
"ਕਾਦਰ ਦੀ ਕੁਦਰਤ ਦਾ ਸ਼ਾਹਕਾਰ" - ਰਰਣਜੀਤ ਕੌਰ /ਗੁੱਡੀ ਤਰਨ ਤਾਰਨ
ਅੋੌਰਤ, ਅਬਲਾ, ਨਾਰੀ, ਇਸਤਰੀ, ਮਹਿਲਾ, ਲੇਡੀ, ਵੂਮੇਨ, ਮੈਡਮ, ਤੀਵੀ, ਤ੍ਰੀਮਤ, ਹਵਾ, ਕਿੰਨੇ ਹੀ , ਨਾਮ ਹਨ, ਇਕਆਕਾਰਦੇ।ਮਾਂ, ਚਾਚੀ, ਤਾਈ,ਮਾਸੀ, ਮਾਮੀ, ਭੂਆ, ਦਾਦੀ, ਨਾਨੀ, ਭਰਜਾਈ, ਭੈੇਣ, ਬੇਟੀ, ਧੀ, ਸਾਲੀ, ਸਸਾਲੇਹਾਰ, ਸਖੀਸਹੇਲੀ, ਅਰਧਾਂਗਨੀ, ਵਹੁਟੀ, ਪਤੀਸ, ਦਰਾਣੀ, ਜਠਾਣੀ, ਸੱਸ,ਕੰਨਿਆ, ਬਿੰਦਨੀ, ਭਤੀਜੀ, ਭਾਣਜੀ, ਨੂ੍ਹੰਹ,ਸੌਕਣ, ਬੇਗਮ, ਮਤਰੇਈ ਮਾਂ-ਤੇ ਕਿਂੰਨੇ ਹੀ ਰੂਪ ਹਨ ਇਸ ਆਕਾਰ ਦੇ।
ਕਾਇਨਾਤ ਵਿਚ ਕੋਈ ਵੀ ਹੋਰ ਅਕਸ ਐਸਾ ਨਹੀਂ ਜਿਸ ਦੇ ਇਕੋ ਵੇਲੇ ਇੰਨੇ ਨਾਮ ਤੇ ਇੰਨੇ ਰੂਪ ਹੋਣ।ਇੰਨੇ ਸਾਰੇ ਰੋਲ ਮਾਡਲ ਇਕੋ ਹੀ ਹਸਤੀ ਦੇ-ਅਸ਼ਕੇ ਜਾਈਏ'।ਕੁਦਰਤ ਦੇ ਇਸ ਸ਼ਾਹਕਾਰ ਨੇ ਅਪਨਾ ਹਰ ਰੋਲ ਬੜੀ ਮੁਹਾਰਤ ਨਾਲ ਬਾਖੂਬੀ ਨਿਭਾਇਆ।ਜਿੰਦਗੀ ਦੀ ਇਸ ਸਮਾਜਿਕ ਸਟੇਜ ਤੇ ਭਾਂਵੇ ਇਹ ਉਸ ਦੀ ਆਪਣੀ ਜਾਤ ਨਾਲ ਸਬੰਧਤ ਹੋਵੇ ਜਾਂ ਓਪਰੀ ਜਾਤ ਨਾਲ,ਹਰ ਪੱਖ ਤੋ ਖਰੇ ਉਤਰਨਾ ਵੀ ਇਸ ਦੀ ਕਲਾ ਹੈ।
ਐ ਅੋੌਰਤ ਤੂੰ ਹੈ ਕਮਾਲ,ਉਤਮ ਤੇਰੀ ਜਾਤ'।
ਵੇਦਾਂ ਵਿਚ ਲਿਖਿਆ ਹੈ ਇਸਤਰੀ ਦੀ ਹਾਜ਼ਰੀ ਤੋਂ ਬਿਨਾਂ ਕੋਈ ਯੱਗ ਸੰਪਨ ਨਹੀਂ ਹੋ ਸਕਦਾ ਤੇ ਨਾਂ ਹੀ ਕੀਤਾ ਜਾਂਦਾ ਹੈ।ਕਹਿੰਦੇ ਹਨ ਬ੍ਰਾਹਮਣ ਵਰਗ ਵਿਚ ਕੰਨਿਆ ਦਾਨ ਬਿਨਾਂ ਜੀਵਨ ਅਧੂੁਰਾ ਰਹਿ ਜਾਂਦਾ ਹੈ।ਰੱਬ ਨੇ ਜਦ ਮਹਿਸੂਸ ਕੀਤਾ ਕਿ ਉਹ ਇਕੱਲਾ ਇਸ ਧਰਤੀ ਦੀ ਜੀਵਾਂ ਨੂੰ ਨਹੀ ਸੰਭਾਲ ਸਕਦਾ ਤਾਂ ਉਸ ਨੇ ਨਾਰੀ ਬਣਾਈ ਤੇ ਉਸਨੂੰ ਆਪਣੀ ਜਗਾਹ ਤੇ ਜਨਨੀ ਵੀ ਬਣਾ ਦਿਤਾ ਤੇ ਉਸ ਨੂੰ ਮਾਂ ਦਾ ਅਹੁਦਾ ਬਖਸ਼ ਦਿਤਾ।ਆਪਣੇ ਅੱਧੇ ਕੰਮ ਰੱਬ ਨੇ ਮਾਂ ਨੂੰ ਸੌਂਪ ਦਿਤੇ।ਔੋਰਤ ਨੇ (ਮਾਂ ਨੇ ਜਨਨੀ ਨੇ) ਵੀ ਰੱਬ ਦੀ ਸੌਂਪੀ ਹੋਈ ਬਖਸ਼ਿਸ਼ ਨੁੰ ਸਿਰ ਮੱਥੇ ਨਿਭਾਇਆ ਤੇ ਨਿਭਾਉਂਦੀ ਚਲੀ ਆ ਰਹੀ ਹੈ,"ਮਾਂ ਹੀ ਰੱਬ ਦਾ ਰੂਪ ਹੈ ਦੂਜਾ,ਮਾਂ ਦੀ ਪੂਜਾ ਰੱਬ ਦੀ ਪੂਜਾ"।
ਹਵਾ ਦਾ ਰੁਤਬਾ ਆਦਮ ਨੂੰ ਖਟਕਣ ਲਗਾ ਤੇ ਉਹ ਸਕੀਮਾਂ ਲਾਉਣ ਲਗਾ ਕਿ ਕਿਵੇਂ ਅੋੌਰਤ ਨੂੰ ਨੀਵਾਂ,ਨੀਵਾਂ ਰੱਖਿਆ ਜਾਏ ਤੇ ਆਪ ਸਰਵੋਤਮ ਬਣਿਆ ਰਹੇ।ਉਸ ਨੇ ਰੱਬ ਨੂੰ ਵੀ ਕਿਹਾ ਕਿ ਇਹ ਆਪਣੀ ਨਾਰੀ ਜਿਹੀ ਵਾਪਸ ਲੈ ਜਾ ਪਰ ਰੱਬ ਨੇ ਮਨੁੱਖ ਨੂੰ ਸਮਝਾਇਆ ਇਹ ਤੇਰਾ ਅੱਧਾ ਅੰਗ ਹੈ ਅਤੇ ਤੂੰ ਇਸ ਨਾਲ ਮਿਲ ਕੇ ਚਲਨਾਂ ਹੈ ਪਰ ਆਦਮ ਤਾਂ ਸਾਰੀ ਖੁਦਾਈ ਤੇ ਰਾਜ ਕਰਨਾਂ ਚਾਹੁਂਦਾ ਸੀ,ਉਸਨੇ ਸਭ ਤੋਂ ਪਹਿਲਾਂ ਅੋੌਰਤ ਤੋਂ ਗੁਲਾਮੀ ਕਰਾਉਣੀ ਸ਼ੁਰੂ ਕੀਤੀ ਤੇ ਇਹ ਰੌਲਾ ਪਾ ਦਿਤਾ ਕਿ ਅੋੂੌਰਤ ਤਾਂ ਪੈਰ ਦੀ ਜੁੱਤੀ ਬਰਾਬਰ ਹੈ।ਹਰ ਪੱਖ ਤੋਂ ਨੀਵੀਂ ਰੱਖਕੇ ਕੁਦਰਤ ਦੇ ਇਸ ਹਸੀਨ ਤੋਹਫੇ ਨੂੰ ਮਨ ਪ੍ਰਚਾਵੇ ਦਾ ਸਾਧਨ ਬਣਾ ਲਿਆ।ਖ੍ਰੀਦ ਵੇਚ ਦੀ ਵਸਤੁੂ ਤਕ ਬਣਾ ਲਿਆ।
ਫਿਰ 'ਬਾਬਾ ਨਾਨਕ ' ਅਵਤਾਰ ਧਾਰ ਕੇ ਧਰਤੀ ਤੇ ਆ ਗਿਆ ਤੇ ਉਸ ਨੇ ਆਪਣੇ ਮੁਖਾਰਬਿੰਦ ਰਾਂਹੀ ਬੜੇ ਪਿਆਰ ਨਾਲ ਮਾਨਵ ਨੂੰ ਸਮਝਾਇਆ ਕਿ ਇਹ ਤੇਰੀ ਭੰਡ (ਜਨਨੀ) ਹੈ।ਇਸ ਨਾਲ ਹੀ ਤੇਰਾ ਮੰਗਣਾ,ਵਿਆਹ ਹੋਣਾ ਹੈ ਤੇ ਇਹੋ ਤੇਰੀ ਨਸਲ ਨੂੰ ਅੱਗੇ ਵਧਾਏਗੀ।"ਭੰਡਿ ਜੰਮਿਐ,ਭੰਡਿ ਨਿੰਮਿਐ,ਭੰਡਿ ਹੋਵਣ ਵਿਆਹ"।ਤੇ ਫਿਰ ਨਾਰੀ ਦਾ ਇਕ ਹੋਰ ਨਾਮ ਸਾਮ੍ਹਣੇ ਆ ਗਿਆ,'ਭੰਡਿ'।ਬਾਬਾ ਨਾਨਕ ਦੇ ਬਿੰਦ ਜਿਨ੍ਹਾਂ ਵਿਦਵਾਨਾਂ ਦੀ ਸਮਝ ਵਿਚ ਆਏ,ਉਹ ਕੁਰਲਾਏ,"ਅੱਧਾ ਅੰਗ ਨਾਰ ਨੂੰ ਕਹਿੰਦੇ ,ਸਾਰੇ ਗ੍ਰੰਥ ਪਵਿਤਰ ਨੇ,ਨਾਰੀ ਨੂੰ ਜੋ ਜੁੱਤੀ ਆਖਣ,ਉਹ ਖੁਦ ਵੀ ਇਕ ਛਿੱਤਰ ਨੇ"।
ਇਸਤਰੀ ਨੇ ਆਪਣੀ ਅਕਲ ਤੇ ਸਾਹਸ ਨਾਲ ਮਨੁੱਖ ਵਲੋਂ ਛੱਡੇ ਹਰ ਤੀਰ ਦਾ ਮੁਕਾਬਲਾ ਕੀਤਾ।ਇਕੋ ਵਕਤ ਤੇ,ਰਾਧਾ,ਮੀਰਾ,ਚੰਡੀ,ਦੁਰਗਾ,ਕਾਲੀ ਮਾਤਾ, ਝਾਂਸੀ ਦੀ ਰਾਣੀ ਪਟਰਾਣੀ,ਚੌਧਰਾਣੀ ਜੋ ਵੀ ਰੋਲ ਸਾਮ੍ਹਣੇ ਆਇਆ ਝੱਟ ਉਸੇ ਵਜੂਦ ਵਿਚ ਆਪਾ ਢਾਲ ਦਿਤਾ ਤੇ ਆਪਣੀ ਕਲਾ ਦੇ ਜੌਹਰ ਵਿਖਾ ਦਿਤੇ ਤੇ ਰਹਿੰਦੀ ਦੁਨੀਆਂ ਤਕ ਆਪਣਾ ਨਾਮ ਕਾਇਮ ਕਰ ਲਿਆ।ਉਹ ਭੈਣ ਬੇਬੇ ਨਾਨਕੀ,ਮਾਈ ਭਾਗੋ,ਤਿਆਗ ਦੀ ਦੇਵੀ ਮਾਂ ਸੁਲੱਖਣੀ,ਤੇ ਕੁਰਬਾਨੀ ਦੀ ਦੇਵੀ ਮਾਂ ਗੁਜ਼ਰੀ ਵੀ ਬਣੀ।ਦੇਸ਼ ਭਗਤੀ ਵਿਚ ਵੀ ਪਿਛੇ ਨਹੀਂ ਹਟੀ,ਕਮਰਕਸ ਤਲਵਾਰ ਫੜ ਦੁਸ਼ਮਣ ਦੇ ਆਹੂ ਲਾਏ।ਜਦ ਦੇਸ਼ ਤੇ ਭੀੜ ਬਣੀ ਤਾਂ ਝੱਟ ਬੋਲ ਉਠੀ,
" ਜੇ ਹੋਵੇ ਸਰਹੱਦਾਂ ਤੇ ਲੋੜ ਤੇ ਹੱਥੀਂ ਕੰਤ ਨੂੰ ਦੇਵੇ ਤੋਰ ,ਤੇ ਆਖੇ ਮੈਂ ਆਵਾਂ"
ਭਗਤ ਸਿੰਘ,ਸੁਖਦੇਵ,ਰਾਜਗੁਰੂ,ਉਧਮ ਸਿੰਘ.ਕਰਤਾਰ ਸਿੰਘ ਜਿਹੇ ਲਾਲ ਦੇਸ਼ ਕੌਮ ਤੋਂ ਵਾਰ ਕੇ ਕੁਰਬਾਨੀ ਦੀ ਦੇਵੀ ਦਾ ਅਹੁਦਾ ਹਾਸਲ ਕਰ ਲਿਆ।ਮਮਤਾ ਵਿਚ ਇਸ ਦਾ ਕੋਈ ਬਦਲ ਨਹੀਂ।ਆਪਣੀ ਨੀਂਦ ਆਪਣਾ ਸੁੱਖ ਧੀਆਂ ਪੁੱਤਾਂ ਤੋਂ ਵਾਰ ਦਿਤਾ।ਕਈ ਤਰਾਂ ਦੇ ਸਿਤਮ ਸਹਿ ਕੇ ਵੀ ਧੀ ਲਈ ਪੂਣੀ ਪੂਣੀ ਇਕੱਠੀ ਕਰ ਕੇ ਨੱਕ ਰੱਖ ਲੈਣ ਦਾ ਯਤਨ ਕਰ ਲੈਣਾ।ਉਮਰ ਭਰ ਪਰਾਈ ਰਹਿ ਕੇ ਵੀ ਆਪਣੀ ਬਣੇ ਰਹਿਣਾ।ਐੇਸੀ ਕੋਈ ਲੋੜ ਐੇਸੀ ਕੋਈ ਖਾਹਿਸ਼ ਨਹੀਂ ਜੋ ਇਸ ਦੇ ਨਾਮ ਜਾਂ ਇਸ ਦੇ ਕਿਸੇ ਦੇ ਵੀ ਰੂਪ ਤੋਂ ਪੂਰੀ ਨਾਂ ਹੋ ਸਕੀ ਹੋਵੇ।
ਆਪਣੀ ਜਿੰਦ ਵੇਚਣ ਨੂੰ ਵੀ ਤਿਆਰ ਬਰ ਤਿਆਰ।ਮਹਿਬੂਬ ਲਈ ਪੂਰੀ ਵਫਾਦਾਰੀ-"ਮੁੱਲ ਵਿਕਦਾ ਸੱਜਣ ਮਿਲ ਜਾਏ ਲੈ ਲਵਾਂ ਮੈਂ ਜਿੰਦ ਵੇਚ ਕੇ",ਚ੍ਰੱਿਤਰ ਦੀ ਇਕ ਵੰਨਗੀ ਇਹ ਵੀ ਹੈ।--ਇਕ ਸ਼ਾਇਰ :"ਮਾਂ ਨੂੰ ਸੰਬੌੋਧਤ ਹੈ.,"ਤੂੰ ਹੁੰਦੀ ਸੈਂ ਤੇ ਸੋਨਾਂ ਬਣ ਜਾਂਦਾ ਸੀ ਹਰ ਰੁਦਰਾ ਦਾ ਰੋੜ ਨੀ ਮਾਏ,"ਬੇਟੀ ਕਹਿੰਦੀ ਹੈ,"ਮਾਂ ਤੂੰ ਹੁੰਦੀ ਸੈਂ ਤੇ ਕੇਵਲ ਮੇਰੀ ਮਾਂ ਸੈਂ ਅੱਜ ਨਹੀਂ ਏਂ ਤੇ ਮੇਰਾ ਰੱਬ ਏਂ।"ਜਿਥੋਂ ਤਕ ਪਹੁੰਚ ਪੈਂਦੀ ਹੈ ਸਵਰਗ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ,ਤਾਂਹੀ ਤੇ ਕਹਿੰਦੇ ਨੇ ਮਾਂ ਦੇ ਪੈਰਾਂ ਹੇਠ ਜੰਨਤ ਹੈ।"ਆਪਣੀ ਹੋਂਦ ਤੇ ਕਈ ਵਾਰ ਵਿਚਾਰੀ ਵੀ ਬਣ ਜਾਣਾ ਪੈਂਦਾ ਹੈ,
" ਗੁਲਸ਼ਨ ਕੋ ਜਬ ਭੀ ਲਹੂ ਕੀ ਜਰੂਰਤ ਪੜੀ,ਸਬ ਸੇ ਪਹਿਲੇ ਗਰਦਨ ਹਮਾਰੀ ਕਟੀ-
ਅਬ ਕਹਿਤੇ ਹੈਂ ਅਹਿਲ-ਏ ਚਮਨ ਯੇ ਚਮਨ ਹੈ ਹਮਾਰਾ ਤੁਮ੍ਹਾਹਾਰਾ ਨਹੀਂ।"
ਐ ਅਬਲਾ ਨਾਰੀ ਤੇਰੀ ਯੇ ਹੀ ਕਹਾਨੀਂ,ਆਂਚਲ ਮੇਂ ਹੈ ਦੂਧ ਆਂਖੋਂ ਮੇਂ ਹੈ ਪਾਨੀ"।
ੰਮਰਦ ਦੇ ਸ਼ਾਤਿਰ ਦਿਮਾਗ ਨੂੰ ਪਤਾ ਹੈ ਸਭ ਅੋੌਰ੍ਰਤ ਦਾ ਹੀ ਪ੍ਰਤਾਪ ਹੈ,ਫਿਰ ਵੀ ਉਸ ਨੂੰ ਅਹਿਮੀਅਤ ਦੇਣ ਤੋਂ ਕਤਰਾਂਉਂਦਾ ਹੈ ਤੇ ਨਵੀਂ ਖੇਡ ਰਚਾ ਲਈ ਹੈ ਕਿ ਔੋਰਤ ਨੂੰ ਪੈਦਾ ਹੀ ਨਹੀ ਹੋਣ ਦੇਣਾ।ਬੇਸ਼ੱਕ ਮਾਯੂਸ ਹੈ ਪਰ ਯਤਨਸ਼ੀਲ਼ ਹੈ।ਮਮਤਾ ਦੀ ਇਸ ਮੂਰਤ ਨੂੰ ਚੁੜੇਲ ਡਾਇਨ,ਪੱਥਰ ਵੀ ਕਿਹਾ ਜਾਂਦਾ ਹੈ।ਸੌਂਕਣ,ਰਖੈਲ ਵੀ ਇਸ ਦੇ ਨਾਮ ਹਨ।ਮਰਦ ਨੇ ਇਸ ਨੂੰ ਵੇਸਵਾ ਦਾ ਰੂਪ ਵੀ ਬਣਾਇਆਂ,ਮਰਦ ਦੇ ਗੁਨਾਂਹਾਂ ਦੀ ਸਜ਼ਾ ਵੀ ਪਾਈ।ਘਰ ਉਜਾੜੇ ਤਾਂ ਮਰਦ,ਵਸਾਏ ਤਾਂ ਔੋਰਤ।ਸੱਸੀ, ਸੋਹਣੀ,ਹੀਰ,ਸਾਹਿਬਾਂ ਵੀ ਬਣੀ।ਇਕ ਪਲ ਆਦਮ ਦੀ ਚਾਹਤ ਤੇ ਦੂਜੇ ਹੀ ਪਲ ਆਦਮ ਵਲੋਂ ਹੀ ਠੱਗੀ ਗਈ।
ਸਮਾਜ ਦਾ ਇਹ ਅੱਧਾ ਵਰਗ ਇੰਨੀ ਵਾਰ ਲਿਤਾੜਿਆ ਜਾਣ ਦੇ ਬਾਵਜੂਦ ਵੀ ਚੰਦਰਮਾਂ ਤੇ ਪੈਰ ਲਾ ਆਇਆ।
" ਕੋਮਲ ਹੈ,ਕੰਮਜ਼ੋਰ ਨਹੀਂ,ਸ਼ਕਤੀ ਦਾ ਨਾਮ ਹੀ ਨਾਰੀ ਹੈ,ਸਭ ਕੋ ਜੀਵਨ ਦੇਨੇ ਵਾਲੀ ਮੌਤ ਭੀ ਤੁਮ ਸੇ ਹਾਰੀ ਹੈ।"
ਗੁਰੂ ਦੀ ਬਾਣੀ ਤੇ ਅਮਲ ਕਰਨਾਂ,ਆਪਣੇ ਇਮਾਨ ਤੇ ਟਿਕੇ ਰਹਿਣਾ।ਕਦੇ ਨੀਵੀ ਪਾਈ ਕਦੇ ਸਿਰ ਉਠਾਏ ਆਪਣੀ ਲਗਨ ਵਿਚ ਮਗਨ,
ਅੱਗੇ ਵੱਧਦੇ ਰਹਿਣਾ,ਹਰ ਹਾਲ ਵਿਚ ਘਰ ਨੂੰ ਟੁੱਟਣ ਤੋਂ ਬਚਾਉਣਾ ਇਸ ਦੀ ਕਾਰੀਗਰੀ ਰਹੀ ਹੈ।ਅੰਗਾਰਿਆਂ ਤੇ ਚਲ ਕੇ ਵੱਡਿਆਂ ਦੀ ਸਿਖਿਆ ਦਾ ਪਾਸ਼ ਰੱਖ ਲੈਣਾ,ਇਹੋ ਸੋਚ,-
"ਧਰਤੀ ਕੀ ਤਰਹ ਹਰ ਦੁੱਖ ਸਹਿ ਲੇ,ਸੂਰਜ ਕੀ ਤਰਹ ਜਲਤੀ ਜਾ।
ਸਿੰਧੂਰ ਕੀ ਲਾਜ ਨਿਭਾਨੇ ਕੋ ਚੁਪ ਚਾਪ ਤੂੰ ਆਗ ਪੇ ਚਲਤੀ ਜਾ।"
ਮਨੁੱਖ ਨੇ ਂਇਸ ਨੂੰ ਜਾਨਵਰ ਦੀ ਤਰਹਾਂ ਨੱਥ ਪਾਈ,ਬੁਲ੍ਹ ਸੀ ਦਿਤੇ,ਪੈਰੀ ਬੇੜੀਆਂ ਵੀ ਪਾਈਆਂ ਤੇ ਹਲਾਂ ਅੱਗੇ ਵੀ ਜੋਇਆ,ਜਨਮ ਦਾਤੀ ਦੇ ਹਰ ਰਾਹ ਚ ਪੱਥਰ ਵਿਛਾਏ।ਜਿਵੇਂ ਧਰਤੀ ਤੇ ਔੋਰਤ ਵਿਚ ਕੋਈ ਫਰਕ ਨਹੀ,ਇਵੇਂ ਹੀ ਸਵਰਗ ਤੇ ਮਾਂ ਵਿਚ ਕੋਈ ਫਰਕ ਨਹੀਂ,ਸ਼ਾਇਰ ਨੇ ਭਗਵਾਨ ਨੂੰ ਪੱਥਰ ਦੀ ਮੂਰਤੀ ਤੇ ਮਾਂ ਨੂੰ,--
"ਉਸ ਕੋ ਨਹੀ ਦੇਖਾ ਹਮ ਨੇ ਕਭੀ ਪਰ ਇਸ ਕੀ ਜਰੂਰਤ ਕਿਆ ਹੋਗੀ
ਐ ਮਾਂ ਤੇਰੀ ਸੂਰਤ ਸੇ ਅਲਗ ਭਗਵਾਨ ਕੀ ਸੂਰਤ ਕਿਆ ਹੋਗੀ"
ਇਕੋ ਵਕਤ ਤੇ ਬੱਚਿਆਂ ਦੀ ਡਾਕਟਰ,ਵੱਡਿਆਂ ਦੀ ਸੇਵਾਦਾਰਨੀ,ਆਪਣੇ ਨੰਨ੍ਹੇ ਲਾਲ ਲਈ ਨਜ਼ਰ ਵਟੂ ਵੀ ਬਣ ਜਾਂਦੀ ਹੈ।
'ਮਾਂ ਜੈਸ਼ੀ ਹਸਤੀ ਦੁਨੀਆਂ ਮੇ ਹੈ ਕਹਾਂ,ਨਹੀਂ ਮਿਲੇਗਾ ਬਦਲ ਚਾਹੇ ਢੂੰਢ ਲੇ ਸਾਰਾ ਜਹਾਂ"।
ਵਖਤ ਪਿਆ ਤੇ ਦੋ ਧਾਰੀ ਤਲਵਾਰ ਨਹੀ ਤੇ ਨਿਰਾ ਪਿਆਰ ਹੀ ਪਿਆਰ।ਰੇਸ਼ਮੀ ਤੰਦਾਂ ਨਾਲ ਭੈਣ ਭਰਾ ਦਾ ਪਿਆਰ ਬਂੰਨ੍ਹ ਲੈਣਾ।ਬਾਪ ਦੀ ਲਾਡੋ ਨੇ ਉਂਗਲੀ ਫੜ ਪਰੀਆਂ ਵਾਂਗ ਤੁਰਨਾਂ ।ਲਾਵਾਰਿਸ ਬਾਪ ਦੀ ਵਾਰਿਸ ਬਣ ਜਾਣਾਂ।ਸਹੁਰੇ ਦੀ ਬਾਬਲ ਵਾਂਗ ਹੀ ਬਰਾਬਰ ਸੇਵਾ ਕਰ ਲੈਣੀ-ਵਾਹ ਕਾਦਰ ਦੀ ਕੁਦਰਤ;ਨਿੱਕੇ ਭੈਣ,ਭਰਾਵਾਂ ਨੂੰ ਸੰਭਾਲਦੇ ਘਰ ਦੇ ਸਾਰੇ ਕੰਮ ਕਾਜ ਕਰ ਕੇ ਵੀ ਸਕੂਲ ਕਾਲਜ ਦੀ ਪੜ੍ਹਾਈ ਕਰ ਲੈਣੀ-ਇਹੋ ਗਾਉਣਾ "ਕੰੰਮ ਕਾਜ ਮੈਂ ਕਰਦੀ ਜਾਵਾਂ ਨਾਲ ਨਾਲ ਮੈ ਪੜ੍ਹਦੀ ਜਾਵਾਂ"ਇਹੋ ਹੀ ਹੈ ਵਿਦਿਆਂ ਦੀ ਦੇਵੀ ਸਰਸਵਤੀ,ਇਹੋ ਹੀ ਹੇੈ ਮਾਇਆ ਦੀ ਦੇਵੀ ਲੱਛਮੀ'ਤੇ ਇਹੋ ਹੀ ਹੈ ਪਿਆਰਾਂ ਮੁਹੱਬਤਾਂ ਦੀ ਦੇਵੀ ਵੀਨਸ'।
ਵੱਡਿਆਂ ਨੇ ਇਸ ਦੇਵੀ ਦੇ ਸਤਿਕਾਰ ਨੂੰ ਕਿੰਨੇ ਸੋਹਣੇ ਸ਼ਬਦਾਂ ਵਿਚ ਪਰੋਇਆ ਹੈ,'ਉਹੋ ਨਾਰ ੈੈਸੁਲੱਖਣੀ ਜਿਨ ਪਹਿਲੀ ਜਾਈ ਲੱਛਮੀ"।ਕਹਿੰਦੇ ਨੇ ਮਰਦ ਦੀ ਕਾਮਯਾਬੀ ਪਿਛੇ ਔੋਰਤ ਦਾ ਹੱਥ ਹੁੰਦਾ ਹੈ।ਅਜੋਕੇ ਯੁਗ ਵਿਚ ਐਸਾ ਕੋਈ ਵੀ ਖੇਤਰ ਨਹੀ ਜਿਥੇ ਮਰਦ ਦੇ ਮੋਢੇ ਨਾਲ ਮੋਢਾ,ਸ਼ਾਨਾਂ ਬ ਸ਼ਾਨਾਂ ਨਾਂ ਖੜੀ ਹੋਵੇ।ਭੈਣ ਬਣ ਕੇ ਮਾਂ ਤੋਂ ਭਰਜਾਈ ਮੰਗ ਲਈ ਤੇ ਆਖਣਾ ਵੀਰ ਲਿਆਇਆ ਨੀ ਚੰਦ ਵਰਗੀ ਭਰਜਾਈ,ਤੇ ਭਰਜਾਈ ਬਣ ਕੇ ਦਿੳਰ ਦੇ ਵਿਆਹ ਵਿਚ ਨੱਚ ਕੇ ਝੂਠ ਨੂੰ ਸੱਚ ਬਣਾ ਲੈਣਾ,ਨਣਦੀ ਨੂੰ ਮੁਕਲਾਵੇ ਤੋਰ ਕੇ ਸਹੁਰਿਆਂ ਦਾ ਭਾਰ ਵੰਡਾ ਲੈਣਾ।ਸਖੀ ਸਹੇਲੀ ਦਾ ਰਿਸ਼ਤਾ ਵੀ ਪੂੁਰੇ ਮਨ ਨਾਲ ਨਿਭਾਉਣਾ।
ਕੁੜੀਆਂ ਬਿਨਾਂ ਵਿਆਹ ਸ਼ਾਦੀਆਂ ਦੀ ਕੀ ਰੌਣਕ,ਨੱਚਣਾ,ਗਾਉਣਾ ਜਸ਼ਨ ਮਨਾਉਣੇ ਤੇ ਪ੍ਰਾਹੁਣਿਆਂ ਦੀ ਆਓ ਭਗਤ ਵੀ ਨਾਲ ਕਰ ਕੇ ਮਾਂ ਬਾਪ ਦੀ ਇਜ਼ਤ ਬਨਾਏ ਰੱਖਣਾ।ਗਲ ਕੀ ਕੁਦਰਤ ਵਲੋਂ ਬਖਸ਼ੀਆਂ ਸੋਹਲਾਂ ਕਲਾਵਾਂ ਦਾ ਭਰਪੂਰ ਮੁੱਲ ਮੋੜਿਆ ਹੈ ਨਾਰੀ ਨੇ।
ਤ੍ਰਿੰਝਣ ਵਿਚ ਚਰਖੇ ਦੀ ਸੰਗੀਤ ਮਈ ਘੁੂਕ ਤੋ ਪਿਪਲੀ ਪੀਂਘ ਤੋਂ ਐੇਸੀ ਉਡਾਰੀ ਮਾਰੀ ਕਿ ਫੇਅਰ ਲੇਡੀ ਤੋਂ ਫਸਟ ਲੇਡੀ ਬਣ ਗਈ।ਮੁਸੱਵਰ ਦੀ ਮੋਨਾਲੀਜ਼ਾ,ਸ਼ਾਇਰ ਦੀ ਗਜ਼ਲ,ਦਿਲ ਵਾਲੇ ਦੀ ਡਰੀਮ ਗਰਲ.,ਚਸ਼ਮੇ-ਬਧੂ।ਪਾਇਲਟ,ਇੰਜੀਨਿਅਰ,ਡਾਕਟਰ,ਅਧਿਆਪਕ,ਨਰਸ,ਅਨੇਕਾਂ ਹੋਰ ਵੀ ਰੂਪ ਹਨ ਇਸ ਕਿਰਦਾਰ ਦੇ।
ਸ਼ਾਲਾ,ਕਾਦਰ ਦੀ ਕੁਦਰਤ ਦਾ ਇਹ ਸ਼ਾਹਕਾਰ ਏਕ ਮੇਂ ਅਨੇਕ ਰੋਲਾਂ ਦਾ ਸੋਹਜਮਈ,ਸੰਵਾਦਮਈ,ਸ਼ਿੰਗਾਰ ਰਹਿੰਦੀ ਦੁਨੀਆਂ ਤਕ ਚੰਨ ਵਾਂਗੂ ਚਮਕਦਾ ਰਹੇ। ਆਮੀਨ।
੍ਰਰਣਜੀਤ ਕੌਰ /ਗੁੱਡੀ ਤਰਨ ਤਾਰਨ ॥ ੱ