"ਬੇਨਾਮ ਧਰਤੀ 'ਤੇ ਪਹਿਲਾ ਪੈਰ ਰੱਖਣ ਵਾਲੇ ਦੱਖਣੀ ਭਾਰਤੀ ਸਨ ਨਾ ਕਿ ਯੂਰਪੀਨ" - ਸਿਡਨੀ ਤੋਂ ਮਨਮੋਹਨ ਸਿੰਘ ਖੇਲਾ

ਵਿਗਿਆਨੀਆਂ, ਖੋਜੀਆਂ ਅਤੇ ਇਤਹਾਸਕਾਰਾਂ ਵਲੋਂ ਸਾਂਝੇ ਤੌਰ ਸਾਲਾਂ ਬੱਧੀ ਕੀਤੀਆਂ ਗਈਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਸੂਰਜ ਮੰਡਲ ਵਿੱਚ ਸੂਰਜ ਤੋਂ ਵੱਖ ਹੋਈ ਧਰਤੀ ਦਾ ਉਤਲਾ ਤੱਲ ਠੰਡਾ ਹੋਣ ਦੇ ਕਰੋੜਾਂ ਸਾਲਾਂ ਬਾਅਦ ਪਾਣੀ ਦੀ ਹੋਂਦ ਹੋਣ ਉਪਰੰਤ ਇਸ ਦੁਨੀਆਂ ਰੂਪੀ ਧਰਤੀ ਦੇ ਦੱਖਣੀ ਅਫਰੀਕਾ ਵਾਲੇ ਪਾਸੇ ਹੀ ਪਹਿਲਾਂ ਪਹਿਲ ਬਨਸਪਤੀ ਸਮੇਤ ਜੀਵ ਜੰਤੂ ਪੈਦਾ ਹੋਏ ਸਨ।ਇਨ੍ਹਾਂ ਜੀਵ ਜੰਤੂਆਂ ਤੋਂ ਹੀ ਵਾਤਾਵਰਨ ਅਤੇ ਉਸ ਇਲਾਕੇ ਦੇ ਆਲੇ ਦੁਆਲੇ ਦੀਆਂ ਪ੍ਰਸਿਥਤੀਆਂ ਸਮੇਤ ਮੌਸਮ ਅਨੁਕੂਲ ਹੋਣ ਮੁਤਾਬਕ ਜਾਨਵਰਾਂ ਦਾ ਰੂਪ ਧਾਰਨ ਹੋਇਆ।ਇਨ੍ਹਾਂ ਜਨਵਰਾਂ ਦੀਆਂ ਕਈ ਨਸਲਾਂ ਵਿਚੋਂ ਹੀ ਸਮੇਂ ਦੇ ਪ੍ਰੀਵਰਤਨ ਹੋਣ ਕਰਕੇ ਵਾਤਾਵਰਨ ਅਤੇ ਆਲੇ ਦੁਆਲੇ ਦੀ ਲੋੜ ਮੁਤਾਬਕ ਹੋਰ ਜਾਨਵਰਾਂ ਦੇ ਰੂਪ ਬਦਲਦੇ ਰਹੇ ਅਤੇ ਇਨ੍ਹਾਂ ਦੇ ਸਰੀਰਕ ਅੰਗਾ ਵਿੱਚ ਪ੍ਰੀਵਰਤਨ ਹੁੰਦਾ ਰਿਹਾ।ਜਿਨ੍ਹਾਂ ਜਾਨਵਰਾਂ ਨੂੰ ਜਿਨ੍ਹਾਂ ਅੰਗਾ ਦੀ ਲੋੜ ਨਹੀ ਸੀ ਬਹੁਤ ਸਮੇਂ ਬਾਅਦ ਉਹ ਅਲੋਪ ਹੁੰਦੇ ਰਹੇ।ਇਨ੍ਹਾਂ ਦੇ ਹੀ ਸੁਧਰੇ ਰੂਪ ਵਿਚੋਂ ਹੀ "ਹੀਮੋ" ਅਥਵਾ ਮਾਨਸ ਜਾਤ ਨੇ ਅੰਦਾਜਨ ਅੱਜ ਤੋਂ ਕੋਈ ਦੋ ਲੱਖ ਸਾਲ ਪਹਿਲਾਂ ਦੱਖਣੀ ਅਫਰੀਕਾ 'ਚ ਜਨਮ ਲਿਆ।ਪਹਿਲੇ ਇੱਕ ਲੱਖ ਸਾਲ ਇਹ ਮਾਨਸ ਜਾਤ ਅਫਰੀਕਾ ਦੀ ਧਰਤੀ ਦੇ ਹਿੱਸੇ ਵਿੱਚ ਹੀ ਦੱਖਣ ਤੋਂ ਉੱਤਰ ਅਤੇ ਪੂਰਬ ਤੋਂ ਪੱਛਮ ਵੱਲ ਨੂੰ ਜਨਣ ਕ੍ਰਿਆ ਰਾਹੀਂ ਵਿਕਸਤ ਹੁੰਦੀ ਰਹੀ।ਵਿਗਿਆਨੀਆਂ ਖੋਜੀਆਂ ਅਤੇ ਇਤਿਹਾਸਕਾਰਾਂ ਦੇ ਅੰਦਾਜੇ ਮੁਤਾਬਕ ਇਹ ਕਿਆਸ ਕੀਤਾ ਗਿਆ ਹੈ ਕਿ "ਹੀਮੋ" ਹਿਊਮਨ ਜਨਣ ਕ੍ਰਿਆ 'ਚ ਹੋ ਰਹੇ ਵਾਧੇ ਅਤੇ ਆਪਣੇ ਖੁਰਾਕ ਦੇ ਸਾਧਨ ਅਤੇ ਵਾਤਾਵਰਨ ਨੂੰ ਵੀ ਆਪਣੇ ਅਨੁਕੂਲ ਲੱਭਦਾ ਹੋਇਆ ਬੜੀ ਕਾਮਯਾਬੀ ਨਾਲ ਇੱਕ ਲੱਖ ਅੱਸੀ ਹਜਾਰ ਸਾਲ ਪਹਿਲਾਂ ਅਫਰੀਕਾ ਦੀ ਧਰਤੀ ਤੋਂ ਬਾਹਰ ਨਿਕਲ ਕੇ ਦੁਨੀਆਂ ਦੇ ਹੋਰ ਦੇਸਾਂ ਦੀਆਂ ਧਰਤੀਆਂ ਉੱਤੇ ਪਹੁੰਚ ਗਿਆ ਸੀ।ਇਹ ਹੀਮੋ ਆਪਣੇ ਜਨਮ ਅਸਥਾਨ ਦੀ ਧਰਤੀ ਤੋਂ ਦੋ (ਵੇਵਜ਼) ਅਥਵਾ ਲਹਿਰਾਂ ਵਿੱਚ ਨਿਕਲ ਕੇ ਬਾਕੀ ਹੋਰ ਦੁਨੀਆਂ ਦੀਆਂ ਧਰਤੀਆਂ 'ਤੇ ਪਹੁੰਚਿਆ।ਪਹਿਲੀ ਵੇਵ ਇੱਕ ਲੱਖ ਸਾਲ ਆਪਣੀ ਧਰਤੀ ਦੇ ਸਾਰੇ ਭਾਗਾਂ 'ਚ ਫੈਲਦੀ ਰਹੀ।ਦੂਜੀ ਵੇਵ ਵਿੱਚ ਇਹ ਹੀਮੋ ਦੀ ਮਾਨਸ ਜਾਤ ਆਪਣੇ ਨਾਲ ਲਗਦੀਆਂ ਅਰਬ ਦੇਸਾਂ ਦੀਆਂ ਧਰਤੀਆਂ ਵਿੱਚ ਪਸਾਰਾ ਕਰਦੀ ਹੋਈ ਸੱਤਰ ਹਜਾਰ ਸਾਲ ਪਹਿਲਾਂ ਭਾਰਤ ਵਿੱਚ ਵੜ ਕੇ ਕਾਮਯਾਬੀ ਨਾਲ ਸਥਾਪਤ ਹੋ ਚੁੱਕੀ ਸੀ।ਇਨ੍ਹਾਂ ਦੀਆਂ ਸ਼ਖਾਵਾਂ ਭਾਰਤ ਵਿੱਚ ਸਥਾਪਨਾ ਕਰਨ ਬਾਅਦ ਇਨ੍ਹਾਂ ਵਿਚੋਂ ਕੁੱਝ ਕੁ ਹੀਮੋ ਅਰਬ ਦੇਸਾਂ ਅਤੇ ਮੱਧ ਅਤੇ ਪੂਰਬੀ ਉੱਤਰੀ ਏਸ਼ੀਆ ਰਸਤੇ ਯੋਰਪੀਨਾਂ ਦੇਸਾਂ ਦੀਆਂ ਧਰਤੀਆਂ ਵੱਲ ਵੱਧਦੀਆਂ ਹੋਈਆਂ ਚਾਲੀ ਹਜਾਰ ਸਾਲ ਪਹਿਲਾਂ ਸਾਏਬੇਰੀਆ ਪਹੁੰਚ ਕੇ ਸਾਰੇ ਯੋਰਪ ਵਿੱਚ ਫੈਲ ਗਈਆਂ ਸਨ।ਉਨ੍ਹਾਂ ਹੀ ਸ਼ਾਖਾਵਾਂ ਵਿਚੋਂ ਇਹ ਹੀਮੋ ਨਸਲ ਭਾਰਤ ਨਾਲ ਲਗਦੇ ਦੱਖਣੀ ਏਸ਼ੀਆ ਦੀਆਂ ਧਰਤੀਆਂ ਵਿਚੋਂ ਫੈਲਦੀਆਂ ਹੋਈਆਂ ਸਮੁੰਦਰ ਵਿੱਚ ਪਾਣੀ ਦਾ ਤੱਲ ਨੀਵਾਂ ਹੋਣ ਕਰਕੇ ਬਹੁਤ ਸਾਰੇ ਏਸ਼ੀਆ ਦੇ ਦੇਸਾਂ ਦੀਆਂ ਧਰਤੀਆਂ ਉਸ ਵੇਲੇ ਇੱਕ ਦੂਜੇ ਨਾਲ ਹੀ ਜੁੜੀਆਂ ਹੋਣ ਕਰਕੇ ਉਨ੍ਹਾਂ ਵਿੱਚ ਪਹੁੰਚ ਗਈਆਂ ਸਨ।ਇਹ ਹੀਮੋ ਦੀ ਮਾਨਸ ਜਾਤ ਕਈ ਥਾਵਾਂ ਤੋਂ ਥੱਲ ਰਸਤੇ 'ਤੇ ਕਈ ਥਾਵਾਂ ਤੋਂ ਜੱਲ ਰਸਤੇ ਫਿਲਪੀਨ, ਜਾਵਾ, ਸਮਾਟਰਾ, ਮਲੇਸ਼ੀਆ, ਇੰਡੋਨੇਸ਼ੀਆ, ਬਟਾਵੀਆ ਹੁੰਦੇ ਹੋਏ ਪਾਪੂਆ ਨਿਊ ਗਿਨੀ ਰਸਤੇ ਅੱਜ ਤੋਂ ਪੰਜਾਹ ਹਜਾਰ ਸਾਲ ਪਹਿਲਾਂ ਦੁਨੀਆਂ ਦੇ ਦੱਖਣ ਵਿੱਚ ਪੈਂਦੀ ਬਿਨਾ ਨਾਮ ਤੋਂ "ਸਾਹੁਲ" ਨਾਮ ਵਾਲੀ "ਦੱਖਣੀ ਅਣਜਾਣ ਧਰਤੀ" ਜਿਸ ਨੂੰ ਅੱਜ ਦੇ ਮਾਨਵ ਨੇ ਅਸਟ੍ਰੇਲੀਆ ਦਾ ਨਾਮ ਦਿੱਤਾ ਹੋਇਆ ਹੈ ਵਿਖੇ ਪਹੁੰਚ ਗਈ ਸੀ।ਯੋਰਪ ਵਿਚੋਂ ਹੁੰਦੀ ਹੋਈਾ ਇਹ ਹੀਮੋ ਦੀ ਮਾਨਸ ਜਾਤ ਪੰਦਰਾਂ ਹਜਾਰ ਤੋਂ ਵੀਹ ਹਜਾਰ ਸਾਲ ਪਹਿਲਾਂ ਅਮਰੀਕਾ ਸਮੇਤ ਉਸ ਦੇ ਨਾਲ ਲਗਦੇ ਦੇਸਾਂ ਵਿੱਚ ਵੀ ਪਹੁੰਚ ਗਈ ਸੀ।
ਪੰਜਾਹ ਹਜਾਰ ਸਾਲ ਪਹਿਲਾਂ ਸਮੂੰਦਰੀ ਰਸਤੇ ਆਖਰੀ ਬਰਫੀਲੇ ਕਾਲ ਸਮੇਂ ਇਹ ਲਹਿਰ ਦੱਖਣੀ ਦਿਸ਼ਾਵਾਂ ਵੱਲ਼ ਨੂੰ ਤੁਰੀ ਪਰ ਇਸ ਹਿਊਮਨ ਹੀਮੋ ਦੀ ਮਾਨਵ ਜਾਤ ਨੂੰ ਜਾਣਾ ਕਾਫੀ ਮੁਸ਼ਕਲ ਸੀ।ਜਿਹੜੀ ਕਿ ਦੱਖਣੀ ਏਸ਼ੀਆ ਦੇ ਹਿੱਸੇ ਤੋਂ ਵੱਖ ਹੋ ਕੇ ਅਸਟ੍ਰੇਲੀਆ ਮਹਾਂਦੀਪ ਦੀ ਧਰਤੀ ਵੱਲ਼ ਵੱਧਦੀ ਸੀ।ਸਮੂੰਦਰੀ ਪਾਣੀ ਜੰਮਿਆ ਹੋਇਆ ਸੀ ਜਾਂ ਪਾਣੀ ਵਿੱਚ ਬੇਅੰਤ ਗਲੈਸ਼ੀਅਰ ਅਰਥਾਤ ਬਰਫ ਦੇ ਬਹੁਤ ਵੱਡੇ ਵੱਡੇ ਤੌਦੇ ਤੈਰਦੇ ਸਨ।ਇਨ੍ਹਾਂ ਸੱਭ ਕਠਿਨਾਈਆਂ ਵਿਚੋਂ ਦੱਖਣੀ ਏਸ਼ੀਆਂ ਦੀਆਂ ਧਰਤੀਆਂ ਰਾਂਹੀ ਪਹੁੰਚਦੀਆਂ ਹੋਈਆਂ ਪਾਪੁਆ ਨਿਊ ਗਿਨੀ ਰਾਹੀਂ ਵਿਚਰਦਿਆਂ ਤਕਰੀਬਨ ਸੱਠ ਕੁ ਮੀਲ ਲੱਗਭੱਗ ਸੌ ਕਿਲੋਮੀਟਰ ਦੇ ਬਹੁਤ ਔਖੇ ਰਸਤੇ ਦੱਖਣੀ ਬੇਨਾਮ ਧਰਤੀ ਉੱਤੇ ਇਹ ਮਾਨਵ ਪੰਜਾਹ ਹਜਾਰ ਸਾਲ ਪਹਿਲੋਂ ਪਹੁੰਚ ਗਿਆ ਸੀ।ਜਿਹੜਾ ਕਿ ਯੋਰਪੀਨ ਲੋਕਾਂ ਦੇ ਆਉਣ ਤੱਕ ਜੰਗਲਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾਂ ਘਾਹ ਫੁਸ ਦੀਆਂ ਝੌਪੜੀਆਂ ਜਾਂ ਕੁਲੀਆਂ ਬਣਾ ਕੇ ਜਾਨਵਰਾਂ ਵਾਂਗ ਹੀ ਰਹਿੰਦਾ ਰਿਹਾ ਹੈ।ਆਪਣੀ ਭੁੱਖ ਮਿਟਾਉਣ ਲਈ ਪੰਛੀ ਜਾਂ ਜਾਨਵਰ ਮਾਰ ਕੇ ਖਾਂਦਾ ਸੀ ਜਾਂ ਫਿਰ ਦਰਖਤਾਂ ਦੇ ਪੱਤੇ ਫਲ਼ ਫੁੱਲ ਵਗੈਰਾ ਖਾ ਕੇ ਆਪਣਾ ਪੇਟ ਭਰਦਾ ਰਿਹਾ ਹੈ।ਵਰਤਮਾਨ ਵਿਗਿਆਨੀਆਂ ਵਲੋਂ ਇਸ ਧਰਤੀ ਦੇ ਇਨ੍ਹਾਂ ਮੂਲਵਾਸੀ ਲੋਕਾਂ ਨੂੰ ਓਬਰਿਜਨਲ ਨਸਲ ਦਾ ਨਾਮ ਦਿੱਤਾ ਗਿਆ ਹੈ।
ਇਸ ਸੱਭ ਕੁੱਝ ਵਾਰੇ ਪਤਾ ਉਦੋਂ ਲੱਗਾ ਜਦੋਂ ਵਰਤਮਾਨ ਵਿਗਿਆਨੀਆਨੀ ਦੀ ਇੱਕ ਟੀਮ ਵਲੋਂ ਜਿਸ 'ਚ ਕਈ ਹੋਰ ਵਿਗਿਆਨੀਆਂ ਸਮੇਤ ਪ੍ਰੋਫੈਸਰ ਡਾਕਟਰ ਮਾਰਕ ਸਟੋਨਕਿੰਗ ਅਤੇ ਡਾਕਟਰ ਆਰੀਨਾ ਪੁਗਚ ਹੋਰੀਂ ਵੀ ਸ਼ਾਮਲ ਸਨ ਇਨ੍ਹਾਂ ਸਾਰਿਆਂ ਨੇ The Max Planck Institute Evolutionary Anthropology in Lepzig, GERMANY ਵਿਖੇ ਅਸਟ੍ਰੇਲੀਅਨ ਓਵਰਿਜਨਲ ਨਸਲ ਦੇ ਲੋਕਾਂ ਸਮੇਤ ਪਾਪੂਆ ਨਿਊ ਗਿਨੀਅਨ,ਫਿਲਪੀਨੀਅਨ,ਮਾਮਾਨਾਵੀਅਨ,ਇੰਡੋਨੇਸ਼ੀਅਨ, ਸਾਊਥ ਈਸਟ ਏਸ਼ੀਅਨ ਦੇਸਾਂ ਦੇ ਲੋਕਾਂ ਸਮੇਤ ਦੱਖਣੀ ਭਾਰਤੀਆਂ ਸਮੇਤ ਇਨ੍ਹਾਂ ਨਾਲ ਲਗਦੇ ਸਾਰੇ ਦੇਸਾਂ ਦੀ ਵੱਖੋ-ਵੱਖਰੀ ਪਾਪੂਲੇਸ਼ਨ ਵਿਚੋਂ 344 ਲੋਕਾਂ ਦੇ (ਡੀ ਐਨ ਏ) ਟੈਸਟ ਲਈ ਲਏ ਗਏ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿੱਚ (ਡੀ ਐਨ ਏ) ਟੈਸਟ ਕੀਤਾ ਗਿਆ।ਜਿਸ ਦੀ ਪੂਰੀ ਰਿਪੋਰਟ ਵਿੱਚ ਸਿੱਧ ਹੋਇਆ ਹੈ ਕਿ ਓਬਰਿਜਨਲਾਂ ਦੀ ਪਿੱਛੋਂ 141ਵੀਂ ਨਸਲ 4230 ਸਾਲ ਪਹਿਲਾਂ ਆਏ ਭਾਰਤੀਆਂ ਦੀ ਨਸਲ ਇਨ੍ਹਾਂ ਵਿੱਚ ਜਜਬ ਹੋ ਗਈ ਹੋਈ ਹੈ।ਇਸ ਰਿਪੋਰਟ ਅਨੁਸਾਰ ਅੱਜ ਦੇ ਓਬਰਿਜਨਲ ਲੋਕਾਂ ਵਿੱਚ 11% ਜੀਨ ਜੀਵਾਣੂ ਵਿਸ਼ਾਣੂ ਅੰਸ਼ ਭਾਰਤੀ ਨਸਲ ਦਾ ਪਾਇਆ ਗਿਆ।ਇਸ ਤਰ੍ਹਾਂ ਰਿਪੋਰਟ ਮੁਤਾਬਕ ਭਾਰਤੀ ਨਸਲ ਦੇ ਕੁੱਤਿਆਂ ਵਰਗੇ ਡੀਗੋ ਕੁੱਤੇ ਵੀ ਭਾਰਤ ਸਮੇਤ ਏਸ਼ੀਆ ਵਲੋਂ ਹੀ ਆਏ ਸਾਬਤ ਹੋਏ ਹਨ।ਇਸ ਟੀਮ ਵਲੋਂ ਕੀਤੀ ਗਈ ਸੱਟਡੀ ਦੀ ਰਿਪੋਰਟ ਨੂੰ ਜਨਰਲ ਪ੍ਰੋਸੀਡਿੰਗ ਆਫ ਨੈਸ਼ਨਲ ਐਕਾਡਮੀ ਆਫ ਸਾਇੰਸ ਵਲੋਂ 14 ਜਨਵਰੀ 2013 ਨੂੰ ਮੀਡੀਏ 'ਚ ਪ੍ਰਕਾਸ਼ਿਤ ਕਰਨ ਲਈ ਭੇਜਿਆ ਗਿਆ।ਇਹ ਸਾਰੀ ਰਿਪੋਰਟ ਅਸਟ੍ਰੇਲੀਆ ਸਮੇਤ ਦੁਨੀਆਂ ਦੀਆਂ ਕਈ ਵੱਖ ਵੱਖ ਅਖਬਾਰਾਂ ਜਿਵੇਂ 'ਇੰਟਰਨੈਸ਼ਨਲ ਬਿਜਨੈੱਸ ਟਾਈਮਜ਼', 'ਡੇਲੀ ਮੇਲ', 'ਏੇ ਬੀ ਸੀ ਨਿਊਜ' 'ਐਸ ਬੀ ਐਸ' , 'ਦਾ ਟੈਲੀਗਰਾਫ', 'ਦਾ ਸਿਡਨੀ ਮੋਰਨਿੰਗ ਹੈਲਰਡ', 'ਟਾਈਮਜ਼ ਆਫ ਇੰਡੀਆ', 'ਦਾ ਕਨਵਰਸੇਸਨ', 'ਅਸਟ੍ਰੇਲੀਆ ਜੋਗਰਾਫਿਕ', 'ਦਾ ਸੀਕਰ', 'ਬੀ ਬੀ ਸੀ' ਆਦਿ ਸਮੇਤ ਮੀਡੀਏ ਵਿੱਚ ਵੱਖੋ-ਵੱਖਰੇ ਸਮਿਆਂ 'ਚ ਜਿਵੇਂ ਕਿ 14,15,16,17 ਜਨਵਰੀ 2013 ਨੂੰ ਛੱਪ ਗਈ ਸੀ।ਇਹ ਰਿਪੋਰਟ Max Planck Institute Evolutionary Anthropology in Lepzig, GERMANY ਵਲੋਂ common origin for Sahul (Joint Australia with Papuea New Guinea Land mass) ਦੇ ਅਧਾਰ 'ਤੇ ਵੱਖੋ-ਵੱਖਰੇ ਖੇਤਰਾਂ ਦੀ ਪਾਪੂਲੇਸ਼ਨ ਵਾਲੇ ਲੋਕਾਂ ਦੇ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿੱਚ ਡੀ ਐਨ ਏ ਟੈਸਟ ਕਰਕੇ ਪੇਸ਼ ਕੀਤੀ ਗਈ ਸੀ।ਜਿਹੜੀ ਕਿ ਮੀਡੀਏ ਨੇ 14,15,16,17 ਜਨਵਰੀ 2013 ਨੂੰ ਆਪੋ ਆਪਣੇ ਵਸੀਲਿਆਂ ਰਾਂਹੀ ਲੋਕਾਂ ਤੱਕ ਪਹੁੰਚਾ ਦਿੱਤੀ।ਇਸ ਰਿਪੋਰਟ ਅਨੁਸਾਰ ਭਾਰਤੀ ਵੰਸ਼ ਦੇ ਲੋਕਾਂ ਦੇ ਜੀਨ (ਜੀਵਾਣੂ), ਜੀਵਨ ਕ੍ਰਿਆ ਸੈੱਲ 4230 ਸਾਲ ਪਹਿਲਾਂ ਅਸਟ੍ਰੇਲੀਅਨ ਮੂਲਵਾਸੀ (ਓਬਰਿਜਨਲ) ਨਸਲ ਦੇ ਲੋਕਾਂ ਵਿੱਚ ਮਿਕਸ ਹੋ ਗਏ ਸਨ।ਇਸ ਤੋਂ ਸਿੱਧ ਹੋਇਆ ਹੈ ਕਿ ਦੱਖਣੀ ਭਾਰਤੀ ਨਸਲ ਦੇ ਲੋਕ ਅਸਟ੍ਰੇਲੀਅਨ ਓਬਰਿਜਨਲ ਨਸਲ ਦੇ ਲੋਕਾਂ ਦੀ ਪਿੱਛੇ ਤੋਂ 141ਵੀਂ ਨਸਲ ਵਿੱਚ ਮਿਕਸ ਹੋ ਚੁੱਕੇ ਸਨ।ਜਿਹੜੇ ਕਿ ਆਪਣੇ ਨਾਲ ਹੀ ਪੱਥਰ ਕਾਲ ਵੇਲੇ ਦੇ ਪੱਥਰਾਂ ਤੋਂ ਬਣੇ ਹੋਏ ਹਥਿਆਰਾਂ ਦੀ ਅਤੇ ਪੌਦਿਆਂ ਵਾਰੇ ਉਨ੍ਹਾਂ ਦੀ ਪ੍ਰੋਸੈਸਿੰਗ ਦੀ ਤਕਨੀਕ ਨੂੰ ਵੀ ਨਾਲ ਲਿਆਏ ਸਨ।ਵਿਗਿਆਨੀਆਂ ਅਨੁਸਾਰ ਭਾਰਤੀ ਨਸਲ ਦੇ ਕੁੱਤਿਆਂ ਵਰਗੇ ਡੀਗੋ ਕੁੱਤੇ ਵੀ ਉਸੇ ਵੇਲੇ ਆਏ ਸਾਬਤ ਹੋਏ ਹਨ ਕਿਉਂ ਕਿ ਇਹ ਭਾਰਤੀ ਕੁੱਤਿਆਂ ਨਾਲ ਰਲਦੇ ਮਿਲਦੇ ਹਨ।ਹੁਣ ਵਿਗਿਆਨੀਆਂ ਦੀ ਖੋਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੀ ਦੁਨੀਆਂ ਸਮੇਤ ਅਸਟ੍ਰੇਲੀਆ ਵਿੱਚ ਵੀ ਅਫਰੀਕਨ ਹੀਮੋ ਪਹੁੰਚਣ ਬਾਅਦ ਇਸ ਧਰਤੀ 'ਤੇ ਪਹਿਲਾ ਪੈਰ ਧਰਨ ਵਾਲੇ ਭਾਰਤੀ ਹਨ।ਜਦੋਂ ਕਿ ਉਸ ਵੇਲੇ ਅਸਟ੍ਰੇਲੀਆ, ਭਾਰਤ ਸਮੇਤ ਬਹੁਤ ਸਾਰੀ ਦੁਨੀਆਂ ਦੇ ਹਿੱਸਿਆਂ ਵਿੱਚ ਸੱਭਿਅਤਾ ਪ੍ਰਫੁੱਲਤ ਨਹੀਂ ਸੀ ਹੋਈ ਉਦੋਂ ਉਸ ਵੇਲੇ ਇਹ ਦੱਖਣੀ ਭਾਰਤੀ ਵੀ ਇੱਥੋਂ ਦੇ ਮੂਲਵਾਸੀਆਂ ਨਾਲ ਮੇਲ ਮਿਲਾਪ ਵਧਾ ਕੇ ਇਨ੍ਹਾਂ ਵਿੱਚ ਹੀ ਜਜਬ ਹੋ ਗਏ।ਇਹ ਵਰਤਾਰਾ ਉਦੋਂ ਤੱਕ ਚਲਦਾ ਰਿਹਾ ਜਦੋਂ ਤੱਕ ਸੋਲਵੀਂ ਸਦੀ ਤੋਂ ਲੈ ਕੇ ਸਤਾਰਵੀਂ ਸਦੀ ਤੱਕ ਦੇ ਯੋਰਪ ਦੇ ਸੱਭਿਅਤਾ ਪ੍ਰਾਪਤ ਲੋਕਾਂ ਨੇ ਦੁਨੀਆਂ ਦੀਆਂ ਨਵੀਆਂ ਧਰਤੀਆਂ ਲੱਭਦਿਆਂ ਹੋਇਆਂ ਨੇ ਇਸ ਅਣਜਾਣ ਦੇਸ ਨੂੰ ਨਹੀ ਸੀ ਲੱਭਿਆ।ਪਹਿਲਾਂ ਪਹਿਲ ਇਸ ਖਿੱਤੇ ਦੀ ਧਰਤੀ ਨੂੰ ਬੇਨਾਮੀ ਅਤੇ ਅਣਜਾਣੀ ਦੱਖਣੀ ਧਰਤੀ ਵਜੋਂ ਜਾਣਿਆ ਜਾਂਦਾ ਸੀ (ਅਨਨਾਊਨ ਸਾਊਥ ਲੈਂਡ)।ਜਿਸ ਨੂੰ ਬਾਅਦ 'ਚ ਕਈ ਹੋਰ ਨਾਵਾਂ ਨਾਲ ਵੀ ਪੁਕਾਰਿਆ ਗਿਆ।ਜਿਵੇਂ ਕਿ ਪਾਪੁਆ ਨਿਊ ਗਿਨੀ ਨਾਲ ਜੁੜਿਆ ਹੋਣ ਵੇਲੇ 'ਸਾਹੁਲ' ਦਾ ਨਾਮ ਦਿੱਤਾ ਗਿਆ ਸੀ। ਬਾਅਦ 'ਚ 'ਨਿਊ ਲੈਂਡ',ਨਿਊ ਹਾਲੈਂਡ, ਤੇਰਾ ਅਸਟ੍ਰੇਲੀਜ਼ ਇਨੋਗਨੀਟਾ, ਅਨ ਨਾਊਨ ਸਾਊਥ ਲੈਂਡ, ਦੱਖਣੀ ਧਰਤੀ, ਭਾਰਤੀ ਪੰਜਾਬੀਆਂ ਵਲੋਂ ਤੇਲੀਆ ਅਤੇ ਹੁਣ ਵਰਤਮਾਨ ਦੁਨੀਆਂ ਵਾਲਿਆਂ ਨੇ ਇਸ ਧਰਤੀ ਨੂੰ ਅਸਟ੍ਰੇਲੀਆ ਦਾ ਨਾਮ ਦਿੱਤਾ ਹੋਇਆ ਹੈ।
ਅਜੋਕੇ ਵਰਤਮਾਨ ਵਿਗਿਆਨੀਆਂ ਵਲੋਂ ਬਹੁਤ ਸੱਖਤ ਮਹਿਨਤ ਨਾਲ ਕੀਤੀਆਂ ਗਈਆਂ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਪੂਰੇ ਬ੍ਰਹਿਮੰਡ ਵਿੱਚ ਦੱਖਣੀ ਅਫਰੀਕਾ ਦੀ ਧਰਤੀ ਦਾ ਉਹ ਹਿੱਸਾ ਹੈ।ਜਿੱਥੇ ਸੰਸਾਰ ਵਿਚ ਪਹਿਲੀ ਵਾਰ ਜੀਵ ਪੈਦਾ ਹੋਣ ਬਾਅਦ ਹੀਮੋ ਅਥਵਾ ਮਾਨਸ ਜਾਤ ਦਾ ਜਨਮ ਹੋਇਆ।ਉਹ ਆਪਣਾ ਵਿਕਾਸ ਕਰ ਕੇ ਵੱਡੀ ਜੱਦੋ-ਜਹਿਦ ਬਾਅਦ ਕੋਈ ਅੱਜ ਤੋਂ ਤਕਰੀਬਨ ਪੰਜਾਹ ਹਜਾਰ ਸਾਲ ਪਹਿਲਾਂ ਪਹਿਲੀ ਵਾਰ ਅੱਜ ਦੇ ਨਾਮ ਵਾਲੀ 'ਅਸਟ੍ਰੇਲੀਆ' ਦੀ ਧਰਤੀ 'ਤੇ ਪਹੁੰਚਿਆ ਸੀ।ਉਦੋਂ ਅਫਰੀਕਾ ਦੀ ਧਰਤੀ  ਤੋਂ ਮਾਨਵ ਦੀ ਮਾਨਸ ਜਾਤ ਤੁਰ ਕੇ ਸਾਰੇ ਸੰਸਾਰ ਦੀਆਂ ਧਰਤੀਆਂ 'ਤੇ ਪਹੁੰਚ ਕੇ ਵਿਕਸਤ ਹੋ ਗਈ ਸੀ।ਇਸ ਵਾਰੇ ਸੰਸਾਰ ਪ੍ਰਸਿੱਧ ਵਿਗਿਆਨੀਆਂ ਵਲੋਂ ਕੀਤੀਆਂ ਗਈਆਂ ਖੋਜਾਂ ਦੇ ਅਧਾਰ 'ਤੇ ਮੀਡੀਏ ਵਿੱਚ ਭੇਜੀ ਗਈ ਰਿਪੋਰਟ ਛੱਪ ਚੁੱਕੀ ਹੈ।ਜਿਸ ਅਨੁਸਾਰ ਅੰਦਾਜਨ ਅੱਜ ਤੋਂ 4230 ਸਾਲ ਪਹਿਲਾਂ ਅਸਟ੍ਰੇਲੀਆ ਦੀ ਇਸ ਧਰਤੀ 'ਤੇ ਪਹਿਲਾ ਪੈਰ ਰੱਖਣ ਵਾਲੇ ਦੱਖਣੀ ਭਾਰਤ ਦੇ ਹਿੱਸਿਆਂ ਤੋਂ ਇੱਥੇ ਪਹੁੰਚੇ ਤਾਮਿਲ ਅਤੇ ਦਰਾਵੜੀਅਨ ਸਮੇਤ ਦੱਖਣੀ ਭਾਰਤ ਦੀਆਂ ਕਈ ਹੋਰ ਨਸਲਾਂ ਦੇ ਮਾਨਵ ਸਨ।ਜਿਹੜੇ ਕਿ ਇੱਥੇ ਪਹੁੰਚ ਕੇ ਅਫਰੀਕਾ ਤੋਂ ਅਰਬ ਦੇਸਾਂ ਰਸਤੇ ਭਾਰਤ ਸਮੇਤ ਏਸ਼ੀਆ ਰਾਹੀਂ ਪਹਿਲੇ ਆਏ ਹੋਏ ਮੂਲਵਾਸੀਆਂ ਜਿਨ੍ਹਾਂ ਨੂੰ ਓਬਰਿਜਨਲਾਂ ਦੀ ਨਸਲ ਵਜੋਂ ਜਾਣਿਆ ਜਾਂਦਾ ਹੈ ਦੇ ਵਿੱਚੋ-ਵਿੱਚ ਨਰ ਅਤੇ ਮਾਦੇ ਦੀ ਪਰਸਪਰ ਵਿਰੋਧੀ ਖਿੱਚ ਕਾਰਨ ਜਨਣ ਕ੍ਰਿਆ ਦੇ ਪੂਰੇ ਸਿਸਟਮ ਵਿਚੋਂ ਗੁਜਰਨ ਬਾਅਦ ਜੀਵਾਣੂ ਅਥਵਾ ਵਿਸ਼ਾਅਣੂਆਂ ਦੀ ਕਰਾਸ ਬਰੀਡਿੰਗ ਹੋਣ ਕਰਕੇ ਇਨ੍ਹਾਂ ਪਹਿਲੇ ਆਏ ਭਾਰਤੀਆਂ ਦੇ ਜੀਨ ਅਸਟ੍ਰੇਲੀਅਨ ਓਬਰਿਜਨਲਾਂ ਵਿੱਚ ਜਜਬ ਹੋ ਗਏ।
ਇਨ੍ਹਾਂ ਓਬਰਿਜਨਲ ਲੋਕਾਂ ਦੇ ਰੰਗ ਰੂਪ ਸਮੇਤ ਇਨ੍ਹਾਂ ਵਿਚੋਂ ਬਹੁਤ ਸਾਰਿਆਂ ਦੀਆਂ ਸ਼ਕਲਾਂ ਵੀ ਦੱਖਣੀ ਭਾਰਤ ਵੱਲ਼ ਵਸਦੇ ਲੋਕਾਂ ਨਾਲ ਮਿਲਦੀਆਂ ਜੁਲਦੀਆਂ ਹਨ।ਹੁਣ ਦੀਆਂ ਵਰਤਮਾਨ ਰਿਪੋਰਟਾਂ ਅਨੁਸਾਰ ਦੱਖਣੀ ਭਾਰਤ ਦੇ ਤਾਮਲਾਂ ਦੀ ਤਾਮਲ ਭਾਸ਼ਾ ਅਤੇ ਦਰੜਾਬੜੀਆਂ ਦੀ ਦਰੜਾਬੜੀਅਨ ਭਾਸ਼ਾ ਅਤੇ ਦੱਖਣੀ ਭਾਰਤ ਦੀਆਂ ਕਈ ਹੋਰ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਇਨ੍ਹਾਂ ਓਬਰਿਜਨਲਾਂ ਲੋਕਾਂ ਦੀ ਭਾਸ਼ਾ ਨਾਲ ਰਲਦੇ ਮਿਲਦੇ ਹਨ।ਹਾਲੇ ਤਾਂ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਓਬਰਿਜਨਲ ਲੋਕਾਂ ਦੀ ਇਹ ਨਸਲ ਚੁਰਾਈ ਹੋਈ ਨਸਲ ਹੈ। ਅਸਲੀ ਨਸਲ ਨਾਲੋਂ ਅਸਲੀ ਬੋਲੀ ਰੀਤੀ ਰਿਵਾਜ ਅਤੇ ਧਾਰਮਿਕ ਪੂਜਾ ਦੇ ਢੰਗ ਤਰੀਕੇ ਵਗੇਰਾ ਤਾਂ ਸੱਭ ਕੁੱਝ ਹੀ ਗੋਰਿਆਂ ਨੇ ਗੁਆ ਦਿੱਤੇ ਸਨ।ਜਦੋਂ ਬ੍ਰਿਟਿਸ਼ ਤੋਂ ਆਏ ਗੋਰਿਆਂ ਨੇ ਇਨ੍ਹਾਂ ਦੇ ਚੌਦਾਂ ਸਾਲ ਦੇ ਬੱਚਿਆਂ ਸਮੇਤ ਹੇਠਲੀ ਉਮਰ ਦੇ ਸਾਰੇ ਬੱਚਿਆਂ ਨੂੰ ਜਬਰਦਸਤੀ ਚੁੱਕ ਲਿਆ ਸੀ।ਚੌਦਾਂ ਸਾਲ ਤੋਂ ਉੱਤਲੀ ਉਮਰ ਦੇ ਸਾਰੇ ਨੌਜਵਾਨਾਂ ਸਮੇਤ  ਬੁੱਢਿਆਂ ਨੂੰ ਮਾਰ ਮੁਕਾ ਦਿੱਤਾ ਸੀ।ਇਸ ਕਰਕੇ ਇਨ੍ਹਾਂ ਲੋਕਾਂ ਦਾ ਜਿਹੜਾ ਅਸਲੀ ਕਲਚਰ, ਵਿਰਸਾ 'ਤੇ ਬੋਲੀ ਸੀ।ਉਹ ਤਾਂ ਸੱਭ ਗੁਆਚ ਗਿਆ ਹੋਇਆ ਹੈ ਹੁਣ ਤਾਂ ਉਨ੍ਹਾਂ ਵਿਚੋਂ ਬਚੇ ਹੋਏ ਕੁੱਝ ਅੰਸ਼ ਹੀ ਹਨ।ਜਿਹੜੇ ਉਸ ਵੇਲੇ ਦੇ ਚੌਦਾਂ ਸਾਲ ਦੇ ਬੱਚਿਆਂ ਨੂੰ ਕੁੱਝ-ਕੁੱਝ ਯਾਦ ਸਨ ਉਹ ਹੀ ਅੱਜ ਬੱਚਿਆ ਖੁਚਿਆ ਇਨ੍ਹਾਂ ਦੀ ਵਿਰਾਸਤ ਵਿੱਚ ਕਾਇਮ ਹਨ।ਬਾਕੀ ਦਾ ਸੱਭ ਕੁੱਝ ਤਾਂ ਡਾਢਿਆਂ ਜੋਰ ਵਾਲਿਆਂ ਅਤੇ ਸਰਮਾਏਦਾਰੀ ਦੀ ਲਪੇਟ ਦੀ ਭੇਂਟ ਚੱੜ ਗਿਆ।
ਇਨ੍ਹਾਂ ਵਰਤਮਾਨ ਖੋਜਾਂ ਦੇ ਅਧਾਰ 'ਤੇ ਅਤੇ ਮੀਡੀਏ ਵਿੱਚ ਛੱਪ ਚੁੱਕੀਆਂ ਰਿਪੋਰਟਾਂ ਦੇ ਅਧਾਰ 'ਤੇ ਇਹ ਸਾਬਤ ਹੋਇਆ ਹੈ ਕਿ ਸੰਸਾਰ ਵਿੱਚ ਹੀਮੋ ਦੀ ਮਾਨਸ ਜਾਤ ਦੇ ਹੋ ਚੁੱਕੇ ਪਸਾਰੇ ਬਾਅਦ ਅਸਟ੍ਰੇਲੀਆ ਦੀ ਧਰਤੀ 'ਤੇ ਪੱਥਰ ਕਾਲ ਵੇਲੇ ਦੀ ਕਿਸੇ ਸੱਭਿਅਕ ਤਕਨੀਕ ਨੂੰ ਜਾਨਣ ਵਾਲੇ ਪਹਿਲੇ ਪਹੁੰਚੇ ਭਾਰਤੀ ਹਨ।ਸੋ ਅਸਟ੍ਰੇਲੀਆ ਦੀ ਧਰਤੀ 'ਤੇ 4230 ਸਾਲ ਪਹਿਲਾਂ ਪਹਿਲਾ ਪੈਰ ਰੱਖਣ ਵਾਲੇ ਭਾਰਤੀ ਹਨ ਨਾ ਕਿ ਯੋਰਪ ਤੋਂ ਸੋਲਵੀਂ ਸਤਾਰਵੀਂ ਸਦੀ 'ਚ ਪਹੁੰਚੇ ਪਹਿਲੇ ਡੱਚ ਜਾਂ ਬ੍ਰਿਟਿਸ਼ ਤੋਂ 1770 ਪਹੁੰਚਿਆ ਕੈਪਟਨ ਜੇਮਜ਼ ਕੁੱਕ ਜਿਸ ਨੇ ਇਸ ਧਰਤੀ 'ਤੇ ਪਹਿਲਾ ਪੈਰ ਧਰਨ ਦਾ ਦਾਅਵਾ ਕੀਤਾ ਹੋਇਆ ਹੈ।ਇਸ ਨੇ ਵਾਪਿਸ ਜਾ ਕੇ ਬ੍ਰਿਟਿਸ਼ ਸਰਕਾਰ ਨੂੰ ਇਸ ਧਰਤੀ ਵਾਰੇ ਦਸਿਆ।ਬ੍ਰਿਟਿਸ਼ ਸਰਕਾਰ ਪਹਿਲਾਂ ਹੀ ਸਾਰੀ ਦੁਨੀਆਂ ਨੂੰ ਆਪਣੇ ਕਬਜੇ ਹੇਠ ਕਰਨ ਦੀ ਲਾਲਸਾ ਰੱਖਦਿਆਂ ਇਹੋ ਜਹੀਆਂ ਧਰਤੀਆਂ 'ਤੇ ਕਬਜਾ ਕਰਨ ਦੀ ਤਾਕ ਵਿੱਚ ਰਹਿੰਦੀ ਸੀ।ਬ੍ਰਿਟਿਸ਼ ਸਰਕਾਰ ਨੇ ਅਸਟ੍ਰੇਲੀਆ ਦੀ ਧਰਤੀ 'ਤੇ ਆਪਣਾ ਪੱਕੇ ਤੌਰ ਕਬਜਾ ਕਰਨ ਲਈ ਅਤੇ ਇੱਥੇ ਆਪਣੀ ਵਸੋਂ ਵਸਾਉਂਣ ਲਈ ਅਤੇ ਆਪਣੇ ਰਾਜ ਹੇਠਲੇ ਅਪਰਾਧੀ ਕਿਸਮ ਦੇ ਅਪਰਾਧੀ ਲੋਕਾਂ ਨੂੰ ਕਾਲੇ ਪਾਣੀ ਦੀ ਸਜਾ ਦੇਣ ਲਈ ਕੈਪਟਨ ਓਰਥਰ ਫਿਲਿਪਸ ਦੀ ਰਹਿਨੁਮਾਈ ਹੇਠ ਗਿਆਰਾਂ ਬੇੜੇ 1788 ਵਿੱਚ ਭੇਜੇ।ਇਨ੍ਹਾਂ ਬੇੜਿਆਂ ਵਿੱਚ ਕਲੋਨੀਆਂ ਬਨਾਉਂਣ ਵਾਲਾ ਕੁੱਝ ਸਮਾਨ ਅਤੇ 1500 ਦੇ ਕਰੀਬ ਇਨਸਾਨ ਸਨ।ਜਿਨ੍ਹਾਂ ਵਿੱਚ ਪੰਦਰਾਂ ਅਫਸਰ ਸਨ ਤੇ 778 ਅਪਰਾਧੀ ਕਿਸਮ ਦੇ ਲੋਕ ਸਨ ਜਿਨ੍ਹਾਂ ਵਿੱਚ 14 ਅਪਰਾਧੀ ਕਿਸਮ ਦੇ ਬੱਚੇ ਵੀ ਸਨ ਅਤੇ 192 ਅਪਰਾਧੀ ਕਿਸਮ ਦੀਆਂ ਜਨਾਨੀਆਂ ਅਤੇ 586 ਅਪਰਾਧੀ ਕਿਸਮ ਦੇ ਆਦਮੀ ਸਨ ਅਤੇ ਹੋਰ ਕਾਮੇ ਸਨ।ਜਿਨ੍ਹਾਂ ਨੇ ਅਸਟ੍ਰੇਲੀਆ ਦੀ ਸਟੇਟ ਨਿਊ ਸਊਥ ਵੇਲਜ਼ ਦੀ ਧਰਤੀ ਵਿਖੇ ਪਹੁੰਚ ਕੇ 26 ਜਨਵਰੀ 1788 ਨੂੰ ਆਪਣੀ ਬ੍ਰਿਟਿਸ਼ ਸਰਕਾਰ ਦਾ ਝੰਡਾ ਗੱਡ ਕੇ ਸਾਰੀ ਦੁਨੀਆਂ ਨੂੰ ਸੁਨੇਹਾ ਦਿੱਤਾ ਕਿ ਇਹ ਬਿਨਾ ਨਾਮ ਵਾਲੀ ਦੱਖਣੀ ਪਾਸੇ ਵਾਲੀ ਵਿਹਲੀ ਪਈ ਧਰਤੀ ਅਸੀਂ ਲੱਭੀ ਹੈ।ਅੱਜ ਤੋਂ ਬਾਅਦ ਇਸ ਧਰਤੀ ਦੇ ਅਸਲੀ ਮਾਲਕ ਅਸੀਂ ਹਾਂ ਅਤੇ ਇਹ ਧਰਤੀ ਬ੍ਰਿਟਿਸ਼ ਸਰਕਾਰ ਦਾ ਹਿੱਸਾ ਹੈ।ਜਿਸ 'ਤੇ ਉਹੀ ਲੋਕ ਅੱਜ ਤੱਕ ਕਬਜਾ ਕਰੀ ਬੇਠੇ ਹਨ ਇਸ ਧਰਤੀ ਦੇ ਅਸਲੀ ਮਾਲਕਾਂ ਨਾਲ ਤਾਂ ਇਨ੍ਹਾਂ ਲੋਕਾਂ ਨੇ ਜਾਨਵਰਾਂ ਵਰਗਾ ਸਲੂਕ ਕੀਤਾ ਸੀ।ਜਿਨ੍ਹਾਂ ਨੂੰ ਵੋਟ ਪਾਉਂਣ ਦਾ ਅਧਿਕਾਰ ਵੀ ਮਸਾਂ ਬਾਕੀ ਦੁਨੀਆਂ ਦੇ ਦਬਾਓ ਕਾਰਨ ਸਾਰੇ ਅਸਟ੍ਰੇਲੀਆ ਵਿੱਚ 1967 ਵਿੱਚ ਹੀ ਦਿੱਤਾ ਗਿਆ ਹੈ।ਹਜਾਰਾਂ ਸਾਲਾਂ ਤੋਂ ਇਸ ਧਰਤੀ 'ਤੇ ਰਹਿ ਰਹੇ ਇਨ੍ਹਾਂ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਸਮੇਤ ਹੋਰ ਹੱਕ ਵੀ ਦੁਨੀਆਂ ਦੇ ਵਿਕਸਤ ਦੇਸਾਂ ਦੇ ਦਬਾਓ ਪਾਉਂਣ 'ਤੇ ਮਸਾਂ ਹੀ 179 ਸਾਲਾਂ ਦੀ ਬੜੀ ਜਦੋ ਜਹਿਦ ਕਰਨ ਬਾਅਦ ਮਿਲੇ ਹਨ।
ਦੂਜੇ ਪਾਸੇ ਵਿਗਿਆਨੀਆਂ ਦੀ ਕੀਤੀ ਗਈ ਖੋਜ ਇਹ ਦਰਸਾਉਂਦੀ ਹੈ ਕਿ ਇਹ ਦੇਸ 4230 ਸਾਲ ਪਹਿਲਾਂ ਸੱਭ ਤੋਂ ਪਹਿਲਾਂ ਭਾਰਤੀਆਂ ਨੇ ਲੱਭਿਆ ਸੀ।ਜਿਹੜੇ ਕਿ ਓਬਰਿਜਨਲ ਲੋਕਾਂ ਵਿੱਚ ਹੀ ਜਜਬ ਹੋ ਗਏ ਜਿਨਾਂ ਵਿੱਚ 11% ਜੀਨ ਭਾਰਤੀ ਨਸਲ ਦਾ ਹਿੱਸਾ ਹਨ।ਜਿਨ੍ਹਾਂ ਦੀਆਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਵੀ ਰਲਦੇ ਮਿਲਦੇ ਹਨ ਜੇ ਕਿਧਰੇ ਚੋਰੀ ਕੀਤੀ ਨਸਲ ਤੋਂ ਪਹਿਲੀਆਂ ਨਸਲਾਂ ਨੂੰ ਮਾਰਿਆ ਨਾ ਜਾਂਦਾ ਤਾਂ ਅੱਜ ਹੋਰ ਵੀ ਬਹੁਤ ਸਾਰੀਆਂ ਸਚਾਈਆਂ ਸਾਹਮਣੇ ਆ ਸਕਦੀਆਂ ਸਨ।ਜਿਹੜੀਆਂ ਕਿ ਜੁਲਮ ਦੀ ਭੇਟ ਚੜ੍ਹ ਗਈਆਂ ਹਨ।