ਰੰਗ ਵਟਾ ਕੇ - ਬਲਜਿੰਦਰ ਕੌਰ ਸ਼ੇਰਗਿੱਲ

ਪੱਤਿਆਂ ਦੇ ਵਾਂਗ ਰੰਗ ਵਟਾ ਕੇ,
ਉਹ ਆਖੀਰ ਡਿੱਗ ਹੀ ਪਏ ਨੇ।

ਹਿੰਮਤ ਹੈ ਨੀਂ  ਨਜ਼ਰਾਂ ਮਿਲਾਵੇ,
ਖੁਦ ਦੇ ਜਾਲ ’ਚ ਹੀ ਫਸ ਗਏ ਨੇ।

ਫ਼ਿਤਰਤ ਉਹਦੀ ਸੀ ਮਾੜੀ ,
ਜੋ ਜਿਸਮਾਂ ’ਤੇ ਡੁੱਲ ਗਏ ਨੇ।

ਝੂਠੀਆਂ ਕਸਮਾਂ ਵਾਅਦੇ ਕਰਕੇ,
ਫੁੱਲ ਡਾਲੀ ਨਾਲੋਂ ਟੁੱਟ ਗਏ ਨੇ।

ਸੱਚੀਆਂ ਰੂਹਾਂ ਨੂੰ ਤੜਫ਼ਾ ਕੇ,
ਜੋ ਨਾਗ ਵਾਂਗ ਡੱਸ ਗਏ ਨੇ।

ਸਾਰੇ ਅੱਜ ਝਗੜੇ ਮੁਕਾ ਕੇ,
ਤਾਰੇ ਬਦਲਾਂ ਵਿਚ ਛੁਪ ਗਏ ਨੇ।

‘ਬਲਜਿੰਦਰ’ ਖੜੇ ਵਾਂਗ ਫ਼ੱਕਰਾਂ ਦੇ,
ਸਾਈਆਂ ਦਰ ਢੁੱਕ ਗਏ ਨੇ।

ਬਲਜਿੰਦਰ ਕੌਰ ਸ਼ੇਰਗਿੱਲ
9878519278