ਫਰੈਂਡਜ ਸਹਿਯੋਗ ਸੇਵਾ ਸੋਸਾਇਟੀ ਨੇ ਮੈਡੀਕਲ ਕਾਲਜ ਵਿਖੇ ਲਾਇਆ ਛੋਲੇ ਕੁਲਚਿਆਂ ਦਾ ਲੰਗਰ।
ਫਰੀਦਕੋਟ 15 ਅਕਤੂਬਰ (ਧਰਮ ਪ੍ਰਵਾਨਾਂ ) ਫਰੈਂਡਜ ਸਹਿਯੋਗ ਸੇਵਾ ਸੋਸਾਇਟੀ ਫਰੀਦਕੋਟ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਮੇਨ ਗੇਟ ਦੇ ਸਾਹਮਣੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਦੇ ਲਈ ਛੋਲੇ ਕੁਲਚੇ ਦਾ ਲੰਗਰ ਲਾ ਕੇ ਸੇਵਾ ਕੀਤੀ ਇਸ ਮੌਕੇ ਤੇ ਫਰੈਂਡਜ ਸਹਿਯੋਗ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਇੰਜੀ ਵਿਜੰਦਰ ਵਨਾਇਕ ਨੇ ਦੱਸਿਆ ਕਿ ਸਹਿਯੋਗ ਸੇਵਾ ਸੁਸਾਇਟੀ ਫਰੀਦਕੋਟ ਦੇ ਮੈਂਬਰਾਂ ਨੇ ਰਲ ਕੇ ਹਰ ਮਹੀਨੇ ਲੋੜਵੰਦ ਵਾਲੀ ਜਗ੍ਹਾ ਤੇ ਇਸ ਤਰ੍ਹਾਂ ਦਾ ਲੰਗਰ ਲਗਾਉਣ ਦਾ ਟੀਚਾ ਮਿਥਿਆ ਹੋਇਆ ਹੈ ਉਸੇ ਸਿਲਸਿਲੇ ਵਿੱਚ ਅੱਜ ਮੈਡੀਕਲ ਕਾਲਜ ਵਿਖੇ ਹਸਪਤਾਲ ਵਿਖੇ ਲੰਗਰ ਲਾਇਆ ਗਿਆ ਹੈ। ਇਸ ਲੰਗਰ ਵਿੱਚ ਸੋਸਾਇਟੀ ਦੇ ਸਾਰੇ ਮੈਂਬਰ ਰਲ ਮਿਲ ਕੇ ਆਪਣੇ ਹੱਥੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਸੇਵਾ ਸੋਸਾਇਟੀ ਦੇ ਪ੍ਰੈੱਸ ਸਕੱਤਰ ਦਰਸ਼ਨ ਲਾਲ ਚੁੱਘ ਨੇ ਹਾਜ਼ਰ ਹੋ ਕੇ ਸੇਵਾ ਕਰ ਰਹੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਅਪੀਲ ਕੀਤੀ ਕਿ ਆਪਾਂ ਸਭ ਨੂੰ ਲੋੜਵੰਦ ਲੋਕਾਂ ਦੀ ਜਗ੍ਹਾ ਜਗ੍ਹਾ ਤੇ ਜਾ ਕੇ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਫਰੈਡਜ਼ ਸਹਿਯੋਗ ਸੇਵਾ ਸੁਸਾਇਟੀ ਦੇ , ਸੰਜੀਵ ਕੁਮਾਰ ਮੌਂਗਾ ( ਟਿੰਕੂ) ਰਮੇਸ਼ ਕੁਮਾਰ ਗੇਰਾ, ਕੇ .ਪੀ. ਸਿੰਘ, ਤਰਸੇਮ ਕਟਾਰੀਆ, ਸੁਧੀਰ ਛਾਬੜਾ, ਗੋਪਾਲ ਅਗਰਵਾਲ, , ਰਾਜੇਸ਼ ਕੁਮਾਰ ਮੌਂਗਾ(ਗੋਰਾ), ਐਡਵੋਕੇਟ ਗੌਤਮ ਬਾਂਸਲ ਤੋਂ ਇਲਾਵਾ ਹੋਰ ਵੀ ਆਮ ਜਨਤਾ ਨੇ ਸੇਵਾ ਕੀਤੀ।