ਹਲਕਾ ਰਾਜਾ ਸਾਂਸੀ ਦੇ ਚੈਅਰਮੈਨ ਬਲਦੇਵ ਸਿੰਘ ਮਿਆਦੀਆ ਉੱਤੇ ਅਤੇ ਪਿੰਡ ਬੱਚੀਵਿੰਡ ਦੇ ਸਰਪੰਚ ਗੁਰਭੇਜ ਸਿੰਘ ਤੇ ਧੱਕੇਸ਼ਾਹੀ ਕਰਨ ਦੇ ਦੋਸ
ਸਰਪੰਚ ਗੁਰਭੇਜ ਸਿੰਘ ਨੇ ਪੱਤਰਕਾਰ ਨੂੰ ਕਿਹਾ ਕਿ ਮੈਂ ਧੱਕੇਸ਼ਾਹੀ ਕੀਤੀ ਹੈ ਤੁਸੀਂ ਜਿਹੜੀ ਖ਼ਬਰ ਲਗਾਉਣੀ ਹੈ ਲਗਾ ਦਿਉ ਚੈਅਰਮੈਨ ਬਲਦੇਵ ਸਿੰਘ ਮਿਆਦੀਆ ਆਪੇ ਤੁਹਾਨੂੰ ਵੇਖ ਲਵੇਗਾ
ਅੰਮ੍ਰਿਤਸਰ 5 ਦਸੰਬਰ ( ਕੁਲਬੀਰ ਢਿੱਲੋਂ ) ਅੱਜ ਲੋਪੋਕੇ ਦੇ ਪਿੰਡ ਬੱਚੀਵਿੰਡ ਵਿਖੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਰਾਜਾ ਸਾਂਸੀ ਦੇ ਇੰਚਾਰਜ ਅਤੇ ਪੰਨਗਰਾਮ ਦੇ ਚੈਅਰਮੈਨ ਬਲਦੇਵ ਸਿੰਘ ਮਿਆਦੀਆ ਤੇ ਪਿੰਡ ਬੱਚੀਵਿੰਡ ਦੀ ਔਰਤ ਨੂੰ ਬੰਦੀ ਬਣਾਉਣ ਤੇ ਕੂੱਟ ਮਾਰ ਕਰਨ ਅਤੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਅੱਜ ਗਗਨਦੀਪ ਕੌਰ ਪਤਨੀ ਗੁਰਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਮਤਰੇਈ ਸੱਸ ਨੇ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈਕੇ ਜੋਂ ਹਥਿਆਰਾਂ ਨਾਲ ਲੈਸ ਸਨ ਅਤੇ ਪਿੰਡ ਦੇ ਮਜੋਦਾ ਸਰਪੰਚ ਨੇ ਨਾਲ ਰਲ ਕੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਬੰਦੀ ਬਣਾ ਲਿਆ ਤੇ ਉਸ ਦੀ ਕੁੱਟ ਮਾਰ ਕੀਤੀ ਤੇ ਜਿਸਮਾਨੀ ਛੇੜ ਛਾੜ ਵੀ ਕੀਤੀ ਜਿਸ ਤੇ ਉਸਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿੱਚ ਜੇਰੇ ਇਲਾਜ ਰਹਿਣਾ ਪਿਆ ਉਹਨਾਂ ਨੇ ਐਸ ਐਚ ਓ ਲੋਪੋਕੇ ਅਤੇ ਬੱਚੀਵਿੰਡ ਦੇ ਚੌਕੀ ਇੰਚਾਰਜ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੱਲ ਸਾਡੇ ਪਿੰਡ ਦਾ ਸਰਪੰਚ ਕੱਲ ਚੈਅਰਮੈਨ ਬਲਦੇਵ ਸਿੰਘ ਮਿਆਦੀਆ ਨੂੰ ਮਿੱਲ ਕੇ ਆਏ ਤੇ ਅੱਜ ਚੈਅਰਮੈਨ ਬਲਦੇਵ ਸਿੰਘ ਮਿਆਦੀਆ ਦੀ ਸ਼ਹਿ ਤੇ ਸਰਪੰਚ ਨੇ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈਕੇ ਸਾਡੇ ਵੱਲੋਂ ਬੀਜੀ ਕਣਕ ਤੇ ਸਾਡੀ ਫ਼ਸਲ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਂਲ ਧੱਕਾ ਕੀਤਾ ਗਿਆ ਹੈ ਪੁਲਿਸ ਸਾਡੇ ਤੇ ਰਾਜ਼ੀਨਾਮਾ ਕਰਨ ਲਈ ਕਹਿ ਰਹੀ ਹੈ ਜਦੋਂ ਪੱਤਰਕਾਰਾਂ ਵੱਲੋਂ ਚੌਕੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਜੋਂ ਸਰਪੰਚ ਸਾਹਿਬ ਕਹਿਣਗੈ ਅਸੀਂ ਉਹੀ ਕੁਝ ਕਰਨਾ ਹੈ ਲੱਗੇ ਦੋਸ਼ਾਂ ਸਬੰਧੀ ਜਦੋਂ ਸਰਪੰਚ ਗੁਰਭੇਜ ਸਿੰਘ ਨਾਲ ਉਹਨਾਂ ਦੇ ਮੋਬਾਈਲ ਫੋਨ ਰਾਹੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਧੱਕੇਸ਼ਾਹੀ ਕੀਤੀ ਹੈ ਤੁਸੀਂ ਜਿਹੜੀ ਖ਼ਬਰ ਲਗਾਉਣੀ ਹੈ ਲਗਾ ਦਿਉ ਚੈਅਰਮੈਨ ਬਲਦੇਵ ਸਿੰਘ ਮਿਆਦੀਆ ਆਪੇ ਤੁਹਾਨੂੰ ਵੇਖ ਲਵੇਗਾ ਸਰਪੰਚ ਤੇ ਸਰਕਾਰ ਦਾ ਨਸ਼ਾ ਸਿਰ ਚੜ੍ਹ ਬੋਲਦਾ ਨਜ਼ਰ ਆਇਆ