ਮਾਣਮੱਤੀ ਫਿਲਮ ਲੇਖਿਕਾ 'ਸਿੰਮੀਪ੍ਰੀਤ ਕੌਰ' ਬਹੁ-ਕਲਾਵਾਂ ਦੀ ਮਲਿਕਾ ਹੈ - ਸ਼ਿਵਨਾਥ ਦਰਦੀ

ਪੰਜਾਬੀ ਫਿਲਮ ਜਗਤ ਵਿੱਚ ਕੁੱਝ ਅਜਿਹੀਆਂ ਅਜ਼ੀਮ ਚਰਚਿਤ ਸਖਸ਼ੀਅਤਾਂ ਹਨ, ਜਿੰਨਾ ਉਪਰ ਵਾਹਿਗੁਰੂ ਦੀ ਅਪਾਰ ਕਿਰਪਾ ਹੁੰਦੀ ਹੈ। ਓਨਾਂ ਨੂੰ ਵਾਹਿਗੁਰੂ ਨੇ ਬਹੁ-ਕਲਾਵਾਂ ਦਾ ਵਿਸੇਸ਼ ਸਨਮਾਨ ਬਖਸ਼ਿਆਂ ਹੁੰਦਾ ਹੈ। ਅਜਿਹੀ ਹੀ ਇਕ ਮਾਣਮੱਤੀ ਸਖਸ਼ੀਅਤ ਹੈ , "ਸਿੰਮੀਪ੍ਰੀਤ ਕੌਰ", ਜਿੰਨਾ ਨੇ ਇਕ ਦਰਜਨ ਤੋ ਵੱਧ ਪੰਜਾਬੀ ਲਘੂ ਫ਼ਿਲਮ , ਫੀਚਰ ਫ਼ਿਲਮ ਤੇ ਵੈੱਬਸੀਰੀਜ਼ ਦੀ ਸਟੋਰੀ , ਸਕ੍ਰੀਨ ਪਲੇਅ, ਡਾਈਲੋਗ,ਐਗਜੀਕਿਊਟ ਪ੍ਰੋਡਿਊਸਰ ਤੇ ਡਾਇਰੈਕਟਰ ਵਜੋ ਕੰਮ ਕੀਤਾ।
   ਏਥੇ ਬਸ ਨਹੀ , ਓਨਾਂ ਪੰਜਾਬੀ ਸੰਗੀਤਕ ਖੇਤਰ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਤੇ ਸਹਿਤਕ ਖੇਤਰ ਵਿੱਚ ਉਭਰ ਕੇ ਸਾਹਮਣੇ ਆਈ। ਓਨਾਂ ਦੀ ਇਕ ਲਘੂ ਫਿਲਮ ਨੂੰ ਕਈ ਅਵਾਰਡ ਵੀ ਮਿਲ ਚੁੱਕੇ ਹਨ। ਓਨਾਂ ਦੀ ਲਘੂ ਫ਼ਿਲਮ ਤੇ ਵੈੱਬਸੀਰੀਜ਼ ਨੂੰ ਚੌਪਾਲ, ਓ.ਟੀ.ਟੀ , ਪਿਟਾਰਾ ਟੀ.ਵੀ ਚੈਨਲ,ਆਸਰਾ ਮਿਊਜ਼ਿਕ ਚੈਨਲ, ਮੈਕਸ ਪਲੇਅਰ ਤੇ ਐਮਾਜੋਨ ਆਦਿ ਚੈਨਲ ਤੇ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ।
   ਜੇਕਰ ਓਨਾਂ ਦੀਆਂ ਬੇਹਤਰੀਣ ਲਘੂ ਫ਼ਿਲਮ ਤੇ ਝਾਤ ਮਾਰੀਏ ਤਾਂ 'ਹੱਕ', ਤਰੇੜਾਂ,ਵਾਇਰਲ ਐਮ.ਐਸ. ਐਸ, ਤੂੰ ਯਾ ਮੈ, ਮਿਸਿਜ਼ ਮੋਮ, ਮਾਪੇ , ਮਾਂਵਾਂ ਕਿਧਰ ਜਾਣ, ਲਵ ਗੇਮ , ਲਵ ਗੇਮ 2, ਮਾਹੀ ਵੇ, ਏਕ ਅਰਦਾਸ ਤੇ ਲਿਟਲ ਏਂਜਲਸ ਆਦਿ ਫ਼ਿਲਮ ਆਸਰਾ ਮਿਊਜ਼ਿਕ ਚੈਨਲ ਤੇ ਦਰਸ਼ਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ । ਲਘੂ ਫ਼ਿਲਮ 'ਭਟਕਣਾ' ਪੀ.ਟੀ.ਸੀ ਪੰਜਾਬੀ ਟੀ.ਵੀ ਚੈਨਲ ਤੇ ਬੇਹੱਦ ਪਸੰਦ ਕੀਤੀ ਜਾ ਰਹੀ, ਲਘੂ ਫ਼ਿਲਮ 'ਲਿਸਟ' ਤੇ 'ਚੀਸ' ਮੈਕਸ ਪਲੇਅਰ ਤੇ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਹੈ। ਲਘੂ ਫਿਲਮ 'ਹਾਈ ਸਕੂਲ ਲਵ' ਨੂੰ ਪਿਟਾਰਾ ਟੀ.ਵੀ ਚੈਨਲ, ਚੌਪਾਲ ਚੈਨਲ ਤੇ ਓ.ਟੀ.ਟੀ ਤੇ ਖੂਬ ਸਲਾਹਿਆ ਜਾ ਰਿਹਾ। ਜੋ ਅਜੋਕੀ ਨੌਜਵਾਨ ਪੀੜੀ , ਮਾਪਿਆਂ ਤੇ ਅਧਿਆਪਕਾਂ ਲਈ ਇਕ ਵਧੀਆ ਸੰਦੇਸ਼ ਛੱਡਦੀ ਹੈ।
   ਜੇਕਰ ਸਿੰਮੀਪ੍ਰੀਤ ਕੌਰ ਜੀ ਦੀ ਸਭ ਤੋ ਖੂਬਸੂਰਤ ਬੇਹਤਰੀਣ ਲਘੂ ਫਿਲਮ ਦੀ ਗੱਲ ਕਰੀਏ ਤਾਂ ਓਨਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਵਾਲੀ ਲਘੂ ਫ਼ਿਲਮ 'ਓ ਕਨੇਡਾ' ਜਿਸ ਨੇ ਸਿੰਮੀਪ੍ਰੀਤ ਕੌਰ ਜੀ ਨੂੰ ਬਹੁਤ ਸਾਰੇ ਅਵਾਰਡਾਂ ਦੀ ਹੱਕਦਾਰ ਬਣਾਇਆਂ ਅਤੇ ਇਕ ਚੰਗੀ ਲੇਖਿਕਾ ਹੋਣ ਦਾ ਮਾਣ ਦਿਵਾਇਆਂ।
   ਜੇਕਰ ਏਨਾਂ ਖੂਬਸੂਰਤ ਬੇਹਤਰੀਣ ਫੀਚਰ ਫ਼ਿਲਮ ਦੀ ਗੱਲ ਕਰੀਏ ਤਾਂ 'ਜਿੰਦਗੀ ਤੇਰਾ ਨਾਂ' ਜਿਸ ਵਿਚ ਪਾਲੀਵੁੱਡ ਦੀ ਦਿਗਜ ਅਦਾਕਾਰਾ ਪਦਮ ਸ੍ਰੀ ਨਿਰਮਲ ਰਿਸੀ ਤੇ ਕਈ ਨਾਮੀ ਅਦਾਕਾਰਾ ਨੇ ਬਾਕਮਾਲ ਦੀ ਅਦਾਕਾਰੀ ਨਾਲ ਸੁਮਾਰ ਕਰਵਾਇਆਂ।
 ਏਥੇ ਹੀ ਬਸ ਨਹੀ ਸਿੰਮੀਪ੍ਰੀਤ ਕੌਰ ਨੇ ਸੰਗੀਤਕ ਖੇਤਰ ਵਿਚ ਵੀ ਤਹਿਲਕਾ ਮਚਾਇਆਂ, ਜਦੋ ਓਨਾਂ ਪ੍ਰਸਿੱਧ ਲੋਕ ਗਾਇਕ ਪੰਮਾ ਸ਼ਾਇਰ ਦੇ 'ਟੱਪੇ', ਚਿੱਟਾ v/s ਮਾਪੇ, ਚਰਚਿਤ ਲੋਕ ਗਾਇਕ ਸੁੱਚਾ ਰੰਗੀਲਾ ਦਾ 'ਇੰਮਟੀ ਬਲੈਕ', ਲੋਕ ਗਾਇਕ ਲਾਡੀ ਧਾਲੀਵਾਲ ਦਾ ਗੀਤ 'ਗਰਾਰੀ' ਤੇ ਲੋਕ ਗਾਇਕ ਤਾਜ ਸਿੰਘ ਦੇ ਗੀਤ 'ਮਾਂ' ਦਾ ਖੂਬਸੂਰਤ ਫਿਲਮਾਂਕਣ ਕਰ ਇਕ ਵਧੀਆਂ ਡਾਇਰੈਕਟਰ ਹੋਣ ਦੀ ਭੂਮਿਕਾ ਨਿਭਾਈ।
  ਜੇਕਰ ਓਨਾਂ ਦੀ ਸਹਿਤਕ ਪਰਵਾਜ਼ ਵੱਲ ਨਿਗਾਹ ਮਾਰੀਏ ਤਾਂ ਓਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਬੇਹਤਰੀਣ ਪੁਸਤਕਾਂ ਪਾਈਆਂ , ਜਿਵੇਂ ਕਿ 'ਗੀਤਾਂ ਦੀ ਰਾਣੀ' ;ਮਹਿਕਦੀ ਸਵੇਰ, ਗੁਰਮੀਤ ਬਾਵਾ ( ਲੰਮੀ ਹੇਕ ਦੀ ਮਲਿਕਾ),ਹੋਂਦ, 21ਵੀਂ ਸਦੀ ਦਾ ਨਾਰੀ-ਕਾਵਿ ( ਅਲੋਚਨਾ ਦ੍ਰਿਸ਼ਟੀ), ਸਰਬਜੀਤ ਕੌਰ ਜੱਸ (ਕਾਵਿ ਸਮੀਖਿਆ) ਤੇ ਡਾਂ. ਅਮਰ ਕੋਮਲ ਦਾ (ਕਾਵਿਲੋਕ) ਦਾ ਸੰਪਾਦਕ ਕਰ ਨਵੇਕਲੀ ਭੱਲ ਸਥਾਪਿਤ ਕੀਤੀ ।
   ਪ੍ਰਮਾਤਮਾ ਸਿੰਮੀਪ੍ਰੀਤ ਕੌਰ ਜੀ ਦੀ ਝੋਲੀ ਸਫਲਤਾਵਾਂ ਨਾਲ ਭਰੀ ਰੱਖਣ। ਓਨਾਂ ਦੀ ਖੂਬਸੂਰਤ ਲਿਖਤਾਂ ਪਰਵਾਜ਼ ਭਰਨ ਤੇ ਮੰਜ਼ਿਲਾਂ ਨੂੰ ਛੂਹਣ। ਆਮੀਨ
  ਸ਼ਿਵਨਾਥ ਦਰਦੀ ਫ਼ਰੀਦਕੋਟ
   ਫ਼ਿਲਮ ਜਰਨਲਿਸਟ
  ਸੰਪਰਕ:- 9855155392