
ਹਰਜੋਤ ਬੈਂਸ ਮੰਤਰੀ ਨੂੰ ਦਿੱਤੀ ਜਾਵੇ ਫਾਂਸੀ -ਡਾ. ਮੱਖਣ ਸਿੰਘ
ਲੌਂਗੋਵਾਲ, 23 ਅਕਤੂਬਰ (ਜਗਸੀਰ ਸਿੰਘ)- ਪੰਜਾਬ ਵਿਚ ਜਦੋਂ ਦੀ ਭਗਵੰਤ ਮਾਨ ਦੀ ਅਗਵਾਈ ਹੇਠ

ਝਾੜੂ ਵਾਲਿਆਂ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸੂਬੇ ਦਾ ਕਿਸਾਨ ਵਪਾਰੀ ਮੁਲਾਜਮ ਮਜ਼ਦੂਰ ਤੇ ਹਰ ਵਰਗ ਬੇਹੱਦ ਦੁੱਖੀ ਹੋ ਗਿਆ ਹੈ ਤੇ ਉਨ੍ਹਾਂ ਦੀਆਂ ਮੁਸੀਬਤਾਂ ਵਿਚ ਭਾਰੀ ਵਾਧਾ ਹੋਇਆ ਹੈ ,ਖਾਸ ਕਰਕੇ ਦਲਿਤ ਤੇ ਮਜ਼ਦੂਰ ਤਾਂ ਇਸ ਸਰਕਾਰ ਵਿਚ ਨਪੀੜੇ ਹੀ ਗਏ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੇ ਸੂਬਾਈ ਸਕੱਤਰ ਅਤੇ ਲੋਕ ਸਭਾ ਹਲਕਾ ਸੰਗਰੂਰ ਇੰਚਾਰਜ ਡਾ.ਮੱਖਣ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀ ਦਿਹਾੜੀ ਵਧਾਉਣ ਦੀ ਥਾਂ ਕੰਮ ਦੇ 8 ਤੋਂ 12 ਘੰਟੇ ਕਰ ਦਿੱਤੇ ਹਨ ਤੇ ਦਲਿਤਾਂ ਦੇ ਹਿੱਸੇ ਦੀਆਂ ਨੌਕਰੀਆਂ ਤੇ ਵੀ ਇਸ ਸਰਕਾਰ ਨੇ ਡਾਕਾ ਮਾਰਿਆ ਹੈ,ਦਲਿਤਾਂ ਨੂੰ ਨੌਕਰੀਆਂ ਦੇਣ ਦੀ ਥਾਂ ਉਹਨਾਂ ਨੂੰ ਨਲਾਇਕ ਕਹਿ ਕੇ ਜਲੀਲ਼ ਕੀਤਾ ਗਿਆ,ਮੁਲਾਜਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਕੋਠੀ ਦੇ ਸਾਹਮਣੇ ਅਨੇਕਾਂ ਵਾਰ ਬੇਰਹਿਮੀ ਨਾਲ ਕੁੱਟਿਆ ਗਿਆ ਸਰਕਾਰ ਵਲੋਂ ਉਹਨਾਂ ਨੂੰ ਪੱਕੇ ਕਰਨ ਦੇ ਨਾਮ ਉੱਤੇ ਡਰਾਮੇਬਾਜ਼ੀ ਕੀਤੀ ਗਈ ਪਰ ਹਾਲੇ ਤੱਕ ਕੋਈ ਮੁਲਾਜਮ ਪੱਕਾ ਨਹੀਂ ਹੋਇਆ । ਡਾ.ਮੱਖਣ ਸਿੰਘ ਨੇ ਕਿਹਾ ਹੁਣ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ ਜੋ ਕਿ ਅਤਿ ਦੁਖਦਾਈ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ ਪੰਜਾਬ ਦੀ ਇਕ ਨੌਜਵਾਨ ਧੀ ਬਲਵਿੰਦਰ ਕੌਰ ਜਿਸਨੇ 2021 ਵਿਚ ਸਹਾਇਕ ਪ੍ਰੋਫੈਸਰ ਦੀ ਪ੍ਰੀਖਿਆ ਪਾਸ ਕਰ ਲਈ ਸੀ ਤੇ ਜਿਸਦੇ ਨਾਲ ਉਸਦੇ 1158 ਹੋਰ ਲੜਕੇ ਲੜਕੀਆਂ ਨੇ ਵੀ ਇਹ ਸਹਾਇਕ ਪ੍ਰੋਫੈਸਰ ਦੀ ਪ੍ਰੀਖਿਆ ਪਾਸ ਕੀਤੀ ਸੀ , ਨਿਯੁਕਤੀ ਪੱਤਰ ਵੀ ਜਾਰੀ ਹੋ ਗਏ ਸਨ ਤੇ ਦੋ ਸਾਲ ਤੋਂ ਇਹ 1158 ਪ੍ਰੋਫੈਸਰ ਨੌਕਰੀ ਜੁਆਇਨ ਕਰਨ ਲਈ ਧੱਕੇ ਖਾ ਰਹੇ ਹਨ ਪਰ ਇਸ ਸਰਕਾਰ ਨੇ ਉਹਨਾਂ ਦੀ ਇਕ ਗੱਲ ਨਾ ਸੁਣੀ । ਇਹਨਾਂ ਲੜਕੇ ਲੜਕੀਆਂ ਵਿਚੋਂ ਕਈ ਓਵਰ ਏਜ ਹੋ ਚੁੱਕੇ ਹਨ , ਕਈਆਂ ਨੇ ਸਰਕਾਰੀ ਨੌਕਰੀ ਦੇ ਲਾਲਚ ਵਿਚ ਆਪਣੀਆਂ ਪਹਲੀਆ ਮਾੜੀਆਂ ਮੋਟੀਆਂ ਨੌਕਰੀਆਂ ਵੀ ਗਵਾ ਲਈਆਂ , ਕਈਆਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ । ਨੌਜਵਾਨ ਵੇਹਲੇ ਹਨ , ਡਿਗਰੀਆਂ ਲੈਕੇ ਵੀ ਬੇਰੁਜ਼ਗਾਰ ਹਨਂ ਤੇ ਇਹਨਾਂ ਵਿਚੋਂ ਇਕ ਬੇਟੀ ਬਲਵਿੰਦਰ ਕੌਰ ਬੇਰੁਜ਼ਗਾਰੀ , ਆਰਥਿਕ ਤੰਗੀ ਤੇ ਬੇਕਾਰੀ ਦੀ ਤਾਬ ਨਾ ਝਲਦੀ ਹੋਈ ਆਤਮਹੱਤਿਆ ਕਰ ਗਈ,ਉਸਨੇ ਆਪਣੇ ਆਤਮਹੱਤਿਆ ਨੋਟ ਵਿੱਚ ਲਿਖਿਆ ਹੈ ਕਿ ਉਸਨੂੰ ਬੇਰੁਜ਼ਗਾਰ ਹੋਣ ਕਰਕੇ,ਆਰਥਿਕ ਸੰਕਟ ਹੋਣ ਕਰਕੇ ਆਪਣਾ ਮਾਂ ਬਣਨ ਦਾ ਸੁਪਨਾ ਵੀ ਚਕਨਾਚੂਰ ਕਰਨਾ ਪਿਆ ਭਾਵ ਉਸਨੂੰ ਦੋ ਵਾਰ ਗਰਭਪਾਤ ਕਰਵਾਉਣਾ ਪਿਆ । ਬਲਵਿੰਦਰ ਕੌਰ ਬੇਰੁਜ਼ਗਾਰੀ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ ਤੇ ਜੋ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਉਹ ਕਈ ਵਾਰ ਆਤਮਹੱਤਿਆ ਕਰ ਜਾਂਦੇ ਹਨ ,ਇਹ ਸੁਭਾਵਿਕ ਹੈ ਤੇ ਬਲਵਿੰਦਰ ਕੌਰ ਦੇ ਕਤਲ ਦੀ ਜੁੰਮੇਵਾਰ ਸਿਰਫ ਤੇ ਸਿਰਫ ਪੰਜਾਬ ਸਰਕਾਰ ਤੇ ਉਸਦਾ ਮੰਤਰੀ ਹਰਜੋਤ ਬੈਂਸ ਹੈ, ਬਲਵਿੰਦਰ ਕੌਰ ਨੇ ਆਪਣੇ ਆਤਮਹੱਤਿਆ ਨੋਟ ਵਿਚ ਵੀ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਨੂੰ ਆਪਣੀ ਮੌਤ ਦਾ ਜੁੰਮੇਵਾਰ ਠਹਿਰਾਇਆ ਹੈ । ਇਸਲਈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮਾਨਯੋਗ ਰਾਜਪਾਲ ਤੋਂ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਨੂੰ ਤੁਰੰਤ ਗਿਰਫ਼ਤਾਰ ਕਰਕੇ ਜੇਲ੍ਹ ਵਿਚ ਸੁੱਟੇ ਤੇ 302 ਦਾ ਮੁਕੱਦਮਾ ਦਰਜ ਕਰਕੇ ਉਸਨੂੰ ਫਾਂਸੀ ਦੇਣ ਦਾ ਪ੍ਰਬੰਧ ਕੀਤਾ ਜਾਵੇ ।