MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੱਖੜੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਫੌਜੀ ਚੌਂਕੀਆਂ ’ਤੇ ਜਿਲੇ ਭਰ ਵਿੱਚ ਮਨਾਇਆ ਗਿਆ : ਕਮਲ ਕਿਸ਼ੋਰ ਜਿਲਾ ਮਹਾਂਮੰਤਰੀ ਸਰਹੱਦੀ ਲੋਕ ਸੇਵਾ ਸਮਿਤੀ ਗੁਰਦਾਸਪੁਰ

ਸਰਹੱਦੀ ਲੋਕ ਸੇਵਾ ਸਮਿਤੀ ਵੱਲੋਂ ਸਰਹੱਦ ਤੇ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਜਗਬੀਰ ਸਿੰਘ ਇੰਸਪੈਕਟਰ ਬੀ.ਐੱਸ.ਐੱਫ 

ਬਟਾਲਾ, 28 ਅਗਸਤ (ਬਲਦੇਵ ਸਿੰਘ ਖਾਲਸਾ) - ਮਿਤੀ 27/8/2023 ਦਿਨ ਐਤਵਾਰ ਨੂੰ ਰੱਖੜੀ ਦਾ ਤਿਉਹਾਰ ਜਿਲੇ ਭਰ ਵਿੱਚ ਸਰਹੱਦੀ ਚੌਂਕੀਆਂ ’ਤੇ ਸਰਹੱਦੀ ਲੋਕ ਸੇਵਾ ਸਮਿਤੀ ਜਿਲਾ ਗੁਰਦਾਸਪੁਰ ਵਲੋਂ ਆਪਣੇ ਜਿਲਾ ਟੀਮ ਵਲੋਂ ਮਨਾਇਆ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਕਮਲ ਕਿਸ਼ੋਰ ਨੇ ਕੀਤਾ ਉਹਨਾਂ ਦੱਸਿਆ ਕਿ ਅੱਜ ਸਾਡੀ ਟੀਮ ਜੋ ਜਿਲੇ ਦੀ ਪ੍ਰਤੀਨਿਧਤਾ ਕਰਦੀ ਹੈ। ਉਸ ਦੁਆਰਾ ਡੇਰਾ ਬਾਬਾ ਨਾਨਕ 113, ਬੀ.ਓ.ਪੀ ਚੌਂਕੀ ਵਿਖੇ ਇੰਚਾਰਜ ਸ੍ਰੀ ਜਗਬੀਰ ਸਿੰਘ ਤੇ ਹਨੀ ਚੌਹਾਨ ਅਤੇ ਉਹਨਾਂ ਦੀ ਪੋਸਟ ਦੇ ਫੌਜੀ ਵੀਰਾਂ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਲੜੀ ਅਨੁਸਾਰ ਸ੍ਰੀ ਅਮਨ ਖੀਵਾ ਜਿਲਾ ਸੰਪਰਕ ਦੀ ਰਹਿਨੁਮਾਈ ਵਿੱਚ ਡੇਰਾ ਬਾਬਾ ਨਾਨਕ ਚੌਂਕੀ ਵਿਖੇ ਚੌਂਕੀ ਇੰਚਾਰਜ ਸ.ਰਾਜਹੰਸ ਸਿੰਘ ਤੇ ਉਹਨਾਂ ਦੀ ਚੌਂਕੀ ਦੇ ਫੌਜੀ ਵੀਰਾਂ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ ਗਿਆ। ਬੀ.ਓ.ਪੀ ਚੌਂਕੀ ਅਬਾਦ ਵਿਖੇ ਸ੍ਰੀ ਪਵਨ ਕਰਵਲ ਦੀ ਰਹਿਨੁਮਾਈ ਵਿੱਚ ਚੌਂਕੀ ਇੰਚਾਰਜ ਸ.ਕੁਲਦੀਪ ਸਿੰਘ ਰਾਣਾ ਤੇ ਉਹਨਾਂ ਦੀ ਚੌਂਕੀ ਦੇ ਫੌਜੀ ਵੀਰਾਂ ਨਾਲ ਇਹ ਤਿਉਹਾਰ ਮਨਾਇਆ ਗਿਆ। ਇਸ ਤੋਂ ਇਲਾਵਾ ਪੰਜ ਹੋਰ ਚੌਂਕੀਆਂ ’ਤੇ ਸ੍ਰੀ ਕੇਵਲ ਸ਼ਰਮਾ ਦੀ ਰਹਿਨੁਮਾਈ ਵਿਖੇ ਰੱਖੜੀ ਦਾ ਤਿਉਹਾਰ ਅੱਜ ਮਨਾਇਆ ਗਿਆ। ਇਸ ਮੌਕੇ ਤੇ ਬੋਲਦਿਆਂ  ਡੇਰਾ ਬਾਬਾ ਨਾਨਕ 113, ਬੀ.ਓ.ਪੀ ਚੌਂਕੀ ਦੇ ਇੰਚਾਰਜ ਸ੍ਰੀ ਜਗਬੀਰ ਸਿੰਘ ਜੀ ਨੇ ਕਿਹਾ ਕਿ ਹਰ ਸਾਲ ਰੱਖੜੀ ਦੇ ਤਿਉਹਾਰ ਮੌਕੇ ਸਾਰੇ ਫੌਜੀ ਜਵਾਨਾਂ ਨੂੰ ਦੇਸ ਦੀ ਸੁਰੱਖਿਆ ਕਾਰਨਾ ਕਰਕੇ ਘਰ ਜਾਣ ਦਾ ਮੌਕਾ ਨਹੀ ਮਿਲਦਾ ਪਰ ਜਦੋ ਸਰਹੱਦੀ ਲੋਕ ਸੇਵਾ ਸਮਿਤੀ ਦੇ ਕਾਰਜਕਰਤਾ ਭੈਣਾਂ ਤੇ ਭਰਾ ਫੋਜੀ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਉਂਦੇ ਹਨ ਤਾਂ ਸਾਨੂੰ ਵੀ ਆਪਣੇਂ ਦੇਸ਼ ਅਤੇ ਸਮਾਜ ਤੇ ਮਾਣ ਮਹਿਸੂਸ ਹੁੰਦਾ ਹੈ । ਸਰਹੱਦੀ ਲੋਕ ਸੇਵਾ ਸਮਿਤੀ ਸਮੇਂ ਸਮੇਂ ਤੇ ਸਰਹੱਦ ਨਾਲ ਜੁੜੇ ਜਿਹੜੇ ਕੰਮ ਕਰ ਰਹੀ ਹੈ ਉਹ ਸ਼ਲਾਘਾਯੋਗ ਕੰਮ ਹਨ। ਮਿਤੀ 30/8/2023 ਨੂੰ ਵੀ ਬੀ.ਐਸ.ਐਫ ਦੀਆਂ ਹੋਰ ਚੌਂਕੀਆਂ ’ਤੇ ਵੀ ਫੌਜ ਦੇ ਜਵਾਨਾਂ ਨੂੰ ਰੱਖੜੀਆਂ ਬੰਨ ਕੇ ਇਹ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਜਿਲਾ ਪ੍ਰਚਾਰ ਪ੍ਰਮੁੱਖ ਅਮਨ ਖੀਵਾ ਨੇ ਕਿਹਾ ਕਿ ਸਰਹੱਦਾਂ ’ਤੇ ਤਾਇਨਾਤ ਕਈ ਫੌਜ ਦੇ ਜਵਾਨ ਆਪਣੇ ਡਿਊਟੀ ਦੇ ਚੱਲਦਿਆਂ ਰੱਖੜੀ ’ਤੇ ਆਪਣੇ ਘਰਾਂ ਨੂੰ ਨਹੀਂ ਜਾ ਸਕਦੇ ਜਿਹਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਲਈ ਸਰਹੱਦੀ ਲੋਕ ਸੇਵਾ ਸਮਿਤੀ ਵਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ। ਇਸ ਮੌਕੇ ਤੇ ਜਿਲ੍ਹਾ ਪ੍ਰਚਾਰ  ਪ੍ਰਮੁੱਖ ਅਮਨ ਖੀਵਾ,ਜਿਲਾ ਯੁਵਾ ਪ੍ਰਮੁੱਖ ਹਨੀ ਚੌਹਾਨ,  ਰਾਮ ਲਾਲ ਡੇਰਾ ਬਾਬਾ ਨਾਨਕ, ਪੂਨਮ ਬਾਲਾ, ਰਿਧਿਮਾ, ਰਾਜ ਕੁਮਾਰ, ਧੀਰਜ ਕੁਮਾਰ ਅਤੇ ਬਹੁ ਗਿਣਤੀ ਵਿੱਚ ਮਾਤਰ ਇਸਤਰੀ ਸ਼ਕਤੀ ਦਾ ਵੀ ਸਹਿਯੋਗ ਰਿਹਾ।