Shiv Nath Dardi

 ਫਿਲਮ ਆਰਟੀਕਲ - ਸ਼ਿਵਨਾਥ ਦਰਦੀ

'ਖੜਪੰਚ' ਵੈੱਬਸੀਰੀਜ਼ ਨਸ਼ਿਆਂ ਖਿਲਾਫ ਅੰਦੋਲਨ ਹੈ :- ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ'
ਮੀਲ ਪੱਥਰ ਸਾਬਤ ਹੋਵੇਗੀ 'ਖੜਪੰਚ' ਵੈਬਸੀਰੀਜ਼ :- ਲੇਖਕ ਨਿਰਦੇਸ਼ਕ 'ਰੈਬੀ ਟਿਵਾਨਾ'
ਦਰਸ਼ਕਾਂ ਵੱਲੋ ਖੂਬ ਸਲਾਹਿਆ ਜਾ ਰਿਹਾ 'ਖੜਪੰਚ' ਵੈਬਸੀਰੀਜ਼ ਨੂੰ :- ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ'
  ਫਿਲਮੀ ਗਲਿਆਰਿਆਂ ਚ' ਨਵੀਂਆਂ ਪੈੜਾ ਸਿਰਜ ਰਹੇ ਹਨ , ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ'। ਜਿੰਨਾ ਦੀਆਂ ਪਹਿਲਾ ਵੀ ਦੋ ਵੈੱਬਸੀਰੀਜ਼ ਨੂੰ ਕਰੋੜਾਂ ਸਰੋਤਿਆਂ ਵੱਲੋ ਬੇਹੱਦ ਪਿਆਰ ਮੁਹੱਬਤ ਬਖਸ਼ਿਆਂ ਗਿਆਂ ।
  ਏਨਾਂ ਦੀ ਵੈੱਬਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਤੇ 'ਯਾਰ ਚੱਲੇ ਬਾਹਰ' ਅਜੋਕੀ ਨੌਜਵਾਨ ਪੀੜੀ ਦੀ ਪਹਿਲੀ ਪਸੰਦ ਬਣੀਆਂ। ਲੇਖਕ ਨਿਰਮਾਤਾ-ਨਿਰਦੇਸ਼ਕ ਰੈਬੀ ਟਿਵਾਨਾ ਜੀ ਤੇ ਓਨਾਂ ਟੀਮ ਵੱਲੋ ਬਹੁਤ ਹੀ ਸ਼ਾਨਦਾਰ ਤੇ ਸੁਚੱਜੇ ਅਤੇ ਸਾਰਥਕ ਵਿਸ਼ਾਂ ਲੈ ਤਿਆਰ ਕੀਤੀ ਵੈੱਬਸੀਰੀਜ਼ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ । ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ' ਜੀ ਨੇ ਆਪਣੀ ਵੈੱਬਸੀਰੀਜ਼ ਦੀ ਅਡੀਟਿੰਗ ਵੀ ਖੁਦ ਹੀ ਕਰਦੇ ਹਨ। ਇਹ ਖੂਬਸੂਰਤ ਕਲਾ ਦੀ ਦਾਤ ਪ੍ਰਮਾਤਮਾ ਨੇ ਏਨਾਂ ਨੂੰ ਬਖਸੀ ।
   ਅੱਜ ਫ਼ਿਲਮ ਇੰਡਸਟ੍ਰੀਜ਼ ਚ' ਨਸ਼ੇ ਤੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਹੋ ਰਿਹਾ । ਪਰ ਹਰ ਇੱਕ ਡਾਇਰੈਕਟ ਕਰਨ ਦਾ ਆਪਣਾ ਆਪਣਾ ਤੌਰ ਤਰੀਕਾ ਅਪਣਾਇਆਂ। ਵੱਡੇ ਪਰਦੇ, ਓ.ਟੀ.ਟੀ ਅਤੇ ਸਾਰਟ ਮੂਵੀ ਯੂਟਿਊਬ ਚੈਨਲਾਂ ਤੇ ਖੂਬ ਚੱਲ ਰਹੀਆਂ ਹਨ। ਪਰ 'ਰੈਬੀ ਟਿਵਾਨਾ' ਜੀ ਵੱਲੋ ਆਪਣੇ ਖੂਬਸੂਰਤ ਲੇਖਣੀ ਨਿਰਦੇਸ਼ਨਾਂ ਸਦਕਾ ਬਹੁਤ ਹੀ ਖੂਬਸੂਰਤ ਤੇ ਸੁਚੱਜੇ ਤੌਰ ਤਰੀਕੇ ਇੱਕ ਸਾਰਥਕ ਵਿਸਾਂ ਅਤੇ ਦਰਸ਼ਕਾਂ ਦੇ ਮਨੋਰੰਜਨ ਦਿਲਚਸਪੀ ਨੂੰ ਮੁੱਖ ਰੱਖਕੇ ਨਵੀ ਵੈੱਬਸੀਰੀਜ਼ 'ਖੜਪੰਚ' 'ਟ੍ਰੋਲ ਪੰਜਾਬੀ' ਯੂਟਿਊਬ ਚੈਨਲ ਤੇ ਰੀਲੀਜ਼ ਕੀਤੀ ਜਾ ਚੁੱਕੀ ਹੈ।ਇਸ ਦੇ ਸੱਤ ਭਾਗ ਇੱਕ ਇੱਕ ਘੰਟੇ ਦੇ ਹਨ। ਜਿਸ ਨੂੰ ਪਹਿਲਾ ਆਈਆਂ ਵੈੱਬਸੀਰੀਜ਼ ਵਾਂਗ ਦਰਸ਼ਕਾਂ ਵੱਲੋ ਖੂਬ ਸਲਾਹਿਆਂ ਜਾ ਰਿਹਾ।     
  ਇਹ ਵੈੱਬਸੀਰੀਜ਼ ਲੇਖਕ ਨਿਰਮਾਤਾ-ਨਿਰਦੇਸ਼ਕ ਰੈਬੀ ਟਿਵਾਨਾ ਜੀ ਨਸ਼ਿਆਂ ਦੇ ਖਾਤਮੇ ਨੂੰ ਮੁੱਖ ਰੱਖਕੇ ਬਣਾਈ ਗਈ। ਇਹ ਵੈਬਸੀਰੀਜ਼ ਨੂੰ ਰਾਜਨੀਤਕ ਲੋਕਾਂ ਤੇ ਸਮਾਜ ਲਈ ਇਕ ਸੀਸ਼ਾਂ ਦਾ ਕੰਮ ਕਰਦੀ ਹੈ। ਇਹ ਵੈੱਬਸੀਰੀਜ਼ ਨਸ਼ਿਆਂ ਖਿਲਾਫ ਇਕ ਅੰਦੋਲਨ ਵਿੱਡਦੀ ਹੈ । ਇਸ ਵੈੱਬਸੀਰੀਜ਼ ਚ' ਕੰਮ ਕਰਨ ਵਾਲੀ ਟੀਮ ਵਧਾਈ ਦੀ ਪਾਤਰ ਹੈ।ਅਜਿਹੀਆਂ ਵੈਬਸੀਰੀਜ਼ ਹਰ ਇੱਕ ਨੂੰ ਦੇਖਣ ਦੀ ਲੋੜ ਹੈ। ਇਸ ਵੈੱਬਸੀਰੀਜ਼ ਮੰਝੇ ਹੋਏ ਅਦਾਕਾਰ, ਜਿਨਾਂ ਸੁਪਰਹਿੱਟ ਮੂਵੀ ਨੂੰ ਆਪਣੇ ਅੰਜਾਮ ਤੱਕ ਪਹੁੰਚਾਇਆਂ। ਅਜਿਹੇ ਪ੍ਰਪੱਕ ਕਲਾਕਾਰ ਵੱਲੋ ਕਲਾ ਦਾ ਜੌਹਰ ਦਿਖਾਇਆ ਗਿਆਂ ।
   ਲੀਡ ਭੂਮਿਕਾ ਵਿਚ ਅੰਮ੍ਰਿਤ ਅੰਬੀ ,ਸੁਖ ਪਿੰਡੀ ਵਾਲਾ ( ਧੂਤਾ), ਬੂਟਾ ਬਾਦਬਰ, ਅੰਮ੍ਰਿਤ ਅੰਮੀ, ਰੰਗ ਹਰਜਿੰਦਰ, ਸੁਖਜੀਤ ਸ਼ਰਮਾਂ, ਮਨੋਜ,ਸੰਨੀ ਸੁਨਾਮ, ਅੰਜੂ ਸੈਨੀ,ਸੁਖਵਿੰਦਰ ਸੋਨੀ,ਵਿੱਕੀ ਭਾਰਦਵਾਜ,ਗਨੇਸ਼ ਕਲਿਆਣ,ਰੇਨੂੰ ਕੰਬੋਜ, ਜੈਸਮੀਨ ਮੀਨੂੰ,ਕ੍ਰਿਸ਼ਮਾ ਰਤਨ, ਪਿੰਕੀ ਸੰਗੂ,ਚਰਨਜੀਤ ਸਿੰਘ, ਦੀਪਾਸੀ ਪ੍ਰਵੇਸ਼, ਹਰਵਿੰਦਰ ਢੀਂਡਸਾਂ, ਜਸਵੀਰ ਕੌਰ ਜੱਸੀ,ਹਰਦੀਪ ਢੀਡਸਾਂ, ਸਮਿੰਦਰ ਕੌਰ ਚਹਿਲ, ਵਿਸ਼ਵਜੀਤ ਗਾਗ, ਜਗਤਾਰ ਬੈਨੀਪਾਲ,ਗਗਨਦੀਪ ਸਿੰਘ,ਰਿਦਮ ਪ੍ਰੀਤ ਕੌਰ,ਪ੍ਰੀਤ ਖਖਰਾਲ,ਕਰਮਜੀਤ ਕੌਰ,ਟੋਨੀ ਖਟੜਾ ਆਦਿ ਨੇ ਚਾਰ ਚੰਨ ਲਾਏ ਹਨ। ਲੇਖਕ ਨਿਰਮਾਤਾ-ਨਿਰਦੇਸ਼ਕ ਰੈਬੀ ਟਿਵਾਣਾ ਤੇ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
      ਫਿਲਮ ਜਰਨਲਿਸਟ
ਸੰਪਰਕ:- 9855155392

ਗੁਆਚਿਆ ਹਾਂ , - ਸ਼ਿਵਨਾਥ ਦਰਦੀ

ਕਦੋ ਦਾ ਮੈ ਆਪਣੇ ਖਿਆਲ ਅੰਦਰ,
ਭਾਲਦਾ ਹਾਂ ਖੁਦ ਨੂੰ,
ਮੈ ਆਪਣੀ ਯਾਰਾਂ ਭਾਲ ਅੰਦਰ।
ਸਮੁੰਦਰ ਦੀ ਛਾਣਬੀਣ ਕਰਦੇ ਨੂੰ,
ਉਮਰ ਸਾਰੀ ਲੰਘ ਗਈ,
ਆਇਆਂ ਨਾ ਮੋਤੀ ਮੇਰੇ ਜਾਲ ਅੰਦਰ।
ਮੌਸਮਾਂ ਨੇ ਕਦੋ ਕਰਵਟ ਬਦਲੀ ,
ਮੇਰੀ ਸਮਝ ਚੋ' ਬਾਹਰ ਹੈ ,
ਕਦ ਬਦਲਿਆ ਸਾਲ ਸਾਲ ਅੰਦਰ।
ਹੁੰਦੀ ਰਹਿਮੋ ਕਰਮ ਮਿਲਦਾ ਪਿਆਰ,
ਸੋਹਣੀ ਜਿੰਦਗੀ ਜੀ ਲੈਦਾ ,
'ਦਰਦੀ'  ਸੱਚ ਉਸਦੇ ਜਲਾਲ ਅੰਦਰ ।
ਸ਼ਿਵਨਾਥ ਦਰਦੀ ਫ਼ਰੀਦਕੋਟ
  ਫਿਲਮ ਜਰਨਲਿਸਟ
ਸੰਪਰਕ:- 9855155392

'ਹਮਰੇ ਸਰਦਾਰ ਜੀ' ਪੰਜਾਬੀ ਮੂਵੀ ਮਨੋਰੰਜਨ ਭਰਪੂਰ ਹੈ :- ਲੇਖਕ ਤੇ ਨਿਰਦੇਸ਼ਕ 'ਜਗਦੀਪ ਔਲਖ' - ਸ਼ਿਵਨਾਥ ਦਰਦੀ

ਅੱਜ ਪੰਜਾਬੀ ਸਿਨੇਮਾ ਪੂਰੇ ਜੋਬਨ ਤੇ ਹੈ ਨਿੱਤ ਨਵੀਆਂ ਪੈੜਾਂ ਸਿਰਜ ਰਿਹਾ ਹੈ। ਨਿੱਤ ਦਿਨ ਪੰਜਾਬੀ ਮੂਵੀਜ਼ ਪਾਲੀਵੁੱਡ ਵਿੱਚ ਨਵਾਂ ਇਤਿਹਾਸ ਸਿਰਜ ਰਹੀ । ਛੋਟੇ ਪਰਦੇ ਤੇ ਕੰਮ ਕਰਦੇ ਕਲਾਕਾਰਾਂ ਨੂੰ ਆਪਣਾ ਭਵਿੱਖ ਉੱਜਵਲ ਦਿੱਖ ਰਿਹਾ ਹੈ। ਓਨਾਂ ਦੇ ਸੁਪਨੇ ਸਾਕਾਰ ਹੋ ਰਹੇ ਅਤੇ ਆਸ ਬੱਝ ਚੁੱਕੀ ਹੈ।
  ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਲੇਖਕ ਤੇ ਨਿਰਦੇਸ਼ਕ 'ਜਗਦੀਪ ਔਲਖ' , ਜਿੰਨਾ ਦੀ ਪੰਜਾਬੀ ਸਿਨੇਮਾ ਨੂੰ ਵਡਮੁੱਲੀ ਦੇਣ ਹੈ। ਓਹ ਪੰਜਾਬੀ ਸਿਨੇਮਾ ਨੂੰ ਰੋਮਾਂਟਿਕ ਤੇ ਫੁੱਲ ਕਮੇਡੀ "ਹਮਰੇ ਸਰਦਾਰ ਜੀ" ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਸਨਮੁੱਖ ਰੱਖ ਰਹੇ। ਇਹ ਪੰਜਾਬੀ ਮੂਵੀ 1 ਫਰਵਰੀ "ਮਿੱਟਸ ਮੂਵੀਜ਼ ਚੈਨਲ" ਤੇ ਰੀਲੀਜ਼ ਹੋਣ ਜਾ ਰਹੀ। ਇਸ ਦੇ ਲੇਖਕ ਤੇ ਨਿਰਦੇਸ਼ਕ ਜਗਦੀਪ ਔਲਖ ਅਤੇ ਨਿਰਮਾਤਾ ਗੁਰਚਰਨ ਢਪਾਲੀ, ਗੁਰਮੀਤ ਸਿੰਘ ਤੇ ਰਾਜਵੀਰ ਕੌਰ ਹਨ।
    ਇਸ ਪੰਜਾਬੀ ਮੂਵੀ 'ਚ ਲੀਡ ਭੂਮਿਕਾ ਦਰਸ਼ਨ ਘਾਰੂ,ਜਗਮੀਤ ਸਿੱਧੂ ,ਰਮਨਦੀਪ ਕੌਰ, ਐਰੀ ਝਿੰਜਰ,ਗੁਰਵਿੰਦਰ ਸਰਮਾਂ,ਰਾਜਵਿੰਦਰ ਕੌਰ, ਗਗਨ ਧਾਲੀਵਾਲ, ਸੁੱਖਾ ਗਿੱਲ ਹਨ।
ਇਸਨੂੰ ਸੰਗੀਤ ਟੀਊਨਸਮਿੱਥ ਨੇ ਦਿੱਤਾ।
   ਲੇਖਕ ਤੇ ਨਿਰਦੇਸ਼ਕ ਜਗਦੀਪ ਔਲਖ ਨੇ ਆਪਣੀ ਇਸ ਕਹਾਣੀ ਪੰਜਾਬ ਛੱਡ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਦੇਸਾਂ ਚ' ਪ੍ਰਵਾਸ ਕਰ ਰਹੇ । ਇਹ ਪੰਜਾਬ ਦਾ ਦੁਖਾਂਤ ਦ੍ਰਿਸ਼ ਪੇਸ਼ ਕੀਤਾ ਹੈ। ਜਿਹੜੇ ਘੱਟ ਪੜੇ ਲਿਖੇ ਓਹ ਪ੍ਰਾਈਵੇਟ ਕੰਪਨੀਆਂ ਕੰਮ ਓਥੇ ਹੀ ਨਾਲ ਕੰਮ ਕਰਦੇ ਵਿਆਹ ਬੰਧਨ ਵਿਚ ਬੱਝ ਜਾਂਦੇ ।
   ਇਸ ਕਹਾਣੀ ਦੇ ਮੁੱਖ ਪਾਤਰ ਕਰਮਾਂ ਜੋ ਕਿ ਬਹੁਤ ਘੱਟ ਪੜਿਆਂ ਲਿਖਿਆਂ ਹੈ। ਖੇਤਾਂ ਵਿੱਚ ਕੰਮ ਕਰਦਾ । ਦੂਜੀ ਮੁੱਖ ਪਾਤਰ ਰਾਣੀ ਜੋ ਬਿਹਾਰ ਦੇ ਰਹਿਣ ਵਾਲੀ ,ਆਪਣੇ ਰਿਸ਼ਤੇਦਾਰ ਕੋਲ ਰਹਿਣ ਆਉਦੀ ਹੈ । ਇਸੇ ਉਸਦੇ ਪ੍ਰੇਮ ਸੰਬੰਧ ਮੁੱਖ ਪਾਤਰ ਕਰਮੇ ਨਾਲ ਬਣ ਜਾਂਦੇ ਅਤੇ ਮਾਪਿਆਂ ਨੂੰ ਮਜਬੂਰਨ ਦੋਨਾਂ ਦਾ ਵਿਆਹ ਕਰਨਾ ਪੈਦਾ ਹੈ । ਅੱਗੇ ਕੀ ਹੁੰਦਾ ਹੈ, ਇੱਕ ਫਰਵਰੀ ਨੂੰ "ਹਮਰੇ ਸਰਦਾਰ ਜੀ" ਪੰਜਾਬੀ ਮੂਵੀ ਦੇਖ ਪਤਾ ਲੱਗੇ। ਸਮੁੱਚੀ ਟੀਮ ਨੂੰ ਮੁਬਾਰਕਬਾਦ। ਆਮੀਨ
   ਸ਼ਿਵਨਾਥ ਦਰਦੀ ਫ਼ਰੀਦਕੋਟ
       ਫਿਲਮ ਜਰਨਲਿਸਟ
   ਸੰਪਰਕ:- 9855155392

ਸਮਾਜਿਕ ਕੁਰੀਤੀਆਂ ਦੀਆਂ ਪਰਤਾਂ ਖੋਲ੍ਹਦੀ ਹੈ ਪੰਜਾਬੀ ਵੈਬ ਸੀਰੀਜ਼ "ਮੁਰਗਾਬੀਆਂ":- ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ - ਸ਼ਿਵਨਾਥ ਦਰਦੀ

ਪੰਜਾਬੀ ਫਿਲਮ ਇੰਡਸਟ੍ਰੀਜ਼ ਦੀ ਬਹੁ ਚਰਚਿਤ ਨਾਮ ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਜੀ , ਜਿੰਨਾ ਦੀ ਮੰਝੀ ਹੋਈ ਨਿਰਦੇਸ਼ਨਾ ਨੇ ,ਕਈ ਪੰਜਾਬੀ ਫਿਲਮਾਂ , ਗੀਤਾਂ ਦੇ ਫਿਲਮਾਂਕਣ ਤੇ ਪੰਜਾਬੀ ਵੈਬ ਸੀਰੀਜ਼ ਨੂੰ ਅੰਜਾਮ ਤੱਕ ਪਹੁੰਚਾਇਆ । ਅੱਜ ਓਨਾਂ ਦੇ ਕੰਮ ਨੂੰ ਬਹੁਪੱਖੀ ਹੁੰਗਾਰਾਂ ਮਿਲ ਰਿਹਾ। ਅੱਜ ਓਨਾਂ ਨੂੰ ਬੇਹਤਰੀਨ ਤੇ ਸਫਲ ਨਿਰਮਾਤਾ-ਨਿਰਦੇਸ਼ਕ ਕਿਹਾ ਜਾ ਸਕਦਾ । ਕਿਉਕਿ ਉਹ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲਿਆਂ ਦੇ ਨਜ਼ਰੀਏ ਨੂੰ ਭਲੀਭਾਂਤ ਜਾਣਦੇ ਹਨ । ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਜੀ ਦੇ ਨਾਲ ਨਾਮਵਰ ਨਿਰਮਾਤਾ ਪਰਮਜੀਤ ਸਿੰਘ ਨਾਗਰਾ ਬਹੁਤ ਜਲਦ, ਪੰਜਾਬੀ ਵੈਬ ਸੀਰੀਜ " ਮੁਰਗਾਬੀਆਂ" ਲੈ ਕੇ ਆ ਰਹੇ। ਇਸ ਵਿਚ ਓਨਾਂ ਨਾਲ ਸਹਿ ਨਿਰਮਾਣਕਾਰ ਲਖਵਿੰਦਰ ਜਟਾਣਾ ,ਗੁਰਪ੍ਰੀਤ ਵੜੈਚ ,ਅਮਨ ਚਾਹਲ ਅਤੇ ਜੁਗਰਾਜ ਮਰਾਹੜ ਹਨ। ਡੀ.ਪੀ.ਓ ਜਸਜੋਤ ਗਿੱਲ। ਪੰਜਾਬੀ ਵੈਬ ਸੀਰੀਜ਼ ਕਹਾਣੀ ਦਾਤ ' ਜਸਵਿੰਦਰ ਪੰਜਾਬੀ' ਦੀ ਹੈ।
   ਪੰਜਾਬੀ ਵੈਬ ਸੀਰੀਜ਼ ਦੀ ਕਹਾਣੀ ਦੋ ਪੱਖ ਬਰੋਬਰ ਚਲਦੀ ਹੈ। ਇੱਕ ਅਲ੍ਹੱਭੜ ਮੁਟਿਆਰ, ਜੋ ਕਿ ਡੇਰੇ ਦੇ ਸ਼ਰਧਾਲੂ ਪਰਿਵਾਰ ਵਿਚੋ ਹੈ। ਉਸ ਅਲ੍ਹੱਭੜ ਮੁਟਿਆਰ ਉਸੇ ਡੇਰੇ ਦੇ ਸ਼ਰਧਾਲੂ ਮਾਸਟਰ ਸਰੀਰਕ ਸੰਬੰਧ ਬਣਾਉਂਦਾ ਹੈ। ਫਿਰ ਸੁਰੂ ਹੁੰਦੀ ਹੈ ,ਮੁਟਿਆਰ ਦੇ ਜੀਵਨ ਦੇ ਨਰਕ ਦਾਸਤਾਂ ! ਇਸੇ ਤਰਾਂ ਪੰਜਾਬੀ ਵੈਬ ਸੀਰੀਜ਼ ਵਿਚ ਦਿਖਾਇਆ ਗਿਆ, ਕਿਵੇਂ ਵੱਡੇ ਘਰਾਂ ਦੇ ਜਵਾਕ ਮਾਪਿਆਂ ਦੀ ਮਰਜੀ ਖਿਲਾਫ ਜਾ ਰਹੇ ਹਨ? ਕਿਵੇਂ ਕਹਾਣੀ ਦੀ ਪਾਤਰ ਗੁਰਕੀਰਤ ਤੇ ਜੀਵਨ ਦੀ ਮੁਹੱਬਤ ਵਿਚ ਅਮਰੀਕਾ ਦੇਸ਼ ਰਾਹ ਦਾ ਰੋੜਾ ਬਣ ਖਲੋਦਾ ਹੈ ਅਤੇ ਕਿਵੇਂ ਸਮਾਜ ਦਾ ਧੁਰਾ ਮੰਨਿਆ ਜਾਦਾ , ਲੇਖਕ ਲਾਣਾ ਵੀ ਜਾਤ-ਪਾਤ ਦੇ ਬੰਧਨਾਂ ਵਿਚ ਗਰੱਸਿਆਂ ਹੋਇਆਂ ਹੈ ! ਦੇਖਦੇ ਹਾਂ ਹੋਰ ਕਿੰਨੀਆਂ ਕੁ ਸਮਾਜਿਕ ਪਰਤਾਂ ਖੋਲਦੀ ,ਪੰਜਾਬੀ ਵੈਬ ਸੀਰੀਜ਼ "ਮੁਰਗਾਬੀਆਂ" ?
  ਇਸ ਪੰਜਾਬੀ ਵੈਬ ਸੀਰੀਜ਼ ਵਿਚ ਸਟਾਰ ਕਾਸਟ ਵਜੋਂ ਜੱਸ ਬੋਪਾਰਾਏ, ਐੰਜਲੀਨਾ ਰਾਜਪੂਤ,ਕੇਹਰ ਖਾਨ, ਧੀਰਾ ਮਾਨ, ਸੁਖਦੇਵ ਬਰਨਾਲਾ, ਜਤਿੰਦਰ ਹਾਂਸ, ਕੁਲਬੀਰ ਮੁਸ਼ਕਾਬਾਦ,ਕੁਲਦੀਪ ਪਟਿਆਲਾ, ਕਰਨੈਲ ਦਾਸ,ਸੋਨੂੰ ਕੇਲੋੰ,ਮਨਤਾਜ ਬੇਦੀ,ਸੁਨੀਤਾ ਸਿੰਘ, ਸੁਖਪ੍ਰੀਤ ਸਿੰਘ ਤੇ ਗੁਰਲਾਲ ਮਾਨ ਆਦਿ ।
    ਸ਼ਿਵਨਾਥ ਦਰਦੀ ਫ਼ਰੀਦਕੋਟ
           ਫਿਲਮ ਜਰਨਲਿਸਟ
    ਸੰਪਰਕ:- 9855155392

ਕਿਥੇ ਯਾਰਾਂ - ਸ਼ਿਵਨਾਥ ਦਰਦੀ

ਗੁਰਬਤ ਦੀ ਜਿੰਦਗੀ ਜੀ ਰਿਹਾ ,
ਘੁੱਟ ਘੁੱਟ ਹੰਝੂਆਂ ਦਾ ਪੀ ਰਿਹਾ ।
ਪੱਥਰ ਬਣ ਸਮੇਂ ਦੀਆ ਮਾਰਾਂ ਨੂੰ ,
ਦਿਲ ਆਪਣੇ ਤੇ ਸਹਿ ਰਿਹਾ,
ਕਿਥੇ ਯਾਰਾਂ ਕੌਣ ਕਿਸੇ ਨੂੰ ,
ਨਵਾਂ ਸਾਲ ਮੁਬਾਰਕ ਕਹਿ ਰਿਹਾ।
ਗੈਸ ਸਿਲੰਡਰ ਮੁਕ ਗਿਆ,
ਬਸ ਰੋਟੀ ਦਾ ਫਿਕਰ ਹੈ ,
ਜਾਅ ਉਹਦੇ ਘਰ ਦੇਖ ,
ਕਿਥੇ ਨਵੇ ਸਾਲ ਦਾ ਜਿਕਰ ਹੈ,
ਉਹ ਤਾਂ ਡਰਿਆ ਤੇ ਸਹਿਮਿਆ,
ਕਿਉਕਿ ਉਸਦਾ ਘਰ ਢਹਿ ਰਿਹਾ ।
ਕਿਥੇ ਯਾਰਾਂ ਕੌਣ ਕਿਸੇ ਨੂੰ ,
ਨਵਾਂ ਸਾਲ ਮੁਬਾਰਕ ..............
ਚਿੱਟਾ ਖਾ ਮਰ ਗਿਆ ਪੁੱਤ ,
ਹੋ ਗਿਆ ਉਸਦਾ ਘਰ ਖਾਲੀ,
ਰੁਸ ਗਈਆਂ ਖੁਸ਼ੀਆ ,
ਅੱਖਾਂ ਚ' ਛੱਡ ਗਈਆਂ ਲਾਲੀ,
ਉਹਨੂੰ ਜਾ ਕੇ ਪੁਛੋ ਕੋਈ,
ਉਹ ਧਰਤੀ ਤੇ ਕਿਵੇ ਰਹਿ ਰਿਹਾ।
ਕਿਥੇ ਯਾਰਾਂ ਕੌਣ ਕਿਸੇ ਨੂੰ,
ਨਵਾਂ ਸਾਲ ਮੁਬਾਰਕ.............
ਰੋਜ ਸੁਪਨੇ ਲੈਦਾ 'ਦਰਦੀ',
ਰੋਜ ਹੀ ਸੁਪਨੇ ਮਰਦੇ ,
ਸੂਲੀ ਚੜਦੇ ਈਸਾ ਵਾਗੂ ,
ਹਾਕਮਾਂ ਹੱਥੋ ਹਰ ਦੇ ,
ਮਹਿੰਗਾਈ ਦੇ ਭਾਰ ਨਾਲ,
ਹਰ ਬੰਦਾ ਏਥੇ 'ਸ਼ਿਵ' ਢਹਿ ਰਿਹਾ।
ਕਿਥੇ ਯਾਰਾਂ ਕੌਣ ਕਿਸੇ ਨੂੰ ,
ਨਵਾਂ ਸਾਲ ਮੁਬਾਰਕ.............

ਸ਼ਿਵਨਾਥ ਦਰਦੀ ਫ਼ਰੀਦਕੋਟ,
ਸੰਪਰਕ:- 9855155392

ਕਾਦਾ ਤੁਰ ਗਿਆ - ਸ਼ਿਵਨਾਥ ਦਰਦੀ ਫ਼ਰੀਦਕੋਟ

ਕਾਦਾ ਤੁਰ ਗਿਆ ਦੂਰ ਵੇ ਸੱਜਣਾ ,
ਉਡ ਗਿਆ ਚਿਹਰੇ ਦਾ ਨੂਰ ਵੇ ਸੱਜਣਾ ।
ਪੈਰ ਪੈਰ ਤੇ ਦਿੰਦੇ ਨੇ ਧੋਖੇ ,
ਬੰਦੇ ਨਿਰੇ ਨੇ ਖਾਲੀ ਖੋਖੇ,
ਰੂਹ ਵੀ ਕਰਦੇ ਸੱਚੀ ਚੂਰ ਵੇ ਸੱਜਣਾ ।
ਕਾਦਾ ਤੁਰ ਗਿਆਂ...................
ਜੰਗਲ ਲਗਦਾ ਚਾਰ ਚੁਫੇਰੇ,
ਦਿਸਦੇ ਨਾ ਕੋਈ ਮੈਨੂੰ ਮੇਰੇ ,
ਮਰ ਜਾਊਂਗੀ ਤੇਰੀ ਹੂਰ ਵੇ ਸੱਜਣਾ ।
ਕਾਦਾ ਤੁਰ ਗਿਆਂ.....................
ਰੁਲ ਗਿਆ ਦੇਖ 'ਦਰਦੀ' ਵਿਚਾਰਾ,
ਦੇ ਜਾਅ ਆ ਕੇ ਤੂੰ ਸਹਾਰਾ,
ਸਹਿ ਲਈ ਹਰ ਇੱਕ ਦੀ ਘੂਰ ਵੇ ਸੱਜਣਾ ।
ਕਾਦਾ ਤੁਰ ਗਿਆਂ .........................
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ :- 9855155392

ਕਲਯੁੱਗ - ਸ਼ਿਵਨਾਥ ਦਰਦੀ

ਲਾਸ਼ਾਂ ਸੜਕਾਂ ਤੇ ਰੁਲ ਰਹੀਆਂ ,
ਕੈਸਾ ਕਹਿਰ ਹੈ ਮੱਚਿਆ ,
ਹਰ ਅੱਖ ਵਿੱਚ ਅੱਥਰੂ ਦੇਖਲੈ ,
ਨਾ ਜਾਵੇ ਸਾਥੋਂ ਹੱਸਿਆ ।
ਮਾਪਿਆਂ ਹਿੱਸੇ ਬਿਰਧ ਆਸ਼ਰਮ ,
ਜੰਨਤ ਕਿਥੇ ਦੱਸ ਵੱਸਿਆ ।
ਰਿਸ਼ਤੇ ਟੁੱਟ ਕੇ ਬਿਖਰ ਰਹੇ ,
ਹਰ ਕੋਈ ਹਰਖ ਯਾਰੋ ਡੱਸਿਆ ।
ਕਿਥੋ ਚਾਨਣ ਢੂੰਡਦਾ  ਫਿਰਦਾ ,
ਹਰ ਪਾਸੇ ਕਾਲੀ ਮੱਸਿਆ ।
'ਦਰਦੀ' ਦਰਦ ਵੰਡਾਲੈ ਤੂੰ ,
ਤੈਨੂੰ ਕਿਹੜੇ ਕਲਯੁੱਗ ਡੱਸਿਆ ।
       ਸ਼ਿਵਨਾਥ ਦਰਦੀ
ਸੰਪਰਕ:-9855155392

ਅਸੀਂ ਬੰਦੇ ਸੀ ਓਏ ਲੱਖਾਂ ਦੇ - ਸ਼ਿਵਨਾਥ ਦਰਦੀ

ਬਣ ਪ੍ਰਛਾਵੇ ਰਹਿੰਦੇ ਸੀ ਓਹ ,
ਅੱਜ ਸੁਪਨੇ ਬਣਗੇ ਅੱਖਾਂ ਦੇ ,
ਕਰ ਗਏ ਮਿੱਟੀ ਦੇਖ ਲੈ ਤੂੰ ,
ਅਸੀਂ ਬੰਦੇ ਸੀ ਓਏ ਲੱਖਾਂ ਦੇ ।
ਭਟਕ ਰਹੀ ,  ਰੂਹ ਮੇਰੀ  ,
ਦੀਦਾਰ ਓਹਦਾ ਕਰਨ ਨੂੰ ,
ਬਸ ਇੱਕ ਝਲਕ ਮਿਲਜੇ ਕਾਫੀ,
ਥਾਂ ਮਿਲ ਜਾਵੇ , ਕਿਤੇ ਮਰਨ ਨੂੰ
ਮੁੱਲ ਵਫਾਂ ਦਾ ਕੋਈ  ਏਥੇ ,
ਮੁੱਲ ਪੈਂਦੇ ਨਾ ਜਿਵੇਂ ,ਕੱਖਾਂ ਦੇ ।
ਕਰ ਗਏ ਮਿੱਟੀ ..............
 ਹਰੀ ਭਰੀ ਸੜਦੀ ਧਰਤੀ  ,
ਬੱਦਲਾਂ ਦੇ ਓਏ ,ਪਾਣੀ ਬਿਨਾਂ
ਦਿਲ ਮੇਰਾ ਵੀ, ਇੰਝ ਸੜਦਾ
ਦਿਲਬਰ , ਦਿਲਜਾਨੀ ਬਿਨਾਂ ,
ਬੇਵੱਸ ,ਇਸ਼ਕ ਦੇ ਭੂਤ ਅੱਗੇ
ਯਾਦੂ ਮੰਤਰ , ਤਵੀਤ ਰੱਖਾਂ ਦੇ ।
ਕਰ ਗਏ ਮਿੱਟੀ ................
ਖੁਦ ਨੂੰ , ਕਿਵੇਂ ਮੈ ਯਾਰਾਂ
 ਬਿਰਹੋਂ ਦੀ ਭੱਠੀ ਝੋਕ ਲਵਾਂ ,
ਉਸਦੇ ਵੱਲ ਜਾਂਦੇ ਕਦਮਾਂ ਨੂੰ ,
ਦੱਸ ਕਿਵੇਂ ਮੈਂ ਰੋਕ ਲਵਾਂ ,
ਸੁੱਕ ਕੇ ਕਾਨਾ ,'ਦਰਦੀ' ਹੋਇਆਂ ,
ਦਿਲ ਵਿੱਚ ਪੰਡ ਰੱਖ ਸੱਕਾਂ ਦੇ ।
ਕਰ ਗਏ ਮਿੱਟੀ ................  .਼

ਸ਼ਿਵਨਾਥ ਦਰਦੀ
ਸੰਪਰਕ :- 9855155392ੱ

ਪੁਸਤਕ ਰੀਵੀਊ - ਸ਼ਿਵਨਾਥ ਦਰਦੀ

ਪੁਸਤਕ :- 'ਸਿੱਖੀ ਤੇ ਅਧਿਆਤਮਕ'
ਲੇਖਿਕਾ :- ਨਰੇਸ਼ ਕੁਮਾਰੀ
ਸੰਪਰਕ :- 00918146914590
ਪਬਲੀਕੇਸ਼ਨ :- ਸਪਤ ਰਿਸ਼ੀ ਪਬਲੀਕੇਸ਼ਨ ( ਚੰਡੀਗੜ੍ਹ )
ਮੁੱਲ :- 100/- ਸਫ਼ੇ :- 67
        ਪੁਸਤਕ 'ਸਿੱਖੀ ਤੇ ਅਧਿਆਤਮਕ' ਲੇਖਿਕਾ ਨਰੇਸ਼ ਕੁਮਾਰੀ ਜੀ ਦੀ ਪਲੇਠੀ ਪੁਸਤਕ ਹੈ । ਲੇਖਿਕਾ ਨਰੇਸ਼ ਕੁਮਾਰੀ ਜੀ ,ਜੋ ਕਿ ਅੱਜਕੱਲ ਨਿਊਜੀਲੈਡ ਦੇ ਸ਼ਹਿਰ ਆਕਲੈਂਡ ਦੀ ਧਰਤੀ ਤੇ ਰਹਿ ਰਹੇ ਹਨ । ਲੇਖਿਕਾ ਦੀ ਆਪਣੀ ਪਲੇਠੀ ਪੁਸਤਕ 'ਸਿੱਖੀ ਤੇ ਅਧਿਆਤਮਕ' ਮਕਸਦ ਸਿੱਖ ਧਰਮ ਦੀ ਸਚਾਈ ਨਾਲ ਪਾਠਕਾਂ ਤੇ ਸੰਗਤਾਂ ਨੂੰ ਰੂਬਰੂ ਕਰਵਾਉਣਾ ਹੈ । ਅੱਜ ,ਜਿਥੇ ਹਰ ਬੰਦੇ ਦੀ ਖਿੱਚ ਦੁਨੀਆਵੀ ਵਸਤਾਂ ਵੱਲ ਹੈ । ਹਰ ਇੱਕ ਬੰਦਾ ਪਰਮਾਤਮਾ ,ਵਾਹਿਗੂਰੁ ਦਾ ਨਾਂ ਭੁਲਾ , ਪੈਸੇ ਮਗਰ ਭੱਜ ਰਿਹਾ ਹੈ ,ਓਥੇ ਲੇਖਿਕਾ ਨਰੇਸ਼ ਕੁਮਾਰੀ ਜੀ ,ਪੁਸਤਕ 'ਸਿੱਖੀ ਤੇ ਅਧਿਆਤਮਕ' ਬੰਦੇ ਅਧਿਆਤਮਕ ਤੇ ਸਿੱਖੀ ਨਾਲ ਜੁੜਨ ਦਾ ਹੋਕਾ ਦਿੰਦੀ ਹੈ ਅਤੇ ਦਸ ਗੁਰੂ ਸਹਿਬਾਨ ਜੀਵਨ ਤੇ ਕੀਤੇ , ਸਮਾਜ ਸੁਧਾਰ ਕਾਰਜਾਂ ਤੇ ਚਾਨਣਾ ਪਾਉਂਦੀ ਹੈ ।
        ਲੇਖਿਕਾ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ,ਸਮਾਜ ਸੁਧਾਰ ਕਾਰਜ, ਮਨੁੱਖ ਜਾਤੀ ਨੂੰ ਜਾਤ ਪਾਤ ਤੋਂ ਉੱਪਰ ਚੁੱਕਣਾ ਤੇ ਇੱਕ ਲੜੀ ਚ' ਪਰੋਣਾ , ਹਰ ਸਮਾਜਕ ਪ੍ਰਾਣੀ ਨੂੰ ਬੇਲੋੜੇ ਕਰਮ ਕਾਂਡਾਂ ਤੋਂ ਦੂਰ ਰਹਿਣਾ ,ਹੱਕ ਸੱਚ ਦੀ ਕਮਾਈ ਕਰਨਾ ਤੇ ਵੰਡ ਕੇ ਛੱਕਣਾ , ਇਕੋ ਪਰਮਾਤਮਾ ,ਵਾਹਿਗੁਰੂ ,ਪ੍ਰਭੂ ,ਜਗਤ ਦੇ ਪਾਲਣਹਾਰੇ ਦੀ ਨਿਰਸੁਆਰਥ ਭਗਤੀ ਬੰਦਗੀ ਕਰਨੀ । ਗੁਰੂ ਵਾਲੇ ਹੋ ਕੇ ,ਖਾਲਸਾ ,ਪਿਓਰ ,ਸਾਫ ਸੁਥਰੀ ,ਕੂੜ ਤੋਂ ਪਰੇ ਵਾਲੀ ਜ਼ਿੰਦਗੀ ਜਿਉਣ ਬਾਰੇ ਹੋਕਾ ਦਿੰਦੀ ਹੈ ।
         
       ਲੇਖਿਕਾ ਅਧਿਆਤਮਕ ਬਾਣੀ ਤੇ ਪ੍ਰਭੂ ਭਗਤੀ ਨਾਲ ਲਬਰੇਜ਼ ਹੈ ਤੇ ਜਪੁਜੀ ਸਾਹਿਬ ਦੀਆਂ ਕੁਝ ਤੁਕਾਂ ਦਾ ਉਲੇਖ ਕਰਦੀ ਹੈ ।
 " ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ।।
    ਸੋ ਪਾਤਿਸਾਹੁ ਸਾਹਾ ਪਾਤਿਸਾਹਿਬ ਨਾਨਕ ਰਹਣੁ ਰਜਾਈ।।  
       ਇਸ ਦਾ ਭਾਵ ਹੈ ਕਿ ਧਰਤੀ ਤੇ ਜੋ ਕੁਝ ਹੋ ਰਿਹਾ , ਉਸਦੀ ਮਰਜ਼ੀ ਨਾਲ ਹੋ ਰਿਹਾ । ਓਹ ਪਾਤਸ਼ਾਹ , ਇਹ ਸ੍ਰਿਸ਼ਟੀ ਚਲਾ ਰਿਹਾ । ਹੇ ਨਾਨਕ ਤੂੰ , ਉਸ ਸ਼ੁਕਰਾਨਾ ਕਰਿਆ ਕਰ।
     ਲੇਖਿਕਾ ਪੁਸਤਕ ਹੋਕਾ ਦਿੰਦੀ ਹੈ ਕਿ ਪਹਿਲੀ ਪਾਤਸ਼ਾਹੀ ਤੋਂ ਹਿੰਦੂ ,ਮੁਸਲਮਾਨ ਆਦਿ , ਹਰ ਜਾਤੀ ਦੇ ਲੋਕ , ਇੱਕੋ ਪੰਗਤ ਚ' ਬੈਠ ਲੰਗਰ ਛਕਦੇ ਸਨ । ਆਪਸੀ ਭਾਈਚਾਰਕ ਸਾਂਝ ਰੱਖਦੇ । ਜਦੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ,ਓਦੋਂ ਵਜ਼ੀਰ ਖਾਨ ਨੇ ,ਓਨਾਂ ਦੀ ਮਦਦ ਕੀਤੀ । ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਦ ,ਓਨਾ ਦੇ ਅੰਤਿਮ ਸੰਸਕਾਰ ਲਈ ਭੋਇੰ ਖਰੀਦਣ ਵਾਲਾ ,ਹਿੰਦੂ ਸੀ । ਉਪਰੋਕਤ ਭਗਤ ਸਹਿਬਾਨ ਵੱਖ ਵੱਖ ਜਾਤਾਂ ,ਧਰਮਾਂ ਤੇ ਖਿੱਤਿਆਂ ਨਾਲ ਸਬੰਧਤ ਸਨ ।
        ਲੇਖਿਕਾ ,ਆਪਣੀ ਪੁਸਤਕ ਚ' ਲਿਖਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ' ਬਹੁਤ ਸਾਰੀਆਂ ਧਰਮ ਨਿਰਪੇਖਤਾ ਦੀਆਂ ਉਦਾਹਰਣਾਂ ਹਨ , ਜਿਵੇਂ ਕਿ ਗੁਰੂ ਰਵੀਦਾਸ ਜੀ ਬਾਣੀ , ਸ੍ਰੀ ਗੂਰੁ ਗ੍ਰੰਥ ਸਾਹਿਬ ਚ' ਸੰਕਲਿਤ ਹੈ ,ਗੁਰ ਰਵੀਦਾਸ ਜੀ , ਮਰੇ ਪਸੂਆਂ ਦਾ ਚੰਮ ਲਾਹੁਣ ਵਾਲੇ ਤੇ ਜੁੱਤੀਆਂ ਗੰਢਣ ਵਾਲੇ ਚਮਾਰ ਸਨ । ਇਵੇਂ ਕਬੀਰ ਜੀ ,ਜੁਲਾਹੇ ਸਨ । ਏਦਾਂ ਹੀ ਕਈ ਹੋਰ ਭਗਤ ਹੋਏ ਹਨ , ਭਗਤ ਨਾਮਦੇਵ ਜੀ , ਭਗਤ ਧੰਨਾ ਜੀ , ਭਗਤ ਪੀਪਾ ਜੀ , ਭਗਤ ਬੇਣੀ ਜੀ , ਭਗਤ ਜੈ ਦੇਵ  ਜੀ , ਭਗਤ ਸੈਨ ਜੀ ਤੇ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ । ਦਸਮ ਪਿਤਾ ਜੀ ,ਵੱਲੋਂ ਸਾਜੇ ਪੰਜ ਪਿਆਰੇ ਵੱਖ ਵੱਖ ਜਾਤੀਆਂ ਤੇ ਧਰਮਾਂ ਨਾਲ ਸਬੰਧ ਰੱਖਦੇ ਸੀ ।
ਲੇਖਿਕਾ ਆਪਣੀ ਪੁਸਤਕ ਚ' ਲਿਖਦੀ ਹੈ ਕਿ , ਓਹ ਇੱਕ ਸਧਾਰਨ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਣ ਵਾਲੀ ,ਇਸਤਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਧਿਆਤਮਕ ਤੌਰ ਤੇ ਜੁੜ ,ਉਸ ਨੂੰ ,ਬਹੁਤ ਸਾਰੀਆਂ ਨਿਆਮਤਾਂ ਦੀ ਬਖਸ਼ਿਸ਼ ਹੋਈ ਤੇ ਬਾਣੀ ਨੇ ,ਉਸਨੂੰ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਚੋ ਕੱਢਿਆ । ਓਨਾਂ ਨੇ ਆਪਣੀਆਂ , ਕੁਝ ਉਦਾਹਰਣਾਂ ਪੁਸਤਕ ਪੇਸ਼ ਕੀਤੀਆਂ ।
       ਆਪਣੀ ਪਲੇਠੀ ਪੁਸਤਕ "ਸਿੱਖੀ ਤੇ ਅਧਿਆਤਮਕ" ਵਿੱਚ ,ਓਹ ਸਿੱਖ ਧਰਮ ਬਾਰੇ ਲਿਖਦੇ ਹਨ ਕਿ , ਸਿੱਖ ਬਹਾਦਰੀ , ਕੌਮ ਲਈ ਸ਼ਹਾਦਤ , ਤਿਆਗ ਤੇ ਬਲੀਦਾਨ , ਨਿਰਮਤਾ ਤੇ ਅਧਿਆਤਮਕ ਨਾਲ ਭਰਪੂਰ ਹੈ , ਇਸ ਤਰਾਂ ਹੋਰ ਕੋਈ ਨਹੀਂ ਦੇਖਦਾ । ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ,ਸਾਨੂੰ ਗਰੀਬਾਂ ,ਮਜਲੂਮਾ ਦੀ ਮਦਦ ਲਈ ਪ੍ਰਰੇਦਾ ਹੈ । ਗੁਰੂ ਘਰਾਂ ਬੇਰੋਕ ਟੋਕ ਦੇ ਇਕੱਠੇ ਲੰਗਰ ਛਕਣ ਲਈ ਪ੍ਰਰੇਦਾ ਹੈ । ਆਓ ਸੱਚੀ ਸੁੱਚੀ ਬਾਣੀ ਦਾ ਜਾਪ ਕਰੀਏ । ਜ਼ਿੰਦਗੀ ਸਫਲ ਬਣਾਈਏ ।
      ਪਰਮਾਤਮਾ , ਲੇਖਿਕਾ ਨਰੇਸ਼ ਕੁਮਾਰੀ ਜੀ ,ਕਲਮ ਨੂੰ ਤਾਕਤ ਬਖਸ਼ੇ ਤੇ ਲੇਖਿਕਾ ਨਰੇਸ਼ ਕੁਮਾਰੀ ਜੀ ਸਹਿਤਕ ਖੇਤਰ ਚ' ਖੂਬ ਨਾਮਣਾ ਖੱਟੇ । ਲੇਖਿਕਾ ਨਰੇਸ਼ ਕੁਮਾਰੀ ਜੀ ਬਹੁਤ ਜਲਦ ਨਵੀਂ ਪੁਸਤਕ ਲੈ ,ਪਾਠਕਾਂ ਦੀ ਕਚਹਿਰੀ ਚ' ਹਾਜ਼ਰ ਹੋ ਰਹੀ। ਦੁਆਵਾਂ

ਸ਼ਿਵਨਾਥ ਦਰਦੀ
ਸੰਪਰਕ :- 9855155392

ਹਰ ਗਲੀ ਨੁੱਕਰ - ਸ਼ਿਵਨਾਥ ਦਰਦੀ

ਹਰ ਗਲੀ ਨੁੱਕਰ ,
ਤੇ ਮੋੜ ਖਤਰਨਾਕ ,
ਮੁੱਕੀ ਦਿਲ ਚੋਂ ਮੁਹੱਬਤ ,
ਨਾ ਕੋਈ ਹੀਰ ਰਾਝਾਂ ਚਾਕ ,
ਹਰ ਗਲੀ...................
ਪੈਸਾ ਖਾ ਗਿਆ ਸਾਰੇ ,
ਚੰਗੇ ਰਿਸ਼ਤੇ ਨਾਤੇ ,
ਅੱਧ ਪਚੰਦੇ ਤੇ ,
ਕੁਝ ਸਾਬਤ ਸਬਾਤੇ ,
ਪਾਪ ਭਰ ਗਿਆ ,ਆਲਮ ਚ'
ਕਿਧਰੇ ਰਿਹਾ ਨਾ ਪਾਕ ।
ਹਰ ਗਲੀ ..............
ਜਿੰਨੀ ਕਿਸ਼ਮਤ ਚ' ਲਿਖੀ ,
ਓਹ ਚੁੱਪ ਚਾਪ ਖਾ ਲੈ ,
ਜਿਹੜਾ ਆਪਣਾ ਬਣੇ ,
ਓਹਨੂੰ ਆਪਣਾ ਬਣਾ ਲੈ ,
ਫੇਰ ਪਛਤਾਉਣਾ ਪੈਣਾ ,
ਜਦੋਂ ਨਿਕਲ ਗਈ ਡਾਕ ।
ਹਰ ਗਲੀ ................
ਖਾਲੀ ਜੇਬ ਤੇ ,
ਖਾਲੀ ਬੰਦਾ ਪਿਆ ਦਿਸਦਾ ,
 ਅਮੀਰ ਜਿੰਨ੍ਹਾਂ ਹੋਵੇ ਪਾਪੀ ,
ਪਰ ਆਪਣਾ ਹੈ ਰਿਸ਼ਤਾ ,
ਤੋਲਿਆ ਅਮੀਰੀ ਗਰੀਬੀ ਚ ,
ਜਾਦਾਂ ਮਹੱਲਾਂ ਦਾ ਹਰ ਸਾਕ ।
ਹਰ ਗਲੀ ...............
ਇਹ ਸੂਰਜ ਤੇ ਚੰਨ ,
ਨਿੱਤ ਚੜ੍ਹਦੇ ਤੇ ਛਿਪਦੇ ,
ਇਹ ਦੇਸ਼ ਨੇ ਪਰਾਏ ,
ਨਾ ਬਣੇ ਕਦੇ ਕਿਸਦੇ ,
ਸਭ ਤੁਰ ਗਏ , ਏਥੋਂ
ਜਿਨ੍ਹਾਂ ਰੱਖੇ ਬਹੁਤੇ ਝਾਕ ‌।
ਹਰ ਗਲੀ  . ‌‌‌................
ਪੜ੍ਹ ਚਾਰ ਕੁ ਅੱਖਰ ,
ਸਭ ਬਣੇ ਨੇ ਸਿਆਣੇ ,
ਕਿਥੇ ਉਲਝੇ ਨੇ 'ਦਰਦੀ'
ਦੱਸ ਤੇਰੇ ਤਾਣੇ ਬਾਣੇ ,
ਜਿਹੜੀ ਦੇਹ ਤੇ ਕਰੇ ਮਾਣ ,
ਓਹ ਤਾਂ ਮੁੱਠੀ ਭਰ ਰਾਖ ।
ਹਰ ਗਲੀ ...............

ਸ਼ਿਵਨਾਥ ਦਰਦੀ
  ਸੰਪਰਕ 9855155392