ਵਿਧਾਇਕ ਬਰਿੰਦਰ ਵੱਲੋਂ ਪਿੰਡ ਬਖੋਰਾ ਖੁਰਦ ਵਿਖੇ ਧੰਨਵਾਦੀ ਦੌਰਾ ਕੀਤਾ
ਭਿੱਖੀਵਿੰਡ , ਹਰਜਿੰਦਰ ਸਿੰਘ ਗੋਲ੍ਹਣ, ਹਲਕਾ ਲਹਿਰਾ ਵਿਧਾਨ ਸਭਾ ਵਿਧਾਇਕ ਬਰਿੰਦਰ ਕੁਮਾਰ ਵਕੀਲ ਨੇ ਪਿੰਡ ਬਖੋਰਾ ਖੁਰਦ ਵਿਖੇ ਧੰਨਵਾਦੀ ਦੌਰੇ ਦੌਰਾਨ ਸ਼ਿਰਕਤ ਕੀਤੀ। ਉਹਨਾਂ ਪਿੰਡ ਵਾਸੀਆਂ ਨੂੰ ਪੰਜਾਹ ਪ੍ਰਤੀਸ਼ਤ ਵੋਟਾਂ ਦੁਆਰਾ ਦਿੱਤੇ ਯੋਗਦਾਨ ਬਦਲੇ ਵਧਾਈ ਦਿੱਤੀ। ਉਹਨਾਂ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਮਾੜੀ ਨੀਅਤ ਬਾਰੇ ਸ਼ੱਕ ਜ਼ਾਹਰ ਕਰਦਿਆਂ ਆਖਿਆ, ਪਹਿਲਾਂ ਤਿੰਨ ਕਾਲੇ ਕਾਨੂੰਨਾਂ ਦੁਆਰਾ ਪੰਜਾਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਜਿਸਦਾ ਹਰ ਵਰਗ ਦੇ ਵਿਅਕਤੀ ਵੱਲੋਂ ਸੰਘਰਸ਼ ਵਿੱਚ ਯੋਗਦਾਨ ਪਾਕੇ ਡਟਵਾਂ ਵਿਰੋਧ ਕੀਤਾ ਗਿਆ ਅਤੇ ਜਿੱਤ ਪ੍ਰਾਪਤ ਕੀਤੀ।ਹੁਣ ਫਿਰ ਪੰਜਾਬ ਵਿੱਚ ਚਿੱਪ ਵਾਲੇ ਮੀਟਰ ਲਾਉਣ ਲਈ ਕੇਂਦਰ ਵੱਲੋਂ ਪੰਜਾਬ ਸਰਕਾਰ ਦੇ ਗਲ ਤੇ ਤਲਵਾਰ ਲਟਕਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਵਿਕਾਸ ਕਰਨ ਤੋਂ ਹਰ ਹੀਲੇ ਰੋਕਿਆ ਜਾ ਰਿਹਾ ਹੈ, ਜੋ ਕਿ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਚੇਤੇ ਕਰਾਉਂਦਿਆਂ ਆਖਿਆ ਹੋਰ ਲੀਡਰ ਵੋਟਾਂ ਲੈਕੇ ਚਲੇ ਜਾਂਦੇ ਹਨ ਅਤੇ ਮੁੜ ਆਪਣੇ ਹਲਕੇ ਨੂੰ ਮੂੰਹ ਨਹੀਂ ਦਿਖਾਉਂਦੇ। ਉਹਨਾਂ ਆਪਣੇ ਹਲਕਾ ਲਹਿਰਾ ਵਿੱਚ ਹਮੇਸ਼ਾ ਹਾਜ਼ਰ ਰਹਿਣ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਵੱਲੋਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਕੁੱਝ ਅਧੂਰੇ ਕੰਮਾਂ ਲਈ ਮਤੇ ਪਾ ਕੇ ਐਮ ਐਲ ਏ ਸਾਬ ਨੂੰ ਸੌਪੇ ਗਏ। ਬਰਿੰਦਰ ਗੋਇਲ ਜੀ ਵੱਲੋਂ ਪਿੰਡ ਦੇ ਵਿਕਾਸ ਲਈ ਪੂਰਾ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦੀ ਕੱਢਿਆ ਜਾਵੇਗਾ।