MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੋਲਡਨ ਗਰੁਪ ਆਫ ਇੰਸਟੀਚੂਟ ਵਿੱਚ ਮਨਾਇਆ ਗਿਆ ਫਾੳਂਡਰ ਚੈਅਰਮੈਨ ਸਵਰਗੀ ਦੀਨਾ ਨਾਥ ਮਹਾਜਨ ਦਾ 89 ਵਾਂ ਜਨਮ ਦਿਨ

ਗੋਲਡਨ ਸੰਸਥਾ ਨੇ ਸਵਰਗੀ ਦੀਨਾ ਨਾਥ ਮਹਾਜਨ ਦੀ ਯਾਦ ਵਿੱਚ ਲਾਏ 100  ਬੂਟੇ ਮੈਡਮ ਅਨੂ ਮਹਾਜਨ ਡਾਇਰੈਕਟਰ ਗੋਲਡਨ ਕਾਲਜ ਇੰਜੀਨੀਅਰ ਰਾਘਵ ਮਹਾਜਨ , ਮੈਡਮ ਆਯੂਸ਼ੀ ਮਹਾਜਨ ਡਾਇਰੈਕਟਰ  ਸ਼੍ਰੀ ਨਾਂਗਲੀ ਅਕੈਡਮਿਕਸ ਪਬਲਿਕ ਸਕੂਲ ਮਿਸਟਰ ਵਿਨਾਇਕ ਮਹਾਜਨ ਅਤੇ ਪ੍ਰਿੰਸੀਪਲ ਜਤਿੰਦਰ ਗੁਪਤਾ ਰਹੇ ਹਾਜ਼ਰ


ਗੁਰਦਾਸਪੁਰ 3 ਅਗਸਤ ( ਅਸ਼ਵਨੀ ) :- ਗੋਲਡਨ ਗਰੁੱਪ ਆਫ਼ਤ ਇੰਸਟੀਚੂਟ ਵੱਲੋ ਸ਼ਹਿਰ ਵਿੱਚ ਚਲਾਏ ਜਾ ਰਹੇ ਵੱਖ-ਵੱਖ ਸਕੂਲਾਂ , ਕਾਲਜਾਂ ਵਿੱਚ ਗੋਲਡਨ ਗਰੁੱਪ ਦੇ ਫਾਉਂਡਰ ਚੈਅਰਮੈਨ ਸਵਰਗੀ ਸ਼੍ਰੀ ਦੀਨਾ ਨਾਥ ਮਹਾਜਨ ਦੇ 89 ਵੇ ਜਨਮ ਦਿਨ ਦੇ ਮੋਕਾ ਤੇ ਪੋਦੇ ਲਾਏ ਗਏ ਜਿਸ ਦੋਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰਾਂ ਦੇ 100 ਬੂਟੇ ਲਾਏ । ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਦੇ ਫਾਉਂਡਰ ਚੈਅਰਮੈਨ ਸਾਡੇ ਸਾਰਿਆਂ ਦੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹਿਣਗੇ । ਡਾਕਟਰ ਮਹਾਜਨ ਨੇ ਕਿਹਾ ਕਿ ਅੱਜ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ ਗੁਰਦਾਸਪੁਰ ਦੇ ਹਰ ਵਰਗ ਨੂੰ ਸਿੱਖਿਆ ਹਾਸਲ ਕਰਨ ਲਈ ਦੁਰ ਦੇ ਸ਼ਹਿਰਾਂ ਵਿੱਚ ਨਹੀ ਜਾਣਾ ਪੈਂਦਾ ਅਤੇ ਵਿਦਿਆਰਥੀ ਗੋਲਡਨ ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਹਾਸਲ ਕਰਕੇ ਆਪਣੇ ਭਵਿੱਖ ਨੂੰ ਰੋਸ਼ਣ ਕਰ ਰਹੇ ਹਨ । ਜ਼ਿਕਰ ਯੋਗ ਹੈ ਕਿ ਗੋਲਡਨ ਸੀਨੀਅਰ ਸਕੈਂਡਰੀ ਸਕੂਲ ਵਿੱਚ ਵੀ ਸਵਰਗੀ ਦੀਨਾ ਨਾਥ ਮਹਾਜਨ ਦੇ ਜਨਮ ਦਿਨ ਦੇ ਮੋਕਾ ਤੇ 100 ਬੂਟੇ ਲਾ ਕੇ ਆਲੇ ਦੁਆਲੇ ਨੂੰ ਦੁਸ਼ਿਤ ਹੋਣ ਤੋਂ ਬਚਾਉਣ ਦਾ ਯਤਨ ਕੀਤਾ ਗਿਆ । ਇਸ ਮੋਕਾ ਤੇ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਗੁਪਤਾ ਨੇ ਗੋਲਡਨ ਗਰੁੱਪ ਦੇ ਫਾਊਂਡਰ ਦੀਨਾ ਨਾਥ ਮਹਾਜਨ ਵੱਲੋ ਸਮਾਜਿਕ , ਧਾਰਮਿਕ ਤੇ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਗਏ ਯੋਗਦਾਨ ਤੇ ਕੰਮਾਂ ਦੀ ਚਰਚਾ ਅਤੇ ਸਕੂਲ ਦੇ ਸਾਰੇ ਸਟਾਫ ਤੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੀ ਫੋਟੋ ਉੱਪਰ ਫੁੱਲ ਭੇਂਟ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ ।