ਕੌਮੀ ਵੋਟਰੀ ਦਿਵਸ ਮੌਕੇ ਵੋਟਰ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ
ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤਾ ਸਨਮਾਨਿਤਾ
ਡਿਜ਼ਿਟਲ ਵੋਟਰ ਕਾਰਡ ਮੁਹਿੰਮ ਦੀ ਵੀ ਕੀਤੀ ਸ਼ੁਰੂਆਤ
ਕਪੂਰਥਲਾ,25 ਜਨਵਰੀ। ( ਮੀਨਾ ਗੋਗਨਾ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੌਮੀ ਵੋਟਰ ਦਿਵਸ ਮੌਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਣ ਅਤੇ ਵੋਟਰ ਜਾਗਰੂਕਤਾ ਲਈ ਦੂਤ ਦੇ ਤੌਰ ਤੇ ਕੰਮ ਕਰਨ।
ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਵੋਟਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਾਡੇ ਦੇਸ਼ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਹਾਸਲ ਹੈ ਅਤੇ ਉਨਾਂ ਕਿਹਾ ਕਿ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਉਨਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ,ਭੈਅ ਅਤੇ ਲਾਲਚ ਤੋਂ ਕਰਨਾ ਦੇ ਨਾਲ ਨਾਲ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਇਸ ਮੌਕੇ ਉਨਾਂ ਵਲੋਂ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਵਲੋਂ ਵੋਟਰ ਜਾਗਰੂਕਤਾ ਲਈ ਕਰਵਾਏ ਗਏ ਮੁਕਾਬਲਿਆਂ ਦੌਰਾਨ ਵੱਖ-ਵੱਖ ਪਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਐਸ.ਡੀ.ਐਮ ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਬਿਹਤਰੀਨ ਸਵੀਪ ਗਤੀਵਿਧੀਆਂ ਲਈ ਸਰਬੋਤਮ ਚੋਣ ਰਜਿਸਟਰੇਸ਼ਨ ਅਫਸਰ ਦਾ ਅਵਾਰਡ ਦਿੱਤਾ ਗਿਆ।
ਇਸ ਤੋਂ ਇਲਾਵਾ ਆਨ ਲਾਈਨ ਕਵਿਜ਼ ਮੁਕਾਬਲਿਆਂ ਦੇ ਜੇਤੂਆਂ ਨੀਰੂ ਰਾਜਪਾਲ ਲੈਕਚਰਾਰ ਨੂੰ ਪਹਿਲਾ ਸਥਾਨ, ਕਰਨ ਚੋਪੜਾ ਵਿਦਿਆਰਥੀ ਨੂੰ ਦੂਜਾ ਸਥਾਨ ਅਤੇ ਹਰਵਿੰਦਰ ਮਹਵਾਹਾ ਪਿੰਡ ਬੂੜੇਵਾਲ ਨੂੰ ਤੀਜਾ ਸਥਾਨ ਪ੍ਰਾਪਤ ਕਰਨ ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਲੇਖ ਮੁਕਾਬਲਿਆਂ ਤੇ ਜੇਤੂਆਂ ਵਿਚ ਸ੍ਰੀਮਤੀ ਮਨਦੀਪ ਪਿੰਡ ਲੱਖਪੁਰ ਨੂੰ ਪਹਿਲਾਂ ਸਥਾਨ, ਕਮਲਜੀਤ ਕੌਰ ਪਿੰਡ ਬਤਾਲਾ ਨੂੰ ਦੂਜਾ ਸਥਾਨ ਅਤੇ ਊਸ਼ਾ ਰਾਣੀ ਓਕਾਰ ਨਗਰ ਕਪੂਰਥਾ ਨੂੰ ਤੀਸਾ ਸਥਾਨ ਹਾਸਲ ਹੋਇਆ।
ਸਰਬੋਤਮ ਬੂਥ ਲੈਵਲ ਅਫਸਰ ਦੀ ਸ਼੍ਰਣੀ ਵਿੱਚ ਜਸਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਨਾਂ ਦੇ ਬੂਥ ਉੱਪਰ ਨੌਜਵਾਨਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਵਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਸਰਬੋਤਮ ਨੋਡਲ ਅਫਸਰ ਦੇ ਤੌਰ ਤੇ ਮਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਚੋਣ ਅਫਸਰ ਵਲੋਂ ਵੋਟਰ ਜਾਗਰੂਕਤਾ ਵਿਚ ਸਹਿਯੋਗ ਲਈ ਪ੍ਰੋ. ਸਰਬਜੀਤ ਸਿੰਘ ਅਤੇ ਐਨ.ਸੀ.ਸੀ ਟੀਮ ਸਰਕਾਰੀ ਸਕੂਲ ਲੜਕੇ ਦੇ ਕਮਾਂਡਰ ਕਮਲਜੀਤ ਸਿੰਘ ਤੇ ਉਨਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਸਵੀਪ ਆਇਕਨ ਯਾਦਵਿੰਦਰ ਸਿੰਘ ਯਾਦਾ (ਕਪਤਾਨ ਭਾਰਤੀ ਕਬੱਡੀ ਟੀਮ ) ਨੇ ਵੀ ਨੌਜਵਾਨਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਵੱਧ ਚੜ੍ਹ ਕੇ ਕਰਨ ਦੀ ਅਪੀਲ ਕੀਤੀ।
ਡਿਜ਼ਿਟਲ ਵੋਟਰ ਕਾਰਡ ਦੀ ਹੋਈ ਸ਼ੁਰੂਆਤ
ਜ਼ਿਲ੍ਹਾ ਚੋਣ ਅਫਸਰ ਵਲੋਂ ਇਸ ਮੌਕੇ ਇਲੈਕਟ੍ਰੋਨਿਕ ਵੋਟਰ ਫੋਟੋ ਸ਼ਨਾਖਤੀ ਕਾਰਡ ਵੰਡਣ ਦੀ ਸ਼ੁਰੂਆਤ ਵੀ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਵਲੋਂ ਪਹਿਲੇ ਪੜਾਅ ਤਹਿਤ 25 ਤੋਂ 31 ਜਨਵਰੀ ਤੱਕ ਨਵੇਂ ਵੋਟਰਾਂ ਨੂੰ ਆਪਣੇ ਇਲੈਕਟ੍ਰੋਨਿਕ ਵੋਟਰ ਫੋਟੋ ਸ਼ਨਾਖਤੀ ਕਾਰਡ ਡਾਊਨਲੋਡ ਕਰਨ ਦੀ ਸੁਵਿਧਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿੱਚ ਗਗਨਪ੍ਰੀਤ ਕੌਰ,ਤੂਸ਼ਾਰ ਗੁਪਤਾ, ਅੰਮ੍ਰਿਤ ਪਾਲ ਅਤੇ ਗੁਰਕੀਰਤ ਸਿੰਘ ਨੂੰ ਇਲੈਕਟ੍ਰੋਨਿਕ ਵੋਟਰ ਫੋਟੋ ਸ਼ਨਾਖਤੀ ਕਾਰਡ ਦੇ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਰਾਹੁਲ ਚਾਬਾ,ਐਸ.ਡੀ.ਐਮ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ,ਡੀ.ਡੀ.ਪੀ.ਓ ਲਖਵਿੰਦਰ ਸਿੰਘ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।