ਮੋਦੀ ਸਰਕਾਰ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ : ਦਿਨੇਸ਼ ਸਿੰਘ ਬੱਬੂ
ਦਿਨੇਸ਼ ਬੱਬੂ ਦੀ ਜਿੱਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਹੀਰਾ ਵਾਲੀਆ
ਭਾਜਪਾ ਯੁਵਾ ਮੋਰਚਾ ਪੁਰੀ ਸਰਗਰਮੀ ਨਾਲ ਚੋਣਾਂ ਵਿਚ ਹਿੱਸਾ ਲੈ ਰਿਹਾ : ਡਿੰਪਲ ਮਹਾਜਨ
ਬਟਾਲਾ, 9 ਮਈ (ਬਲਦੇਵ ਸਿੰਘ ਖਾਲਸਾ/ਸੁਨੀਲ ਕੁਮਾਰ ਬਟਾਲਵੀ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ ਵਿਚ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਡਿੰਪਲ ਮਹਾਜਨ ਵਲੋਂ ਸਥਾਨਕ ਉਮਰਪੁਰਾ ਵਿਖੇ ਇਕ ਭਰਵੀਂ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਅਨੁਸਾਰ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਤੋਰਿਆ ਹੈ ਅੱਜ ਦੇਸ਼ ਜਿੱਥੇ ਆਰਥਿਕ ਤੌਰ ’ਤੇ ਮਜ਼ਬੂਤ ਹੋਇਆ ਹੈ ਉਥੇ ਹੀ ਵਿਸ਼ਵ ਪੱਧਰ ’ਤੇ ਭਾਜਪਾ ਦਾ ਝੰਡਾ ਹੋਰ ਬੁਲੰਦ ਹੋਇਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਵਰਗ ਲਈ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ ਜਿਸਦਾ ਲੋਕਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ। ਦਿਨੇਸ਼ ਸਿੰਘ ਬੱਬੂ ਨੇ ਅੱਗੇ ਕਿਹਾ ਕਿ ਅੱਜ ਵਿਰੋਧੀਆਂ ਪਾਰਟੀਆਂ ਕੋਲ ਭਾਜਪਾ ਖਿਲਾਫ ਚੋਣ ਲੜਨ ਲਈ ਇਕ ਵੀ ਮੁੱਦਾ ਨਹੀਂ ਹੈ ਪੂਰਾ ਦੇਸ਼ ਤੀਸਰੀ ਵਾਰ ਕੇਂਦਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਦਿਨੇਸ਼ ਸਿੰਘ ਬੱਬੂ ਬਹੁਤ ਹੀ ਸੀਨੀਅਰ ਅਤੇ ਨਿੱਘੇ ਸਿਆਸਤਦਾਨ ਹਨ ਜੇਕਰ ਅਜਿਹੇ ਲੀਡਰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਅਗਵਾਈ ਕਰਨਗੇ ਤਾਂ ਸਾਡੇ ਇਲਾਕੇ ਨੂੰ ਵੱਡਾ ਲਾਭ ਹੋਵੇਗਾੇ। ਦਿਨੇਸ਼ ਸਿੰਘ ਬੱਬੂ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਹਲਕਾ ਬਟਾਲਾ ਦੇ ਲੋਕਾਂ ਵਲੋਂ ਜੋ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਲੋਕ ਦਿਨੇਸ਼ ਬੱਬੂ ਦੇ ਹੱਕ ਵਿਚ ਫਤਵਾ ਜਰੂਰ ਦੇਣਗੇ। ਹੀਰਾ ਵਾਲੀਆ ਨੇ ਕਿਹਾ ਕਿ ਭਾਜਪਾ ਦਾ ਹਰ ਵਰਕਰ ਘਰ ਘਰ ਜਾ ਕੇ ਦਿਨੇਸ਼ ਸਿੰਘ ਬੱਬੂ ਦੇ ਹੱਕ ਵਿਚ ਪ੍ਰਚਾਰ ਕਰ ਰਿਹਾ ਹੈ। ਅਤੇ ਉਹਨਾਂ ਦੀ ਜਿੱਤ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਗੱਲਬਾਤ ਕਰਦਿਆਂ ਡਿੰਪਲ ਮਹਾਜਨ ਨੇ ਕਿਹਾ ਕਿ ਭਾਜਪਾ ਯੁਵਾ ਮੋਰਚਾ ਦਾ ਹਰ ਵਰਕਰ ਪੂਰੀ ਮਿਹਨਤ ਨਾਲ ਦਿਨੇਸ਼ ਸਿੰਘ ਬੱਬੂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਡੋਰ ਟੂ ਡੋਰ ਜਾ ਕੇ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਦਿੱਤੇ ਜਾ ਰਹੇ ਸਮਰਥਨ ਨਾਲ ਸਾਡੇ ਹੌਸਲੇ ਹੋਰ ਬੁਲੰਦ ਹੋਏ ਹਨ। ਡਿੰਪਲ ਮਹਾਜਨ ਨੇ ਕਿਹਾ ਕਿ ਦਿਨੇਸ਼ ਬੱਬੂ ਦੀ ਜਿੱਤ ਵਿਚ ਯੂਵਾ ਮੋਰਚਾ ਅਹਿਮ ਰੋਲ ਅਦਾ ਕਰੇਗਾ। ਇਸ ਮੌਕੇ ਵਿਸ਼ਾਲ ਸ਼ਰਮਾ, ਸਾਜਨ, ਸੁਰਿੰਦਰ ਸਿੰਘ, ਲਵਲੀਨ ਗਿੱਲ, ਪ੍ਰਿਯਾਂਸ਼ੂ ਮਹਾਜਨ, ਮਾਨਵ ਵਿੱਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੁਵਾ ਮੋਰਚਾ ਦੇ ਆਗੂ ਅਤੇ ਵਰਕਰ ਹਾਜ਼ਰ ਸਨ।