ਮਿੰਨੀ ਕਹਾਣੀ : ਮਾਂ ਬੋਲੀ ਦੇ ਸੇਵਾਦਾਰ - ਬਲਜਿੰਦਰ ਕੌਰ ਸ਼ੇਰਗਿੱਲ
ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਤੋਂ ਇੱਕ ਦਿਨ ਪਹਿਲਾਂ ਫੋਨ ਆਇਆ ਕਿ ਤੁਸੀਂ ਜ਼ਰੂਰ ਆਉਣਾ ਹੈ | ਤੁਸੀਂ ਮਾਂ ਬੋਲੀ ਦੀ ਸੇਵਾ ਬਾਖੂਬੀ ਨਿਭਾਉਂਦੇ ਹੋ, ਸਮਾਗਮ 'ਚ ਜ਼ਰੂਰ ਪਹੁੰਚਣਾ | ਇਹ ਫੋਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਜੀ ਦਾ ਸੀ | ਇਹਨਾਂ ਦਾ ਨਾਂ ਸਾਹਿਤ ਜਗਤ ਵਿੱਚ ਬਹੁਤ ਉੱਚਾ ਹੈ | ਬਹਾਦਰ ਜੀ ਹੁਣ ਤੱਕ 76 ਕਿਤਾਬਾਂ ਲਿਖ ਚੁੱਕੇ ਹਨ | ਆਏ ਦਿਨ ਅਖ਼ਬਾਰਾਂ ਵਿੱਚ ਇਹਨਾਂ ਦੇ ਲੇਖ, ਕਹਾਣੀਆਂ ਛੱਪਦੀਆਂ ਰਹਿੰਦੀਆਂ ਹਨ | ਇਹ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਟੇਟ ਅਵਾਰਡ ਵੀ ਲੈ ਚੁੱਕੇ ਹਨ | ਇਹਨਾਂ ਨੇ ਅਨੇਕਾਂ ਐਵਾਰਡ ਹਾਸਿਲ ਕੀਤੇ ਹਨ |
ਸਭ ਤੋਂ ਚੰਗੀ ਗੱਲ ਇਹਨਾਂ ਨੇ 1995 ਵਿੱਚ ਪੰਜਾਬੀ ਦੀਆਂ ਪ੍ਰਸਾਰ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਸੀ | ਇਹ ਮੁਹਿੰਮ ਬੋਰੀ ਤੋਂ ਬਸਤਾ, ਚੱਲੋ ਬੇਟੀ ਸਕੂਲ, ਆਸਰਾ, ਸੰਡੇ ਸਕੂਲ, ਸ਼ੁਰੂ ਕੀਤੀਆਂ | ਬਹਾਦਰ ਜੀ ਬਾਲ ਸਹਿਤ 52 ਕਿਤਾਬਾਂ ਝੋਲੀ ਪਾ ਚੁੱਕੇ ਹਨ | ਇਹਨਾਂ ਨੂੰ ਪੰਜਾਬ ਦੇ ਗਵਰਨਰ ਨਾਲ ਮਿਲਣ ਦਾ ਮੌਕਾ ਵੀ ਮਿਲਿਆ |
ਇੱਕ ਦਿਨ ਦੀ ਗੱਲ ਹੈ ਇਹਨਾਂ ਦੀ ਸਭਾ ਵੱਲੋਂ ਅਖ਼ਬਾਰ ਵਿਚ ਖ਼ਬਰ ਲੱਗੀ ਕਿ ਜਿਹੜੇ ਬੱਚੇ ਦਸਵੀਂ ਤੇ ਬਾਰਵੀਂ ਕਲਾਸ ਵਿੱਚ ਪੰਜਾਬੀ ਦੇ ਵਿਸ਼ੇ 'ਚੋਂ 100 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਸਮਾਗਮ ਵਿੱਚ ਮੈਂ ਖੁਦ ਵੀ ਪਹੁੰਚੀ ਸੀ ਤੇ 8 ਬੱਚਿਆਂ ਨੂੰ ਪੂਰੇ ਪੰਜਾਬ ਵਿੱਚੋਂ ਗਿਆਰਾਂ -ਗਿਆਰਾਂ ਸੌ ਰੁਪਏ, ਮੋਮੈਂਟੋ, ਇੱਕ ਸ਼ਾਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਇਹਨਾਂ ਦੀ ਮਾਂ ਬੋਲੀ ਲਈ ਸੇਵਾ ਦਾ ਘੇਰਾ ਦਿਨ -ਬ -ਦਿਨ ਬਹੁਤ ਵਿਸ਼ਾਲ ਹੁੰਦਾ ਜਾ ਰਿਹਾ ਹੈ ਜਿਸਨੂੰ ਦੇਖਦੇ ਹੀ ਮਨ ਬਹੁਤ ਖੁਸ਼ ਹੁੰਦਾ ਹੈ |
ਅੰਤ ਬਹਾਦਰ ਜੀ ਦਾ ਮੈਨੂੰ ਫੋਨ ਕਰਕੇ ਸਮਾਗਮ ਵਿਚ ਬੁਲਾਉਣਾ ਮਨ ਨੂੰ ਤਸੱਲੀ ਦਿੰਦੀ ਕਿ ਅੱਜ ਵੀ ਅਜਿਹੇ ਲੋਕ ਹਨ ਜੋ ਆਪਣੇ ਆਪ ਨੂੰ ਵੱਡੀ ਹਸਤੀਆਂ ਵਿਚ ਨਾ ਸ਼ਾਮਲ ਕਰਕੇ ਇੱਕ ਤੁੱਛ ਜਿਹੇ ਇਨਸਾਨ ਸਮਝਦੇ ਹਨ | ਜੋ ਇਨਸਾਨ ਆਪਣੀ ਮਾਂ ਬੋਲੀ ਦਾ ਪਹਿਰੇਦਾਰ ਹੁੰਦਾ ਹੈ, ਜੱਗ ਤੇ ਉਸਦੀ ਉਸਤਤ ਰਹਿੰਦੇ ਜਹਾਨ ਤੱਕ ਰਹਿੰਦੀ ਹੈ | ਉਨ੍ਹਾਂ ਅੰਦਰ ਕੋਈ ਦਿਖਾਵਾ ਨਹੀਂ ਹੈ | ਉਹ ਹਰ ਇੱਕ ਨੂੰ ਆਮ ਇਨਸਾਨ ਦੀ ਤਰ੍ਹਾਂ ਹੀ ਮਿਲਦੇ ਹਨ | ਬਹਾਦਰ ਗੋਸਲ ਜੀ ਮਾਂ ਬੋਲੀ ਦੇ ਅਸਲ ਸੇਵਾਦਾਰ ਹਨ | ਜਿਨ੍ਹਾਂ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਫ਼ਖਰ ਮਹਿਸੂਸ ਹੋਵੇਗਾ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278
ਮੈਂ ਤੇ ਹਵਾਵਾਂ - ਬਲਜਿੰਦਰ ਕੌਰ ਸ਼ੇਰਗਿੱਲ
ਇੱਕ ਦਿਨ ਹਵਾਵਾਂ ਕੋਲੋਂ ਤੀਂ ਲੰਘੀਆਂ
ਮੈਂ ਹਵਾਵਾਂ ਨੂੰ ਪੁੱਛਿਆ,
ਨੀਂ ਦੱਸੋ, ਮੈਨੂੰ ਵੀ ਕਰਦਾ ਕੋਈ ਯਾਦ |
ਹਵਾਵਾਂ ਹੱਸੀਆਂ ਤੇ ਬੋਲੀਆਂ,
ਤੂੰ ਜਿਸ ਨੂੰ ਮਿਲਣਾ,
ਉਹ ਰਾਹਾਂ ਬਹੁਤ ਲੰਮੀਆਂ |
ਮੈਂ ਆਖਿਆ,
ਖਿਦਮਤ ਖੁਦਾ ਦੀ,
ਜਿਨ੍ਹਾਂ ਰਾਹਾਂ 'ਤੇ ਤੁਰਨਾ ਉਹ ਰਾਹਾਂ,
ਰੱਬ ਵਲੋਂ ਗਈਆਂ ਨੇ ਘੱਲੀਆਂ |
ਮੈਂ ਟੁਰਾਂਗੀ ਤੇ ਟੁਰਦੀ ਰਹਾਂਗੀਂ,
ਆਖਿਰ ਪੱਥਰਾਂ ਨੂੰ ਚੀਰ ਕੇ,
ਸਾਗਰ ਵਿਚ ਜਾ ਮਿਲਾਂਗੀ |
ਹਵਾਵਾਂ ਹੱਸੀਆਂ ਤੇ ਬੋਲੀਆਂ,
ਮੁਹੱਬਤਾਂ ਵੀ ਬੜੀਆਂ ਹੁੰਦੀਆਂ ਭੋਲੀਆਂ,
ਰੱਬ ਆਖਿਰਾਂ ਨੂੰ ਭਰ ਦਿੰਦਾ ਝੋਲੀਆਂ |
ਜਦ ਉਹ ਛੂਹ ਕੇ ਲੰਘੀਆਂ,
ਮੇਰੇ ਜਿਸਮ ਤੇ ਲੂ-ਲੂ ਸੀ,
ਮੇਰੀ ਰੂਹ ਨੂੰ ਰੱਬ ਦਾ,
ਆ ਰਿਹਾ ਸਰੂਰ ਸੀ |
ਮੁੱਖ 'ਤੇ ਵੀ ''ਬਲਜਿੰਦਰ'' ਦੇ,
ਕੋਈ ਵੱਖਰਾ ਹੀ ਨੂਰ ਸੀ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਜੇ ਮੈਂ ਬੱਚਾ ਹੋਵਾਂ - ਬਲਜਿੰਦਰ ਕੌਰ ਸ਼ੇਰਗਿੱਲ
ਕਾਸ਼; ਜੇ ਮੈਂ ਬੱਚਾ ਹੋਵਾਂ,
ਅੰਬੀਆਂ ਵਾਂਗ ਕੱਚਾ ਹੋਵਾਂ |
ਕਦੇ ਹੱਸਾਂ ਤੇ ਕਦੇ ਰੋਵਾਂ,
ਕਦੇ ਮਾਂ ਦੇ ਸੀਨੇ ਲੱਗ ਸੋਵਾਂ |
ਮਿੱਟੀ ਵਿਚ ਖੇਡਦਾ ਹੋਵਾਂ,
ਕਹੇ ਤੇ ਵੀ ਹੱਥ ਨਾ ਧੋਵਾਂ |
ਘਰ ਦੇ ਵਿਹੜੇ ਦੀ ਰੌਣਕ ਹੋਵਾਂ,
ਭੈਣ ਦਾ ਜੇ ਮੈਂ ਵੀਰ ਹੋਵਾਂ |
ਕਾਰਟੂਨ ਦੇਖਾ, ਆਈਸ ਕਰੀਮ ਖਾਵਾਂ,
ਸਾਈਕਲ ਚਲਾਉਣ ਦਾ ਸ਼ੌਕੀਨ ਹੋਵਾਂ,
ਪਾਪਾ ਘਰ ਆਉਣ ਵਾਲੇ ਨੇ,
ਚਾਕਲੇਟ ਦੀ ਉਡੀਕ 'ਚ ਹੋਵਾਂ |
ਬੇਬੇ ਬਾਪੂ ਜਦ ਮੋਢੇ ਚੁੱਕਦੇ ਦੋਵਾਂ,
''ਬਲਜਿੰਦਰ'' ਕਾਸ਼; ਜੇ ਮੈਂ ਬੱਚਾ ਹੀ ਹੋਵਾਂ,
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਮੋਟਰਸਾਈਕਲ - ਬਲਜਿੰਦਰ ਕੌਰ ਸ਼ੇਰਗਿੱਲ
ਕਿੰਨੇ ਦਿਨਾਂ ਦਾ ਰੌਲਾ ਪਾਵੇ,
ਮੰਮੀ ਮੋਟਰਸਾਈਕਲ ਦਵਾ ਦੇ।
ਪਾਪਾ ਦੇ ਵੀ ਕੰਨ ਪਿਆ ਖਾਵੇ,
ਘਰ ਵਿਚ ਕਲੇਸ਼ ਵਧਾਵੇ।
ਪੁਰਾਣੇ ਨੂੰ ਦੇਖਣ ਨਾ ਜਾਵੇ,
ਨਵੇਂ ਦੀ ਜ਼ਿੱਦ ਪੁਗਾਵੇ।
ਰੋਣ ਹਾਕਾ ਜਦ ਹੋ ਜਾਵੇ,
ਮਾਂ ਬਾਪ ਫਿਰ ਲਾਗੇ ਲਾਵੇ।
ਮੋਟਰਸਾਈਕਲ ਤੇ ਕਾਲਜ਼ ਜਾਵੇ,
ਹੁਣ ਆਪਣੀ ਟੌਹਰ ਬਣਾਵੇ।
ਮਾਪਿਆਂ ਨੂੰ ਫ਼ਿਕਰ ਵੀ ਸਤਾਵੇ,
ਮੇਰਾ ਬੱਚਾ ਗੱਡੀ ਹੋਲੀ ਚਲਾਵੇ।
ਬੀਬਾ ਬੱਚਾ ਹੈ ਉਹ ਭਾਵੇਂ,
ਟ੍ਰੈਫ਼ਿਕ ਦੇ ਰੂਲ ਨਿਭਾਵੇ।
ਸਪੀਡ ’ਤੇ ਲਗਾਮ ਲਗਾਵੇ,
ਕਦੇ ਨਾ ‘‘ਬਲਜਿੰਦਰ’’ ਕਹਾਲੀ ਮਚਾਵੇ।
ਬਲਜਿੰਦਰ ਕੌਰ ਸ਼ੇਰਗਿੱਲ
ਮਾਂ ਦੀ ਮਮਤਾ - ਬਲਜਿੰਦਰ ਕੌਰ ਸ਼ੇਰਗਿੱਲ
ਸਾਰਾ ਦਿਨ ਚੁਗਦੀ ਰਹਿੰਦੀ ਦਾਣੇ,
ਭੁੱਖੇ ਨਾ ਸੌਣ ਦਿੰਦੀ ਆਪਣੇ ਨਿਆਣੇ |
ਮਾਂ ਦੀ ਮਮਤਾ ਮਾਂ ਹੀ ਜਾਣੇ,
ਚੀਂ-ਚੀਂ ਕਰ ਰੋਜ਼ ਸੁਣਾਵੇ ਗਾਣੇ |
ਹਿੱਕ ਨਾਲ ਲਾ ਰੱਖਦੀ ਨਿਆਣੇ,
ਘਾਹ ਫੂਸ ਨਾਲ ਆਲ੍ਹਣੇ ਤਾਣੇ |
ਭੁੱਖ ਕੀ ਹੁੰਦੀ ਮਾਂ ਹੀ ਜਾਣੇ,
ਮੂੰਹ 'ਚੋਂ ਕੱਢ -ਕੱਢ ਢਿੱਡ ਭਰੇ ਨਿਆਣੇ।
ਹਨ੍ਹੇਰੀ ਝੱਖੜ ਚੱਲਣ ਭਾਵੇਂ,
ਰੈਣ ਬਸੇਰਾ ਕੀਤਾ ਰੱਬ ਦੇ ਭਾਣੇ |
ਕਦਮਾਂ 'ਚ ਮਾਂ ਦੇ ਹੈ ਸੁੱਖ ਸਾਰੇ,
ਹਰ ਬੱਚਾ ਰੱਬਾ! ਮਾਂ ਦਾ ਨਿੱਘ ਮਾਣੇ |
ਬੱਚਿਓ! ਤੁਸੀਂ ਬਣਨਾ ਬੀਬੇ ਰਾਣੇ,
''ਬਲਜਿੰਦਰ'' ਤਾਂ ਜੰਨਤ ਮਾਂ ਨੂੰ ਹੀ ਜਾਣੇ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
ਪੜ੍ਹਾਈ - ਬਲਜਿੰਦਰ ਕੌਰ ਸ਼ੇਰਗਿੱਲ
ਮੈਂ ਕਰਨੀ ਹੈ ਪੜ੍ਹਾਈ ਨੀਂ ਅੰਮੀਏ,
ਅਜੇ ਨਾ ਵਿਆਹੀ ਮੈਨੂੰ ਨੀਂ ਅੰਮੀਏ।
ਬਾਪੂ ਦਾ ਮੈਂ ਨਾਂ ਚਮਕਾਉਗੀ,
ਆਪਣੇ ਪੈਰਾਂ ਤੇ ਜਦ ਖੜੀ ਹੋ ਜਾਉਂਗੀ।
ਇੱਜ਼ਤ ਦਾ ਗਹਿਣਾ ਮੈਂ ਅਪਨਾਉਗੀ,
ਭੁੱਲ ਕੇ ਕਿਸੇ ਨਾਲ ਦਿਲ ਨਾ ਲਗਾਉਗੀ।
ਦੁਨੀਆਂ ਤੇ ਤੁਹਾਡੀ ਸ਼ਾਨ ਵਧਾਉਗੀ,
ਪੜ੍ਹ ਲਿਖ ਕੇ ਵੱਡੇ ਅਹੁਦੇ ਲਗ ਜਾਉਗੀ।
ਵਿੱਦਿਆ ਦਾ ਸਾਗਰ ਵੰਡ ਦੀ ਜਾਉਂਗੀ,
ਜਦ ਮੈਂ ਕਿਤੇ ਟੀਚਰ ਕਹਿਲਾਉਗੀ।
ਬੁਢਾਪੇ 'ਚ ਤੁਹਾਡਾ ਸਹਾਰਾ ਬਣ ਜਾਉਗੀ,
ਸੱਜੀ ਬਾਂਹ ਆਖਿਰ ਕਹਿਲਾਉਗੀ।
"ਬਲਜਿੰਦਰ" ਤਾਂ ਜ਼ਿੰਦਗੀ ਭਰ ਸਿੱਖਦੀ ਜਾਉਂਗੀ,
ਮਾਪਿਆਂ ਦੇ ਹੱਕਾਂ ਵਿੱਚ ਲਿਖਦੀ ਜਾਉਂਗੀ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਫ਼ਾਇਦੇ - ਬਲਜਿੰਦਰ ਕੌਰ ਸ਼ੇਰਗਿੱਲ
ਕਈ ਫਿਰਦੇ ਦੌਲਤ ਦੀ ਭੁੱਖ ਵਿਚ,
ਕਈ ਫਿਰਦੇ ਆਪਣੇ ਹੀ ਦੁੱਖ ਵਿਚ |
ਕਈ ਲੱਗੇ ਜਿਸਮਾਂ ਦੇ ਵਪਾਰ ਵਿਚ,
ਕਈ ਦੇਖੇ ਤੜਫਦੇ ਨਸ਼ਿਆਂ ਦੇ ਬਾਜ਼ਾਰ ਵਿਚ |
ਕਈ ਲੱਗੇ ਇਟਰਨੈੱਟ ਦੀ ਲਤ (ਆਦਤ) ਵਿਚ,
ਕਈ ਫਸੇ ਗਏ ਗਰੀਬੀ ਅੱਤ ਵਿਚ |
ਕਈ ਮੈਂ- ਮੈਂ ਦੀ ਹਰ ਵੇਲੇ ਭੁੱਖ ਵਿਚ,
ਕਈ ਤੇਰਾਂ ਤੇਰਾਂ ਕਰਦੇ ਦੇਖੇ ਮੁੱਖ ਵਿਚ |
ਕਈ ਬੈਠੇ ਉੱਚੇ ਮੁਨਾਰ ਦੇ ਵਿਚ,
ਕਈ ਤੜਫਦੇ ਦੇਖੇ ਸੱਚੇ ਪਿਆਰ ਵਿਚ |
ਨਾ ਕੋਈ ਮਿਲਿਆ ਨਾਮ ਦੀ ਭੁੱਖ ਵਿਚ |
ਪੁੱਠੇ ਲਟਕੇ ਭਾਵੇਂ ਸਾਰੇ ਕੁੱਖ ਵਿਚ |
ਕਈ ਰਹਿੰਦੇ ਹਮੇਸ਼ਾਂ ਆਪਣੇ ਫ਼ਾਇਦੇ ਵਿਚ,
ਕਈ ਕਰਦੇ ਕੰਮ ''ਬਲਜਿੰਦਰ'' ਕਾਇਦੇ ਵਿਚ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਜੇ ਮੈਂ ਬੱਚਾ ਹੋਵਾਂ - ਬਲਜਿੰਦਰ ਕੌਰ ਸ਼ੇਰਗਿੱਲ
ਕਾਸ਼; ਜੇ ਮੈਂ ਬੱਚਾ ਹੋਵਾਂ,
ਅੰਬੀਆਂ ਵਾਂਗ ਕੱਚਾ ਹੋਵਾਂ |
ਕਦੇ ਹੱਸਾਂ ਤੇ ਕਦੇ ਰੋਵਾਂ,
ਕਦੇ ਮਾਂ ਦੇ ਸੀਨੇ ਲੱਗ ਸੋਵਾਂ |
ਮਿੱਟੀ ਵਿਚ ਖੇਡਦਾ ਹੋਵਾਂ,
ਕਹੇ ਤੇ ਵੀ ਹੱਥ ਨਾ ਧੋਵਾਂ |
ਘਰ ਦੇ ਵਿਹੜੇ ਦੀ ਰੌਣਕ ਹੋਵਾਂ,
ਭੈਣ ਦਾ ਜੇ ਮੈਂ ਵੀਰ ਹੋਵਾਂ |
ਕਾਰਟੂਨ ਦੇਖਾ, ਆਈਸ ਕਰੀਮ ਖਾਵਾਂ,
ਸਾਈਕਲ ਚਲਾਉਣ ਦਾ ਸ਼ੌਕੀਨ ਹੋਵਾਂ,
ਪਾਪਾ ਘਰ ਆਉਣ ਵਾਲੇ ਨੇ,
ਚਾਕਲੇਟ ਦੀ ਉਡੀਕ 'ਚ ਹੋਵਾਂ |
ਬੇਬੇ ਬਾਪੂ ਜਦ ਮੋਢੇ ਚੁੱਕਦੇ ਦੋਵਾਂ,
''ਬਲਜਿੰਦਰ'' ਕਾਸ਼; ਜੇ ਮੈਂ ਬੱਚਾ ਹੀ ਹੋਵਾਂ,
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਕਿਤਾਬਾਂ - ਬਲਜਿੰਦਰ ਕੌਰ ਸ਼ੇਰਗਿੱਲ
ਬੱਚਿਓ ਕਹਿਣਾ ਜੇ ਮੰਨ ਜਾਓ,
ਫੋਨਾਂ ਦਾ ਰੁਝਾਨ ਘਟਾਓ |
ਕਿਤਾਬਾਂ ਨਾਲ ਮਨ ਲਗਾਓ,
ਐਵੇਂ ਨਾ ਸਮਾਂ ਅਨਮੋਲ ਗਵਾਓ |
ਲਾਇਬ੍ਰੇਰੀ ਵਿੱਚ ਵੀ ਜਾਓ,
ਮਨ ਪਸੰਦ ਕਿਤਾਬ ਪੜ੍ਹ ਆਓ |
ਸੱਚ ਨੂੰ ਪੜ੍ਹਨ ਦੀ ਆਦਤ ਪਾਓ,
ਸ਼ੋਸ਼ਲ ਮੀਡੀਆ ਤੋਂ ਦੂਰ ਬਣਾਓ |
ਹਰ ਵੇਲੇ ਫੋਨ ਨੂੰ ਹੱਥ ਨਾ ਲਾਓ,
ਅੱਖਾਂ ਨੂੰ ਵੀ ਅਰਾਮ ਦਬਾਓ |
ਬੀਬਾ ਬੱਚੇ ਤੁਸੀਂ ਬਣ ਜਾਓ,
ਮਾਂ ਬੋਲੀ ਦੀ ਸ਼ਾਨ ਵਧਾਓ |
ਸਰਸਵਤੀ ਅੱਗੇ ਸੀਸ ਚੁਕਾਓ,
ਉੱਚੀਆਂ ਪਦਵੀਆਂ ਤੁਸੀਂ ਪਾਓ |
''ਬਲਜਿੰਦਰ'' ਕਵਿਤਾਵਾਂ ਲਿਖਦੇ ਜਾਓ,
ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਸਿਖਾਓ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ 9878519278
ਮੇਰੀਏ ਨੀਂ ਮਾਏ -ਬਲਜਿੰਦਰ ਕੌਰ ਸ਼ੇਰਗਿੱਲ
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ
ਬੁਕੱਲ ਤੇਰੀ ਵਿਚ ਸਿਰ ਰੱਖਦੇ ਹੀ,
ਦੁੱਖਾਂ ਦੇ ਮਿਟ ਗਏ ਸਾਏ |
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਨਿੱਕਿਆਂ ਹੁੰਦੇ ਤੋਂ ਤੈਨੂੰ,
ਦੇਖਦੇ ਹਾਂ ਆਏ,
ਕੁੜੀਆਂ ਦੇ ਤਾਅਨੇ ਸੁਣ-ਸੁਣ,
ਤੂੰ ਬੜੇ ਦੁੱਖ ਹੰਢਾਏ,
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਜਿਗਰ ਦੇ ਟੋਟੇ,
ਤੂੰ ਰੱਖੇ ਗਲ ਨਾਲ ਲਾਏ,
ਕਿਸੇ ਨੂੰ ਤੇਰੇ 'ਤੇ,
ਰਤਾ ਤਰਸ ਨਾ ਆਏ |
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਮਾਂ ਦੀ ਇਬਾਦਤ ਜੋ ਕਰਦੇ,
ਬਿਨ ਮੰਗੇ ਉਹਨੂੰ ਸੱਭ ਮਿਲ ਜਾਏ,
ਜੰਨਤ ਦੀਆਂ ਰਾਹਾਂ ਤੱਕ ਉਹੀ ਜਾਏ,
ਮਾਂ ਦੇ ਚਰਨੀਂ ਜੋ ਸੀਸ ਨਿਭਾਏ,
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਗਿੱਲੀ ਥਾਂ 'ਤੇ ਕੋਈ,
ਰਾਤਾਂ ਨੂੰ ਸੋ ਕੇ ਦਿਖਾਏ,
ਬਜ਼ੁਰਗ ਮਾਂ ਨੂੰ ''ਬਲਜਿੰਦਰ'',
ਬੱਚਿਆਂ ਵਾਂਗ ਤਾਂ ਸੁਵਾਏ,
ਮੇਰੀਏ ਨੀਂ ਮਾਏ, ਮੇਰੀਏ ਨੀਂ ਮਾਏ |
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278