ਕਾਲੇਵਾਲ ਬੀਤ ਚ ਮਾਤਾ ਪ੍ਰਕਾਸ਼ ਕੌਰ ਨੂੰ ਵੱਖ-ਵੱਖ ਸੰਗਠਨਾਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਾਤਾ ਪ੍ਰਕਾਸ਼ ਕੌਰ ਦੇ ਪਰਿਵਾਰ ਦੀ ਸਮਾਜ, ਸਿੱਖਿਆ ਅਤੇ ਵਾਤਾਵਰਨ ਆਦਿ ਖੇਤਰਾਂ ਵਿੱਚ ਵੱਡੀ ਦੇਣ ਰਹੀ ਹੈ। ਇਹ ਸ਼ਬਦ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਪਿੰਡ ਕਾਲੇਵਾਲ ਬੀਤ ਵਿਖੇ ਨਾਮਵਰ ਕਾਲਮ ਨਵੀਸ ਮਾਸਟਰ ਅਮਰੀਕ ਦਿਆਲ ਜੀ ਦੇ ਮਾਤਾ ਪ੍ਰਕਾਸ਼ ਕੌਰ ਦੇ ਸ਼ਰਧਾਂਜਲੀ ਸਮਾਗਮ ਮੌਕੇ ਬੋਲਦਿਆਂ ਕਹੇ। ਰੌੜੀ ਨੇ ਕਿਹਾ ਕਿ ਜਦੋਂ ਔਲਾਦ ਉੱਚੀ- ਸੁੱਚੀ ਸੋਚ ਵਾਲੀ ਮਾਪਿਆਂ ਸਾਹਮਣੇ ਹੋਵੇ ਤਾਂ ਮਾਪਿਆਂ ਨੂੰ ਸਕੂਨ ਤਾਂ ਮਿਲਦਾ ਹੀ ਹੈ, ਨਾਲ-ਨਾਲ਼ ਸਮਾਜ ਲਈ ਵੀ ਆਪਣਾ ਬਣਦਾ ਫ਼ਰਜ ਨਿਭਾਉਂਦੀ ਹੈ। ਇਸ ਤਰ੍ਹਾਂ ਹੀ ਮਾਤਾ ਸਵਰਗੀ ਪ੍ਰਕਾਸ਼ ਕੌਰ ਦੇ ਦੋਵੇਂ ਪੁੱਤਰ ਅਮਰੀਕ ਦਿਆਲ ਲੇਖਕ ਅਤੇ ਸੋਨੀ ਦਿਆਲ ਨੇ ਸਮਾਜ ਸੇਵਾ ਲਈ ਬਣਦਾ ਫਰਜ਼ ਨਿਭਾਇਆ ਹੈ। ਇਸ ਮੌਕੇ ਬੋਲਦਿਆਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਨੇ ਕਿਹਾ ਕਿ ਮਾਤਾ ਦਾ ਵਿਛੋੜਾ ਦੁਖਦਾਈ ਹੈ ਪਰ ਮਾਤਾ ਨੇ ਆਪਣੇ ਪਰਿਵਾਰ ਨੂੰ ਸਮਾਜ ਸੇਵਾ ਦੀ ਜੋ ਗੁੜਤੀ ਦਿੱਤੀ ਉਸਦਾ ਪ੍ਰਭਾਵ ਚਿਰਸਥਾਈ ਰਹੇਗਾ। ਇਸ ਮੌਕੇ ਡਾਕਟਰ ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁਲਾਜ਼ਮ ਆਗੂ ਸਤੀਸ਼ ਰਾਣਾ ਨੇ ਦਿਆਲ ਪਰਿਵਾਰ ਦੀ ਸਿੱਖਿਆ ਸਮਾਜਿਕ, ਖੇਤਰਾਂ ਵਿੱਚ ਮਿਸਾਲੀ ਸੇਵਾ ਦਾ ਸਿਹਰਾ ਮਾਤਾ ਪ੍ਰਕਾਸ਼ ਕੌਰ ਨੂੰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਮਿਸ਼ਾ ਮਹਿਤਾ ਭਾਜਪਾ ਆਗੂ ਅਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕੇਂਦਰ ਸਰਕਾਰ ਦੇ ਉੱਚ ਅਧਿਕਾਰੀ ਯੋਗਰਾਜ ਡਾਇਰੈਕਟਰ ਪੋਸਟਲ ਡਿਪਾਰਟਮੈਂਟ ਨੇ ਮਾਤਾ ਦੇ ਉੱਚੇ ਸੁੱਚੇ ਵਿਚਾਰਾਂ ਦੀ ਸਰਾਹਨਾ ਕੀਤੀ। ਗੌਰਵ ਰਾਣਾ ਮੋਰਚਾ ਪ੍ਰਧਾਨ ਨੂਰਪੁਰ ਬੇਦੀ ਨੇ ਮਾਤਾ ਦੀਆਂ ਦਾਨ ਕੀਤੀਆਂ ਅੱਖਾਂ ਸਫ਼ਲਤਾਪੂਰਵਕ ਟਰਾਂਸਪਲਾਂਟ ਹੋਣ 'ਤੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਸ਼ੋਕ ਸਭਾ ਵਿੱਚ ਡਾਕਟਰ ਬਲਜਿੰਦਰ ਬਜਾੜ ਸਮਾਜ ਸੇਵੀ, ਡਾਕਟਰ ਧਰਮਪਾਲ ਸਾਹਿਲ ਰਾਸ਼ਟਰਪਤੀ ਅਵਾਰਡੀ, ਬਾਬਾ ਕੇਵਲ ਸਿੰਘ ਚਾਕਰ ਤਪ ਅਸਥਾਨ ਖੁਰਾਲਗੜ੍ਹ ਸਾਹਿਬ, ਪ੍ਰਿੰਸੀਪਲ ਡਾਕਟਰ ਬਿੱਕਰ ਸਿੰਘ, ਦੀਦਾਰ ਸਿੰਘ ਸ਼ੇਤਰਾ, ਬੀਬੀ ਸੁਸ਼ੀਲ ਕੌਰ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਕੁਕੜ ਮੁਜਾਰਾ, ਅਲੋਕ ਰਾਣਾ, ਕੈਪਟਨ ਬਖਸ਼ੀਸ਼ ਸਿੰਘ ਭੂਣ, ਤੀਰਥ ਸਿੰਘ ਮਾਨ ਪਟਵਾਰੀ, ਅਸ਼ਵਨੀ ਰਾਣਾ ਜੀਟੀਯੂ, ਪ੍ਰਿੰਸੀਪਲ ਬ੍ਰਿਜ ਮੋਹਨ, ਪ੍ਰਿੰਸੀਪਲ ਪ੍ਰੇਮ ਧੀਮਾਨ, ਪੁਰਸ਼ੋਤਮ ਸੇਠੀ, ਸੁਧੀਰ ਰਾਣਾ, ਨਰੇਸ਼ ਕੌਛੜ, ਨਰੇਸ਼ ਮਹਿੰਦਵਾਣੀ, ਰਿੰਪੀ ਚੱਢਾ, ਗਿਆਨ ਸਿੰਘ ਸਹੋਤਾ ਹੀਰਾਂ, ਕਾਮਰੇਡ ਅੱਛਰ ਸਿੰਘ, ਜਸਵਿੰਦਰ ਸ਼ੋਕਰ ਮੰਡੀ ਗੋਬਿੰਦਗੜ੍ਹ, ਸੁਨੀਲ ਚੰਦਿਆਣਵੀ ਲੇਖਕ ਲਿਟਰੇਰੀ ਫੋਰਮ ਪੰਜਾਬ, ਕਾਮਰੇਡ ਰਾਮਜੀ ਦਾਸ ਚੌਹਾਨ ਮੁਲਾਜ਼ਮ ਆਗੂ, ਬਲਵੀਰ ਬੈਂਸ ਪ੍ਰਧਾਨ ਬੀਤ ਭਲਾਈ ਕਮੇਟੀ, ਅਮਰਜੀਤ ਰੈਤ, ਮਾਸਟਰ ਅਵਤਾਰ ਸਿੰਘ, ਨਰਿੰਦਰ ਚਾਵਲਾ,ਰਜਿੰਦਰ ਬਿੱਲੂ, ਯਾਦਵਿੰਦਰ ਸਿੰਘ, ਬਲਵੀਰ ਖਾਨ, ਹਰਜਾਪ ਸਿੰਘ ਮਹਿਫਲ,ਮਨੀ ਝੱਜ, ਕਾਕੂ, ਰਵਿੰਦਰ ਕੁਮਾਰ, ਬਿੱਟੂ ਲਾਲਾ, ਮਹਿੰਦਰ ਸ਼ਾਹ ਸਰਪੰਚ ਮਾਣਕੂ ਮਾਜਰਾ, ਡਾਕਟਰ ਫੁੰਮਣ ਸਿੰਘ, ਮਾਸਟਰ ਰਤਨ ਚੰਦ, ਜੈਲ ਸਿੰਘ, ਜਸਵੀਰ ਖਾਲਸਾ, ਸਰਪੰਚ ਮੰਗਤ ਦਿਆਲ ਸਮੇਤ ਵੱਖ- ਵੱਖ ਰਾਜਨੀਤਿਕ ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਪ੍ਰੈਸ ਕਲੱਬਾਂ ਦੇ ਆਗੂ, ਪੱਤਰਕਾਰ, ਅਧਿਆਪਕ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ। ਬਲੱਡ ਬੈਂਕ ਨਵਾਂਸ਼ਹਿਰ, ਉਪਕਾਰ ਐਜੂਕੇਸ਼ਨਲ ਸੁਸਾਇਟੀ, ਲਿਟਰੇਰੀ ਫੋਰਮ ਪੰਜਾਬ ਸਮੇਤ ਕਈ ਸੰਸਥਾਵਾਂ ਵਲੋਂ ਲਿਖਤੀ ਸ਼ੋਕ ਮਤੇ ਭੇਜੇ ਗਏ। ਪ੍ਰੋਫੈਸਰ ਸਤਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਬੈਰਾਗਮਈ ਕੀਰਤਨ ਕੀਤਾ ਗਿਆ।