ਡੀਸੀਪੀ ਇਨਵੈਸਟੀਗੇਸ਼ਨ ਨੇ ਕੀਤੀ ਕਰਾਇਮ ਮੀਟਿੰਗ, ਮੁੱਖ ਅਧਿਕਾਰੀ ਹੋਏ ਸ਼ਾਮਲ
ਜਲੰਧਰ,11 ਜੁਲਾਈ (ਰਮੇਸ਼ ਗਾਬਾ) ਕਮਿਸ਼ਨਰ ਪੁਲਿਸ, ਜਲੰਧਰ ਕੁਲਦੀਪ ਸਿੰਘ ਚਾਹਲ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਾਉਣ ਲਈ ਅੱਜ ਹਰਵਿੰਦਰ ਸਿੰਘ ਵਿਰਕ, ਡੀਸੀਪੀ ਇਨਵੈਸਟੀਗੇਸ਼ਨ ਜਲੰਧਰ ਵੱਲੋਂ ਕਾਂਨਫਰੰਸ ਹਾਲ ਕਮਿਸ਼ਨਰ ਦਫਤਰ ਜਲੰਧਰ ਵਿਖੇ ਵਿਸ਼ੇਸ਼ ਕਰਾਇਮ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਕਮਿਸ਼ਨਰੇਟ ਪੁਲਿਸ, ਜਲੰਧਰ ਦੇ ਸਮੂਹ ਸੁਪਰਵਾਈਜ਼ਰ ਏ.ਸੀ.ਪੀਜ਼. ਅਤੇ ਮੁੱਖ ਅਫਸਰਾਂਨ ਥਾਣਾ ਜਾਤ ਸ਼ਾਮਲ ਹੋਏ।ਮੀਟਿੰਗ ਵਿੱਚ ਜੁਰਮ ਨੂੰ ਰੋਕਣ ਅਤੇ ਟਰੇਸ ਕਰਨ ਵੱਲ ਧਿਆਨ ਦੁਵਾਉਂਦਿਆਂ ਖਾਸ ਕਰਕੇ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਦੇ ਵਪਾਰ ਵਿੱਚ ਬਣਾਈ ਹੋਈ ਜਾਇਦਾਦ ਦੀ ਸ਼ਨਾਖਤ ਕਰਕੇ ਕਾਨੂੰਨੀ ਪ੍ਰਕਿਰਿਆ ਤਹਿਤ ਇਸ ਪ੍ਰਾਪਰਟੀ ਨੂੰ ਜ਼ਬਤ/ਕੁਰਕ ਕਰਵਾਉਣ ਦੀ ਕਾਰਵਾਈ ਕਰਨ ਸਬੰਧੀ ਹਦਾਇਤਾ ਕੀਤੀਆਂ ਗਈਆ।ਆਮ ਪਬਲਿਕ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ/ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੰਧ ਤਰੀਕੇ ਨਾਲ ਕੀਤੀ ਜਾਵੇ।ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਨਸ਼ੇ ਦੇ ਕਾਰੋਬਾਰ ਕਰਨ ਵਾਲੇ ਭਗੌੜੇ ਕਰਾਰ ਕੀਤੇ ਗਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਢੁਕਵੇਂ ਉਪਰਾਲੇ ਕੀਤੇ ਜਾਣ ਅਤੇ ਇਹਨਾਂ ਦੀ ਜਾਇਦਾਦ ਅਟੈਚ ਕਰਵਾਈ ਜਾਵੇ।ਥਾਣਿਆਂ ਵਿੱਚ ਪੈਂਡਿੰਗ ਕੇਸ ਪ੍ਰਾਪਰਟੀ ਵ੍ਹੀਕਲਾਂ ਦੀ ਡਿਸਪੋਜ਼ਲ ਵੱਲ ਧਿਆਨ ਦੇ ਕੇ ਥਾਣੇ ਦੇ ਅਹਾਤਿਆਂ ਵਿੱਚ ਖੜੇ ਵ੍ਹੀਕਲਾਂ ਦਾ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਜਾਵੇ।ਹੜ੍ਹ ਦੇ ਹਲਾਤਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁੱਖਤੇ ਇੰਤਜਾਮ ਕੀਤੇ ਜਾਣ ਅਤੇ ਲੋਕਾਂ ਤੱਕ ਹਰ ਤਰਾਂ੍ਹ ਦੀ ਮਦਦ ਪੁਹੰਚਾਈ ਜਾਵੇ।ਮੀਟਿੰਗ ਵਿੱਚ ਸ਼ਾਮਲ ਸਮੂਹ ਅਫਸਰਾਂਨ ਨੂੰ ਪਬਲਿਕ ਨਾਲ ਵਧੀਆ ਵਤੀਰਾ ਰੱਖਦੇ ਹੋਏ ਮੁਸਤੈਦੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ।