ਗ਼ਜ਼ਲ,,,,,,,ਮਹਿੰਦਰ ਸਿੰਘ ਮਾਨ 

ਵਿਹਲੇ ਬਹਿ ਕੇ ਜਿਨ੍ਹਾਂ ਲੰਘਾਇਆ ਸੰਡੇ,
ਉਹਨਾਂ ਨੂੰ ਕੀ ਮਿਲਣੇ ਹਲਵਾ-ਮੰਡੇ।
ਉਹ ਜੀਵਨ 'ਚ ਤਰੱਕੀ ਕਰਦੇ ਜਾਵਣ,
ਖਾਧੇ ਜਿਹਨਾਂ ਉਸਤਾਦਾਂ ਦੇ ਡੰਡੇ।
ਜਦ ਔਖੇ ਵੇਲੇ ਅਸੀਂ ਉਸ ਨਾਲ ਰਹੇ,
ਫਿਰ ਉਹ ਕਿਉਂ ਸਾਨੂੰ ਥਾਂ ਥਾਂ ਭੰਡੇ?
ਤੇਰੇ ਰਾਹ ਵਿਚ ਉਹ ਕੰਡੇ ਬੋ ਸਕਦਾ,
ਵੈਰੀ ਦੇ ਰਾਹ ਵਿਚ ਬੋਈਂ ਨਾ ਕੰਡੇ।
ਉਸ ਨੇਤਾ ਦਾ ਸਤਿਕਾਰ ਕਿਵੇਂ ਕਰੀਏ?
ਜੋ ਸਾਨੂੰ ਧਰਮਾਂ ਦੇ ਨਾਂ ਤੇ ਵੰਡੇ।
ਲੋਕਾਂ ਕੋਲੋਂ ਵੋਟਾਂ ਲੈਣ ਦੀ ਖਾਤਰ,
ਅੱਜ ਕੱਲ੍ਹ ਨੇਤਾ ਵਰਤਣ ਸਭ ਹੱਥਕੰਡੇ।
ਚੋਰਾਂ ਦੇ ਘਰ ਸੱਨਾਟਾ ਛਾਇਆ ਰਹੇ,
ਉਹਨਾਂ ਦੇ ਘਰ ਨਾ ਕਦੇ ਝੂਲਣ ਝੰਡੇ।
ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 
ਫੋਨ  -9915803554