ਜਿਲ੍ਹਾ ਪੁਲਿਸ ਫਿਰੋਜ਼ਪੁਰ ਦੁਆਰਾ ਆਪ ਪਬਲਿਕ ਨੂੰ ਸਮਾਂਬੰਧ ਢੰਗ ਨਾਲ ਨਿਯਾਅ ਯਕੀਨੀ ਬਣਾਉਣ ਦੇ ਮਕਸਦ ਨਾਲ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਜਿਲ੍ਹਾ ਪੱਧਰੀ ਲਗਾਇਆ ਕੈਂਪ , ਜਿਸ ਵਿੱਚ 427 ਧਿਰਾਂ ਨੇ ਹਾਜ਼ਰ ਆਈਆ, 308 ਮਾਮਲਿਆ ਦਾ ਮੌਕਾ ਪਰ ਕੀਤਾ ਗਿਆ ਨਿਪਟਾਰਾ ਕੀਤਾ ਗਿਆ।
ਫਿਰੋਜ਼ਪੁਰ : 19 ਅਕਤੂਬਰ, (ਸਤਬੀਰ ਬਰਾੜ ਕੰਵਰਜੀਤ ਸੰਧੂ) ਸ਼੍ਰੀ ਸੁਰੇਂਦਰ ਲਾਂਬਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਇੰਨਸਾਫ ਨੂੰ ਹਰ ਆਮ
ਨਾਗਰਿਕ ਦੀ ਪਹੁੰਚ ਵਿੱਚ ਕਰਨ ਅਤੇ ਸਮਾਂਬੰਧ ਢੰਗ ਨਾਲ ਇੰਨਸਾਫ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਜਿਲ੍ਹਾ ਪੁਲਿਸ ਫਿਰੋਜ਼ਪੁਰ ਦੁਆਰਾ ਪੁਲਿਸ ਲਾਈਨ, ਫਿਰੋਜ਼ਪੁਰ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਪਹਿਲਾਂ ਤੋਂ ਹੀ ਆਮ ਪਬਲਿਕ ਨੂੰ ਸੂਚਿੱਤ ਕੀਤਾ ਗਿਆ ਸੀ, ਜਿਸ ਤੇ ਕੈਂਪ ਦੌਰਾਨ ਵੱਖ-ਵੱਖ ਮਾਮਲਿਆਂ ਨਾਲ ਸਬੰਧਤ 427 ਧਿਰਾਂ ਹਾਜ਼ਰ ਆਈਆ।ਇਸ ਕੈਂਪ ਦੌਰਾਨ ਐੱਸ.ਐੱਸ.ਪੀ. ਫਿਰੋਜ਼ਪੁਰ ਖੁੱਦ ਹਾਜ਼ਰ ਰਹੇ ਅਤੇ ਸ਼੍ਰੀ ਜਸਕਰਨ ਸਿੰਘ ਆਈ.ਪੀ.ਐੱਸ., ਇੰਸਪੈਕਟਰ ਕਨਰਲ ਪੁਲਿਸ, ਫਿਰੋਜ਼ਪੁਰ ਰੇਂਜ਼, ਫਿਰੋਜ਼ਪੁਰ ਜੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਕਰਤ ਕੀਤੀ। ਪੁਲਿਸ ਦੇ ਸੀਨੀਅਰ ਅਧਿਕਾਰੀਆ ਵੱਲੋਂ ਆਮ ਪਬਲਿਕ ਦੀਆਂ ਸ਼ਿਕਾਇਤਾਂ ਨੂੰ ਵਿਚਾਰਿਆ ਗਿਆ ਅਤੇ ਮੌਕਾ ਪਰ ਹੀ ਸਬੰਧਤ ਅਧਿਕਾਰੀਆ/ਕਰਮਚਾਰੀਆ ਨੂੰ ਯੋਗ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਗਏ।ਇਸ ਤੋਂ ਇਲਾਵਾ ਕੈਂਪ ਦੌਰਾਨ ਜਿਲ੍ਹਾ ਦੇ ਸਾਰੇ ਗਜ਼ਟਡ ਪੁਲਿਸ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਨਿੱਜੀ ਤੌਰ ਤੇ ਆਪਣੇ ਅਮਲੇ ਸਮੇਤ ਹਾਜ਼ਰ ਰਹੇ, ਜਿੰਨਾਂ ਵੱਲੋਂ ਮੌਕਾ ਪਰ ਸਬੰਧਤ ਧਿਰਾਂ ਨੂੰ ਸੁਣਿਆ ਗਿਆ ਅਤੇ ਕਾਨੂੰਨ ਅਨੁਸਾਰ ਉਹਨਾਂ ਦੀਆ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸਬੰਧਤ ਮਾਮਲਿਆ ਸਬੰਧੀ ਮੌਕਾ ਪਰ ਹੀ ਹਾਜ਼ਰ ਸੀਨੀਅਰ ਅਧਿਕਾਰੀਆ ਨੂੰ
ਰਿਪੋਰਟ ਕੀਤਾ ਗਿਆ, ਜਿੰਨਾਂ ਵੱਲੋਂ ਮੌਕਾ ਪਰ ਹੀ ਅਗਲੇਰੀ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਕੈਂਪ ਦੌਰਾਨ ਹਾਜ਼ਰ ਆਈਆ 427 ਧਿਰਾਂ ਵਿੱਚੋਂ 308 ਮਾਮਲਿਆ ਦਾ ਮੌਕਾ ਪਰ ਹੀ ਨਿਪਟਾਰਾ ਕੀਤਾ ਗਿਆ ਹੈ। ਇਸ ਕੈਂਪ ਨੂੰ ਆਮ ਪਬਲਿਕ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਆਮ ਪਬਲਿਕ ਵਿੱਚ ਕਾਫੀ ਸੰਤੁਸ਼ਟੀ ਅਤੇ ਵਿਸ਼ਵਾਸ ਬਹਾਲੀ ਵੀ ਹੋਈ ਹੈ।ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਅੱਗੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ ਅਤੇ ਫੀਲਡ ਸਟਾਫ ਨੂੰ ਸਪਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਪਬਲਿਕ ਦੀਆ ਸਿਕਾਇਤਾਂ ਦਾ ਅੰਦਰ ਮਿਆਦ ਕਾਨੂੰਨ ਅਨੁਸਾਰ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।