
ਟੀਸ ਇਕ ਤੇ ਹੰਝੁੂ ਕਈ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਵਿਛੜ ਗਿਆ ਉਹ ਇਸ ਤਰਾਂ ਕਿ ਸਭ ਕੁਸ਼ ਹੀ ਬਦਲ ਗਿਆ-
ਇਕ ਪੁੱਤ ਕੀ ਗਿਆ ਪੂਰਾ ਜਹਾਨ ਹੀ ਵੀਰਾਨ ਹੋ ਗਿਆ
ਸਾਹ ਘੁੱਟ ਕੇ ਘੁੱਟੀ ਚੀਖ
.ਤੇ ਰੀਤ ਨਿਭਾਈ ਤੇਰੀ ਬਰਸੀ ਦੀ-
.ਜਖ਼ਮ ਦਿੱਤੇ ਜੋ ਡਾਢੇ ਰੱਬ ਨੇ-
ਹੋਣੀ ਮੌਤ ਨੂੰ ਘਲਿਆ ਸੂ ਦੂਤ ਬਣਾ ਕੇ
ਹੰਝੂਆਂ ਨਾਲ ਮਲ ਕੇ ਆਟਾ-
ਆਹੀਂ ਦਾ ਬਾਲ ਕੇ ਬਾਲਣ-
ਸੂਲਾਂ ਦਾ ਸਾਲਣ ਬਣਾਇਆ-
ਹਰ ਸਿਆਣਾ ਦੇਵੇ ਮੱਤਾਂ-
ਭਾਣਾ ਡਾਢੇ ਦਾ ਜਰ ਲਵੋ-
ਚੀਸ ਵੱਟ ਕੇ ਕਰ ਸਬਰ ਲਵੋ
ਚੀਸ ਵੱਟੀ ਨਾਂ ਜਾਵੇ
ਸਬਰ ਕਿਵੇਂ ਆਵੇ
25-26 ਦੇ ਦੌਰ ਨੇ ਨਿਗਲ ਲਏ ਕਿੰਨੇ ਹੀ ਨੌਜਵਾਨ
ਜਮੀੰਨ ਖਾ ਗਈ ਕਿੰਨੇ ਹੀ ਆਸਮਾਨ॥
ਰਾਤ ਦਿਨ ਹਫ਼ਤੇ ਮਹੀਨੇ ਵਰ੍ਹਾ ਗੁਜਰ ਗਿਆ
ਸਾਹ ਹੌਲੀ ਹੌਲੀ ਟੁਟ ਰਿਹੈ,ਦਿਲ ਮਰ ਗਿਆ॥
ਤੂੰ ਨਹੀਂ ਆਉਣਾ ਮੁੜ ਕੇ ਇਹ ਸੱਚ ਜਰ ਲਿਆ