ਹੁਸ਼ਿਆਰਪੁਰ ਵਿੱਚ ਗੋਲੀ ਚਲਾਉਣ ਦੇ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ
ਹੁਸ਼ਿਆਰਪੁਰ 10 ਮਾਰਚ ( ਪ੍ਸ਼ੋਤਮ) ਬੀਤੀ ਰਾਤ ਇੰਡੀਆ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੈਂਪੀਅਨ ਟਰੋਫੀ ਤੇ ਕਬਜ਼ਾ ਕਰ ਲਿਆ ਉੱਥੇ ਹੀ ਜਿੱਥੇ ਪੂਰਾ ਭਾਰਤ ਖੁਸ਼ੀ ਮਨਾ ਰਿਹਾ ਸੀ ਤਾਂ ਦੂਸਰੇ ਪਾਸੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਵਿੱਚ ਗੋਲੀ ਚਲਾਉਣ ਦੇ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ ਹਨ ।ਮਾਮਲਾ ਹੁਸ਼ਿਆਰਪੁਰ ਦੇ ਬੜੇ ਹੀ ਪੋਸ਼ ਇਲਾਕੇ ਡੀਸੀ ਰੋਡ ਦਾ ਹੈ ਜਿੱਥੇ ਕਿ ਬੀਤੀ ਰਾਤ ਇੱਕ ਵਿਅਕਤੀ ਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਐ ਦੱਸਿਆ ਕਿ ਇੰਡੀਆ ਜਿੱਤਣ ਦੀ ਖੁਸ਼ੀ ਵਿੱਚ ਉਸਨੇ ਘਰ ਦੇ ਬਾਹਰ ਜਦੋਂ ਪਟਾਕੇ ਚਲਾਏ ਤਾਂ ਉਸ ਦੇ ਗਵਾਂਡੀ ਨੇ ਉਸਦੇ ਉੱਤੇ ਫਾਇਰ ਕਰ ਦਿੱਤਾ ਇਸਦੀ ਸੂਚਨਾ ਉਹਨਾਂ ਨੇ ਸੰਬੰਧਿਤ ਥਾਣੇ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਿਵਾਲਵਰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨਵੋਲਵਰ ਨੂੰ ਲੈਬ ਵਿੱਚ ਭੇਜ ਕੇ ਟੈਸਟ ਕਰਵਾਇਆ ਜਾਵੇਗਾ। ਕਿ ਇਸ ਤੋਂ ਗੋਲੀ ਚੱਲੀ ਹੈ ਜਾਂ ਨਹੀਂ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।