ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਖਾਲਸੇ ਦਾ ਸਾਜਨਾਂ ਦਿਵਸ ਧੂੰਮ ਧਾਮ ਨਾਲ ਮਨਾਇਆ
ਹਮਬਰਗ(ਅਮਰਜੀਤ ਸਿੰਘ ਸਿੱਧੂ) ਗੁਰਦੁਆਰਾ ਸਿੰਘ ਸਭਾ ਹਮਬਰਗ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਨੇ ਮਿਲ ਕੇ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਦਿਵਸ਼, ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਅਤੇ ਖਾਲਸੇ ਦਾ ਸਾਜਨਾਂ ਦਿਵਸ( ਵਿਸਾਖੀ) ਬੜੀ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਨੂੰ ਮੁੱਖ ਰੱਖਦਿਆਂ ਸ਼ਕਰਵਾਰ15 ਅਪਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਕਰਵਾਏ ਗਏ। ਜਿਸ ਦੀ ਸੇਵਾ ਭਾਈ ਪਰਮੀਨਜੀਤ ਸਿੰਘ ਅਤੇ ਬੀਬੀ ਜਸਵਿੰਦਰ ਕੌਰ ਦੇ ਪ੍ਰਵਾਰਾਂ ਵੱਲੋਂ ਲਈ ਗਈ। ਅਖੰਡ ਪਾਠ ਸਾਹਿਬ ਦੇ ਭੋਗ ਐਤਵਾਰ 17 ਅਪਰੈਲ ਨੂੰ ਪਾਏ ਗਏ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਗਰੰਥੀ ਸਿੰਘਾਂ ਵੱਲੋਂ ਆਰਤੀ ਦੇ ਸਬਦ ਦਾ ਗਾਇਨ ਕੀਤਾ ਗਿਆ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਗਈ ਅਤੇ ਪੰਜ ਪਿਆਰਿਆਂ ਦੀ ਹਾਜਰੀ ਵਿਚ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ। ਚੋਲਾ ਸਾਹਿਬ ਦੀ ਸੇਵਾ ਬਲਬੀਰ ਸਿੰਘ ਤੇ ਬੀਬੀ ਜਸਵਿੰਦਰ ਕੌਰ ਦੇ ਪ੍ਰਵਾਰਾਂ ਵੱਲੋਂ ਕੀਤੀ ਗਈ। ਨਿਸਾਨ ਸਾਹਿਬ ਦੀ ਸੇਵਾ ਉਪਰੰਤ ਸਜੇ ਦੀਵਾਨ ਵਿੱਚ ਭਾਈ ਜਸਵੰਤ ਸਿੰਘ ਤੇ ਭਾਈ ਹਰਭਜਨ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰ ਸਬਦ ਨਾਲ ਜੋੜਿਆ। ਸਿਰੀ ਅਨੰਦ ਸਾਹਿਬ ਦੇ ਪਾਠ ਨਾਲ ਦੀਵਾਨ ਦੀ ਸਮਾਪਤੀ ਹੋਈ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰੂ ਦੀ ਬਖਸਿੱਸ ਸ੍ਰੀ ਹੁਕਮਨਾਵਾਂ ਸਾਹਿਬ ਸਰਬਣ ਕਰਵਾਉਣ ਤੋਂ ਮਗਰੋਂ ਹੁਕਮਨਾਵਾ਼ ਸਾਹਿਬ ਸਰਬਣ ਕਰਵਾਇਆ ਗਿਆ। ਦੇਗ ਵਰਤਾਈ ਗਈ ਤੇ ਗੁਰੂ ਕੇ ਲੰਗਰ ਦੇ ਭੰਡਾਰੇ ਅਤੁੱਟ ਵਰਤਾਏ ਗਏ। ਗੁਰੂ ਘਰ ਦੇ ਪ੍ਰਧਾਨ ਦਲਬੀਰ ਸਿੰਘ ਭਾਊ, ਦਰਸਨ ਸਿੰਘ ਚੌਹਾਨ ਤੇ ਬਲਵਿੰਦਰ ਸਿੰਘ ਘੋਤੜਾ ਨੇਂ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਸਮੂੰਹ ਸੰਗਤਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ।