ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ +ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ।
Qadian 30 April ( Ch. Mansoor Ghanokay) ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਕੌਮਾਂਤਰੀ ਮਜਦੂਰ ਦਿਵਸ ਪਿੰਡ ਮਸਾਣੀਆਂ ਜਿਲ੍ਹਾ ਗੁਰਦਾਸਪੁਰ ਵਿਚ ਮਨਾਇਆ ਜਾ ਰਿਹਾ ਹੈ। ਮਜਦੂਰ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਮਜਦੂਰ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਸ ਸਮੇਂ ਮਜਦੂਰ ਅਤੇ ਕਿਸਾਨ ਜਮਾਤ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਕਾਦੀਆਂ ਵਿਖੇ ਮੀਟਿੰਗ ਕਰਕੇ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਮਜਦੂਰਾਂ ਦੇ ਪਵਿੱਤਰ ਦਿਹਾੜੇ ਮੌਕੇ ਪਿੰਡ ਮਸਾਣੀਆਂ ਵਿਚ ਸਾਂਝੇ ਤੌਰ ਤੇ ਸਮਾਗਮ ਕਰਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਕਿਸਾਨਾਂ ਮਜਦੂਰਾਂ ਦੀ ਸਾਂਝ ਉਸਾਰਨ ਲਈ ਕਿਸਾਨਾਂ ਮਜਦੂਰਾਂ ਅਤੇ ਕਿਰਤੀ ਲੋਕਾਂ ਦੇ ਸੰਘਰਸ਼ਾਂ ਵਿੱਚ ਸ਼ਹੀਦ ਹੋਏ ਸਾਥੀਆਂ ਨੂੰ ਯਾਦ ਕੀਤਾ ਜਾਵੇਗਾ। ਕਾਮਰੇਡ ਗੁਰਦੇਵ ਸਿੰਘ ਮਸਾਣੀਆਂ ਸ਼ੇਰਾ ਮਸੀਹ ਕੈਪਟਨ ਅਜੀਤ ਸਿੰਘ ਸੈਰੋਵਾਲ ਅਤੇ ਕੁਲਦੀਪ ਸਿੰਘ ਸੈਰੋਵਾਲ ਨੇ ਕਿਹਾ ਕਿ ਅੱਜ ਭਾਰਤੀ ਹਾਕਮ ਸਾਮਰਾਜੀ ਮੁਲਕਾਂ ਦੇ ਹਾਕਮਾਂ ਨਾਲ ਮਿਲ ਕੇ ਆਪਣੇ ਲੋਕਾਂ ਖਿਲਾਫ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਰੁਜ਼ਗਾਰ ਦੇ ਸਭ ਸਾਧਨਾਂ ਤੇ ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਕਬਜ਼ਾ ਕਰਵਾਉਣ ਲਈ ਤਰਲੋ ਮੱਛੀ ਹੋ ਰਹੇ ਹਨ ਮਜਦੂਰਾਂ ਦੇ ਕਿਰਤ ਕਨੂੰਨ ਸੋਧ ਕੇ ਮਾਲਕਾਂ ਪੱਖੀ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਮੁੱਚੇ ਮਿਹਨਤਕਸ਼ ਲੋਕਾਂ ਆਦਿਵਾਸੀਆਂ ਦਲਿਤਾਂ ਧਾਰਮਿਕ ਘੱਟ ਗਿਣਤੀਆਂ ਅਔਰਤਾਂ ਉਤੇ ਜਬਰ ਦਾ ਹਮਲਾ ਵਿੱਢਿਆ ਹੋਇਆ ਹੈ ਜਿਸ ਖਿਲਾਫ ਸਮੁੱਚੇ ਲੋਕਾਂ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਪਤਰਸ ਮਸੀਹ ਡੇਵਿਡ ਮਸੀਹ ਸਲਾਮਤ ਮਸੀਹ ਰਵੀ ਮਸੀਹ ਹਰਜੀਤ ਸਿੰਘ ਮਠੋਲਾ ਜਰਨੈਲ ਭਰਥ ਸੁਖਜਿੰਦਰ ਸਿੰਘ ਢਪੱਈ ਸਤਨਾਮ ਸਿੰਘ ਨੰਗਲ ਝੌਰ ਕੁਲਵਿੰਦਰ ਸਿੰਘ ਬਸਰਾਵਾਂ ਪਿਆਰਾ ਸਿੰਘ ਵਿਠਵਾਂ ਸਰਦੂਲ ਸਿੰਘ ਚੀਮਾ ਖੁੱਡੀ ਬੀਬੀ ਗੁਰਜੀਤ ਕੌਰ ਚੀਮਾ ਖੁੱਡੀ ਮਹਿੰਗਾ ਸਿੰਘ ਭਾਮ ਅਤੇ ਡਾ ਅਸ਼ੋਕ ਭਾਰਤੀ ਆਦਿ ਹਾਜ਼ਰ ਸਨ।