ਹਰਿਆਵਲ ਪੰਜਾਬ ਮੁਹਿੰਮ ਤਹਿਤ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ ਵਾਤਾਵਰਣ ਸੰਭਾਲ ਰੈਲੀ ਕੱਢੀ ਗਈ
ਨਵਾਂਸਹਿਰ, 26 ਦਸੰਬਰ, (ਵਿਪਨ, ਬਹਾਦੁਰ ਚੰਦ ਅਰੋੜਾ) ਹਰਿਆਵਲ ਪੰਜਾਬ ਮੁਹਿੰਮ ਤਹਿਤ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ ਵਾਤਾਵਰਨ ਬਚਾਓ ਸਾਈਕਲ ਅਤੇ ਪੈਦਲ ਰੈਲੀ ਮਾਡਲ ਟਾਊਨ ਗੇਟ ਤੋਂ ਸਲੋਹ ਚੌਕ, ਗੀਤਾ ਭਵਨ ਰੋਡ ਕਮੇਟੀ ਬਾਜ਼ਾਰ ਹੁੰਦੀ ਹੋਈ ਗੁਰਦੁਆਰਾ ਸ੍ਰੀ ਸਿੰਘ ਸਭਾ ਤੱਕ ਕੱਢੀ ਗਈ। ਇਸ ਰੈਲੀ ਦਾ ਮੁੱਖ ਮੰਤਵ ਰੁੱਖ ਲਗਾਓ - ਪਾਣੀ ਬਚਾਓ - ਵਾਤਾਵਰਣ ਦੀ ਸੁਰੱਖਿਆ ਲਈ ਪੋਲੀਥੀਨ ਦਾ ਇਸਤੇਮਾਲ ਨਾ ਕਰੋ ਸੀ । ਗੁਰੂ ਸਾਹਿਬਾਨ ਦੀ ਸਹਾਦਤ ਨੂੰ ਯਾਦ ਕਰਦਿਆਂ ਪ੍ਰਕਾਸ਼ ਮਾਡਲ ਸਕੂਲ ਦੇ ਬੱਚਿਆਂ ਅਤੇ ਇਲਾਕਾ ਨਿਵਾਸੀਆਂ ਨੇ ਵਾਤਾਵਰਨ ਨੂੰ ਬਚਾਉਣ ਦੇ ਨਾਅਰੇ ਲਾਏ ਅਤੇ ਹੱਥਾਂ ਵਿਚ ਸਲੋਗਨ ਫੜੇ ਹੋਏ ਸਨ ਅਤੇ ਗੁਰੂ ਪਿਆਰੀ ਸਾਧ ਸੰਗਤ ਨੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਮਾਜ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ . ਸਮੂਹ ਸੰਗਤਾਂ ਨੇ ਗੁਰੂ ਸਾਹਿਬਾਨ ਵੱਲੋਂ ਧਰਮ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ। ਮਨੀਸ ਮਾਨਿਕ ਜਲਿਾ ਸੰਜੋਜਕ ਹਰਿਆਵਲ ਪੰਜਾਬ ਨੇ ਇੱਕ ਗਰੀਨ ਹਾਊਸ ਬਣਾਉਣ ਲਈ ਜਿਸ ਵਿੱਚ ਬਰਸਾਤੀ ਪਾਣੀ ਦੀ ਸੰਭਾਲ, ਗਿੱਲੇ ਅਤੇ ਸੁੱਕੇ ਕੂੜੇ ਦਾ ਪ੍ਰਬੰਧਨ, ਛੱਤਾਂ ‘ਤੇ ਪਾਣੀ ਅਤੇ ਅਨਾਜ ਨੂੰ ਪੰਛੀਆਂ ਲਈ ਰੱਖਣਾ, ਤਾਂ ਜੋ ਪੰਛੀ ਘਰ ਵਿੱਚ ਆ ਸਕਣ, ਪਲਾਸਟਿਕ ਦੀਆਂ ਚੀਜਾਂ ਦੀ ਵਰਤੋਂ ਨਾ ਕੀਤੀ ਜਾਵੇ, ਪੋਲੀਥੀਨ ਮੁਕਤ ਸਹਿਰ ਆਦਿ ਬਣਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਉਨਾਂ ਚਾਰ ਸਾਹਿਬਜਾਦਿਆਂ ਦੀ ਸਹਾਦਤ ਨੂੰ ਸਮਰਪਿਤ ਹਰਿਆਵਲ ਪੰਜਾਬ ਦੀ ਸਿਰਜਣਾ ਲਈ ਸਮਾਜਿਕ ਅਪੀਲ ਕੀਤੀ ਅਤੇ ਹਰ ਮਨੁੱਖ ਲਗਾਵੇ ਅਤੇ ਸੰਭਾਲੇ ਇਕ ਰੁੱਖ ਦਾ ਸੁਨੇਹਾ ਦਿੱਤਾ ।
ਇਸ ਰੈਲੀ ਵਿੱਚ ਨਵਾਂਸਹਿਰ ਦੀਆਂ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਸਮੂਲੀਅਤ ਕੀਤੀ, ਜਿਸ ਵਿੱਚ ਗੁਰੂ ਰਾਮ ਦਾਸ ਸੇਵਾ ਸੁਸਾਇਟੀ, ਵਿਸਵਾਸ ਸੇਵਾ ਸੁਸਾਇਟੀ, ਐਸ.ਕੇ.ਟੀ ਪਲਾਂਟੇਸਨ, ਨਰੋਆ ਪੰਜਾਬ ਦੇ ਮੈਂਬਰ ਹਾਜਰ ਸਨ। ਸੁਖਵਿੰਦਰ ਸਿੰਘ ਥਾਂਦੀ (ਪ੍ਰਧਾਨ ਗੁਰੂ ਰਾਮ ਦਾਸ ਸੇਵਾ ਸੁਸਾਇਟੀ) ਅਮਰਜੀਤ ਸਿੰਘ, ਐਡਵੋਕੇਟ ਸੋਨੀਆ ਚੋਪੜਾ, ਅਮਿਤ ਚੋਪੜਾ, ਪ੍ਰਦੀਪ ਭਸੀਨ, ਗਗਨ ਵੀਰ, ਸੰਨੀ (ਨਰੋਆ ਪੰਜਾਬ), ਪਿ੍ਰੰਸੀਪਲ ਸੁਖਰਾਜ ਸਿੰਘ , ਰਵੀਸ ਦੱਤਾ ਜਿਲਾ ਕੋ-ਕਨਵੀਨਰ ਹਰਿਆਵਲ ਪੰਜਾਬ, ਮੋਹਿਤ ਢੱਲ, ਪਰਵਿੰਦਰ ਬੱਤਰਾ, ਅੰਕੁਸ ਨਿਝਾਵਨ, ਭਾਰਤ ਜੋਤੀ ਕੁੰਦਰਾ, ਪ੍ਰਵੇਸ ਕੁਮਾਰ, ਤਰਲੋਕ ਸਿੰਘ ਸੇਠੀ, ਮਨੋਜ ਕੰਡਾ (ਆਰਟ ਆਫ ਲਿਵਿੰਗ ਹਰਿਆਲੀ ਉਤਸਵ), ਸੁਮਿਤ ਬਜਾਜ, ਗੁਰਵਿੰਦਰ ਕੁਮਾਰ, ਦੀਪਕ ਬਜਾਜ, ਪ੍ਰਵੇਸ ਕੁਮਾਰ, ਪ੍ਰੋ.ਵੀ.ਪੀ.ਸਿੰਘ, ਪ੍ਰੋਫੈਸਰ ਜਸਵੀਰ ਸਿੰਘ, ਡਾ. ਪ੍ਰੋਫੈਸਰ ਰੌਬਿਨ ਕੁਮਾਰ, ਪ੍ਰੋਫੈਸਰ ਮਨਪ੍ਰੀਤ ਸੇਠੀ, ਮੋਨਿਕਾ ਕਪੂਰ, ਪੰਕਜ ਕਪੂਰ ਹਾਜਰ ਸਨ।