MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫਰੈਂਡਜ ਸਹਿਯੋਗ ਸੇਵਾ ਸੁਸਾਇਟੀ ਨੇ  ਲੋੜਵੰਦ ਬੱਚਿਆਂ ਨੂੰ ਦਿੱਤੀਆਂ ਵਰਦੀਆਂ।


 ਫਰੀਦਕੋਟ 21 ਜਨਵਰੀ (ਧਰਮ ਪ੍ਰਵਾਨਾਂ ) ਫਰੈਂਡਜ ਸਹਿਯੋਗ ਸੇਵਾ ਸੁਸਾਇਟੀ ਨੇ, ਸਰਕਾਰੀ ਹਾਈ ਸਕੂਲ ਭਾਗ ਥਲਾ ਕਲਾਂ ਵਿਖੇ  ਲੋੜਵੰਦ ਬੱਚਿਆਂ ਨੂੰ ਸਰਦੀ  ਦੀਆਂ ਵਰਦੀਆਂ ਦੇਣ ਦਾ ਆਯੋਜਨ ਇੰਜੀ ਵਿਜਿੰਦਰ ਵਿਨਾਇਕ, ਗੌਤਮ ਬਾਂਸਲ ,ਸੰਜੀਵ ਕੁਮਾਰ ਮੌਂਗਾ (ਟਿੰਕੂ), ਦਰਸ਼ਨ ਲਾਲ ਚੁੱਘ ,ਕੇ .ਪੀ. ਸਿੰਘ ਗੋਪਾਲ ਅਗਰਵਾਲ, ਯੋਗਾ ਟੀਚਰ ਰਮੇਸ਼ ਕੁਮਾਰ ਗੇਰਾ, ਅਜੇ ਬੰਸਲ, ਇੰਜੀ ਸੁਭਾਸ਼ ਗੋਇਲ, ਰਾਕੇਸ਼ ਮੌਂਗਾ, ਕੇਵਲ ਕ੍ਰਿਸ਼ਨ ਕਟਾਰੀਆ, ਦੇ ਸਹਿਯੋਗ ਨਾਲ ਕੀਤਾ। ਪ੍ਰਿੰਸੀਪਲ ਕਮਲ ਸ਼ਰਮਾ ਨੇ ਆਈ ਹੋਈ ਮੈਂਬਰਾਂ ਨੂੰ ਜੀ ਆਇਆ ਕਹਿੰਦਿਆਂ ਹੋਇਆ ਸਕੂਲ ਦੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ। ਯੋਗਾ ਟੀਚਰ ਰਮੇਸ਼ ਕੁਮਾਰ ਗੇਰਾ ਨੇ ਬੱਚਿਆਂ ਨੂੰ ਯੋਗਾ ਸਬੰਧੀ ਮਾਤਾ ਪਿਤਾ ਅਤੇ ਗੁਰੂਆਂ ਦਾ ਸਤਿਕਾਰ ਕਰਨ ਸਬੰਧੀ ਦੱਸਿਆ।
ਸੁਸਾਇਟੀ ਦੇ ਪ੍ਰੈਸ ਸਕੱਤਰ ਦਰਸ਼ਨ ਲਾਲ ਚੁੱਘ ਨੇ ਸੁਸਾਇਟੀ ਦੀਆਂ ਸਮਾਜ ਨੂੰ ਦਿੱਤੀਆਂ  ਜਾ ਰਹੀਆਂ ਸੇਵਾਵਾਂ ਸਬੰਧੀ ਦੱਸਦਿਆਂ ਹੋਇਆਂ, ਨਾਲ ਪਹੁੰਚੇ ਮੈਂਬਰਾਂ ਦੀ ਜਾਣ ਪਛਾਣ ਵੀ ਕਰਵਾਈ। ਇਸ ਮੌਕੇ ਤੇ ਸਕੂਲ ਸਟਾਫ ਦੇ ਯੋਗ ਅਧਿਆਪਕ ਪ੍ਰਿੰਸੀਪਲ ਕਮਲ ਸ਼ਰਮਾ, ਅਸ਼ੀਮ ਕੁਮਾਰ ਸ਼ਰਮਾ ਸਾਇੰਸ ਮਾਸਟਰ, ਲਖਵਿੰਦਰ ਪਾਲ ਇੰਗਲਿਸ਼ ਮਾਸਟਰ ,ਭਾਰਤ ਭੂਸ਼ਣ ਮੈਥ ਮਾਸਟਰ, ਪਵਨ ਸਿਆਗ ਐਸਐਸ ਮਾਸਟਰ ,ਲਖਵਿੰਦਰ ਸਿੰਘ ਆਰਟ ਅਤੇ ਕਰਾਫਟ ਟੀਚਰ, ਅਮਨਦੀਪ ਕੌਰ ਹਿੰਦੀ ਟੀਚਰ, ਅਤੇ ਹੋਰ ਵੀ ਅਧਿਆਪਕ ਹਾਜ਼ਰ ਸਨ।