MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

  ਸਿੱਖੀਆ ਵਿਭਾਗ ਪੰਜਾਬ ਵੱਲੋਂ ਰੁੱਖ ਲਗਾਓ ਦੀ ਚਲਾਈ ਗਈ ਮੂਹਿਮ ਤਹਿਤ ਸਕੂਲ ਦੇ ਬੱਚਿਆਂ ਵੱਲੋਂ ਲਗਾਏ ਗਏ ਬੂਟੇ।


ਰਾਜਪੁਰਾ  12 ਜੁਲਾਈ (ਲਲਿਤ ਕੁਮਾਰ) ਅੱਜ ਸਥਾਨਕ ਭਾਈ ਸਾਹਿਬ ਭਾਈ ਦਇਆ ਸਿੰਘ ਸਕੂਲ ਰਾਜਪੁਰਾ ਵੱਲੋਂ ਸਿੱਖੀਆ ਵਿਭਾਗ ਪੰਜਾਬ ਦੇ 15000 ਦਰਖਤ ਲਗਾੳੇੁਣ ਦੀ ਮੁਹਿਮ ਵਿੱਚ ਦਰਖਤ ਲਗ੍ਹਾਂ ਕੇ ਯੋਗਦਾਨ ਪਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਦਰਖਤ ਲਗਾਉਣ ਦੇ ਨਾਲ-ਨਾਲ ਰੁੱਖ ਅਤੇ ਵਾਤਾਵਰਣ ਬਚਾਓ ਦੇ ਸਲੋਗਨ ਹੱਥਾਂ ਵਿੱਚ ਫੜਕੇ ਸਮਾਜ ਨੂੰ ਇਹ ਅਪੀਲ ਕੀਤੀ ਗਈ  ਕਿ ਹਰ ਮਨੁੱਖ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਇੱਕ ਦਰਖਤ ਜਰੂਰ ਲਗਾਏ। ਇਸ ਮੌਕੇ ਸਕੂਲ ਦੇ ਜਨਰਲ ਸਕੱਤਰ ਡਾ. ਭਰਪੂਰ ਸਿੰਘ ਜੀ ਨੇ ਆਪਣੇ ਸੰਬੋਧਨ ਰਾਹੀ ਕਿਹਾ ਕਿ ਸਾਡੇ ਸਕੂਲ ਵਲੋਂ ਹਰ ਸਾਲ ਹੀ ਵਣ ਮਹੋਤਸਵ ਮਨਾਇਆ ਜਾਂਦਾ ਹੈ ਜਿਸ ਦੌਰਾਨ ਛਾਂਦਾਰ, ਫੱਲਦਾਰ ਅਤੇ ਹਰਬਲ ਦਰਖਤ ਲਗਾਏ ਜਾਂਦੇ ਹਨ ਅਤੇ ਉਹਨਾਂ ਦੀ ਦੇਖਰੇਖ ਵੀ ਪੁਰੀ ਕੀਤੀ ਜਾਂਦੀ ਹੈ। ਇਸ ਬਾਰ ਵੀ  ਸਿੱਖੀਆ ਵਿਭਾਗ ਪੰਜਾਬ ਦੀ ਇਸ ਮੂਹਿਮ ਦੇ ਤਹਿਤ ਸਕੂਲ ਵਿੱਚ ਬੱਚਿਆਂ ਅਤੇ ਸਟਾਫ ਵੱਲੋਂ ਦਰਖਤ ਲਗਾਏ ਜਾ ਰਹੇ ਹਨ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਲਈ ਮੂਹਿਮ ਚਲਾਈ ਜਾ ਸਕੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੋਨਿਆ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਆਰਥੀ ਹਾਜਰ ਸਨ।