
'ਪੂਜਾਰੀ ਡੇਰਿਆਂ ਦੇ' - ਮੇਜਰ ਸਿੰਘ 'ਬੁਢਲਾਡਾ'
'ਪੂਜਾਰੀ' ਡੇਰਿਆਂ ਦੇ 'ਗੁਰੂ' ਦੇ ਸ਼ਰੀਕ ਬਣ ਗਏ
ਸੰਤ ਸਤਿਗੁਰੂ ਸੇਵਕਾਂ ਤੋਂ ਅਖਵਾਉਣ ਲੱਗ ਪਏ।
'ਗੁਰੂ' ਦੇ ਨਾਮ ਨਾਲ ਤਾਂ ਲੱਗੀ ਨਾ ਕੋਈ ਡਿਗਰੀ,
ਇਹ ਆਪਣੇ ਨਾਮ ਨਾਲ 108 ਲਾਉਣ ਲੱਗ ਪਏ।
ਗੁਰੂ ਸਾਡਾ ਨਹੀਂ ਸੀ ਕੋਈ ਕਰਮਕਾਂਡ ਕਰਦਾ,
ਇਹ ਕਰਮਕਾਂਡ ਕਰਨ ਕਰਾਉਣ ਲੱਗ ਪਏ।
'ਮੇਜਰ' ਬਚਕੇ ਰਹੋ ਤੁਸੀਂ ਇਹਨਾਂ ਡੇਰਿਆਂ ਤੋਂ,
ਇਹ ਮੜੀਆਂ ਪੂਜਣ ਤੇ ਪੁਜਵਾਉਣ ਲਗ ਪਏ।
ਮੇਜਰ ਸਿੰਘ 'ਬੁਢਲਾਡਾ'
94176 42327