ਸੱਚ ਬੋਲਣ ਵਾਲੇ--- ਬਲਤੇਜ ਸੰਧੂ

ਕੱਚ ਤੇ ਸੱਚ ਹਮੇਸ਼ਾ ਚੁੱਭਦੇ ਝੂਠ ਦੀਆਂ ਕੱਚੀਆਂ ਕੰਧਾਂ ਨੂੰ
ਕੰਡੇ ਬੇਸ਼ੱਕ ਰਾਖ਼ੀ ਕਰਦੇ ਫੁੱਲਾਂ ਦੀ ਭੌਰਾ ਫਿਰ ਵੀ ਜਾਵੇ ਮਾਣ ਸੁਗੰਧਾਂ ਨੂੰ,

ਸੱਚ ਬੋਲਣ ਵਾਲੇ ਸੰਗ ਨਾ ਖੜਦਾ ਕੋਈ ਝੂਠ ਦੀ ਹਾਮੀ ਭਰਦੇ ਨੇ
ਜਿਉਣ ਟੌਟਾ ਦੀ ਜ਼ਿੰਦਗੀ ਉਹ ਗੱਲਾਂ ਆਜ਼ਾਦੀ ਦੀਆਂ ਕਰਦੇ ਨੇ,

ਜੇ ਸੱਚ ਦਾ ਪਾਂਧੀ ਹੋ ਤੁਰਿਆ ਕੰਡੇ ਖਿਲਰੇ ਮਿਲਦੇ ਰਹਿਣੇ ਰਾਹਾਂ ਚ
ਝੂਠ ਨੂੰ ਲਲਕਾਰਨ ਦੀਆਂ ਆਉਂਦੀਆਂ ਮਹਿਕਾਂ ਸਾਹਾਂ ਚ ,

ਜੇਕਰ ਦੁਨੀਆ ਵਿੱਚ ਝੂਠ ਨਾ ਹੋਵੇ ਤਾਂ ਸੱਚ ਦੀ ਕੀਮਤ ਨਈ
ਅੰਦਰੋਂ ਅੰਦਰੀ ਦਮ ਘੁੱਟ ਕੇ ਮਰ ਜਾਵੇ ਸੱਚ ਐਨਾ ਵੀ ਸੀਮਿਤ ਨਈ,

ਐ ਜਿੰਦਗੀ ਕੋਈ ਗਿਲਾ ਨਹੀਂ ਸੰਧੂ ਨੂੰ ਤੇਰੇ ਤੋਂ ਨਾ ਦੁੱਖ ਟੇਢੇ ਮੇਢੇ ਰਾਹਾਂ ਦੇ।
ਅਰਜ਼ ਹੈ ਮੇਰੀ ਕਿ ਮੈਂਨੂੰ ਬਸ ਯਾਦ ਰੱਖੀ ਆਪਣੀਆ ਵਿੱਚ ਦੁਆਵਾਂ ਦੇ।

ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158