MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿੰਡ ਮੱਲਣ ਵਿਖੇ ਬਣੇ ਥਾਪਰ ਮਾਡਲ ਸਕੀਮ ਅਧੀਨ ਡਿੱਗ ਵਿੱਚ ਡਿੱਗਣ ਨਾਲ ਆਜੜੀ ਦੀ ਮੌਤ, ਕਿਸਾਨ ਨੇਤਾ ਬਿੱਟੂ ਮੱਲਣ ਨੇ ਲਗਾਏ ਪ੍ਰਸ਼ਾਸਨ ਤੇ ਅਣਗਹਿਲੀ ਦੇ ਕਥਿਤ ਦੋਸ਼


ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 08 ਮਾਰਚ (ਸੁਰਿੰਦਰ ਸਿੰਘ ਚੱਠਾ)-ਹਲਕਾ ਗਿੱਦੜਬਾਹਾ ਵਿੱਚ ਬੱਕਰੀਆਂ ਚਾਰ ਰਹੇ ਇੱਕ ਨੌਜਵਾਨ ਦੀ ਪਾਣੀ ਵਾਲੇ ਡਿੱਗ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਲਣ ਦਾ ਵਸਨੀਕ ਜਸਵੀਰ ਸਿੰਘ ਥਾਪਰ ਮਾਡਲ ਅਧੀਨ ਬਣੇ ਡਿੱਗ ਨੇੜੇ ਆਪਣੀਆਂ ਬੱਕਰੀਆਂ ਚਾਰ ਰਿਹਾ ਸੀ, ਜਦੋਂ ਉਸ ਨੇ ਉਕਤ ਡਿੱਗ ਵਿੱਚ ਡਿੱਗੀ ਕਿਸੇ ਚੀਜ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਮੌਕੇ 'ਤੇ ਇਕੱਠੇ ਹੋਏ ਪਿੰਡ ਵਾਸੀ ਕਿਸਾਨ ਆਗੂ ਬਿੱਟੂ ਸਿੰਘ ਮੱਲਣ ਤੇ ਹੋਰਨਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਦਾ ਸੀ। ਮ੍ਰਿਤਕ ਨੌਜਵਾਨ ਦੇ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਹਨ। ਮ੍ਰਿਤਕ ਜਗਬੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ।ਕਿਸਾਨ ਆਗੂ ਬਿੱਟੂ ਸਿੰਘ ਮੱਲਣ ਨੇ ਦੋਸ਼ ਲਾਇਆ ਕਿ ਇਹ ਹਾਦਸਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ ਕਿਉਂਕਿ 8 ਮਹੀਨੇ ਪਹਿਲਾਂ ਪਿੰਡ ਦੀ ਡਿਗੀ (ਛੱਪਰ) ਨੂੰ ਥਾਪਰ ਮਾਡਲ ਸਕੀਮ ਅਧੀਨ  ਲਿਆਂਦਾ ਗਿਆ ਸੀ। ਇਹ ਡਿਗੀ ਕਰੀਬ 10 ਤੋਂ 15 ਫੁੱਟ ਡੂੰਘੀ ਹੈ, ਜੋ ਉੱਪਰੋਂ ਖੁੱਲ੍ਹੀ ਹੈ। ਪਿੰਡ ਦੇ ਲੋਕਾਂ ਦੇ ਵਾਰ-ਵਾਰ ਕਹਿਣ 'ਤੇ ਪੰਚਾਇਤ ਅਤੇ ਪ੍ਰਸ਼ਾਸਨ ਨੇ ਇਸ ਦੇ ਸਾਈਡਾਂ 'ਤੇ ਲੋਹੇ ਦੀਆਂ ਗਰਿੱਲਾਂ ਲਗਾ ਦਿੱਤੀਆਂ ਪਰ ਇਹ ਉਪਰੋਂ ਖੁੱਲ੍ਹੀ ਹੋਣ ਕਾਰਨ ਅਕਸਰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ੍ਟਵੀਰਵਾਰ ਨੂੰ ਨੌਜਵਾਨ ਜਸਬੀਰ ਸਿੰਘ ਸ਼ੈੱਡ ਨੇੜੇ ਬੱਕਰੀਆਂ ਚਾਰ ਰਿਹਾ ਸੀ ਕਿ ਸ਼ੈੱਡ 'ਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੰਦੀ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਉਹ ਗਰੀਬ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਦੂਜੇ ਪਾਸੇ ਥਾਣਾ ਕੋਟਭਾਈ ਦੀ ਇੰਚਾਰਜ ਕਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਨੌਜਵਾਨ ਬੱਕਰੀਆਂ ਲੈ ਕੇ ਜਾ ਰਿਹਾ ਸੀ ਤਾਂ ਉਸ ਦੀ ਸੋਟੀ ਡਿੱਗ ਵਿੱਚ ਡਿੱਗ ਗਈ ਅਤੇ ਜਦੋਂ ਉਹ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਡਿੱਗ ਵਿੱਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।