
'ਲੋਕ ਕਵੀ 'ਹਲ਼ਧਰ ਨਾਗ'.... ਮੇਜਰ ਸਿੰਘ ਬੁਢਲਾਡਾ
ਉੜੀਸਾ ਦੇ ਲੋਕ ਕਵੀ 'ਹਲ਼ਧਰ ਨਾਗ',
ਸਿਰਫ ਤਿੰਨ ਜਮਾਤਾਂ ਹੀ ਪੜ੍ਹੇ ਸੀ।
ਅੱਤ ਦੀ ਗ਼ਰੀਬੀ ਢਾਬਿਆਂ ਤੇ ਗੁਜ਼ਾਰੀ,
ਢਾਬਿਆਂ ਤੇ ਭਾਂਡੇ ਮਾਂਜੇ ਬੜੇ ਸੀ।
ਪਦਮਸ਼੍ਰੀ ਦਾ ਖ਼ਿਤਾਬ 'ਨਾਗ' ਝੋਲੀ ਪਿਆ,
ਡਿਗਰੀਆਂ ਵਾਲੇ ਹੱਕੇ - ਬੱਕੇ ਖੜ੍ਹੇ ਸੀ।
'ਮੇਜਰ' ਵੱਡੇ ਸਾਹਿਤਕਾਰ ਹੈਰਾਨ ਹੋਏ ਸਾਰੇ,
ਸਾਹਿਤਕਾਰੀ ਵਿੱਚ ਜ਼ੋ ਸਿਖ਼ਰ ਤੇ ਚੜ੍ਹੇ ਸੀ।
ਮੇਜਰ ਸਿੰਘ ਬੁਢਲਾਡਾ
94176 42327