MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਾਤਾਵਰਨ ਦੀ ਸੰਭਾਲ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ ਅਪਨਾਉਣ ਦੀ ਜਰੂਰਤ

- ਐਸ ਕੇ ਟੀ ਪਲਾਂਟੇਸਨ ਟੀਮ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੇ 553 ਵੇੰ ਪ੍ਰਕਾਸ ਪਰਵ ਮੌਕੇ ਲਗਾਏ 200 ਬੂਟੇ
-ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰੂਵਾਣੀ ਵਿੱਚ ਦਿੱਤਾ ਗਿਆ ਹੈ ਵਾਤਾਵਰਨ ਸੰਭਾਲ ਦਾ ਸੰਦੇਸ਼

ਨਵਾਂਸਹਿਰ , 6 ਨਵੰਬਰ, (ਵਿਪਨ ਕੁਮਾਰ)- ਸ੍ਰੀ ਗੁਰੂ ਨਾਨਕ ਦੇਵ ਜੀ ਕਾ 553 ਵਾ ਪ੍ਰਕਾਸ ਪੁਰਵ ਵਿਸਵ ਭਰ ਵਿਚ ਮਨਾਇਆ  ਜਾ ਰਿਹਾ ਹੈ।  ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਗਏ ਕੁਦਰਤ ਦੀ ਸੰਭਾਲ ਦੇ ਸੰਦੇਸ ਨੂੰ  ਮੁੱਖ ਰੱਖਦਿਆਂ ਹੋਇਆਂ  ਅੱਜ ਐਸ ਕੇ ਟੀ  ਪਲਾਂਟੇਸਣ ਟੀਮ ਦੁਆਰਾ ਕਰਿਆਮ ਰੋਡ ਤੋਂ ਬੇਗਮਪੁਰ ਤੱਕ ਨਹਿਰ ਕੰਢੇ ਬੂਟੇ ਲਗਾਏ ਗਏ ।
 ਟੀਮ ਦੇ ਸੰਚਾਲਕ ਅੰਕੁਸ ਨਿਝਾਵਣ ਨੇ ਕਿਹਾ ਕਿ ‘ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ‘ ਇਹ ਸਬਦ ਗੁਰਬਾਨੀ ਦਾ ਹਿੱਸਾ ਹੈ।  ਇਨ ਸਬਦਾਂ ਵਿੱਚ ਹਵਾ ਨੂੰ ਗੁਰੂ ਮੰਨਿਆ ਹੈ ਜਦੋਂ ਕਿ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ।  ਉਨਾਂ ਨੇ ਕਿਹਾ ਕਿ ਇਨਾਂ ਸਬਦਾਂ ਨੂੰ ਜੀਵਨ ਵਿੱਚ ਉਤਾਰਨ ਦੀ ਲੋੜ ਹੈ।  ਇਨਾਂ ਸਬਦਾਂ ਨੂੰ ਜੀਵਨ ਵਿੱਚ ਉਤਾਰੇ ਬਿਨਾ ਕੁਦਰਤ ਦੇ ਨਾਲ ਸਾਡੇ ਨੇੜਤਾ ਕਿਵੇਂ ਬਣੇਗੀ।    ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ ਪੁਰਬ ਮੌਕੇ ਕਰਿਆਮ ਰੋਡ ਤੋਂ ਬੇਗਮਪੁਰ ਤੱਕ ਨਹਿਰ ਦੇ ਕਿਨਾਰੇ 200 ਅਮਲਤਾਸ ਦੇ ਬੂਟੇ ਲਾਏ ਗਏ । ਇਸ ਮੁਹਿੰਮ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਆਪਣੀਆ ਸੇਵਾਵਾਂ ਵੀ ਦਿੱਤੀਆਂ।
ਲਲਿਤ ਮੋਹਨ ਪਾਠਕ ਨੇ ਆਪਣੇ ਵਾਤਾਵਰਣ ਸੰਦੇਸ ਵਿੱਚ ਕਿਹਾ ਹੈ ਕਿ ਜਿੱਥੇ ਸਰਕਾਰਾਂ ਵਾਤਾਵਰਨ ਸੰਭਾਲ  ਦੇ ਪ੍ਰਤੀ ਆਪਣਾ ਕਾਰਜ ਕਰ ਰਹੀਆਂ ਹਨ ਉਥੇ ਹੀ ਦੇਸ ਦੇ ਹਰ ਨਾਗਰਿਕ ਨੂੰ ਇਸ ਕਾਰਜ ਵਿੱਚ ਸਾਮਲ ਹੋਣਾ ਚਾਹੀਦਾ ਹੈ।  ਉਨਾਂ ਨੇ  ਕਿਹਾ ਕਿ  ਧਾਰਤੀ ਨੇ ਸਾਨੂੰ ਸਭ ਨੂੰ ਕੁਝ ਦਿੱਤਾ ਹੈ, ਇਸ ਲਈ ਸਾਡਾ ਵੀ ਕੁਝ ਫਰਜ ਹੈ।  ਉਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਪੌਧਾਰੋਪਣ ਕਰਕੇ ਧਰਤੀ ਦੇ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਏ।  ਉਨਾਂ ਨੇ ਐਸ ਕੇ ਟੀ ਪਲਾਂਟੇਸਨ ਟੀਮ ਦੁਆਰਾ ਚਲਾਈ ਜਾ ਰਹੀ ਹੈ ਵਾਤਾਵਰਣ ਸੁਰੱਖਿਆ ਕਾਰਜਾਂ ਦੀ ਸਲਾਘਾ ਕੀਤੀ।  ਇਸ ਮੌਕੇ ਟੀਮ ਦੇ ਮੈਂਬਰ  ਰਾਜੂ ਸਰਮਾ, ਨਿਤੇਸ ਤਿਵਾਰੀ, ਅਮਨਪ੍ਰੀਤ ਸਿੰਘ, ਓਮ ਪ੍ਰਕਾਸ, ਕੁਨਾਲ ਪੁਰੀ ਅਤੇ ਆਸੂ ਮੌਜੂਦ ਰਹੇ।