ਡਾ.ਹਰਜਿੰਦਰ ਸਿੰਘ ਦਿਲਗੀਰ ਦਾ ਸਿੱਖ ਕੌਮ ਨਾਲ ਧੋਖਾ - ਗੁਰਚਰਨ ਸਿੰਘ ਜਿਉਣ ਵਾਲਾ

ਮੈਂ ਕਦੇ ਵੀ ਮਿੱਤਰ ਰਹੇ ਤੇ ਬਾਅਦ ਵਿੱਚ ਦੁਸ਼ਮਣ ਬਣੇ ਦੋਸਤ ਦੇ ਪੋਤੜੇ ਨਹੀਂ ਫਰੋਲੇ, ਪਰ ਜੋ ਦਿਲਗੀਰ ਜੀ ਨੇ ਸਿੱਖ ਕੌਮ ਨਾਲ ਵਿਸਾਹਘਾਤ ਕੀਤਾ ਹੈ, ਇਸ ਨੂੰ ਮੁੱਖ ਰੱਖ ਕੇ ਮੈਨੂੰ ਅੱਜ ਇਹ ਕੰਮ ਕਰਨਾ ਹੀ ਪੈਣਾ ਹੈ। ਕਿਉਂਕਿ ਮਸਲਾ ਕੌਮ ਦਾ ਹੈ ਨਾ ਕੇ ਕਿਸੇ ਇੱਕ ਬੰਦੇ ਦਾ। ਮੇਰੇ ਲੇਖ ਪੜ੍ਹ ਕੇ ਵਰਿੰਦਰ ਸਿੰਘ ਗੋਲਡੀ ਐਲ.ਏ. ਵਾਲਿਆਂ ਨੇ ਵੀ ਗਵਾਹੀ ਦੇਣੀ ਕਬੂਲ ਕੀਤੀ ਹੈ, ਕਿ ਹਰਜਿੰਦਰ ਸਿੰਘ ਦਿਲਗੀਰ ਸਾਡੇ ਕੋਲ ਵੀ ਏਹੋ ਕਹਿ ਕੇ ਗਿਆ ਹੈ, ਕਿ “ਗੰਗਾ ਸਾਗਰ” ਨਕਲੀ ਹੈ। ਇਸ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਸੰਬੰਧ ਨਹੀਂ। ਟੋਰਾਂਟੋ ਵਿੱਚ ਵੀ ਦਿਲਗੀਰ, ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੀਆਂ ਸਟੇਜਾਂ ਤੇ “ਗੰਗਾ ਸਾਗਰ” ਦੇ ਨਕਲੀ ਹੋਣ ਬਾਰੇ ਬੋਲ ਕੇ ਗਿਆ ਹੈ। ਗਵਾਹੀ ਵਾਲੇ ਬਹੁਤ ਸਾਰੇ ਸੱਜਣ ਹਾਲੇ ਜਿਉਂਦੇ ਹਨ। ਦਿਲਗਿਰ ਜੀ ਨੇ ਇਹ ਵੀ ਕਿਹਾ ਹੈ , ਕਿ ਐਸੇ ਦੋ “ਗੰਗਾ ਸਾਗਰ” ਚੜ੍ਹਦੇ ਪੰਜਾਬ ਵਿੱਚ ਹੋਰ ਵੀ ਹਨ। 52 ਕਲੀਆਂ ਵਾਲੇ ਦੋ ਚੋਲੇ ਹੋਣ ਬਾਰੇ ਵੀ ਸਾਡੇ ਕੋਲ ਦਿਲਗੀਰ ਜੀ ਨੇ ਕਿਹਾ ਹੈ।
ਮੇਰੀ ਵਾਰੀ ਕੱਟਣ ਤੋਂ ਪਹਿਲਾਂ ਹਰਜਿੰਦਰ ਸਿੰਘ ਦਿਲਗੀਰ ਨੇ ਮੈਨੂੰ ਕਿਹਾ, ਕਿ ਇਸ “ਗੰਗਾ ਸਾਗਰ” ਨੂੰ ਇੱਥੇ ਲਿਆਉਣ ਲਈ ਮੈਂ ਖਾਨ ਸਾਹਿਬ ਨੂੰ 3000 ਡਾਲਰ ਦਿੱਤਾ ਹੈ। ਦਿਲਗੀਰ ਜੀ ਇਹ ਬਹੁਤ ਵੱਡੀ ਗੱਪ ਹੈ। ਥੋੜ੍ਹੀ ਛੋਟੀ ਹੁੰਦੀ, ਤਾਂ ਮੈਂ ਜਰ ਵੀ ਲੈਂਦਾ। ਤੁਸੀਂ ਕਿਸੇ ਨੂੰ ਆਪਣੇ ਸਿਰ ਦੀ ਮਰੀ ਹੋਈ ਜੂੰ ਵੀ ਨਹੀਂ ਦੇ ਸਕਦੇ, ਜਿਉਂਦੀ ਤਾਂ ਕੀ ਦੇਣੀ ਹੋਈ, ਅਤੇ 3000 (ਤਿੰਨ ਹਜ਼ਾਰ) ਡਾਲਰ ਕਿੱਥੋਂ ਦੇਣਾ ਸੀ। ਜਦੋਂ ਤੁਹਾਨੂੰ ਅਸੀਂ ਆਪਣੀ ਕਾਨਫਰੰਸ ਤੇ ਬੋਲਣ ਲਈ ਸੱਦਿਆ ਸੀ, ਤਾਂ ਤੁਹਾਨੂੰ ਟਿਕਟ ਭੇਜੀ ਗਈ ਸੀ। ਉਸਦੇ ਬਾਵਜੂਦ ਤੁਸੀਂ ਮੇਰੇ ਕੋਲੋਂ 179 ਪਾਉਂਡ ਹੋਰ ਮੰਗੇ, ਤੇ ਮੈਂ ਬਗੈਰ ਕਿਸੇ ਹੀਲ ਹੁਜਤ ਦੇ ਤੁਹਾਨੂੰ ਨਕਦੀ ਹੱਥ ਵਿੱਚ ਫੜਾਏ। ਤੁਸੀਂ ਨਹੀਂ ਦੱਸਿਆ ਕਿ ਇਹ ਖਰਚਾ ਕਿਹੜਾ ਹੈ ਤੇ ਮੈਂ ਵੀ ਨਹੀਂ ਪੁੱਛਿਆ ਕਿ ਕਾਹਦੇ ਕਰਕੇ। ਕੌਮ ਦਾ ਕੰਮ ਹੋਵੇ ਤਾਂ ਸੌਦਾ ਛਟਾਂਕਾਂ ਦੇ ਵੱਟਿਆਂ ਨਾਲ ਨਹੀਂ ਤੋਲਿਆ ਜਾਂਦਾ।
ਹੁਣ ਰਹੀ ਗੱਲ ਤੁਹਾਨੂੰ ਬਿੰਰਮੀਘਮ ਵਿੱਚ ਮਿਲਣ ਆਉਣ ਦੀ। ਕੋਵਿੰਟਰੀ ਤੋਂ ਤੁਹਾਨੂੰ ਫੋਨ ਕਰਕੇ ਤੁਹਾਡੇ ਕੋਲੋਂ ਮਿਲਣ ਆਉਣ ਲਈ ਸਮਾਂ ਮੰਗਿਆ ਤਾਂ ਤੁਸੀਂ ਆਨੀ ਕਾਨੀ ਕਰਦਿਆਂ ਮਸਾਂ ਮਿਲਣ ਲਈ ਹਾਂ ਕੀਤੀ। ਜਦੋਂ ਹੀ ਅਸੀਂ ਤੁਹਾਡੇ ਗੇਟ ਤੇ ਪਹੁੰਚੇ ਤਾਂ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਉਂ ਨਹੀਂ ਮਿਲਣਾ ਚਾਹੁੰਦੇ। ਗਲੀ ਵਾਲੇ ਦਰਵਾਜ਼ੇਦਾ ਰੰਗ ਢੰਗ ਦੇਖ ਕੇ ਹੀ ਅੰਦਰ ਆਉਣ ਨੂੰ ਦਿਲ ਨਹੀਂ ਸੀ ਕਰਦਾ। ਸਉ ਕਿਤਾਬਾਂ ਦੇ ਲਿਖਾਰੀ ਦਾ ਬੈਠਣ ਵਾਲਾ ਥਾਂ ਐਨਾ ਗੰਦਾ ਹੋਵੇਗਾ, ਇਹ ਤਾਂ ਅਸੀਂ ਸੋਚਿਆ ਵੀ ਨਹੀਂ ਸੀ। ਤੁਹਾਡੇ ਕੋਲ ਬੈਠ ਕੇ ਚਾਹ ਦਾ ਕੱਪ ਖਾਲੀ ਕਰਨਾ ਵੀ ਔਖਾ ਹੋ ਗਿਆ ਸੀ, ਤੇ ਇਸ ਤੇ ਮੋਹਰ ਓਦੋਂ ਲੱਗ ਗਈ ਜਦੋਂ ਮੇਰੇ ਨਾਲਦਾ ਸੱਜਣ ਤੁਹਾਡਾ ਰੈਸਟ ਰੂਮ ਵਰਤ ਕੇ ਚੜ੍ਹੀਆਂ ਹੋਈਆਂ ਭਵਾਂ, ਮੱਥੇ ਦੀਆਂ ਲਕੀਰਾਂ ਤੇ ਨੱਕ ਪੂੰਝਦਾ ਹੋਇਆ ਬਾਹਰ ਆਇਆ ਤਾਂ ਮੈਂ ਸਮਝ ਗਿਆ ਕਿ ਅੰਦਰ ਕਿੰਨੀ ਕੁ ਸਫਾਈ ਕੀਤੀ ਹੋਈ ਹੈ। ਸਵਿਟਜ਼ਰਲੈਂਡ ਵਾਲਾ ਦਲਜੀਤ ਸਿੰਘ ਜਦੋਂ ਤੁਹਾਡੇ ਰੈਸਟ ਰੂਮ ਨੂੰ ਵਰਤਣ ਲਈ ਉਠਿਆ ਤਾਂ ਮੈਂ ਬਾਂਹ ਫੜ੍ਹ ਕੇ ਬੈਠਣ ਲਈ ਮਜਬੂਰ ਕਰ ਦਿੱਤਾ, ਤੇ ਛੇਤੀ ਬਾਹਰ ਜਾਣ ਦਾ ਇਸ਼ਾਰਾ ਕੀਤਾ। ਬਾਹਰ ਜਾ ਕੇ ਪੈਟਰੋਲ ਪੰਪ ਤੇ ਅਸੀਂ ਆਪਣੀ ਹਾਜਤ ਦਾ ਨਿਬੇੜਾ ਕੀਤਾ।
ਤੁਸੀਂ “ਗੰਗਾ ਸਾਗਰ” ਦੇ ਉਲਟ ਹੁੰਦੇ ਹੋਏ, ਇਸ ਨੂੰ ਪਰੋਮੋਟ ਕਰਨਾ ਸ਼ੁਰੂ ਕੀਤਾ ਹੈ। ਇਹ ਤਾਂ ਓਹੀ ਗੱਲ ਹੋਈ, ਜਿਵੇਂ ਬਲਦੇਵ ਸਿੰਘ ਸੜਕਨਾਮੇ ਵਾਲੇ ਨੇ ਕੀਤਾ ਹੈ। ਢਾਹਾਂ ਕਲੇਰਾਂ ਵਾਲੇ ਬੁੱਧ ਸਿੰਘ ਦਾ ਲੜਕਾ/ਪੁੱਤਰ ਜੋ ਸਿੱਖ ਤੋਂ ਕਰਿਸਚੀਅਨ ਬਣਿਆ ਹੈ, ਉਸ ਨੇ 25,000.00 (ਪੱਚੀ ਹਜ਼ਾਰ) ਕੈਨੇਡੀਅਨ ਡਾਲਰ ਸੜਕਨਾਮੇ ਵਾਲੇ ਬਲਦੇਵ ਸਿੰਘ ਨੂੰ ਦੇ ਕੇ ਮਹਾਂਰਾਜੇ ਰਣਜੀਤ ਸਿੰਘ ਦੇ ਛੇ-ਸੱਤ ਮੁਸਲਮਾਨ ਔਰਤਾਂ ਨਾਲ ਵਿਆਹ ਕਰਵਾਏ ਦਿਖਾ ਕੇ, ਇੱਕ ਨਾਵਲ ਲਿਖ ਮਾਰਿਆ, “ ਸੂਰਜ ਦੀ ਅੱਖ”। ਜਿਸ ਮਹਾਂਰਾਜੇ ਦੇ ਰਾਜ ਦਾ ਅੰਗਰੇਜ਼ਾਂ ਨੇ ਭੋਗ ਪਾਇਆ, ਉਨ੍ਹਾਂ ਦੇ ਹੀ ਸਰਵੇ (ਬੀਬੀਸੀ)ਨੇ ਮਹਾਂਰਾਜੇ ਰਣਜੀਤ ਸਿੰਘ ਨੂੰ ਅੱਜ ਤੱਕ ਦਾ ਦੁਨੀਆਂ ਦਾ ਸਭ ਤੋਂ ਵਧੀਆ ਰਾਜਾ ਮੰਨਿਆ ਹੈ। ਪਰ ਪੱਚੀ ਹਜ਼ਾਰ ਹਜ਼ਮ ਕਰਨ ਲਈ ਰਾਜੇ ਦੀ ਦੂਜੀ ਅੱਖ ਤੇ ਵੀ ਤਾਂ ਮਿੱਟੀ ਫੇਰਨੀ ਹੋਈ। ਜਦੋਂ ਸੜਕਨਾਮੇ ਨੂੰ ਦਸੰਬਰ 2025 ਨੂੰ ਮੈਂ ਬੱਧਨੀ ਕਲਾਂ ਕਿਸੇ ਦੇ ਘਰ ਸਮਾਗਮ ਤੇ ਆਹਮਣੇ ਸਾਹਮਣੇ ਖੜ੍ਹ ਕੇ ਪੁੱਛਿਆ, ਕਿ ਦੱਸ ਮਹਾਂਰਾਜਾ ਮੁਸਲਮਾਨ ਕਦੋਂ ਬਣਿਆ ਤੇ ਇਸਲਾਮਿਕ ਨਾਮ ਕੀ ਸੀ। ਓਹ ਆਪਣਾ ਪਿਛਾ ਛਡਾਵੇ ਤੇ ਮੈਂ ਲੋਕਾਂ ਦੇ ਸਾਹਮਣੇ ਹੋਰ ਸਵਾਲ ਕਰਾਂ, ਤੇ ਓਹ ਭੱਜੀ ਜਾਵੇ। ਬਗੈਰ ਇਸਲਾਮ ਕਬੂਲਿਆਂ ਕਾਜ਼ੀ ਕਿਸੇ ਦਾ ਨਿਕਾਹ ਨਹੀਂ ਪੜ੍ਹਦਾ। ਇਸ ਕਿਤਾਬ ਦਾ ਰੀਵਿਉ ਲਿਖਣ ਲਈ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕਿਆਂ ਵਾਲੇ ਨੂੰ ਕੁੱਝ ਲੱਭਾ ਕਿ ਨਹੀਂ, ਓਹ ਜਾਣੇ। ਪਰ ਸ਼ਰਾਬ ਦੇ ਦੋ ਘੁੱਟ ਜ਼ਰੂਰ ਲੱਭੇ ਹੋਣਗੇ। ਤੁਹਾਨੂੰ ਵੈਨਕੂਵਰ ਤੋਂ ਕੀ ਲੱਭਾ ਤੁਸੀਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ। ਮੈਂ ਆਪਣੀ ਪੱਧਰ ਤੇ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕੀਤਾ ਹੈ, ਤੇ ਜੇ ਕਰ ਕੋਈ ਸੁਰਾਖ ਮਿਲਿਆ ਤਾਂ ਓਹ ਵੀ ਜ਼ਰੂਰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਭਾਗ ਦੂਜਾ ਜਲਦੀ ਲਿਖਾਂਗਾ। ਚਲਦਾ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1647 966 3132
Website:singhsabhacanada.ca, Email: singhsabhacanda@outlook.ca