ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਭੇਜਿਆ ਮੰਗ ਪੱਤਰ
ਨਹਿਰੀ ਪਾਣੀ ਦਾ ਖੇਤਾਂ ਤੱਕ ਪ੍ਰਬੰਧ ਅਤੇ ਮੂੰਗੀ ਮਕਈ ਦੀ ਖ਼ਰੀਦ ਕਰਨ ਤੋ ਇਲਾਵਾ ਤਾਰੋਂ ਪਾਰ ਵਾਸਤੇ ਜ਼ਮੀਨ ਦਾ ਮੁਆਵਜ਼ਾ ਅਤੇ ਰਾਤ ਦੀ ਥਾਂ ਦਿਨੇ ਬਿਜਲੀ ਦੇਣ ਦੀ ਮੰਗ ਕੀਤੀ
ਗੁਰਦਾਸਪੁਰ 16 ਜੂਨ ਅਸ਼ਵਨੀ - ਪੰਜਾਬ ਦੀਆਂ ਬਾਈ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਸਾਰੇ ਜ਼ਿਲ੍ਹਿਆਂ ਵਿੱਚ ਮੁੱਖ ਮੰਤਰੀ ਦਾ ਨਾਮ ਕਿਸਾਨ ਮੰਗਾਂ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਗਏ ।ਗੁਰਦਾਸਪੁਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਸਾਥੀ ਸਤਬੀਰ ਸਿੰਘ ਸੁਲਤਾਨੀ ਮੱਖਣ ਸਿੰਘ ਕੁਹਾੜ ਸੁਖਦੇਵ ਸਿੰਘ ਭਾਗੋਕਾਵਾਂ ਗੁਰਵਿੰਦਰ ਸਿੰਘ ਜੀਵਨਚੱਕ ਮੇਜਰ ਸਿੰਘ ਰੋੜਾਂਵਾਲੀ ਜਗੀਰ ਸਿੰਘ ਸਲਾਚ ਗੁਲਜ਼ਾਰ ਸਿੰਘ ਬਸੰਤਕੋਟ ਅਜੀਤ ਸਿੰਘ ਹੁੰਦਲ ਆਦਿ ਦੀ ਅਗਵਾਈ ਵਿੱਚ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਗਏ ਡੀਸੀ ਦਫ਼ਤਰ ਗੁਰਦਾਸਪੁਰ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ।ਮੰਗ ਮੰਗ ਪੱਤਰ ਵਿਚ ਮੰਗ ਗਈ ਕਿ ਮੂੰਗੀ ਦੀ ਖਰੀਦ ਲਈ ਲਾਈਆਂ ਗਈਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ ਅਤੇ ਮਕੱਈ ਦੀ ਖ਼ਰੀਦ ਵੀ ਸ਼ੁਰੂ ਕੀਤੀ ਜਾਵੇ ਇਹ ਵੀ ਮੰਗ ਕੀਤੀ ਗਈ ਕਿ ਨਹਿਰੀ ਪਾਣੀ ਦਾ ਖੇਤਾਂ ਤੱਕ ਪਾਣੀ ਲਿਜਾਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਅਤੇ ਇਸ ਸਬੰਧੀ ਜੋ ਵੀ ਰੁਕਾਵਟਾਂ ਹਨ ਫੌਰੀ ਦੂਰ ਕੀਤੀਆਂ ਜਾਣ ਤਾਂ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ । ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਹੋਰਾਂ ਤੋਂ ਮੰਗ ਕੀਤੀ ਗਈ ਕਿ ਬਾਰਡਰ ਉੱਪਰ ਜੋ ਲੋਕ ਤਾਰੋਂ ਪਾਰ ਜ਼ਮੀਨ ਦੇ ਮਾਲਕ ਹਨ ਉਨ੍ਹਾਂ ਦਾ ਮੁਆਵਜ਼ਾ ਚਾਰ ਸਾਲ ਦਾ ਰਹਿੰਦਾ ਹੈ ਪ੍ਰੰਤੂ ਇਕ ਸਾਲ ਦਾ ਜੋ ਮੁਆਵਜ਼ਾ ਆਇਆ ਹੈ ਉਸ ਦੀ ਅਦਾਇਗੀ ਅਜੇ ਤੱਕ ਨਹੀਂ ਹੋ ਰਹੀ ਪੈਸੇ ਖਾਤਿਆਂ ਚ ਨਹੀਂ ਪਾਏ ਜਾ ਰਹੇ ਉਹ ਫੌਰੀ ਪਾਏ ਜਾਣ ।ਇਹ ਵੀ ਮੰਗ ਕੀਤੀ ਗਈ ਕਿ ਬਾਰਡਰ ਤੇ ਰਾਤ ਨੂੰ ਖੇਤਾਂ ਵਿੱਚ ਜਾਣ ਦੀ ਮਨਾਹੀ ਹੈ ਪ੍ਰੰਤੂ ਬਿਜਲੀ ਬੋਰਡ ਨੇ ਪਹਿਲੀ ਪਰੰਪਰਾ ਤੋਡ਼ ਕੇ ਹੁਣ ਬਿਜਲੀ ਰਾਤ ਨੂੰ ਕਰ ਦਿੱਤੀ ਹੈ ਇਸ ਨੂੰ ਦਿਨ ਤੇ ਕੀਤਾ ਜਾਵੇ ।
ਡਿਪਟੀ ਕਮਿਸ਼ਨਰ ਹੋਣਾ ਮੌਕੇ ਤੇ ਹੀ ਐਸੀ ਨ੍ਹੇਰੀ ਭਾਗ ਨੂੰ ਸੱਦ ਕੇ ਨਹਿਰੀ ਪਾਣੀ ਦਾ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਦੱਸਿਆ ਕਿ ਜਿੱਥੇ ਵੀ ਪਾਣੀ ਤੇਲਾਂ ਤੇ ਨਹੀਂ ਪਹੁੰਚ ਰਿਹਾ ਉਸਦੀ ਫੌਰੀ ਸੂਚਨਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜਥੇਬੰਦੀ ਰਾਹੀਂ ਦਿੱਤੀ ਜਾਵੇ ।ਉਨ੍ਹਾਂ ਮੌਕੇ ਤੇ ਬਿਜਲੀ ਵਿਭਾਗ ਨੂੰ ਵੀ ਬਾਰਡਰ ਉੱਪਰ ਦਿਨੇ ਬਿਜਲੀ ਦੇਣ ਦੇ ਨਾਲ ਨਾਲ ਤਾਰੋਂ ਪਾਰਲੀ ਜ਼ਮੀਨ ਦਾ ਮੁਆਵਜ਼ਾ ਫੌਰੀ ਅਦਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ ਤਰਲੋਕ ਸਿੰਘ ਬਹਿਰਾਮਪੁਰ ਬਲਬੀਰ ਸਿੰਘ ਉੱਚਾ ਧਕਾਲਾ ਦਲਬੀਰ ਸਿੰਘ ਜੀਵਨਚੱਕ
ਕੁਲਜੀਤ ਸਿੰਘ ਸਿੱਧਵਾਂ ਜਮੀਤਾਂ ਰਘਬੀਰ ਸਿੰਘ ਚਾਹਲ ਅਬਨਾਸ਼ ਸਿੰਘ ਹੈੱਡਮਾਸਟਰ ਅਤੇ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ ।