ਸਰਧਾਂਜਲੀ - ਗੁਰਭਿੰਦਰ ਗੁਰੀ

ਪਿਆਰੀ ਦਾਦੀ ਮਾਂ ਭਗਵਾਨ ਕੌਰ ਨੂੰ 
ਬੁੱਕਲ ਤੇਰੀ ਦਾ ਨਿੱਘ ਦਾਦੀ ,
ਮਿਲਣਾ ਫੇਰ ਦੁਬਾਰਾ ਨਹੀ ਮੈਨੂੰ ।
ਬਚਪਨ ਵਾਲੀ ਤੇਰੀ ਲੋਰੀ ,
ਸੁਣਾਉਂਦਾਂ ਕਿਉਂ ਕੋਈ ਤਾਰਾ ਨੀ ਮੈਨੂੰ ।
ਵਿਹੜੇ ਦੇ ਵਿੱਚ ਰੁੱਖ ਵਰਗੀ ਮਾਂ,
 ਠੰਡੀ ਮਿੱਠੀ ਛਾਂ ਸੀ ਤੇਰੀ ।
ਮਮਤਾ ਤੇਰੀ ਸਮੁੰਦਰ ਗਹਿਰਾ ,
ਪਿਆਰੀ ਦਾਦੀ ਮਾਂ ਸੀ ਮੇਰੀ ।
ਕੁੱਟ ਕੁੱਟ ਚੂਰੀ ਦੇਸੀ ਘਿਉ ਦੀ,
 ਹੱਥਾਂ ਨਾਲ ਖਵਾਉਂਦੀ ਸੀ ਮੈਨੂੰ ।
ਤੇਰੇ ਲਈ ਸੀ ਅੱਜ ਵੀ ਛੋਟਾ ,
ਝਿੜਕ ਕੇ ਕੋਲ਼ ਬਿਠਾਉਂਦੀ ਸੀ ਮੈਨੂੰ।
ਹੁਣ ਤਾਂ ਕੋਲੇ ਕੱਲੀਆਂ ਯਾਦਾਂ ,
ਗੁਰਭਿੰਦਰ ਗੁਰੀ ਦੇ ਰਹਿ ਗਈਆਂ ।
ਤੈਨੂੰ ਯਾਦਾਂ ਦੇ ਵਿੱਚ ਜਿਉਂਦੀ ਰੱਖੂ
 ਭਾਵੇਂ ਦੂਰੀਆਂ ਪੈ ਗਈਆਂ ।
ਗੁਰਭਿੰਦਰ ਗੁਰੀ