ਜਵਾਹਰ ਨਵੋਦਿਆ ਵਿਦਿਆਲਿਆ ’ਚ 6ਵੀਂ ਜਮਾਤ ਦੇ ਦਾਖ਼ਲੇ ਲਈ 30 ਨਵੰਬਰ ਤੱਕ ਭਰੇ ਜਾਣਗੇ ਫਾਰਮ: ਪ੍ਰਿੰ. ਸੂਰਿਆ ਪ੍ਰਕਾਸ਼
* ਚੋਣ ਪ੍ਰੀਖਿਆ-2022 ਜ਼ਿਲਾ ਜਲੰਧਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰ ’ਚ 30 ਅਪ੍ਰੈਲ, 2022 ਨੂੰ ਹੋਵੇਗੀਸ਼ਾਹਕੋਟ/ਮਲਸੀਆਂ, 29 ਸਤੰਬਰ (ਏ.ਐਸ. ਸਚਦੇਵਾ) ਨਵੋਦਿਆ ਵਿਦਿਆਲਿਆ ਸਮਿਤੀ ਅਤੇ ਸਾਖ਼ਰਤਾ ਵਿਭਾਗ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ ਤਹਿਸੀਲ ਸ਼ਾਹਕੋਟ (ਜਲੰਧਰ) ਦੇ ਵਿੱਦਿਅਕ ਵਰੇ੍ਹ 2022-23 ਲਈ ਆਨਲਾਈਨ ਦਾਖ਼ਲਾ ਫਾਰਮ 30 ਨਵੰਬਰ, 2021 ਤੱਕ ਭਰੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਲਿਆ ਦੇ ਪ੍ਰਿੰਸੀਪਲ ਸੂਰਿਆ ਪ੍ਰਕਾਸ਼ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ-2022 ਜ਼ਿਲਾ ਜਲੰਧਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰ ’ਚ 30 ਅਪ੍ਰੈਲ, 2022 ਨੂੰ ਹੋਵੇਗੀ। ਉਨਾਂ ਦੱਸਿਆ ਕਿ ਮੌਜੂਦਾ ਵਿੱਦਿਅਕ ਵਰੇ੍ਹ ’ਚ ਸਰਕਾਰੀ, ਸਰਕਾਰੀ ਮਾਨਤਾ ਪ੍ਰਾਪਤ, ਰਾਸ਼ਟਰੀ ਓਪਨ ਸਕੂਲ ਸੰਸਥਾ ਜਾਂ ਸਰਵ ਸਿੱਖਿਆ ਅਭਿਆਨ ਤਹਿਤ ਸਕੂਲਾਂ ਦੇ ਪੰਜਵੀਂ ਜਮਾਤ ਵਿੱਚ ਪੜਦੇ ਵਿਦਿਆਰਥੀ ਵੈਬਸਾਈਟ www.navodaya.gov.in ਤੇ http://navodaya.gov.in/nvs/es/Admission-JNVST/JNVST-class ’ਤੇ ਉਪਲਬਧ ਪ੍ਰਾਸਪੈਕਟਸ ਵਿਚੋਂ ਸਰਟੀਫਿਕੇਟ ਪ੍ਰਿੰਟ ਕਰਕੇ ਆਪਣੇ ਸਕੂਲ ਤੋਂ ਭਰਵਾ ਕੇ ਇੰਨਾਂ ਵੈਬਸਾਈਟ ’ਤੇ ਆਨਲਾਈਨ ਫਾਰਮ ਭਰ ਸਕਦੇ ਹਨ। ਉਨਾਂ ਦੱਸਿਆ ਕਿ ਵਿਦਿਆਰਥੀ ਨੇ ਤੀਜੀ, ਚੌਥੀ ਲਗਾਤਾਰ ਪੜ੍ਹੀ ਹੋਵੇ ਤੇ ਪੰਜਵੀਂ ਜਮਾਤ ਵਿਚ ਪੜ੍ਹ ਰਿਹਾ ਹੋਵੇ। ਵਿਦਿਆਰਥੀ ਦਾ ਜਨਮ 1 ਮਈ 2009 ਤੋਂ 30 ਅਪ੍ਰੈਲ 2013 ਤੱਕ ਹੋਇਆ ਹੋਵੇ। ਇਸ ਸਬੰਧੀ ਹੋਰ ਜਾਣਕਾਰੀ ਲਈ ਵੈਬਸਾਈਟ ਲਿੰਕ ਤੋਂ ਪ੍ਰਾਸਪੈਕਟਸ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਦਾਖ਼ਲਾ ਫਾਰਮ ਭਰਨ ’ਚ ਦਿੱਕਤ ਆਵੇ ਤਾਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵਿਦਿਆਲਿਆ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।