MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੇਸੀ ਹੋਟਲ ਮੈਨਜਮੈਂਟ ਕਾਲਜ ਨੇ ਸੈਮੀਨਾਰ ਹਾਲ ’ਚ ਲਗਾਇਆ ਸਵੈ-ਇੱਛੁਕ ਖੂਨਦਾਨ ਕੈਂਪ

 - ਬੀਡੀਸੀ ਦੇ ਸਹਿਯੋਗ ਨਾਲ ਲਗਾਏ ਕੈਂਪ ’ਚ 32 ਯੂਨਿਟ ਇਕੱਠਾ
-ਖੂਨਦਾਨ ਮਨੁੱਖ ਦੇ ਸ਼ਰੀਰ ਤੇ ਪਾਉਦਾ ਹੈ ਪੋਜੇਟਿਵ  ਪ੍ਰਭਾਵ-ਹਿਤੇਸ਼ ਗਾਂਧੀ


ਨਵਾਂਸ਼ਹਰ,  05 ਮਈ, (ਵਿਪਨ ਕੁਮਾਰ) ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ਦੇ ਸੈਮੀਨਾਰ ਹਾਲ ਵਿਖੇ ਕੇਸੀ ਕਾਲਜ ਆਫ ਹੋਟਲ ਮੈਨਜਮੈਂਟ ਵਲੋ ਬੀ.ਡੀ.ਸੀ ਦੇ ਸਹਿਯੋਗ ਨਾਲ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ,  ਜਿਸ ’ਚ 32 ਯੂਨਿਟ ਇਕੱਠੇ ਹੋਏ ਅਤੇ 45  ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ ਦਾ ਐਚਬੀ ਅਤੇ ਬੀਪੀ ਟੈਸਟ ਹੋਇਆ। ਕੈਂਪ ਦਾ ਉਦਘਾਟਨ ਕੈਂਪਸ  ਦੇ ਸਹਾਇਕ ਡਾਇਰੇਕਟਰ ਡਾੱ.  ਅਰਵਿੰਦ ਸਿੰਗੀ ਨੇ ਕੀਤਾ, ਜਦਕਿ ਕੇਸੀ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ ਉਚੇਚੇ ਤੌਰ ਤੇ ਸ਼ਾਮਲ ਹੋਏ। ਹਿਤੇਸ਼ ਗਾਂਧੀ ਨੇ ਕਿਹਾ ਕਿ ਆਮਤੌਰ ’ਤੇ ਲੋਕ ਖੂਨਦਾਨ ਤੋਂ ਇਸ ਲਈ ਡਰਦੇ ਹਨ,  ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਸ਼ਰੀਰ ’ਚ ਕਮਜੋਰੀ ਹੋ ਜਾਵੇਗੀ ।  ਜਦਕਿ ਅਜਿਹਾ ਨਹੀਂ ਹੈ ਖੂਨਦਾਨ ਨਾਲ ਸ਼ਰੀਰ ਨੂੰ ਕਈ ਫਾਇਦੇ ਮਿਲਦੇ ਹਨ।  ਖੂਨਦਾਨ ਨਾਲ ਦਿਲ ਦੀ ਸਿਹਤ ’ਚ ਸੁਧਾਰ ਹੁੰਦਾ ਹੈ,  ਭਾਰ ਕੰਟਰੋਲ ’ਚ ਰਹਿੰਦਾ ਹੈ,  ਕੈਂਸਰ ਵਰਗੀ ਬੀਮਾਰੀਆਂ ਦਾ ਜੋਖਮ ਘੱਟ ਹੁੰਦਾ ਹੈ । ਖੂਨਦਾਨ ਸਾਡੇ  ਸਰੀਰ ਅਤੇ ਦਿਮਾਗ ਤੇ ਵੀ ਪਾੱਜੀਟਿਵ ਪ੍ਰਭਾਵ ਪਾਉਦਾ ਹੈ। ਬਲੱਡ ਡੋਨੇਸ਼ਨ ਨਾਲ ਤੁਸੀ ਕਿਸੇ ਜਰੂਰਤਮੰਦ ਦੀ ਗੁਪਤ ਢੰਗ ਨਾਲ ਜਾਨ ਬਚਾਂਉਦੇ ਹਾਂ ਅਤੇ ਨਾਲ ਹੀ ਸਿਹਤ ਨੂੰ ਵੀ ਕਈ ਫਾਇਦੇ ਹੁੰਦੇ ਹੋ । ਬੀਡੀਸੀ  ਦੇ ਮੈਂਬਰ ਪ੍ਰਵੇਸ਼ ਕੁਮਾਰ, ਜੋਗਾ ਸਿੰਘ ਸਹਾਦੜਾ ਅਤੇ ਬੀਟੀਓ ਡਾੱ. ਦਿਆਲ ਸਰੂਪ ਨੇ ਦੱਸਿਆ ਕਿ ਕੋਈ ਵੀ 18 ਤੋਂ 65 ਸਾਲ ਉਮਰ ਹੋਵੇ ਅਤੇ ਜਿਸਦਾ ਭਾਰ 45 ਤੋਂ 50 ਕਿੱਲੋ ਤੋਂ ਜਿਆਦਾ ਹੋਵੇ ਅਤੇ ਜੋ ਸਿਹਤਮੰਦ ਹੋਵੇ ਉਹ ਖੂਨਦਾਨ ਕਰ ਸਕਦਾ ਹੈ ।  ਖੂਨ ਦਾ ਕੋਈ ਵਿਗਿਆਨਕ ਬਦਲ ਨਹੀਂ ਹੈ,  ਇਸਨ੍ਹੂੰ ਸਿਰਫ ਇਨਸਾਨੀ ਜਿਸਮ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ । ਖੂਨਦਾਨੀਆਂ ਅਤੇ ਬੀਡੀਸੀ ਦੇ ਸਟਾਫ ਨੂੰ ਪਿ੍ਰੰਸੀਪਲ ਸ਼ੈਫ ਵਿਕਾਸ ਕੁਮਾਰ ਵਲੋ ਸਨਮਾਨਤ ਵੀ ਕੀਤਾ ਗਿਆ ।  ਮੌਕੇ ’ਤੇ ਸ਼ੈਫ ਵਿਕਾਸ ਕੁਮਾਰ,  ਸ਼ੈਫ ਸ਼ਹਿਜਾਨ ਬੈਗ, ਕੁਲਵੰਤ ਸਿੰਘ ਗਿਲ, ਜਗਮੀਤ ਸਿੰਘ, ਹਰਪ੍ਰੀਤ ਕੌਰ, ਜਸਪ੍ਰੀਤ, ਵਿਸ਼ਾਲ, ਰੁਚਿਕਾ ਗਾਂਧੀ, ਜਸਪ੍ਰੀਤ, ਅਜੀਤ ਪਾਲ, ਪ੍ਰਦੀਪ, ਡਾ. ਸ਼ਬਨਮ, ਪ੍ਰੋ. ਕਪਿਲ ਕਨਵਰ, ਐਚਆਰ ਮਨੀਸ਼ਾ,  ਪ੍ਰੋ. ਅੰਕੁਸ਼ ਨਿਝਾਵਨ, ਡੈਪ ਜੀਨਤ ਰਾਣਾ,  ਪ੍ਰੋ.  ਰਮਿੰਦਰਜੀਤ ਕੌਰ,  ਨਵਜੋਤ ਸਿੰਘ, ਵਿਪਨ ਕੁਮਾਰ  ਅਤੇ ਬੀਡੀਸੀ  ਦਾ ਸਾਰਾ ਸਟਾਫ ਮੌਜੂਦ ਰਿਹਾ।