MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਜਿੰਦਰ ਸਿੰਘ ਚਾਨੀ ਬਣੇ ਹਿਊਮਨ ਰਾਈਟਸ ਸੇਫਟੀ ਟਰਸਟ ਇੰਡੀਆ ਦੇ ਪੰਜਾਬ ਰਾਜ ਸਲਾਹਕਾਰ

ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸਮਾਜ ਸੇਵਾ ਦੇ ਉੱਤਮ ਕੰਮਾਂ ਨੂੰ ਮੱਦੇਨਜ਼ਰ ਰੱਖਦਿਆਂ ਦਿੱਤੀ ਗਈ ਜ਼ਿੰਮੇਵਾਰੀ: ਸਰਿਤਾ ਮਲਿਕ ਚੇਅਰਪਰਸਨ ਹਿਊਮਨ ਰਾਈਟਸ ਸੇਫਟੀ ਟਰਸਟ

ਰਾਜਪੁਰਾ, 19 ਜੁਲਾਈ:(ਲਲਿਤ ਕੁਮਾਰ) ਹਿਊਮਨ ਰਾਈਟਸ ਸੇਫਟੀ ਟਰਸਟ ਇੰਡੀਆ ਦੀ ਪਟਿਆਲਾ ਜ਼ਿਲ੍ਹਾ ਇਕਾਈ ਵੱਲੋਂ ਰਾਜਪੁਰਾ ਸਥਿਤ ਇਕ ਹੋਟਲ ਵਿੱਚ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਟਰਸਟ ਦੀ ਚੇਅਰਪਰਸਨ ਸਰਿਤਾ ਮਲਿਕ ਨੇ ਕੀਤੀ। ਨੈਸ਼ਨਲ ਮੀਤ ਪ੍ਰਧਾਨ ਦੀਪਾਂਸ਼ੂ ਅਤੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਯੂਨਿਟ ਦਿਨੇਸ਼ ਪੁਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਸਮਾਜ ਸੇਵਾ ਨਾਲ ਲਗਾਤਾਰ ਜੁੜੇ ਰਹਿਣ ਵਾਲੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੂੰ ਪੰਜਾਬ ਰਾਜ ਲਈ ਹਿਊਮਨ ਰਾਈਟਸ ਸੇਫਟੀ ਟਰਸਟ ਇੰਡੀਆ ਦਾ ਸਟੇਟ ਅਡਵਾਈਜ਼ਰ ਨਿਯੁਕਤ ਕੀਤਾ ਗਿਆ। ਚੇਅਰਪਰਸਨ ਸਰਿਤਾ ਮਲਿਕ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ, ਜਨ-ਸੰਪਰਕ, ਸਮਾਜਿਕ ਜਾਗਰੂਕਤਾ ਦੇ ਕੰਮਾਂ ਨੂੰ ਪੰਜਾਬ ਵਿੱਚ ਹੋਰ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਸਮਰੱਥ ਅਤੇ ਇਮਾਨਦਾਰ ਸ਼ਖਸੀਅਤਾਂ ਦੀ ਸ਼ਮੂਲੀਅਤ ਜਰੂਰੀ ਹੁੰਦੀ ਹੈ। ਇਸੇ ਲਈ ਰਾਜਿੰਦਰ ਸਿੰਘ ਚਾਨੀ ਨੂੰ ਆਨਰੇਰੀ ਅਹੁਦੇ 'ਤੇ ਨਿਯੁਕਤ ਕਰਕੇ ਟਰਸਟ ਨੂੰ ਮਜ਼ਬੂਤ ਬਣਾਉਣ ਦਾ ਯਤਨ ਕੀਤਾ ਗਿਆ ਹੈ। ਰਾਜਿੰਦਰ ਸਿੰਘ ਚਾਨੀ ਨੇ ਨਿਯੁਕਤੀ 'ਤੇ ਟਰਸਟ ਦੇ ਨੈਸ਼ਨਲ ਆਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਜਾਗਰੂਕਤਾ ਲਈ ਆਪਣੀ ਨਿੱਜੀ ਸਮਝਦਾਰੀ, ਅਨੁਭਵ ਅਤੇ ਸਮਾਜਿਕ ਸਰੋਕਾਰ ਨਾਲ ਟਰਸਟ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਹਾਜ਼ਰ ਹੋਰ ਮਹੱਤਵਪੂਰਨ ਸ਼ਖਸੀਅਤਾਂ ਵਿੱਚ ਐਡਵੋਕੇਟ ਜਗਦੀਸ਼ ਸ਼ਰਮਾ, ਜਤਿੰਦਰ ਲੱਕੀ, ਹਿਮਾਂਸ਼ੂ, ਰਾਮ ਸ਼ਰਨ ਸਾਬਕਾ ਮਿਊਂਸਪਲ ਕੌਂਸਲਰ, ਤਰੁਣ ਸ਼ਰਮਾ, ਸ਼ਕੁੰਤਲਾ ਬਾਜਵਾ, ਸੁਖਵਿੰਦਰ ਸਿੰਘ ਸੁੱਖਾ, ਜਤਿੰਦਰ ਕੁਮਾਰ, ਐਡਵੋਕੇਟ ਜਗਦੇਵ ਸਿੰਘ ਮੀਤੀ, ਸੰਤੋਖ ਸਿੰਘ ਅਤੇ ਟਰਸਟ ਦੇ ਹੋਰ ਮੈਂਬਰ ਸ਼ਾਮਲ ਸਨ।