MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨੰਨ੍ਹੀ ਪਰੀ ਜਪਮਨ ਤੇ ਪਹੁਲਦੀਪ ਨੇ ਬੂਟੇ ਲਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼

 
ਬਟਾਲਾ  05 ਜੂਨ (ਬਲਦੇਵ ਸਿੰਘ ਖਾਲਸਾ/ਸੁਨੀਲ ਕੁਮਾਰ ਬਟਾਲਵੀ)      ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਬਟਾਲਾ ਸ਼ਹਿਰ ਦੀ ਛੋਟੀ ਬੱਚੀਆਂ ਨੇ ਦੁਨੀਆ ਨੂੰ ਵਾਤਾਵਰਣ ਸੰਭਾਲ ਦਾ ਵੱਡਾ ਸੰਦੇਸ਼ ਦਿੱਤਾ। ਬਟਾਲਾ ਸ਼ਹਿਰ ਦੇ ਰਾਮ ਨਗਰ ਇਲਾਕੇ ਦੇ ਵਾਸੀ ਸ: ਕੁਲਵਿੰਦਰ ਸਿੰਘ ਲਾਡੀ ਜੱਸਲ ਤੇ ਬੀਬੀ ਸਰਬਜੀਤ ਕੌਰ ਜੱਸਲ ਦੀਆਂ ਧੀਆ ਜਪਮਨ ਕੌਰ ਤੇ ਪਹੁਲਦੀਪ ਕੌਰ ਜੋ ਕਿ ਡੀ ਆਰ ਭੱਲਾ ਡੀ ਏ ਵੀ ਸੈਨਟਰੀ ਸਕੂਲ ਬਟਾਲਾ ਦੀ ਪੰਜਵੀਂ ਜਮਾਤ ਤੇ ਯੂ ਕੇ ਜੀ ਦੀਆਂ  ਵਿਦਿਆਰਥਣਾਂ  ਹਨ ਨੇ ਆਪਣੇ ਘਰ ਤੇ ਮੁਹੱਲੇ ਵਿੱਚ ਬੂਟੇ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਬੂਟੇ ਲਾ ਕੇ ਵਾਤਾਵਰਨ ਦੀ ਸੰਭਾਲ ਸਬੰਧੀ ਵਡਮੁੱਲਾ ਯੋਗਦਾਨ ਪਾਵੇ।ਬੱਚੀਆਂ ਜਪਮਨ ਤੇ ਪਹੁਲਦੀਪ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਪਿਆਰੀ ਧਰਤੀ ਦੇ ਵਾਤਾਵਰਨ ਨੂੰ ਸੰਭਾਲਣ ਲਈ ਗੰਭੀਰ ਹੋਣਾ ਚਾਹੀਦਾ ਤੇ ਵਧ ਤੋਂ ਵਧ ਬੂਟੇ ਲਾ ਕੇ ਕੁਦਰਤ ਪ੍ਰਤੀ ਆਪਣੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਜਪਮਨ ਪਹੁਲਦੀਪ ਦਾ ਸੁਪਨਾ ਹੈਂ ਕਿ ਉਸ ਦਾ ਸ਼ਹਿਰ, ਸੂਬਾ,ਮੁਲਕ ਤੇ ਸਮੁੱਚਾ ਗਲੋਬਲ ਹਰਾ ਭਰਿਆ ਹੋਵੇ ਇਸ ਲਈ ਜਿਥੇ ਉਹ ਖੁਦ ਯਤਨਸ਼ੀਲ ਹਨ ਉਥੇ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕਰਦੀਆਂ ਹਨ।