੱਥੇ ਦਾ ਹੋਵੇ ਦੂਰ ਦੁਰਾਡੇ ਪਿੰਡ ਦਾ ਨਹੀਂ। ਪਹਿਚਾਣ ਪੱਤਰ ਬਣਾਇਆ ਗਿਆ ਹੀ ਕਿਉਂ...ਜਦੋਂ ਉਸਦੀ ਪਹਿਚਾਣ ਕੀਤੀ ਜਾ ਰਹੀ ਹੈ ਫਿਰ ਕਿਉਂ ਪਤਾ ਬਦਲਣ ਲਈ ਕਿਹਾ ਜਾ ਰਿਹਾ ਹੈ। ਚੱਲੋ ਜੀ ਮੰਨ ਵੀ ਲਈਏ...ਬਦਲ ਲਿਆ। ਜਿਸ ਬੱਚੇ ਨੂੰ ਮਨਾ ਕੀਤਾ ਗਿਆ ਉਹ ਗ਼ਰੀਬ ਘਰ ਦਾ ਸੀ। ਉਸਦੇ ਵਸਤਰ ਦੇਖ ਕੇ ਉਸਨੂੰ ਸਾਫ਼ ਮਨਾ ਕਰ ਦਿੱਤਾ ਗਿਆ ਕਿ ਉਸਨੂੰ ਦਾਖ਼ਲਾ ਇੱਥੇ ਨਹੀਂ ਮਿਲ ਸਕਦਾ।
ਸਪਸ਼ਟ ਕਹਿਣ ਦੀ ਵਜਾਏ ਅਧਿਆਪਕ ਸਾਹਿਬਾਨ ਨੇ ਪਹਿਚਾਣ ਪੱਤਰ ਬਦਲਣ ਦਾ ਕਿਹਾ। ਉਸ ਬੱਚੇ ਦਾ ਭਵਿੱਖ ਇੱਕ ਸਾਲ ਖ਼ਰਾਬ ਹੋ ਗਿਆ। ਉਸਦੇ ਮਾਤਾ ਪਿਤਾ ਜੀ ਸੁਵਿਧਾ ਕੇਂਦਰ ਵੀ ਗਏ ਪਰ ਦੇਰ ਨਾਲ ਪਹਿਚਾਣ ਪੱਤਰ ਬਦਲਣ ਕਾਰਨ ਉਸ ਬੱਚੇ ਦਾ ਦਾਖ਼ਲਾ ਨਹੀਂ ਹੋ ਪਾਇਆ ਤੇ ਉਸਦਾ ਇੱਕ ਸਾਲ ਖ਼ਰਾਬ ਹੋ ਗਿਆ। ਸਰਕਾਰ ਨੇ ਬਹੁਤ ਵਧੀਆ ਉਪਰਾਲਾ ਤਾਂ ਕੀਤਾ ਹੈ ਹਰ ਕਸਬੇ ਵਿੱਚ ਸਕੂਲ ਖੋਲ੍ਹ ਕੇ ਪਰ ਉਸ ਵਿੱਚ ਹੋ ਕੀ ਰਿਹਾ ਇਹ ਨਹੀਂ ਪਤਾ ਕੀਤਾ। ਉਥੋਂ ਦੇ ਅਧਿਆਪਕ ਕੁਝ ਦਾਖਲਿਆਂ ਵਿੱਚ ਵੱਧ ਪੈਸੇ ਲੈਂਦੇ ਹਨ। ਇੱਕ ਵਾਰ ਫਿਰ ਤੋਂ ਉਸ ਘਰ ਦਾ ਬੱਚਾ ਫਿਰ ਤੋਂ ਦਾਖ਼ਲਾ ਕਰਵਾਉਣ ਲਈ ਗਿਆ ਪਰ ਉਸਦਾ ਦਾਖ਼ਲਾ ਨਹੀਂ ਕੀਤਾ ਗਿਆ।
ਅੱਜ ਫਿਰ ਤੋਂ ਉਸਦੇ ਮਾਤਾ ਪਿਤਾ ਨਿਰਾਸ਼ ਹੋ ਕੇ ਵਾਪਸੀ ਘਰ ਪਰਤੇ ਤੇ ਮਕਾਨ ਮਾਲਿਕ ਨੂੰ ਆਖਿਆ ਉਹ ਆਖਦੇ ਹਨ ਬੱਚੇ ਦੀ ਉਮਰ ਅੱਠ ਸਾਲ ਹੈ ਜਿਸਨੂੰ ਛੇਵੀਂ ਜਮਾਤ ਵਿੱਚ ਦਾਖ਼ਲ ਨਹੀਂ ਕੀਤਾ ਜਾ ਸਕਦਾ। ਜਦੋਂ ਉਹ ਬੱਚਾ ਸੱਤ ਸਾਲ ਦਾ ਸੀ ਉਸ ਵਕ਼ਤ ਵੀ ਛੇਵੀਂ ਜਮਾਤ ਵਿੱਚ ਨਹੀਂ ਰੱਖਿਆ ਸੀ। ਉਸ ਵਕ਼ਤ ਕਹਿ ਦਿੱਤਾ ਸੀ ਪਹਿਚਾਣ ਪੱਤਰ ਬਦਲੋ। ਪੂਰਾ ਇੱਕ ਸਾਲ ਬੱਚੇ ਦਾ ਖ਼ਰਾਬ ਹੋ ਗਿਆ। ਕਿਸੇ ਨੇ ਵੀ ਉਸ ਬੱਚੇ ਵੱਲ ਨਹੀਂ ਦੇਖਿਆ। ਹੁਣ ਇੱਕ ਘਰ ਦਾ ਜੀਅ ਨਹੀਂ ਪੜ੍ਹਿਆ ਤੇ ਇਹਦਾ ਦੇ ਬਹੁਤ ਸਾਰੇ ਬੱਚੇ ਹਨ ਜੋ ਪਹਿਚਾਣ ਪੱਤਰ ਕਰਕੇ ਕਿਸੇ ਦੂਜੇ ਸ਼ਹਿਰ ਜਾ ਕੇ ਨਹੀਂ ਪੜ੍ਹ ਸਕਦੇ। ਇਹ ਕਿਵੇਂ ਦਾ ਕਾਨੂੰਨ ਹੈ ਜਿੱਥੇ ਬੱਚੇ ਨੂੰ ਦਾਖ਼ਲਾ ਨਹੀਂ ਦਿੱਤਾ ਜਾ ਰਿਹਾ ਤੇ ਪੜ੍ਹਨਯੋਗ ਹੋਣ ਦੇ ਬਾਵਜੂਦ ਵੀ ਉਸ ਬੱਚੇ ਦਾ ਭਵਿੱਖ ਖ਼ਰਾਬ ਕੀਤਾ ਜਾ ਰਿਹਾ ਹੈ।
ਜਿਸ ਬੱਚੇ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਉਸਦਾ ਆਉਣ ਵਾਲਾ ਸਮਾਂ ਕਿਸੇ ਗੁਨਾਹਗਾਰ ਹੋਣ ਤੋਂ ਘੱਟ ਨਹੀਂ। ਜਦੋਂ ਬੱਚਾ ਬੁਰੀ ਸੰਗਤ ਵਿੱਚ ਜਾਂਦਾ ਹੈ ਉਦੋਂ ਉਹ ਗਲਤ ਰਾਹ ਨੂੰ ਪਹਿਲ ਦਿੰਦਾ ਹੈ ਤੇ ਬੁਰੇ ਕੰਮ ਕਰਦਾ ਹੈ। ਅੱਜ ਦੇ ਦੌਰ ਵਿੱਚ ਕੁਝ ਦੌੜਾਂ ਅਸੀ ਆਪ ਖ਼ਤਮ ਕਰ ਦਿੱਤੀਆਂ ਹਨ। ਜਿਹਨਾਂ ਬੱਚਿਆ ਨੇ ਭਵਿੱਖ ਵਿੱਚ ਕੁਝ ਚੰਗਾ ਬਣਨਾ ਸੀ ਉਹ ਭਵਿੱਖ ਵਿੱਚ ਚੰਗੇ ਨਹੀਂ ਬਣ ਸਕੇ। ਉਸਦਾ ਕਾਰਨ ਇੱਕ ਨਾ ਦਾਖ਼ਲਾ ਹੋਣਾ ਤੇ ਨਾ ਦਾਖ਼ਲ ਹੋਣ ਦੇਣਾ ਹੈ। ਗ਼ਰੀਬ ਅਮੀਰ ਦਾ ਫ਼ਰਕ ਕਿਉਂ? ਜਾਤ ਪਾਤ ਵਿੱਚ ਫ਼ਰਕ ਕਿਉਂ? ਕਿਉਂ ਨਹੀਂ ਬਦਲਦਾ ਸਮਾਜ? ਇਹ ਸਭ ਆਮ ਸੁਣਨ ਵਿੱਚ ਜਰੂਰ ਹੋਵੇਗਾ ਪਰ ਇਹ ਬੱਚਿਆ ਦੇ ਭਵਿੱਖ ਖ਼ਰਾਬ ਹੋਣ ਦਾ ਚਿੰਨ੍ਹ ਹੈ।
ਗੌਰਵ ਧੀਮਾਨ
ਚੰਡੀਗੜ੍ਹ ਜ਼ੀਰਕਪੁਰ
ਸਪੰਰਕ 7626818016