MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੁਰਦੁਆਰਾ ਸਿੱਖ ਸੰਗਤ ਵਾਲੈਨਸੀਆ (ਸਪੇਨ) ਵਿੱਚ ਜੂਨ 84 'ਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਭਾਰਤੀ ਹਕੂਮਤ ਵੱਲੋਂ ਟੈਂਕਾਂ ਤੋਪਾਂ ਨਾਲ ਕੀਤੇ ਗਏ ਫੌਜੀ ਹਮਲੇ ਦੀ 41 ਵੀ ਵਰੇਗੰਢ ਮਨਾਈ


ਪੈਰਿਸ 9 ਜੂਨ (ਦਲਜੀਤ ਸਿੰਘ ਬਾਬਕ) ਸਿੱਖ ਧਰਮ ਦੇ ਸਰਬ-ਉਚ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਰੇ ਦਿਸ਼ਾਵਾਂ ਤੋਂ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦਾ ਸਰਬ-ਸਾਝੀਵਾਲਤਾ ਵਾਲਾ ਸੰਦੇਸ਼ ਮਿਲਣ ਨਾਲ ਜਾਤ-ਪਾਤ, ਊਚ-ਨੀਚ ਦਾ ਖਾਤਮਾ ਹੁੰਦਾ ਹੈ 'ਤੇ ਮੀਰੀ ਪੀਰੀ ਦੇ ਸਰਬ ਉੱਚ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਹੱਕ ਸੱਚ ਦਾ ਨਿਆਂ ਅਤੇ ਗ਼ਰੀਬਾਂ ਮਜ਼ਲੂਮਾਂ ਦੀ ਰੱਖਿਆ ਕਰਨ ਸਮੇਤ ਜ਼ਬਰ-ਜੁਲਮ ਨਾਲ ਟੱਕਰ ਲੈਣ ਲਈ ਇਥੋਂ ਰੂਹਾਨੀਅਤ ਸ਼ਕਤੀ ਦਾ ਬੱਲ ਮਿਲਣ ਕਾਰਨ ਹਮੇਸ਼ਾਂ ਧਰਮ ਯੁੱਧ ਕਰਨ ਦਾ ਉਤਸ਼ਾਹ ਪੈਦਾ ਹੁੰਦਾ ਹੈ। ਜਿਸ ਕਰਕੇ ਦਿੱਲੀ ਦੇ ਦੁਨਿਆਵੀ ਝੂਠੇ ਤੇ ਜ਼ੁਲਮੀ ਤਖਤ ਉੱਪਰ ਬੈਠੇ ਜਾਬਰ ਲੋਕਾਂ ਨੂੰ 'ਅਕਾਲ ਦਾ ਤਖਤ ਸਹਿਣ ਨਹੀ ਹੁੰਦਾ। ਜੂਨ 1984 ਚ ਤਾਕਤ ਦੇ ਨਸ਼ੇ ਚਕਨਾਚੂਰ ਹੋਈ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹਕੂਮਤ ਵੱਲੋਂ ਸਿੱਖਾਂ ਦੀ ਜਿੰਦ ਜਾਨ ਤੋਂ ਵੱਧ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਮੀਰੀ ਪੀਰੀ ਦੇ ਸਰਬ ਉੱਚ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਸਿੱਖ ਗੁਰਧਾਮਾਂ ਤੇ ਭਾਰਤੀ ਫੌਜਾਂ ਵੱਲੋਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਸੀ ਜਿਥੇ ਫੌਜ ਨੇ ਗੁਰਧਾਮਾਂ ਦੀ ਘੋ ਬੇਅਦਬੀ ਕਰਦਿਆ ਦਰਸ਼ਨਾਂ ਨੂੰ ਆਈਆ ਹਜਾਰਾਂ ਨਿਹੱਥੀਆਂ ਸਿੱਖ ਸੰਗਤਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ਼ੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾਂ ਕਾਇਮ ਰੱਖਣ ਖਾਤਰ ਵੀਹਵੀਂ ਸਦੀ ਦੇ ਮਹਾਨ ਸਿੱਖ, ਕਹਿਣੀ ਕਥਨੀ ਦੇ ਸੂਰੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਸਮੇਤ ਸਮੂੰਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਿੱਖ ਸੰਗਤ ਵਾਲੈਨਸੀਆ (ਸਪੇਨ) ਵਿਖੇ ਜੂਨ ਚੌਰਾਸੀ ਦੇ ਘੱਲੂਘਾਰੇ ਦਾ 41 ਵਾਂ ਸਲਾਨਾਂ ਸ਼ਹੀਦੀ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਂ ਭਾਵਨਾ ਨਾਲ ਮਨਾਇਆ। ਇਸ ਮੌਕੇ ਸ੍ਰੀ ਪਰਸੋਂ ਰੋਜ਼ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰੂ ਘਰ ਦੇ ਮੁੱਖ ਹੈਡ ਗ੍ਰੰਥੀ ਗਿਆਨੀ ਸੁਲੱਖਣ ਸਿੰਘ ਦੇ ਜਥੇ ਨੇਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕਰਾਇਆ। ਗਿਆਨੀ ਜੀ ਨੇ ਜੂਨ ਚੌਰਾਸੀ ਚ ਵਾਪਰੇ ਘਲੂਘਾਰੇ ਵਾਰੇ ਕਿਹਾ ਕਿ ਅਜਿਹੇ ਘਲੂਘਾਰਿਆ ਸਾਕਿਆ ਜਾ ਆਪਣੇ ਸ਼ਹੀਦਾਂ ਨੂੰ ਭੁੱਲ ਜਾਣ ਵਾਲੀ ਕੌਮਾਂ, ਸ਼ਹੀਦਾਂ ਦੀਆਂ ਹੀ ਨਹੀ ਬਲਕਿ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਵੀ ਗੁਨਹਾਗਾਰ ਹੁੰਦੀਆਂ ਹਨ। ਅੱਜ ਸਾਨੂੰ ਤੇ ਸਾਡੀ ਆਉਣ ਵਾਲੀ ਸਿੱਖ ਨੌਜਵਾਨੀ ਨੂੰ ਪਤਾ ਹੋਣਾ ਚਾਹੀਦਾ ਹੈ। ਕਿ ਸਾਡੇ ਸਿਰ ਸਲਾਮਤ ਜਾ ਉਚੇ ਰੱਖਣ ਲਈ ਕੌਮ ਲਈ "ਸਿਰ ਕੁਰਬਾਨ ਕਰਨ ਵਾਲੇ ਕਿਹੜੇ ਕਿਹੜੇ ਸਾਡੇ ਕੌਮੀ ਪਰਵਾਨੇ ਹਨ। ਇਸ ਮੌਕੇ ਇਸ ਉਪਰੰਤ ਖਾਲਸਾ ਪੰਥ ਦਾ ਸਿਰਮੌਰ ਢਾਡੀ ਗਿਆਨੀ ਸਤਪਾਲ ਸਿੰਘ ਗਰਚਾ ਦੇ ਜਥੇ ਨੇ 'ਗੁਰ ਕੀ ਨਿੰਦਾ ਸੁਨੇ ਨ ਕਾਨ ਭੇਟਾ ਸੰਗ ਕਰੋ ਕਿਰਪਾਨ ਦੇ ਮਹਾਵਾਕ ਅਨੁਸਾਰ ਗੁਰੂ ਸਾਹਿਬ ਦੀ ਨਿੰਦਿਆ ਤੇ ਜੂਨ 1984 ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਫੌਜੀ ਹਮਲੇ ਦੌਰਾਨ ਹੋਈ ਘੋਰ ਬੇਅਦਬੀ ਅਤੇ ਸੰਗਤਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤੇ ਜਾਣ ਨੂੰ ਨਾ ਸਹਾਰਦੇ ਹੋਏ ਆਪਣਾ ਜੀਵਨ ਕੌਮ ਲਈ ਕੁਰਬਾਨ ਕਰਨ ਵਾਲੇ ਕੌਮੀ ਸਿਰਲੱਥ ਸੂਰਮੇਂ ਦਮਦਮੀ ਟਕਸਾਲ ਦੇ ਚੌਧਵੇ ਮੁਖੀ ਕਹਿਣੀ ਕਥਨੀ ਦੇ ਪੂਰੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਰਣ ਅੰਦਰ ਜੂਝਣ ਵਾਲੇ ਸਮੂਹ ਸ਼ਹੀਦਾਂ ਦੀਆਂ ਜੋਸ਼ੀਲੀ ਵਾਰਾਂ ਸਾਹਿਤ ਕੁਰਬਾਨੀਆਂ ਭਰਿਆ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ। ਢਾਡੀ ਜਥੇ ਦੇ ਬੁਲਾਰੇ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲੀਆਂ ਕੌਮਾਂ ਆਪਣੇ ਲਹੂ ਭਿਜੇ ਇਤਿਹਾਸ ਅਤੇ ਆਪਣੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਆਪਣੇ ਦਿਲ, ਦਿਮਾਗ ਵਿੱਚ ਯਾਦ ਰੱਖਦੀਆਂ ਹਨ। ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਫਾਊਡਰ ਨਿਸ਼ਕਾਮ ਸੇਵਾਦਾਰ ਭਾਈ ਲਾਭ ਸਿੰਘ ਭੰਗੂ ਨੇ ਸੰਗਤਾਂ ਦੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਦਰੀ ਵੀ ਸਦੀ ਤੋਂ ਲੈਕੇ ਹੀ ਬਿਪਰਵਾਦੀ ਲੋਕਾਂ ਨੇ ਸਿੱਖ ਧਰਮ ਦਾ ਮੁੱਢ ਸ਼ੁਰੂ ਹੋਣ ਤੋਂ ਈਰਖਾ ਰੱਖਣੀ ਸ਼ੁਰੂ ਕਰ ਦਿੱਤੀ ਸੀ। ਭਾਈ ਭੰਗੂ ਨੇ ਕਿਹਾ ਕਿ ਇਸੇ ਕਰਕੇ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਨਾਲ ਈਰਖਾ ਰੱਖਣ ਵਾਲੇ ਬਿਪਰਵਾਦੀ ਸੋਚ ਦੇ ਲੋਕਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਅੱਖਾਂ ਚ ਰੱਕੜ ਰਿਹਾ ਹੈ ਕਿਉਂਕਿ ਮਜ਼ਲੂਮਾਂ ਲਿਤਾੜੇ ਹੋਏ ਲੋਕਾਂ ਨੂੰ ਹੱਕ-ਸੱਚ, ਇਨਸਾਫ ਲੈਕੇ ਦੇਣ ਅਤੇ ਜ਼ਬਰ ਜ਼ੁਲਮ ਵਿਰੁੱਧ ਖਿਲਾਫ ਖੜ੍ਹਨ ਦਾ ਕੇਂਦਰ ਰਹੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰੂਹਾਨੀ ਸ਼ਕਤੀ ਮਿਲਦੀ ਹੈ ਜਿਸ ਕਰਕੇ ਦਿੱਲੀ ਦੇ ਕਪਟੀ ਤੇ ਜ਼ੁਲਮੀ ਤਖਤ ਉਪਰ ਬੈਠੇ ਲੋਕਾਂ ਨੂੰ ਸੱਚ ਦਾ ਤਖ਼ਤ ਬਰਦਾਸ਼ਤ ਬਰਦਾਸ਼ਾਤ ਨਹੀ ਹੋ ਰਿਹਾ। ਇਸੇ ਵਜ੍ਹਾ ਕਰਕੇ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੂਨ 1984 ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ,ਉੱਪਰ ਟੈਕਾਂ ਤੋਪਾਂ ਨਾਲ ਫੌਜੀ ਹਮਲਾ ਕੀਤਾ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਪੁੱਜੀਆਂ ਹਜ਼ਾਰਾਂ ਸੰਗਤਾਂ ਨੂੰ ਬੜੀ ਸੋਚੀ ਸਮਝੀ ਸਾਜ਼ਿਸ਼ ਅਧੀਨ ਭਾਰਤੀ ਫੌਜ ਵਲੋਂ ਬੜੇ ਜ਼ਾਲਮਾਨਾਂ ਢੰਗ ਸ਼ਹੀਦ ਕੀਤਾ ਗਿਆ ਸੀ। ਭਾਈ ਲਾਭ ਸਿੰਘ ਭੰਗੂ ਨੋ ਜੂਨ 1984 ਵਿੱਚ ਸੱਚਖੰਡ ਸ੍ਰੀ ਸੰਚਖੰਡ ਹਰਮਿੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ ਉੱਪਰ ਹੋਏ ਫੌਜੀ ਹਮਲੇ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਮਹਾਨ ਕੌਮੀ ਸ਼ਹੀਦਾਂ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਦਿਆਂ ਸ਼ਰਧਾਂ ਦੇ ਫੁੱਲ ਭੇਟ ਕੀਤੇ। ਇਸ ਸ਼ਹੀਦੀ ਸਮਾਗਮ ਚ ਪੁੱਜੇ ਉੱਘੇ ਕਵੀਸ਼ਰ ਭਾਈ ਮਨਦੀਪ ਸਿੰਘ ਗਿੱਲ ਯੂ ਕੇ ਵਾਲਿਆ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇ ਲਖਵੰਤਪਾਲ ਸਿੰਘ ਸ਼ਾਹੀ, ਅਮਰੀਕ ਸਿੰਘ, ਹਰਸਿਮਰਤਪਾਲ ਸਿੰਘ ਕੰਗ (ਗੰਨਾ), ਨਵਦੀਪ ਸਾਬਾ ਤਨੇਜਾ, ਜਸਪਾਲ ਸਿੰਘ ਜੱਸਾ, ਬਲਦੇਵ ਸਿੰਘ ਸਰਵਾਰਾ, ਰਮੇਸ਼ ਪੁਰੀ,ਕੁਲਵੀਰ ਸਿੰਘ ਵਿਰਕ ਗੁਰਮੀਤ ਸਿੰਘ ਸਰਵਾਰਾ, ਜਸਪਾਲ ਸਿੰਘ ਜੋਨੀ, ਭੁਪਿੰਦਰ ਸਿੰਘ ਭਿੰਦਾ,ਹਰਪ੍ਰੀਤ ਸਿੰਘ ਭੰਗੂ, ਜਸਪਾਲ ਸਿੰਘ ਹਰਪ੍ਰੀਤ ਸਿੰਘ ਸ਼ਾਹੀ,ਹਰਦੀਪ ਸਿੰਘ ਵਿਰਕ ਸਮੇਤ ਬੇਅੰਤ ਸੰਗਤਾਂ ਨੇ ਵੱਡੀ ਹਾਜ਼ਰੀ ਭਰ ਕੇ ਸ਼ਹੀਦਾਂ ਸ਼ਰਧਾ ਦੇ ਫੁੱਲ ਭੇਟ ਕੀਤੇ।