ਕਹਾਣੀ : ਹੱਸਦਿਆਂ ਦੇ ਘਰ ਵਸਦੇ - ਖੁਸ਼ਪ੍ਰੀਤ ਕੌਰ

ਮੈਨੂੰ ਕਾਫੀ ਦਿਨਾਂ ਦੀ ਇੱਕ ਗੱਲ ਬਹੁਤ ਪਰੇਸ਼ਾਨ ਕਰ ਰਹੀ ਸੀ । ਮੇਰੇ  ਦੋਸਤ ਦੇ ਘਰ ਕੋਈ ਵੀ ਨਹੀਂ ਰਹਿੰਦਾ ਸੀ ਸਿਰਫ  ਮੇਰਾ ਦੋਸਤ ਅਤੇ ਉਸਦੇ ਮਾਤਾ ਜੀ ਰਹਿੰਦੇ ਸਨ , ਇਸ ਤੋਂ ਪਹਿਲਾਂ ਉਹਨਾਂ ਦਾ ਹੱਸਦਾ ਖੇਡਦਾ ਬਹੁਤ ਸੋਹਣਾ ਪਰਿਵਾਰ ਸੀ । ਮੈਂ  ਇਸ ਕਹਾਣੀ ਵਿੱਚ ਆਪਣੇ ਦੋਸਤ ਦੀ ਜ਼ਿੰਦਗੀ ਬਾਰੇ ਲਿਖਾਂਗਾ । ਮੇਰੇ ਦੋਸਤ ਦਾ ਨਾਮ ਦਮਨਪ੍ਰੀਤ ਸਿੰਘ ਹੈ ਉਹ ਇੱਕ ਡਾਕਟਰ ਹੈ ਮੈਂ ਅੱਜ ਆਪਣੇ ਦੋਸਤ ਦੇ ਘਰ ਗਿਆ ਮੈਂ ਉੱਥੇ ਜਾ ਕੇ ਦੇਖਿਆ ਤਾਂ ਉਹ ਬਹੁਤ ਉਦਾਸ ਬੈਠਾ ਸੀ ਜਦੋਂ ਮੈਂ ਉਸਦੇ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਉਹ ਕੁਝ ਨਹੀਂ ਬੋਲਿਆ ਥੋੜੀ ਦੇਰ ਬਾਅਦ ਉਸ ਨੂੰ ਮੈਨੂੰ ਦੱਸਿਆ ਕਿ ਮਾਤਾ ਜੀ ਕਾਰਨ ਉਹ ਬਹੁਤ ਉਦਾਸ ਹੈ । ਉਸਨੇ ਮੈਨੂੰ ਦੱਸਿਆ ਕਿ ਉਸਦੇ ਮਾਤਾ ਜੀ ਨੂੰ ਸਾਰੇ ਫੱਫੇ ਕੁੱਟਣੀ ਚੁਗਲੀ ਕਰਨ ਵਾਲੀ ਔਰਤ ਕਹਿੰਦੇ ਹਨ ਉਸਨੇ ਦੱਸਿਆ ਕਿ ਉਸਦੇ ਮਾਤਾ ਜੀ ਹਰ ਇੱਕ ਗੁਆਂਢੀ ਨਾਲ ਲੜ ਪੈਂਦੇ ਹਨ ਜਿਸ ਕਾਰਨ ਸਾਡੇ ਘਰ ਮੇਰੇ ਮਾਤਾ ਜੀ ਤੋਂ ਡਰਦਾ ਕੋਈ ਵੀ ਨਹੀਂ ਆਉਂਦਾ ਕਿ ਕਿਤੇ ਉਹ ਲੜ ਹੀ ਨਾ ਪਵੇ । ਹੋਲੀ – ਹੋਲੀ  ਉਹਨਾਂ ਨੂੰ ਹਰ ਇੱਕ ਗੁਆਂਢੀ ਨਾਲ ਦੁਸ਼ਮਣੀ ਕਰ ਲਈ ਉਹ ਪੂਰੀ ਸੁਸਾਇਟੀ ਵਿੱਚ ਇਕੱਲੇ ਰਹਿ ਚੁੱਕੇ ਸਨ , ਉਹ ਆਪਣੇ ਮਾਤਾ ਪਿਤਾ ਅਤੇ ਭੈਣ ਨਾਲ ਬਹੁਤ ਖੁਸ਼ ਸੀ ਜਿਸ ਪਰਿਵਾਰ ਦੇ ਹੁਣ ਟੁਕੜੇ ਟੁਕੜੇ ਹੋ ਗਏ ਜਦੋਂ ਮੇਰੇ ਮਾਤਾ ਜੀ ਨੂੰ ਕੋਈ ਵੀ ਲੜਾਈ ਕਰਨ ਨੂੰ ਨਹੀਂ ਮਿਲਿਆ ਤਾਂ ਉਸਦੇ ਘਰ ਵਿੱਚ ਹੀ ਕਲੇਸ਼ ਲੜਾਈ ਕਰਨਾ ਸ਼ੁਰੂ ਕਰ ਦਿੱਤਾ। ਉਹ ਹਰ ਦਿਨ ਮੇਰੇ ਪਿਤਾ ਜੀ ਨਾਲ ਲੜਾਈ ਕਰਨ ਦੇ ਬਹਾਨੇ ਭਾਲਦੇ ਰਹਿੰਦੇ । ਮੈਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਮੈਂ ਆਪਣਾ ਜਿਆਦਾਤਰ ਸਮਾਂ ਹਸਪਤਾਲ ਵਿੱਚ ਹੀ ਬਿਤਾਉਂਦਾ ਸੀ। 
ਜਦੋਂ ਮੇਰੇ ਮਾਤਾ ਜੀ ਦਾ ਇੰਨਾਂ ਸਾਰੀਆਂ ਚੀਜ਼ਾਂ ਤੋਂ ਵੀ ਮਨ ਨਾ ਭਰਿਆ ਫਿਰ ਉਹਨਾਂ ਨੇ ਮੇਰੀ ਭੈਣ ਦੇ ਘਰ ਵੀ ਅੱਗ ਲਾ ਦਿੱਤੀ ਉਹਨਾਂ ਨੇ ਕਿਸੇ ਆਨੇ ਬਹਾਨੇ ਮੇਰੀ ਭੈਣ ਦੇ ਘਰ ਵੀ ਲੜਾਈ ਕਰਵਾ ਦਿੱਤੀ ਅਤੇ ਜਿਸ ਦਾ ਪ੍ਰਭਾਵ ਮੇਰੀ ਭੈਣ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਪਿਆ ਇਹਨਾਂ ਸਾਰੀਆਂ ਚੀਜ਼ਾਂ ਦਾ ਦੋਸ਼ੀ ਮੇਰੀ ਭੈਣ ਮੇਰੀ ਮਾਂ ਨੂੰ ਸਮਝਦੀ ਸੀ ਜਦ ਕਿ ਮੇਰੀ ਮਾਂ ਦੇ ਹਿਸਾਬ ਨਾਲ ਕੁਝ ਵੀ ਗਲਤ ਨਹੀਂ ਸੀ। ਮੇਰੇ ਦੋਸਤ ਦੀ ਇਹ ਹਾਲਤ ਮੇਰੇ ਤੋਂ ਦੇਖੀ ਨਹੀਂ ਗਈ ਉਹਨਾਂ ਨੇ ਮੈਨੂੰ ਦੱਸਿਆ ਕਿ ਉਸ ਦੇ ਘਰ ਹਰ ਰੋਜ਼  ਲੜਾਈ ਝਗੜਾ ਹੁੰਦਾ ਰਹਿੰਦਾ ਹੈ । ਇਹਨਾਂ ਸਭ ਤੋਂ ਦੁਖੀ ਹੋ ਕੇ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੂੰ ਘਰ ਛੱਡਣ ਤੇ ਮਜਬੂਰ ਕਰ ਦਿੱਤਾ। ਮੇਰੀ ਭੈਣ ਵੀ ਮੇਰੇ ਮਾਤਾ ਜੀ ਨਾਲ ਬਹੁਤ ਜਿਆਦਾ ਨਰਾਜ਼ ਸੀ ਉਹ ਵੀ ਘਰ ਛੱਡ ਕੇ ਚਲੀ ਗਈ ਮੈਂ ਵੀ ਆਪਣਾ ਜਿਆਦਾਤਰ ਸਮਾਂ ਹਸਪਤਾਲ ਵਿੱਚ ਹੀ ਰਹਿੰਦਾ ਸੀ ਮੈਨੂੰ ਹਸਪਤਾਲ ਵਿੱਚ ਹੀ ਸਕੂਨ ਮਿਲਦਾ ਸੀ ।   ਮੈਂ ਵੀ ਆਪਣੇ ਘਰ ਦੇ ਝਗੜਿਆਂ ਤੋਂ ਬਹੁਤ ਦੁਖੀ ਸੀ ਮੈਂ ਉਸਦੀ ਹਾਲਤ ਦੀ ਜਿੰਮੇਵਾਰ ਉਸਦੀ ਮਾਂ ਨੂੰ ਹੀ ਸਮਝਦਾ ਸੀ ਹੌਲੀ ਹੌਲੀ ਉਸਦੇ ਮਾਤਾ ਜੀ ਤੋਂ ਸਾਰੇ ਦੂਰ ਹੋ ਗਏ ਅਤੇ ਉਹ ਇਕੱਲੇ ਰਹਿ ਗਏ ਮੈਂ ਉਹਨਾਂ ਦੇ ਮਾਤਾ ਲਈ ਬਹੁਤ ਪਰੇਸ਼ਾਨ ਸੀ ਜਦੋਂ ਮੈਂ ਆਪਣੇ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਉਸਦੇ ਮਾਤਾ ਜੀ ਕੋਲ ਗਿਆ ਤਾਂ ਉਹ ਵੀ ਬਹੁਤ ਪਰੇਸ਼ਾਨ ਸੀ ਉਨਾਂ ਨੇ ਵੀ ਮੈਨੂੰ ਇਹੀ ਕਿਹਾ ਕਿ ਉਸਦੇ ਆਪਣੇ ਉਸ ਤੋਂ ਦੂਰ ਹੋ ਗਏ ਹਨ ਅਤੇ ਉਹਨਾਂ ਨੂੰ ਕੋਈ ਵੀ ਬੁਲਾ ਕੇ ਖੁਸ਼ ਨਹੀਂ ਹੈ। ਮੈਂ ਉਹਨਾਂ ਨੂੰ ਸਮਝਾਇਆ ਕਿ ਹਰ ਵਾਰ ਬੱਚੇ ਹੀ ਗਲਤ ਨਹੀਂ ਹੁੰਦੇ ਕਈ ਵਾਰ ਉਹਨਾਂ ਦੇ ਮਾਂ ਬਾਪ ਵੀ ਗਲਤ ਹੋ ਸਕਦੇ ਹਨ ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਦੋਸਤ ਤੋਂ ਮਾਫੀ ਮੰਗੀ ਉਹਨਾਂ ਨੂੰ ਆਪਣੀ ਗਲਤੀ ਮੰਨਦੇ ਹੋਏ ਆਪਣੀਆਂ ਗੁਆਂਢਣਾਂ ਤੋਂ ਵੀ ਮਾਫੀ ਮੰਗੀ ਉਹਨਾਂ ਦੇ ਗੁਆਂਢੀਆਂ ਨੇ ਵੀ ਉਹਨਾਂ ਨੂੰ ਮਾਫ ਕਰ ਦਿੱਤਾ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਵਾਲਿਆਂ ਤੋਂ ਵੀ ਮਾਫੀ ਮੰਗੀ ਅਤੇ ਸਭ ਕੁਝ ਠੀਕ ਹੋ ਗਿਆ ਉਸ ਦਾ ਸਾਰਾ ਪਰਿਵਾਰ ਫਿਰ ਤੋਂ ਇਕੱਠਾ ਤੇ ਖੁਸ਼ੀਆਂ ਨਾਲ਼ ਰਹਿਣ ਲੱਗਾ ਉਹਨਾਂ ਨੂੰ ਇੱਕਠੇ ਦੇਖ ਕੇ ਮੈਂ ਵੀ ਬਹੁਤ ਖੁਸ਼ ਹੋਇਆ । 

ਖੁਸ਼ਪ੍ਰੀਤ ਕੌਰ
 ਜਮਾਤ ਨੌਵੀਂ
ਸ.ਹ.ਸ. ਪਿੰਡ ਤਕੀਪੁਰ
(ਸੰਗਰੂਰ)