ਜਨਮ ਦਿਨ ਤੇ ਵਿਸ਼ੇਸ਼ 'ਕਬੀਰ ਸਾਹਿਬ ਨੇ ਕੀਤਾ ਬਿਆਨ' - ਮੇਜਰ ਸਿੰਘ ਬੁਢਲਾਡਾ

ਮਨੂੰਵਾਦ ਦੇ ਗੜ੍ਹ 'ਕਾਂਸ਼ੀ' ਅੰਦਰ
ਪੈਦਾ ਹੋਇਆ ਸਤਿਗੁਰ 'ਕਬੀਰ' ਲੋਕੋ।
ਲੋਕ ਸੁਣਕੇ ਸਾਰੇ ਹੈਰਾਨ ਹੋ ਗਏ,
ਐਸੀ ਕਰੀ ਉਹਨੇ ਤਕਰੀਰ ਲੋਕੋ।
ਵਰਣ ਵਿਵਸਥਾ ਦੇ ਜਨਮ ਦਾਤਿਆਂ ਨੂੰ,
ਉਹਨੇ ਸ਼ਰੇਆਮ ਲਲਕਾਰਿਆ ਸੀ।
ਪਾਇਆ ਸੱਚ ਤੇ ਪਰਦਾ ਪਖੰਡੀਆਂ ਦਾ,
ਲਾਹਕੇ ਸਾਹਮਣੇ ਉਹਨਾਂ ਦੇ ਪਾੜਿਆ ਸੀ।
ਮਾਰਨ ਲਈ ਹਾਥੀ ਮੂਹਰੇ ਗਿਆ ਸੁੱਟਿਆ
ਮਰਦ ਸੂਰਮਾ ਨਾ ਘਬਰਾਇਆ ਸੀ।
ਵਰਣ ਵਿਵਸਥਾ ਦਾ ਸਖ਼ਤ ਵਿਰੋਧ ਕੀਤਾ,
ਉਹਨੇ ਸ਼ਰੇਆਮ ਆਖ ਸੁਣਾਇਆ ਸੀ।
"ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
ਹਮ ਕਤ ਲੋਹੂ ਤੁਮ ਕਤ ਦੂਧ ॥"
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ ॥
ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥"
ਕਬੀਰ ਸਾਹਿਬ ਨੇ ਕੀਤਾ ਬਿਆਨ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥
ਸੁੱਚਮ ਵਾਰੇ ਲੋਕਾਂ ਨੂੰ ਜੋ ਭਰਮਾ ਵਿੱਚ ਪਾਇਆ।
ਕਬੀਰ ਸਾਹਿਬ ਸੁੱਚਮ ਵਾਰੇ ਸਭਨਾਂ ਨੂੰ ਸਮਝਾਇਆ।
"ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥ ਕਹੁ ਪੰਡਿਤ ਸੂਚਾ ਕਵਨੁ ਠਾਉ ॥
ਜਹਾਂ ਬੈਸਿ ਹਉ ਭੋਜਨੁ ਖਾਉ ॥
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥"
"ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥"
ਕਬੀਰ ਸਾਹਿਬ ਮਰਦ ਦਲੇਰ ਨੇ ਖੋਲ੍ਹੇ ਸਾਰੇ ਭੇਤ।
ਮੇਜਰ 'ਸੋਨਾ' ਮਨੂੰਵਾਦ ਦਾ ਮਿਲਾ ਦਿੱਤਾ ਵਿੱਚ ਰੇਤ।
ਮੇਜਰ ਸਿੰਘ ਬੁਢਲਾਡਾ
94176 42327