MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤੀ ਕਮਿਉਨਿਸਟ ਪਾਰਟੀ ਅਤੇ ਆਰਐਮਪੀ ਆਈ ਨੇ ਮੇਹਲੀ ਭਵਨ ਬੰਗਾ ਵਿਖੇ ਮਨਾਈ ਮਜਦੂਰ ਦਿਵਸ


ਨਵਾਂ ਸਹਿਰ, 01 ਮਈ, (ਵਿਪਨ ਕੁਮਾਰ )- ਅੱਜ ਭਾਰਤੀ ਕਮਿਊਨਿਸਟ ਪਾਰਟੀ ਅਤੇ ਆਰਐਮ ਪੀ ਆਈ ਵਲੋਂ ਆੱਲ ਇੰਡੀਆ ਟਰੇਡ ਯੂਨੀਅਨ ਕਾਂਗਰਸ ( ਏਟਕ ) , ਜਮਹੂਰੀ ਮਜਦੂਰ ਸਭਾ, ਬੀਐੱਸਐਨ ਐਲ ਪੈਨਸਨਰਜ ਐਸੋਸੀਏਸਨ, ਗੌਰਮਿੰਟ ਟੀਚਰਜ ਯੂਨੀਅਨ , ਪੰਜਾਬ ਖੇਤ ਮਜਦੂਰ ਸਭਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਕੌਮਾਂਤਰੀ ਮਜਦੂਰ ਦਿਵਸ ਸਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ  ਵਿਖੇ ਕਾਮਰੇਡ ਜੋਗਿੰਦਰ ਸਿੰਘ ਚਣਕੋਈ,  ਕਾਮਰੇਡ ਸੁਰਿੰਦਰ ਭੱਟੀ ਰਾਹੋਂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਤੋਂ ਪਹਿਲਾਂ ਬੀ ਐੱਸ ਐਨ ਐਲ ਪੈਨਸਨਰਜ ਐਸੋਸੀਏਸਨ ਦੇ ਜਨਰਲ ਸਕੱਤਰ ਕਾਮਰੇਡ ਸੁਤੰਤਰ ਕੁਮਾਰ, ਪੰਜਾਬ ਖੇਤ ਮਜਦੂਰ ਸਭਾ ਦੇ ਜਿਲਾ ਪ੍ਰਧਾਨ ਕਾਮਰੇਡ ਮੁਕੰਦ ਲਾਲ, ਆਰ ਐਮ ਪੀ ਆਈ ਦੇ ਜਿਲਾ ਆਗੂ ਕਾਮਰੇਡ ਸਤਨਾਮ ਸਿੰਘ ਸੁੱਜੋਂ, ਗੌਰਮਿੰਟ ਟੀਚਰਜ ਯੂਨੀਅਨ ਦੇ ਆਗੂ ਕਾਮਰੇਡ ਕੁਲਦੀਪ ਸਿੰਘ ਦੌੜਕਾ ਜੀ ਨੇ ਝੰਡੇ ਦੀ ਰਸਮ ਅਦਾ ਕੀਤੀ। ਇਸ ਮੌਕੇ ਕਾਮਰੇਡ ਸੁਤੰਤਰ ਕੁਮਾਰ ਨੇ ਇਸ ਕੌਮਾਂਤਰੀ ਮਜਦੂਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਇਕ ਮਈ 1886. ਨੂੰ ਅਮਰੀਕਾ ਦੇ ਸਹਿਰ ਸ਼ਿਕਾਗੋ ’ਚ ਕੰਮ ਦਿਹਾੜੀ ਦਾ ਸਮਾਂ ਅੱਠ ਘੰਟੇ ਦੀ ਮੰਗ ਸਮੇਤ ਹੋਰ ਮੰਗਾਂ ਲਈ ਮਜਦੂਰਾਂ ਨੇ ਇਕੱਠੇ ਹੋ ਕੇ ਪ੍ਰਦਰਸਨ ਕੀਤਾ। ਜਿਸ ਤੋਂ ਸਰਮਾਏਦਾਰ ਜਮਾਤ ਬੁਖਲਾਹਟ ਵਿੱਚ ਆ ਗਈ। ਮਜਦੂਰਾਂ ਨੇ ਹੜਤਾਲ ਕਰ ਦਿੱਤੀ। ਜਿਸ ਨਾਲ ਕਾਰਖਾਨੇ ਤੇ ਫੈਕਟਰੀਆਂ ਬੰਦ ਹੋ ਗਈਆਂ। ਤਿੰਨ ਮਈ ਨੂੰ ਪੁਲਿਸ ਨੇ ਸਰਮਾਏਦਾਰ ਜਮਾਤ ਦੀ ਸਹਿ ਤੇ ਸਾਂਤਮਈ ਹੜਤਾਲ ਤੇ ਬੈਠੇ ਮਜਦੂਰਾਂ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਛੇ ਮਜਦੂਰਾਂ ਦੀ ਮੌਤ ਹੋ ਗਈ ਤੇ ਪੰਜਾਹ ਦੇ ਕਰੀਬ ਫੱਟੜ ਹੋ ਗਏ । ਇਸ ਤੋਂ ਗੁੱਸਾਏ ਮਜਦੂਰ ਚਾਰ ਮਈ ਨੂੰ ਹੇਅ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਇਥੇ ਇਕੱਠੇ ਹੋਏ ਮਜਦੂਰਾਂ ਉੱਪਰ ਕਾਰਖਾਨੇ ਦਾਰਾਂ ਦੇ ਭਾੜੇ ਦੇ ਗੁੰਡਿਆਂ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਸੱਤ ਪੁਲਿਸ ਮੁਲਾਜਮ ਤੇ ਇੱਕ ਮਜਦੂਰ ਮਾਰੇ ਗਏ। ਇੱਥੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਚਾਰ ਸਿਵਲਿਅਨ ਮਾਰੇ ਗਏ,ਸੱਤਰ ਜਖਮੀ ਹੋ ਗਏ। ਅੱਠ ਮਜਦੂਰਾਂ ਤੇ ਕੇਸ ਬਣਾ ਕੇ ਗਿ੍ਰਫਤਾਰ ਕਰ ਲਿਆ ਗਿਆ। ਇਸ ਘਟਨਾ ਨੂੰ ਹੇਅ ਮਾਰਕੀਟ ਦੰਗਾ ਗਰਦਾਨ ਕੇ ਇਸ ਕੇਸ ਵਿੱਚ ਸੱਤ ਨੂੰ ਫਾਂਸੀ  ਤੇ ਇਕ ਨੂੰ ਉਮਰ ਕੈਦ ਸੁਣਾ ਦਿੱਤੀ। ਫਾਂਸੀ ਤੇ ਬਾਦ ਗੁੱਸੇ ਵਿੱਚ ਛੇ ਲੱਖ ਆਦਮੀ ਇਕੱਠਾ ਹੋ ਗਿਆ। ਇਸ ਰੋਹ ਨੂੰ ਦੇਖਦਿਆਂ ਮਜਦੂਰਾਂ ਦੀ ਅੱਠ ਘੰਟੇ ਦੀ ਮੰਗ ਮੰਨ ਲਈ ਗਈ। ਜਿਹੜੀ ਸਾਰੇ ਸੰਸਾਰ ਵਿੱਚ ਲਾਗੂ ਹੋਈ। ਇਸ ਮੌਕੇ ਮਾਸਟਰ ਕੁਲਦੀਪ ਸਿੰਘ ਦੌੜਕਾ, ਮੂਰਤੀ ਸਿੰਘ ਮਿਨਹਾਸ, ਡਾਕਟਰ ਹਰਬਿਲਾਸ, ਸਤਨਾਮ ਸਿੰਘ ਗੁਲਾਟੀ, ਸੁਰਿੰਦਰ ਸਿੰਘ ਭੱਟੀ ਨੇ ਵਿਚਾਰ ਪੇਸ ਕੀਤੇ। ਕਾਮਰੇਡ ਮੁਕੰਦ ਲਾਲ ਨੇ ਭਾਰਤ ਦੇ ਅਜੋਕੇ ਹਾਲਾਤ ਤੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਨੇ ਤਾਂ ਸੱਭ ਹੱਦਾਂ ਪਾਰ ਕਰ ਕੇ ਭਾਰਤ ਹੀ ਅਦਾਨੀਆ,ਅੰਬਾਨੀਆਂ ਟਾਟਿਆਂ ਨੂੰ ਵੇਚ ਦਿੱਤਾ ਹੈ ਅੱਜ ਸਾਰੇ ਪਬਲਿਕ ਅਦਾਰੇ ਬੰਦ ਕਰਕੇ ਇਨਾਂ ਸਰਮਾਏਦਾਰਾਂ ਦੇ ਹਵਾਲੇ ਕਰ ਦਿੱਤੇ ਹਨ। ਬੇਰੁਜਗਾਰੀ,ਭੁੱਖਮਰੀ ਸਿਖਰਾਂ ਤੇ ਹੈ। ਨੌਜਵਾਨ ਵਿਦੇਸਾਂ ਨੂੰ ਜਾ ਰਹੇ ਹਨ। ਸਾਰੇ ਕਾਨੂੰਨ ਜਿਹੜੇ ਮਜਦੂਰ, ਮੁਲਾਜਮਾਂ, ਛੋਟੇ ਦਰਮਿਆਨੇ ਕਾਰੋਬਾਰੀਆਂ, ਕਿਸਾਨਾਂ ਨੂੰ ਰਾਹਤ ਦਿੰਦੇ ਸਨ ਉਹ ਖਤਮ ਕਰ ਕੇ ਸਰਮਾਏਦਾਰਾਂ ਪੱਖੀ ਬਣਾਏ ਜਾ ਰਹੇ ਹਨ। ਕਿਸਾਨ, ਮਜਦੂਰ ਨੇ ਜਿਹੜੀ ਕੰਮ ਦਿਹਾੜੀ ਦਾ ਸਮਾਂ ਜੱਦੋਜਹਿਦ ਕਰ ਅੱਠ ਘੰਟੇ ਕਰਵਾਇਆ ਸੀ ਉਹ ਬਾਰਾਂ ਘੰਟੇ ਦਾ ਲਾਗੂ ਕੀਤਾ ਜਾ ਰਿਹਾ ਹੈ।ਸੋ ਆਓ ਅੱਜ ਇਸ ਮਜਦੂਰ ਦਿਵਸ ਤੇ ਇਹ ਪ੍ਰਣ ਕਰੀਏ ਇਨਾਂ ਸਰਮਾਏਦਾਰਾਂ ਪੱਖੀ ਨੀਤੀਆਂ ਵਾਲੀਆਂ ਸਰਕਾਰਾਂ ਨੂੰ ਭਜਾ ਕੇ ਮਜਦੂਰਾਂ, ਕਿਸਾਨਾਂ ਅਤੇ ਹੋਰ ਛੋਟੇ, ਦਰਮਿਆਨੇ ਕਾਰੋਬਾਰੀਆਂ ਪੱਖੀ ਸਰਕਾਰ ਬਣਾਉਣ ਲਈ ਇਕ ਜੁੱਟ ਹੋ ਕੇ ਲਾਮਬੰਦੀ ਕਰੀਏ। ਇਹ ਹੀ ਮਜਦੂਰ ਦਿਵਸ ਦੇ ਸਹੀਦਾ ਨੂੰ ਸੱਚੀਂ ਸਰਧਾਂਜਲੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਸੌਂਧਾ ਸਿੰਘ, ਕਾਮਰੇਡ ਨਰਿੰਦਰ ਕੁਮਾਰ ਕਾਲੀਆ, ਬਲਜਿੰਦਰ ਸਿੰਘ, ਗੁਰਮੁਖ ਸਿੰਘ ਫਰਾਲਾ,ਮਨਜੀਤ ਸਿੰਘ,ਮੋਹਣ ਸਿੰਘ ਪੂਨੀਆ,ਦੇਸ ਰਾਜ ਬੀਕਾ, ਮੋਹਣ ਸਿੰਘ ਰੁੜਕੀ,ਭੈਣ ਸਰੋਜ ਬਾਲਾ, ਗੁਰਬਖਸ ਕੌਰ ਰਾਹੋਂ, ਸੰਤੋਖ ਪਾਲ, ਮਾਸਟਰ ਗੁਰਦਿਆਲ ਰਾਮ, ਜਸਵਿੰਦਰ ਸਿੰਘ, ਆਦਿ ਸਾਥੀਆਂ ਸਮੇਤ ਹਾਜਰ ਸਨ।