ਧੋਖੇ - ਬਲਜਿੰਦਰ ਕੌਰ ਸ਼ੇਰਗਿੱਲ

ਧੋਖੇ ਯਾਰਾਂ ਨਾਲ ਕਮਾ ਕੇ,
ਉਹ ਨਵੀਂ ਦੁਨੀਆਂ ਵਸਾਈ ਫਿਰਦੇ ਨੇ।  

ਆਪਣੀਆਂ ਹੀ ਨਜ਼ਰਾਂ ਵਿੱਚ ਡਿੱਗ ਕੇ,
ਇੱਕ ਚਿਹਰੇ ਪਿੱਛੇ ਕਈ ਨਕਾਬ ਲਗਾਈ ਫਿਰਦੇ ਨੇ।

ਖ਼ੁਦ ਨੂੰ ਜੋ ਸਾਰੀਫ਼ ਕਹਿੰਦੇ ਨੇ,
ਇੱਕ ਨਾਲ ਨਹੀਂ ਕਈਆਂ ਨਾਲ ਦਗਾ ਕਮਾਈ ਫਿਰਦੇ ਨੇ।

ਸੱਚਿਆਂ ਦੀ ਇਥੇ ਕਦਰ ਨਹੀਂ ਹੈ,
ਜਿਸਮਾਂ ਨੂੰ ਰੱਬ ਬਣਾਈ ਫਿਰਦੇ ਨੇ।

ਸਮਾਂ ਆਵੇਗਾ ਉਸ ’ਤੇ ਵੀ ਇੱਕ ਦਿਨ,
ਜੋ ਖੁਦਾ ਨਾਲ ਦਗਾ ਕਮਾਈ ਫਿਰਦੇ ਨੇ।

‘ਬਲਜਿੰਦਰ’ ਰੱਖ ਯਕੀਨ ਉਸ ਰੱਬ ਦੇ ’ਤੇ,
ਕਿਸੇ ਰੂਹ ਨੂੰ ਤੜਫਾ ਕੇ ਉਹ ਖ਼ੁਦ ਦੀ ਨੀਂਹ ਹਲਾਈ ਫਿਰਦੇ ਨੇ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
98785-19278