ਸ਼ਹੀਦੀ ਦਿਹਾੜੇ ਤੇ ਵਿਸ਼ੇਸ਼.... ਅਦੁੱਤੀ ਸ਼ਹਾਦਤ ਦਾ ਵਾਰਿਸ : ਸ਼ਹੀਦ ਉਧਮ ਸਿੰਘ - ਸ ਦਲਵਿੰਦਰ ਸਿੰਘ ਘੁੰਮਣ
ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਉਧਮ ਸਿੰਘ ਅਤੇ ਸਕਾਟਲੈਂਡ ਦੇ ਸ਼ਹੀਦ ਵਿਲੀਅਮ ਵਾਲਸ ਵਿੱਚ ਇਕੋ ਵੱਡੀ ਸਮਾਨਤਾ ਸੀ। ਆਜ਼ਾਦੀ ਲਈ ਜਨੂੰਨੀ ਸ਼ਹਾਦਤ। ਸਕਾਟਲੈਂਡ ਉਪਰ ਅੰਗਰੇਜ਼ੀ ਸਾਮਰਾਜ ਦੇ 1896 ਵਿੱਚ ਹਮਲੇ ਨੂੰ ਜਾਂਬਾਜ਼ ਤਰੀਕੇ ਨਾਲ ਉਥੇ ਦੇ 1970 ਵਿੱਚ ਜਨਮੇ ਸਭ ਤੋ ਘੱਟ ਉਮਰ ਦੇ ਕਰਾਂਤਕਾਰੀ ਵਿਲੀਅਮ ਵਾਲਸ ਨੇ ਆਪਣੇ ਲੋਕਾਂ ਦੀ ਇੱਛਾ ਸ਼ਕਤੀ ਅਨੁਸਾਰ ਅਤੇ ਫੌਜੀ ਕਮਾਂਡਰ ਦੇ ਤੌਰ ਤੇ ਆਜ਼ਾਦੀ ਦੇ ਸ਼ੰਘਰਸ਼ ਦੀ ਅਗਵਾਈ ਕੀਤੀ। ਅਜ਼ਾਦੀ ਲਈ ਚੇਤਨਾ ਦਾ ਬਹੁਤ ਘੱਟ ਉਮਰ ਵਿੱਚ ਪ੍ਰਬਲ ਹੋਣਾ ਅਤੇ ਉਸ ਨੂੰ ਸਿਖਰਾਂ ਉੱਪਰ ਲੈ ਜਾਣਾ ਜਿੱਥੇ ਆਪਣੇ ਸੰਕਲਪ ਲਈ ਕੌਮ ਕੋਲ ਮਰ ਮਿਟਣ ਤੋ ਇਲਾਵਾ ਵਿਕਲਪ ਨਾ ਰਹਿ ਜਾਏ ਤਾਂ ਉਥੇ ਸ਼ਹੀਦੀ ਦਾ ਮੁੱਲ ਸਿਰਫ ਤਾ ਸਿਰਫ ਆਜ਼ਾਦੀ ਹੁੰਦਾ ਹੈ। ਸਾਮਰਾਜਾਂ ਲਈ ਵੱਡਾ ਡਰ ਬਗਾਵਤਾਂ ਹੁੰਦੀਆਂ ਹਨ। ਅੰਗਰੇਜ਼ਾਂ ਦੇ ਗੁਆਂਢ ਤੋ ਉਠੀ ਬਾਗੀ ਲਹਿਰ ਦਾ ਜਲਦੀ ਮਿਟਣਾ ਜਰੂਰੀ ਸੀ ਨਹੀਂ ਤਾ ਦੁਨੀਆਂ ਉਪਰ ਰਾਜ ਕਰਨ ਦੇ ਸੁਪਨੇ, ਕੱਚੀ ਨੀਂਦਰ ਵਿਚੋ ਜਾਗਣ ਵਾਂਗ ਸਨ। ਅੰਗਰੇਜ਼ ਹਕੂਮਤ ਨੇ ਵਿਲੀਅਮ ਵਾਰਸ ਨੂੰ ਮਹਿਜ 35 ਸਾਲ ਦੀ ਉਮਰ ਵਿੱਚ 1305 ਵਿੱਚ ਦੇਸ਼ ਧਰੋਹੀ, ਅਸਥਿਰਤਾ ਫੈਲਾਉਣ ਦੇ ਇਲਜ਼ਾਮ ਲਾ ਕੇ ਫਾਂਸੀ ਦੇ ਦਿੱਤੀ। ਪਰ ਸਕਾਟਲੈਂਡ ਦੇ ਲੋਕਾਂ ਵਿੱਚੋ ਅੱਜ ਵੀ ਆਜ਼ਾਦੀ ਦੀ ਲਹਿਰਾਂ ਪਹਿਲਾਂ ਵਾਂਗ ਹੀ ਪ੍ਰਬਲ ਹਨ।ਪਿਛਲੇ ਸਮਿਆਂ ਵਿੱਚ ਹੋਏ ਰੈਫਰੈਂਡਮ ਇਸ ਦੀ ਗਵਾਹੀ ਭਰਦੀਆਂ ਹਨ। ਜਰੂਰ ਆਪਣੇ ਮੁਲਕ ਦੀਆਂ ਸਰਹੱਦਾਂ ਬੰਨਣਗੇ। ਇਹੀ ਕੁਝ ਗਦਰੀ ਸੋਚ ਦੇ ਮਾਲਕ ਸ਼ਹੀਦ ਉਧਮ ਸਿੰਘ ਨੂੰ ਵੀ ਅੰਗਰੇਜ਼ਾਂ ਦਾ ਬਾਗੀ, ਕਾਤਲ ਕਹਿਕੇ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ।
ਇਸ ਵਰ੍ਹੇ ਮੇਰੀ ਸੁਨਾਮ ( ਜ਼ਿਲਾ ਸੰਗਰੂਰ ) ਵਿੱਚ ਹਾਜਰੀ ਨੇ ਉਧਮ ਸਿੰਘ ਦਾ ਸੁਨਾਮ ਵੇਖਣ ਦੀ ਚਾਹਤ ਨੇ ਨੇੜੇਉ ਵੇਖਣ ਦੀ ਕੌਸ਼ਿਸ ਕੀਤੀ ਤਾਂ ਬਹੁਤਾ ਕੁਝ ਨਾ ਮਿਲਿਆ। ਉਧਮ ਸਿੰਘ ਤਾ ਆਪਣੀਆਂ ਗਲੀਆਂ ਵਿੱਚੋ ਵੀ ਬੇਪਛਾਣਿਆ ਲੱਗਾ। ਕੋਈ ਵੀ ਸਰਕਾਰ ਸ਼ਹੀਦ ਦੀ ਸ਼ਹੀਦੀ ਨਾਲ ਇਨਸਾਫ ਨਹੀਂ ਕਰ ਸਕੀ। ਪਿਛਲੀ ਸਰਕਾਰ ਦੇ ਵਲੋਂ ਕਈ ਸਾਲਾਂ ਤੋ ਇਕ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿਵੇਂ ਹਰ ਥਾਂ ਨੀਂਹ ਪੱਥਰ ਰੱਖਣ ਦਾ ਰਿਵਾਜ਼ ਹੈ ਪਰ ਸਰਕਾਰ ਨੂੰ ਸ਼ਹੀਦਾ ਨਾਲ ਮਜ਼ਾਕ ਦਾ ਕੋਈ ਹੱਕ ਨਹੀ। ਸ਼ਹੀਦਾ ਦੇ ਨਾਂ ਤੇ ਨੀਂਹ ਪੱਥਰ ਨਹੀ, ਸਗੋਂ ਸਮਾਰਕਾਂ ਉਸਾਰ ਕੇ, ਵੱਡੇ ਸੈਮੀਨਾਰ ਕਰਕੇ ਉਦਘਾਟਨ ਹੋਣੇ ਚਾਹੀਦੇ ਹਨ।
ਸ਼ਹੀਦਾ ਨਾਲ ਹੁੰਦੇ ਵਿਤਕਰੇ ਵੀ ਇਤਿਹਾਸਕ ਤੌਰ ਤੇ ਬਹੁਤ ਝੋਬ ਦਿੰਦੇ ਹਨ। ਸ਼ਹੀਦਾ ਦਾ ਕੋਈ ਮਜ਼ਹਬ ਨਹੀਂ ਹੁੰਦਾ। ਦੁਨੀਆਂ ਦੇ ਸਭ ਤੋਂ ਵੱਡੇ ਅੰਗਰੇਜ਼ੀ ਸਾਮਰਾਜ ਦੇ, ਗੁਲਾਮ ਮੁਲਕਾਂ ਉਪਰ ਰਾਜ ਕਰਨ ਦੀ ਮਨਸ਼ਾ ਨੇ ਦੇਸ਼ ਵਿੱਚ ਵਸਦੇ ਬਾਸਿੰਦੇਆਂ ਤੇ ਅਤਿਆਚਾਰ ਨੂੰ ਨਾ ਸਹਾਰਦੇ ਹੋਏ ਵਕਤੀ ਹਾਲਤਾਂ ਵਿੱਚ ਜੋ ਵੀ ਤਾਰੀਕੇ ਵਰਤ ਕੇ ਜਾਲਮ ਦੇ ਜ਼ੁਲਮ ਨੂੰ ਠੱਲ ਪਾਈ ਹੋਵੇ ਉਹ ਉਤਮ ਅਤੇ ਨਿਰਵੈਰ ਸਨ। ਪੜ੍ਹਾਈ ਦੇ ਸਿਲੇਬਸਾ ਵਿੱਚੋ ਹੋਰ ਸ਼ਹੀਦਾ ਦੀ ਨਿਸਬਤ ਉਧਮ ਸਿੰਘ ਨੂੰ ਕਿਉ ਵਿਸਾਰਿਆ ਗਿਆ ? ਜਿਲ੍ਹੇ ਨੂੰ ਸ਼ਹੀਦ ਦੇ ਨਾਂ ਦਾ ਦਰਜਾ ਹਾਂਸਲ ਨਹੀ। ਜਦ ਕਿ ਯੂ ਪੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਆਪਣੇ ਮੁੱਖ ਮੰਤਰੀ ਕਾਰਜ ਕਾਲ ਦੌਰਾਨ ਆਪਣੇ ਸੁਬੇ ਵਿੱਚ ਜ਼ਿਲੇ ਦਾ ਨਾਂ ਬਦਲ ਕੇ ਸ਼ਹੀਦ ਉਧਮ ਸਿੰਘ ਨਗਰ ਰੱਖਿਆ ਹੈ। ਲੋਕਾਂ ਦੇ ਸ਼ਹੀਦਾਂ ਪ੍ਰਤੀ ਜ਼ਜਬਾਤਾ ਨੂੰ ਸਤਿਕਾਰ ਨਹੀਂ ਦਿਤਾ ਜਾਂਦਾ। ਅਸਲ ਸ਼ਰਧਾਜਲੀ ਦੇ ਮਾਅਨੇ ਫਿੱਕੇ ਹੁੰਦੇ ਜਾਦੇ ਹਨ। ਸੁਹਿਰਦ ਅਤੇ ਸੱਚੀਆਂ ਕੋਸ਼ਿਸਾਂ ਨਾਲ ਸਮਾਰਕ ਭਾਵੇਂ ਛੋਟੇ ਹੋਣ ਪਰ ਪੈਗਾਮ ਸਾਰੀ ਦੁਨੀਆਂ ਵਿੱਚ ਫੈਲਣਾਂ ਚਾਹੀਦਾ ਹੈ।
ਸ਼ਹੀਦ ਉਧਮ ਸਿੰਘ ਦਾ ਜਨਮ 26 ਦਸੰਬਰ 1899 ਵਿੱਚ ਸੁਨਾਮ ਵਿੱਚ ਹੋਇਆ। 1907 ਵਿੱਚ ਆਪਣੇ ਮਾਤਾ ਪਿਤਾ ਦੀ ਮੌਤ ਤੋ ਬਾਅਦ ਆਪਣੇ ਭਰਾ ਮੁਕਤ ਸਿੰਘ ਨਾਲ ਚੀਫ ਖਾਲਸਾ ਦੀਵਾਨ ਯਤੀਮਖਾਨਾਂ ਸ਼ੀ ਅੰਮ੍ਰਿਤਸਰ ਸਾਹਿਬ ਆ ਗਿਆ। ਪੈਦਾਇਸ਼ੀ ਨਾਂ ਸ਼ੇਰ ਸਿੰਘ ਤੋ ਉਧਮ ਸਿੰਘ ਨਾਂ ਰੱਖਿਆ ਗਿਆ। 1918 ਵਿੱਚ ਦਸਵੀਂ ਪਾਸ ਕਰਕੇ 1919 ਵਿੱਚ ਯਤੀਮਖਾਨੇ ਨੂੰ ਛੱਡ ਦਿੱਤਾ। 13 ਅਪਰੈਲ 1919 ਵਿੱਚ ਜ਼ਲਿਆਂ ਵਾਲਾ ਬਾਗ ਵਿਚ ਵਿਸਾਖੀ ਦੇ ਵੱਡੇ ਤਿਉਹਾਰ ਮੌਕੇ ਭਾਰਤ ਦੀ ਆਜ਼ਾਦੀ ਲਈ ਸ਼ਾਂਤਮਈ ਦਸ ਹਜਾਰ ਦੇ ਨਿਹੱਥੇ ਵੱਡੇ ਇਕੱਠ ਉਪਰ ਅੰਗਰੇਜ਼ੀ ਹਾਕਮਾਂ ਨੇ ਗੋਲੀਆਂ ਚਲਾ ਕੇ ਤਕਰੀਬਨ ਦੋ ਹਜਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਧਮ ਸਿੰਘ ਨੂੰ ਗੋਰਿਆਂ ਪ੍ਰਤੀ ਨਫਰਤ ਹੋ ਗਈ। ਉਧਮ ਸਿੰਘ ਦੀ ਮੌਜੂਦਗੀ ਨੇ ਅੱਖੀ ਵੇਖੇ ਸਾਰੇ ਮੰਜਰ, ਆਪਣਿਆਂ ਦੇ ਡੁੱਲੇ ਖੂਨ ਨੇ 21 ਸਾਲ ਚੈਂਨ ਨਾਲ ਨਾ ਬੈਠਣ ਦਿੱਤਾ। ਵੱਖ ਵੱਖ ਥਾਵਾਂ ਤੇ ਨੌਕਰੀਆਂ ਕੀਤੀਆ। ਫੋਜ ਦੀ ਨੌਕਰੀ ਵੀ ਰਾਸ ਨਾ ਆਈ। ਲੰਡਨ, ਮੈਕਸੀਕੋ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ। 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਮੈਬਰ ਰਿਹਾ। ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਸ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸੀ। ਉਹ ਭਗਤ ਸਿੰਘ ਦੇ ਕਹਿਣ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਇਆ ਸੀ ਅਤੇ ਆਪਣੇ ਨਾਲ ਹੋਰ ਸਾਥੀ ਸਮੇਤ ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋ ਗਿਆ ਸੀ। 30 ਅਗਸਤ 1927 ਨੂੰ ਉਸ ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਉਹ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਵੇਲੇ ਤਕ ਜੇਲ੍ਹ ਵਿੱਚ ਹੀ ਸੀ।
13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹੇ ਨੂੰ ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਲਿਆਂਦੀ ਰਿਵਾਲਵਰ ਨਾਲ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਛਾਪਿਆ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।ਜਰਮਨ ਰੇਡੀਓ ਤੋਂ ਲਗਾਤਾਰ ਇਹ ਨਸ਼ਰ ਹੁੰਦਾ ਰਿਹਾ ਕਿ , ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਪਹਿਲੀ ਅਪਰੈਲ 1940 ਨੂੰ ਉਨ੍ਹਾਂ ਉੱਤੇ ਕਤਲ ਦੇ ਦੋਸ਼ ਲਾਏ ਗਏ ਅਤੇ 4 ਜੂਨ 1940 ਨੂੰ ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਟਕਿਨਸਨ ਦੇ ਸਾਹਮਣੇ ਉਨ੍ਹਾਂ ਆਪਣੇ ਜੁਰਮ-ਏ-ਇਕਬਾਲ ਕੀਤਾ ਤੇ ਜੱਜ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਉਸੇ ਜੇਲ੍ਹ ਵਿੱਚ ਹੀ ਉਸ ਨੂੰ ਦਫਨਾ ਦਿੱਤਾ ਗਿਆ। ਗਿਆਨੀ ਜੇਲ੍ਹ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਲ 31 ਜੁਲਾਈ 1974 ਵਿੱਚ ਸ਼ਹੀਦ ਦੀਆਂ ਅਸਥੀਆਂ ਮੰਗਵਾ ਕੇ ਸੁਨਾਮ ਸ਼ਹਿਰ ਵਿਖੇ ਸੰਸਕਾਰ ਕੀਤਾ। ਜਦੋ ਅੱਜ ਭਾਰਤ ਵਿੱਚ ਆਜ਼ਾਦੀ ਲਈ ਜੋ ਲੜੇ ਜਾਂ ਮਰੇ ਸਨ, ਉਨਾਂ ਦੇ ਪਰਿਵਾਰਾਂ ਨੂੰ ਬਣਦੇ ਹੱਕ ਦੇ ਕੇ ਮਾਨ-ਸਨਮਾਨ, ਸਤਿਕਾਰ ਦਿੱਤਾ ਗਏ ਹਨ। ਪਰ ਇਥੇ ਸ਼ਹੀਦ ਉਧਮ ਸਿੰਘ ਅਤੇ ਉਸ ਦਾ ਪਰਿਵਾਰ ਵਿਤਕਰੇ ਦਾ ਸਿਕਾਰ ਹੋਇਆ ਸਭ ਕਾਸੇ ਤੋ ਵਾਂਝੇ, ਸੱਖਣਾ ਨਜ਼ਰ ਆਉਂਦਾ ਹੈ।
ਸ ਦਲਵਿੰਦਰ ਸਿੰਘ ਘੁੰਮਣ
0033630073111
ਨੇੜਿਉਂ ਵੇਖਿਆ 6 ਜੂਨ - ਸ.ਦਲਵਿੰਦਰ ਸਿੰਘ ਘੁੰਮਣ
ਦਰਬਾਰ ਸਾਹਿਬ ਪੂਰਾ ਕੰਪਲੈਕਸ ਚਿੱਟੀ ਪੁਲਿਸ ਅਤੇ ਟਾਸਕ ਫੋਰਸਾਂ ਨਾਲ ਭਰਿਆ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਹੁਣ ਹਰ ਸਾਲ 6 ਜੂਨ ਨੂੰ ਦੁਬਾਰਾ ਹਮਲਾ ਹੁੰਦਾ ਹੋਵੇ। ਜਿਸ ਹੁੱਲੜਬਾਜ਼ੀ ਨੂੰ ਖਾਲਿਸਤਾਨੀਆ ਦੇ ਵਿਰੋਧ ਵਿੱਚ ਪ੍ਰਚਾਰਿਆ ਜਾਂਦਾ ਹੈ ਉਹ ਅਸਲ ਵਿੱਚ ਦੁਨੀਆਂ ਵਿੱਚੋ ਆਏ ਪੰਥ ਦਰਦੀਆਂ ਦਾ ਰੋਸ, ਦਰਦ ਜੋ ਭਾਰਤੀ ਹਕੂਮਤ ਵਲੋਂ ਸਿੱਖਾਂ ਨੂੰ 1984 ਵਿੱਚ ਦਿੱਤਾ ਗਿਆ ਸੀ। ਸ਼ੌਮਣੀ ਗੁਰੂਦਆਰਾ ਪ੍ਬੰਧਕ ਕਮੇਟੀ ਦੇ ਬੰਦਿਆਂ ਵਲੋਂ ਯੋਜਨਾਬੰਦ ਤਰੀਕੇ ਨਾਲ ਆਪਣੀਆ ਲਾਲ, ਚਿੱਟੀਆ ਫੋਰਸਾਂ ਦੁਆਰਾ ਸਾਰੀ ਕੌਮ ਦੀ ਧਾਰਮਿਕ ਆਸਥਾ ਅਤੇ ਦੁਨੀਆਂ ਦੇ ਨਿਵੇਕਲੇ ਤਖਤ ਸ਼ੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਈ ਜਾਂਦੀ ਹੈ। ਦਹਿਸ਼ਤ ਚਰਮ ਸੀਮਾ ਤੇ ਹੁੰਦੀ ਹੈ।ਹਰ ਥਾਂ ਸੀ ਸੀ ਟੀ ਕੈਮਰਿਆਂ, ਸੀ ਆਈ ਡੀ ਦੇ ਬੰਦਿਆਂ ਦੁਆਰਾ ਸਾਰੇ ਦਰਬਾਰ ਸਾਹਿਬ ਦੇ ਗਲਿਆਰਿਆਂ, ਛੱਤਾਂ, ਗੈਲਰੀਆਂ ਵਿੱਚ ਮੋਬਾਈਲਾ ਰਾਹੀਂ ਵੀਡੀਓ ਬਣਾਉਂਦਿਆਂ ਆਮ ਵੇਖਿਆ ਜਾ ਸਕਦਾ ਹੈ।
ਅਕਾਲ ਦੇ ਤਖਤ ਸ਼ੀ ਅਕਾਲ ਤਖ਼ਤ ਸਾਹਿਬ ਦੀ ਸਿਖਾਂ ਵਿੱਚ ਹੁਕਮ, ਆਦੇਸ਼, ਮਰਿਆਦਾ, ਅਹਿਮੀਅਤ ਸਭ ਤੋਂ ਸੁਪਰੀਮ ਹੈ। 35 ਸਾਲ ਪਹਿਲਾਂ ਸਿੱਖਾਂ ਉਪਰ ਵਾਪਰੇ ਹਿੰਦੂਤਵੀ ਸੋਚ ਦੇ ਕਹਿਰ ਨੇ ਜਿਥੇ ਹਜਾਰਾਂ ਨਿਰਦੋਸ਼ ਸਿੱਖਾਂ ਦੀ ਸ਼ਹਾਦਤ ਲਈ, ਉਂਥੇ ਵੱਡਾ ਦਰਦ, ਚੀਸ ਸਿੱਖਾਂ ਦੇ ਮਨਾਂ ਉਪਰ ਉਕਰ ਗਈ। 6 ਜੂਨ ਦਾ ਹਫਤਾ ਬਹੁਤ ਅਸਿਹਨਸ਼ੀਲ ਸਮਾਂ ਹੁੰਦਾ ਹੈ। ਦੇਸ਼ ਵਿਦੇਸ਼ਾਂ ਵਿੱਚੋ ਭਰ ਗਰਮੀ ਵਿੱਚ ਜਜ਼ਬਾਤੀ ਹਿਰਦੇ ਸ਼ੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਵਿਛੜਿਆਂ ਲਈ ਅਰਦਾਸ ਕਰਦੇ ਹਨ। ਹਰ ਸਿੱਖ ਦੀ ਅੱਖ ਨਮ ਹੁੰਦੀ ਹੈ, ਵੈਰਾਗ ਵਿੱਚ ਆਈਆਂ ਸੰਗਤਾਂ ਨੂੰ ਰੋਂਦਿਆ ਵੇਖਿਆ ਜਾ ਸਕਦਾ ਹੈ। ਜੂਨ ਮਹੀਨੇ ਛਾਉਣੀ ਵਿੱਚ ਤਬਦੀਲ ਸ਼ੀ ਅਮ੍ਰਿਤਸਰ ਸਾਹਿਬ ਵਿੱਚ ਥਾਂ ਥਾਂ ਚੈਕਿੰਗ, ਬੰਦ ਰਸਤੇ ਜਾਂ ਤਬਦੀਲ ਰਸਤਿਆਂ ਵਿਚੋਂ ਗੁਜ਼ਰਦੇ ਹਰ ਪ੍ਰਾਣੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਪ੍ਰਬੰਧਕ ਕਮੇਟੀ ਵਲੋਂ ਰਿਹਾਇਸ਼ ਵਾਸਤੇ ਆਮ ਲੋਕਾਂ ਲਈ ਸਰਾਵਾਂ ਦੇ ਦਰਵਾਜ਼ੇ ਬੰਦ ਕੀਤੇ ਜਾਦੇ ਹਨ। ਇਕ ਜਥੇਬੰਦੀ ਵਲੋਂ ਬੰਦ ਦੀ ਕਾਲ ਨਾਲ ਲੋਕਾਂ ਵਿੱਚ ਭੰਬਲ ਭੂਸਾ, ਪਰੇਸ਼ਾਨੀ ਵਿੱਚ ਵਾਧਾ ਹੁੰਦਾ ਹੈ ਗਰਮੀ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਬੱਚੇ ਅਤੇ ਬਜੁਰਗਾਂ ਲਈ ਸਥਿਤੀ ਹੋਰ ਵੀ ਖੱਜਲ ਖੁਆਰੀ ਵਾਲੀ ਹੋ ਜਾਦੀ ਹੈ। ਇਹ ਹਫਤਾ ਸ਼ੌਮਣੀ ਕਮੇਟੀ ਵਲੋਂ ਰੋਸ ਵਜੋਂ ਮਨਾਉਣ ਨਾਲੋ ਵੱਧ ਭੁੱਲਣ ਦੀ ਕਾਰਜਸ਼ੈਲੀ ਅਪਣਾਈ ਜਾਂਦੀ ਹੈ। ਸਿੱਖ ਸ਼ੰਘਰਸ਼ ਵਿੱਚ ਵਿਚਰ ਰਹੀਆਂ ਪਾਰਟੀਆਂ, ਜਥੇਬੰਦੀਆਂ ਸ਼ੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਆਪਣਾ ਰੋੋਸ ਪਰਦਰਸ਼ਨ ਕਰਦੀਆਂ ਹਨ। ਆਪਣੇ ਸੰਦੇਸ਼ ਵੀ ਕੌੌਮ ਦੇ ਨਾਂ ਹੇਠ ਪੜਦੀਆਂ ਹਨ। 5 ਜੂਨ ਰਾਤ ਤੜਕੇ ਹੀ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਥਾਵਾਂ ਉਪਰ ਟਾਸਕ ਫੋਰਸ ਆਪਣੇ ਮਿਲੇ ਹੁਕਮਾਂ ਦੁਆਰਾ ਸਭ ਪਾਸੇ ਜੰਗਲੇ ਲਾ ਕੇ ਸ਼ੋਮਣੀ ਕਮੇਟੀ ਮੁਲਾਜ਼ਮਾਂ ਅਤੇ ਹੋਰ ਸਹਿਯੋਗੀ ਸੰਪਰਦਾਵਾਂ ਦੇ ਵੱਖ ਵੱਖ ਟੋਲਿਆਂ ਦੇ ਰੂਪ ਵਿੱਚ ਸਾਰੀ ਥਾਵਾਂ ਤੇ ਯਾਤਰੀਆਂ ਵਾਂਗ ਬੈਠ ਜਾਂਦੇ ਹਨ। ਤਾ ਜੋ ਭੁਲੇਖਾ ਰਹੇ ਕਿ ਸਭ ਯਾਤਰੀ ਹਨ। ਇਸ ਵਾਰ ਇੰਨਾ ਥਾਵਾਂ ਉਪਰ ਕਿਸੇ ਦੁਸਰੀ ਪਾਰਟੀ, ਜਥੇਬੰਦੀ ਦੇ ਨੁਮਾਇੰਦਿਆਂ ਜਾਂ ਵਰਕਰਾਂ ਨੂੰ ਪੂਰੀਆਂ ਰੋਕਾਂ ਲਾ ਨਾ ਬੈਠਣ ਦਿੱਤਾ ਗਿਆ ਨਾ ਹੀ ਹਰ ਸਾਲ ਦੀ ਤਰ੍ਹਾਂ ਬੋਲਣ ਦਿੱਤਾ ਗਿਆ। ਜੋ ਵਕਤ ਅਨੁਸਾਰ ਵੱਖਰੀ ਥਾਂ ਉਪਰ ਕੀਤਾ ਗਿਆ ਤਾਂ ਜੋ ਟਕਰਾਅ ਦਾ ਮਾਹੌਲ ਕਮੇਟੀ ਬਣਾਉਣਾ ਚਾਹੁੰਦੀ ਸੀ। ਉਸ ਤੋ ਬਚਿਆ ਗਿਆ।
ਅਕਾਲ ਤਖ਼ਤ ਸਾਹਿਬ ਦੇ ਅੰਦਰ ਜਾ ਕੇ ਨਮ ਮਸਤਕ ਹੋਣਾ ਅਸੰਭਵ ਸੀ ਕਿਉਂਕਿ ਪਉੜੀਆਂ ਦੇ ਉਪਰ ਪਹਿਲਾਂ ਹੀ ਵੱਡਾ ਹਜੂਮ ਖੜਾ ਕਰ ਦਿੱਤਾ ਜਾਂਦਾ ਹੈ। ਜਿਸ ਵਿੱਚੋ ਇਸ਼ਾਰੇ ਰੂਪੀ ਵਿਆਕਤੀਆ ਨੂੰ ਲੰਘਣ ਦਿਤਾ ਜਾਂਦਾ ਹੈ। ਜਦੋਂ ਕਿ ਲਾਇਨ ਵਿੱਚ ਜਾ ਕੇ ਤੁਸੀਂ ਬਹੁਤ ਅਰਾਮ ਨਾਲ ਮੱਥਾ ਟੇਕ ਸਕਦੇ ਹੋ। ਕਿਉਂਕਿ ਅੰਦਰ ਕਾਫੀ ਥਾਂ ਹੁੰਦੀ ਹੈ ਜਿਸ ਵਿੱਚੋ ਸਹਿਜੇ ਹੀ ਦੂਸਰੇ ਦਰਵਾਜ਼ੇ ਰਾਹੀਂ ਬਾਹਰ ਜਾਇਆ ਜਾ ਸਕਦਾ ਹੈ। ਦੂਸਰੀਆ ਜਥੇਬੰਦੀਆਂ ਜਾ ਪਾਰਟੀਆਂ ਦੇ ਨੁਮਾਇੰਦਿਆਂ ਦੇ ਬੈਠਣ ਦੀ ਥਾਂ ਨਹੀਂ ਦਿੱਤੀ ਜਾਂਦੀ। ਬਾਹਰ ਨਿਕਲਣ ਸਾਰ ਹੀ ਹੇਠਾਂ ਨੂੰ ਉਤਰਦੇ ਰਸਤੇ (ਪੌੜੀਆ) ਨੂੰ ਸੀਲ ਕੀਤਾ ਗਿਆ ਸੀ। ਜਿਸ ਉਪਰ ਸਿੱਖ ਜਥੇਬੰਦੀਆਂ ਆਪਣਾ ਸੰਦੇਸ਼ ਜਾ ਰੋਸ ਵਿਆਕਤ ਕਰਦੀਆਂ ਹਨ।
ਇਸ ਵਾਰ ਜਥੇਦਾਰ ਦੇ ਬਹੁਤ ਹੀ ਸੰਖੇਪ ਭਾਸ਼ਨ ਵਿੱਚ, ਵਿਦੇਸ਼ਾਂ ਵੱਲ ਆਈਲਾਈਟਸ ਕਰਕੇ ਭੱਜ ਰਹੀ ਨੌਜਵਾਨੀ ਤੇ ਚਿੰਤਾ ਪ੍ਰਗਟ ਕੀਤੀ ਗਈ। ਜਥੇਦਾਰ ਸਾਹਿਬ ਨੇ ਆਦੇਸ਼ ਪੜਿਆ ਹੈ ਜਾਂ ਸੰਦੇਸ਼ ? ਪਤਾ ਨਹੀਂ ! ਅਗਰ ਆਦੇਸ਼ ਹੈ ਤਾਂ ਆਪਣੇ ਆਕਿਆਂ ਲਈ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਇਹ ਪੰਜਾਬ ਦੇ ਹਾਲਾਤ ਬਣਾਏ। ਇਸ ਦੇ ਜਿੰਮੇਵਾਰਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੀ। ਅਗਰ ਸੰਦੇਸ਼ ਸੀ ਤਾ ਇੰਨਾ ਜਥੇਦਾਰਾ ਨੂੰ ਕੌਮ ਰੱਦ ਕਰ ਚੁੱਕੀ ਹੈ। ਕਿਉਂਕਿ ਅੱਜ ਦੇ ਸੰਦੇਸ਼ ਵੀ ਇਕ ਪਰਿਵਾਰ ਦੀ ਇੱਛਾ ਪੂਰਤੀ ਕਰਦੇ ਹਨ। ਜਗ ਜਾਹਿਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋ ਕੋਈ ਵੀ ਆਫਿਸਰ ਨਹੀਂ ਪੈਂਦਾ ਹੋਣਗੇਂ। ਪੰਜਾਬ ਸਾਰਾ ਯੂਪੀ, ਬਿਹਾਰੀ ਦੇ ਮਜਦੂਰਾਂ ਅਤੇ ਕੇਰਲਾ ਵਰਗੇ ਸਿੱਖਿਆ ਪ੍ਰਥਮ ਸੂਬੇ ਦੇ ਲੋਕ ਸਿਖਿਆ ਪ੍ਰਣਾਲੀ ਦੇ ਮੋਹਰੀ ਹੋਣਗੇ। ਪਰ ਜਥੇਦਾਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਹੁਤ ਵੱਡੇ ਵਿਦਿਅਕ ਅਦਾਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚਲ ਰਹੇ ਹਨ। ਇਹਨਾਂ ਵਿਦਿਅਕ ਅਦਾਰਿਆਂ ਦੇ ਕੀ ਰੋਲ ਹਨ ?ਅਜ ਸਿੱਖ ਵਰਗ ਦੇ ਨੌਜਵਾਨਾਂ ਲਈ ਪੜਾਈਆਂ ਹਨ ਜਾਂ ਨੌਕਰੀਆਂ ? ਜਿੰਮੇਵਾਰਾਂ ਨੂੰ ਜਿੰਨੀ ਦੇਰ ਜਿੰਮੇਵਾਰੀ ਦਾ ਅਹਿਸਾਸ ਨਹੀ ਹੁੰਦਾ, ਉਹਨੀਂ ਦੇਰ ਸਭ ਗੱਲਾਂ ਦੇ ਕੜਾਹ ਹਨ।
" ਰਾਜੇ ਸ਼ੀਹ ਮੁਕੱਦਮ ਕੁਤੇ, ਜਾਏ ਜਗਾਇਆ ਬੈਠੈ ਸੁਤੇ।
ਇਹ ਸਬਦ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਤੋ ਪੜ੍ਹੇ ਜਾ ਰਹੇ ਹਨ ਜਿਹੜੇ ਬਾਦਲ ਸਰਕਾਰ ਵੇਲੇ ਮਨਾਂ ਸਨ ਕਿਉਂਕਿ ਇਸ ਵੇਲੇ ਰਾਜ ਭਾਗ ਕੈਪਟਨ ਅਮਰਿੰਦਰ ਸਿੰਘ ਕੌਲ ਹੈ। ਇਹ ਵੀ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਹੈ ਪੈਸੇ ਅਤੇ ਭਰਿਸ਼ਟਾਚਾਰ ਤੋ ਇਲਾਵਾ।
ਅੱਜ ਪੰਜਾਬ ਦੇ ਹਾਲਾਤ ਅਤੇ ਸਿੱਖਾਂ ਦੀ ਢਹਿ ਗਈ ਸਿਆਸਤ ਚੌਰਾਹੇ ਤੇ ਖੜੀ ਹੈ। ਪੰਜਾਬੀਆ, ਸਿੱਖਾ ਦੇ ਚੁਣੇ ਆਗੂ ਹੀ ਪੰਜਾਬ ਦੇ ਵੇਰੀ ਬਣ ਗਏ ਹਨ। ਸਾਰੇ ਆਪਣਾ ਝੋਲੀ ਬਿਸਤਰਾ ਚੁੱਕ ਦਿੱਲੀ ਨੂੰ ਭੱਜਦੇ ਹਨ। ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਦੀ ਜਥੇਦਾਰੀ ਵਰਗਾ ਰੁਤਬਾ ਪ੍ਰਾਪਤ ਆਗੂ ਨੂੰ ਕੌਮ ਦੀ ਅਗਵਾਈ ਕੀਤੇ ਬਿਨਾਂ ਨਹੀਂ ਕੁਝ ਸਵਾਰਿਆ ਜਾ ਸਕਦਾ। ਸ.ਕਪੂਰ ਸਿੰਘ ਵਰਗੇ ਲੀਡਰਾਂ ਦੀ ਸਿਖਾਂ ਅਤੇ ਪੰਜਾਬ ਪ੍ਰਤੀ ਸੋਚ ਦਾ ਅੱਗੇ ਆਉਣਾ ਜਰੂਰੀ ਹੈ। ਅੱਜ ਕੁੱਝ ਕੁ ਲੀਡਰ ਭਵਿੱਖ ਲਈ ਫਿਕਰਮੰਦ ਹਨ ਪਰ ਉਨ੍ਹਾਂ ਦੀ ਫਿਕਰਮੰਦੀ ਨੂੰ ਫਿਰਕਾਪ੍ਰਸਤੀ ਦਾ ਨਾਮ ਦਿੱਤਾ ਜਾ ਰਿਹਾ ਹੈ।
" ਸਬ ਹੋ ਚੁਕੇ ਹੈ ਉਸ ਬੁਤੇ ਕਾਫ਼ਰ-ਅਦਾ ਕੇ ਸਾਥ,
ਰਹਿ ਜਾਏਂਗੇ ਰਸੂਲ ਹੀ ਬਸ ਅਬ ਖੁਦਾ ਕੇ ਸਾਥ"
ਸ.ਦਲਵਿੰਦਰ ਸਿੰਘ ਘੁੰਮਣ
0033630073111
ਧਰਮ ਦੀ ਗੁੜ੍ਹਤੀ ਗੁਰੂ ਦੇ ਹੱਥੋ - ਸ.ਦਲਵਿੰਦਰ ਸਿੰਘ ਘੁੰਮਣ
ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦੀ ਫੁੱਲਵਾੜੀ ਦਾ ਮੂਲ ਕੇਂਦਰ ਹੈ। ਜਿਥੇ ਸਿੱਖ ਨੇ ਆਪਣੇ ਧਰਮ ਦੀ ਗੁੜ੍ਹਤੀ ਨੂੰ ਆਪਣੇ ਅੰਦਰ ਸਮੋ ਕੇ ਕੌਮ, ਪੰਥ ਲਈ ਜਿਉਣ ਮਰਨ ਦੇ ਪਾਂਧੀ ਬਣਨਾ ਹੈ। ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਜਾਚ ਨੂੰ ਢਾਲਣਾ ਹੈ। ਸਿੱਖੀ ਵਿੱਚ ਮਰਨ ਦੀ ਫਿਲਾਸਫੀ ਵੀ ਦੂਜੇ ਧਰਮਾਂ ਨਾਲੋਂ ਅੱਡਰਾ ਕਰਦੀ ਹੈ। ਹਰ ਜੁਲਮ ਦੇ ਟਾਕਰੇ ਲਈ ਹਿੱਕ ਅੱਗੇ ਢਾਹ ਕੇ ਰੋਕਣ ਦੀ ਪਰੰਪਰਾ ਹੈ, ਗੁਰੂ ਉਪਦੇਸ਼ ਹੈ। ਅਗਰ ਧਰਮ ਸੰਕਟ ਹੋਵੇ ਤਾਂ ਆਪ ਮੁਹਾਰੇ ਦਾ ਸ਼ਹੀਦੀ ਸੰਕਲਪ ਹੈ। ਸਰਬੱਤ ਦੇ ਭਲੇ ਲਈ ਅਰਦਾਸ ਹੈ। ਭਾਈ ਕਨਈਏ ਦੀ ਮਸ਼ਕ ਸਭ ਦੀ ਪਿਆਸ ਮਿਟਾ ਰਹੀ ਹੈ। ਗੁਰ ਇਤਿਹਾਸ ਵਿੱਚੋਂ ਨਾ ਬਿਆਨ ਕਰ ਸਕਣ ਵਾਲੀਆਂ ਖੇਡਾਂ, ਕੌਤਕਾਂ, ਸ਼ਹੀਦੀਆ, ਸਿਦਕ, ਸਬਰ ਦੀਆਂ ਮਿਸਾਲਾਂ ਦੁਰਲੱਭ ਹਨ।
ਵਿਸਾਖੀ ਨੂੰ ਸਿੱਖੀ ਵਿੱਚ ਬਹੁਰੂਪੀ ਦਿਹਾੜਿਆ ਵਿੱਚ ਵੇਖਿਆ ਜਾ ਸਕਦਾ ਹੈ। ਜਿਥੇ ਵਿੱਚ 1699 ਦੀ ਵਿਸਾਖੀ ਨੂੰ ਖਾਲਸਾ ਦੇ ਸਿਰਜਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਉਥੇ ਗੁਰੂ ਨਾਨਕ ਦੇਵ ਜੀ ਦੇ 1469 ਨੂੰ ਜਨਮ ਦਿਹਾੜੇ ਨੂੰ ਅਤੇ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਜੋਤੀ ਜੋਤ ਸਮਾਉਣ ਤੋ ਪਹਿਲਾਂ ਪੰਜ ਪਿਆਰਿਆਂ ਦੇ ਸਨਮੁੱਖ ਹੋ ਕੇ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰੂ ਦਾ ਦਰਜਾ ਦੇਣਾ, ਸਿੱਖਾਂ ਵਿੱਚ ਵਿਸਾਖੀ ਸਮਾਂਤਰ ਵੱਡੇ ਦਿਹਾੜੇ ਹਨ।
ਸਰਬੰਸ ਦਾਨੀ ਸ੍ਰੀ ਦਸ਼ਮੇਸ਼ ਪਿਤਾ ਨੇ ਸੰਨ 1699 ਦੀ ਵੈਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਪੰਜਾਂ ਪਿਆਰਿਆਂ ਤੋਂ ਸੀਸ ਭੇਟ ਲੈ ਕੇ ਉਹਨਾਂ ਨੂੰ ਚਰਣਾਮਿਤ ਦੇਣ ਦੀ ਥਾਂ ਖੰਡੇ ਦੀ ਪਾਹੁਲ ਛਕਾ ਕੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਹੋਣ ਦਾ ਮਾਣ ਬਖਸ਼ਿਆ। ਗੁਰੂ ਸਿੱਖ ਅਤੇ ਸਿੱਖ ਸੰਗਤ ਰੂਪੀ ਗੁਰੂ ਬਣਿਆਂ। ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ, ਗੁਰੂ ਮੰਤਰ, ਦੀਖਿਆ ਅਤੇ ਸਿੱਖ ਵਿਧਾਨ ਤੇ ਦੰਡ ਦਾ ਅਧਿਕਾਰ ਦੇ ਕੇ ਸ਼ਖਸ਼ੀ ਗੁਰਤਾ ਨੂੰ ਪੰਥ ਵਿੱਚ ਅਭੇਦ ਕਰ ਦਿੱਤਾ। ਪਹਿਲਾਂ ਗੁਰੂ ਜੋਤੀ ਵਿਅਕਤੀ ਰੂਪ ਵਿਚ, ਗੁਰਮੰਤ੍ਰ ਤੇ ਚਰਨ ਪਾਹੁਲ ਦਿੰਦੀ ਸੀ, ਦਸਮ ਪਾਤਸ਼ਾਹ ਨੇ ਉਸਨੂੰ ਪੰਜਾਂ ਵਿੱਚ ਬਦਲ ਦਿੱਤਾ। ਦਸ਼ਮੇਸ਼ ਪਿਤਾ ਨੇ 7 ਅਕਤੂਬਰ ਸੰਨ 1708 ਨੂੰ ਸਚਖੰਡ ਹਜ਼ੂਰ ਸਾਹਿਬ ਵਿਖੇ ਜੀਵਨ ਯਾਤਰਾ ਸਮਾਪਤ ਕਰਨ ਤੋਂ ਪਹਿਲਾਂ ਖ਼ਾਲਸਾ ਜੀ ਨੂੰ ਸੰਬੋਧਨ ਕਰਕੇ ਅੰਤਮ ਬਚਨ ਕਹੇ ;
" ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਕਾ "।
ਅਕਾਲ ਪੁਰਖ ਦੀ ਪੂਜਾ, ਅਰਾਧਨਾ, ਧਿਆਨ, ਸਿਮਰਨ ਰਾਹੀ ਹੀ ਇਕ ਚੰਗਾ ਇੰਨਸਾਨ ਬਣ ਕੇ ਵਾਹਿਗੁਰੂ ਨੂੰ ਭਾਵਿਆ ਜਾ ਸਕਦਾ ਹੈ। ਸਬਦੁ ਗਿਆਨ ਹੀ ਸੰਸਾਰਰਿਕ ਦੁਬਿਧ ਦਾ ਨਿਵਾਰਾ ਕਰ ਸਕਦਾ ਹੈ। ਪਰਚੰਮ ਖਾਲਸੇ ਦਾ ਝੁਲੇ। ਖਾਲਸੇ ਵਿੱਚੋ ਹੀ ਦਰਸ਼ਨ ਦੀਦਾਰੇ ਹੋਣ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿਚ, ਆਖ ਕੇ ਗੁਰਿਆਈ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸੌਂਪ ਦਿੱਤੀ ਤੇ ਪੰਥ ਦੇ ਵਾਲੀ ਜੋਤੀ ਜੋਤ ਸਮਾ ਗਏ। ਜਿਹੜਾ ਸ਼ਖਸ਼ ਗਿਆਰ੍ਹਵਾਂ, ਬਾਰ੍ਹਵਾਂ ਗੁਰੂ ਮੰਨਦਾ ਹੈ, ਉਹ ਸਿੱਖ ਨਹੀ, ਅਧਰਮੀ ਹੈ ਅਤੇ ਮਨੁਮਖ ਹੈ ਤੇ ਉਸ ਨੂੰ ਸਿੱਖੀ ਤੋਂ ਖਾਰਜ ਸਮਝਿਆ ਜਾਣਾ ਚਾਹੀਦਾ ਹੈ। ਹਿੰਦੂ ਧਰਮ ਦੇ ਇਰਦ ਗਿਰਦ ਹੋਣ ਕਰਕੇ ਭਾਈਚਾਰਕ ਸਾਂਝਾ ਦੇ ਨਾਂ ਤੇ ਸਿੱਖ ਧਰਮ ਨੂੰ ਮੰਨਣ ਦੀਆ ਕਈ ਆਵੱਗਿਆ ਕੀਤੀਆ ਜਾ ਰਹੀਆ ਹਨ। ਕਈ ਮਨਮੱਤੀਆ ਦੇ ਡੇਰਾਵਾਦ ਨੇ ਹਿੰਦੂ ਸਿੱਖ ਵਿੱਚ ਫਰਕ ਨੂੰ ਨਕਾਰਿਆ ਹੈ। ਧਰਮਾਂ ਵਿੱਚੋ ਵੱਖਰੀ ਕਿਸਮ ਦੇ ਪਖੰਡਵਾਦ ਦੀ ਰਹੁ ਰੀਤੀ ਬਣਾਈ ਜਾ ਰਹੀ ਹੈ। ਜਿਸ ਤਰ੍ਹਾਂ ਡੇਰਾਵਾਦ ਨੂੰ ਸਰਕਾਰਾ ਦੀ ਸ਼ਹਿ ਤੇ ਵੋਟਾਂ ਦੀ ਰਾਜਨੀਤੀ ਲਈ ਥਾਂ ਥਾਂ ਸਥਾਪਤ ਕੀਤਾ ਜਾ ਰਿਹਾ ਹੈ। ਜਿਸ ਨਾਲ ਭੁਗੋਲਿਕ ਜਨ ਜੀਵਨ ਨੂੰ ਵੱਡੀ ਪੱਧਰ ਤੇ ਢਾਹ ਲਗ ਰਹੀ ਹੈ। ਜਿਸ ਤਰ੍ਹਾਂ ਵਕਤੀ ਸਰਕਾਰਾ ਦਾ ਸੰਪਰਦਾਇ ਤਾਕਤਾਂ ਨੂੰ ਪੂਰੀ ਖੁੱਲ ਹੈ। ਉਸ ਨਾਲ ਰਾਜਨੀਤਿਕ ਸਮੱਸਿਆਵਾਂ ਦਾ ਉਭਾਰਨਾ ਸੁਭਾਵਿਕ ਹੈ।
ਪੰਥ ਨੇ ਭਾਵੇਂ ਆਪਣੀ ਹੋਂਦ ਅਤੇ ਪਸਾਰ ਲਈ ਮਾਰਾਂ ਹੀ ਝੱਲੀਆਂ ਹਨ ਪਰ ਦਸਮ ਪਿਤਾ ਦੇ ਉਸਾਰੇ ਚੋਬਾਰੇ ਤੋ ਉੱਚਾ ਅਤੇ ਨਵਾਂ ਕੋਈ ਨਹੀ। ਵਿਸਾਖੀ ਨੂੰ ਮਨਾਇਆ ਤਾ ਹੀ ਜਾ ਸਕਦਾ ਹੈ ਅਗਰ ਜੀਵਨ ਗੁਰੂ ਆਸ਼ੇ ਅਨੁਸਾਰ ਰਹਿਣੀ ਬਹਿਣੀ, ਕਰਨੀ ਕਥਨੀ ਵਿੱਚ ਸਮਾਨਤਾ ਹੋਵੇ। ਬਦਲਦੇ ਯੁੱਗ ਦਾ ਉਸਰੱਈਆ ਬੰਨਣਾ ਪੈਣਾ ਹੈ। ਤਾਂ ਹੀ ਵਧਾਈਆਂ ਦੇ ਪਾਤਰ ਬਣ ਸਕਦੇ ਹਾਂ।
ਸ.ਦਲਵਿੰਦਰ ਸਿੰਘ ਘੁੰਮਣ
0033630073111
ਅਸਲੀ ਸੰਤ ....ਅਸਲੀ ਜਰਨੈਲ... - ਸ.ਦਲਵਿੰਦਰ ਸਿੰਘ ਘੁੰਮਣ
ਕਰੋੜਾਂ ਲੋਕਾਂ ਦੀ ਆਮ ਸੋਚ ਵਿੱਚੋ ਇਕ ਇੰਨਸਾਨ ਕੁਝ ਖਾਸੀਅਤ ਨਾਲ ਪੈਦਾ ਹੁੰਦਾ ਹੈ। ਜਿਹੜਾ ਸੂਰਜ ਦੀ ਨਿਆਈ ਚੜਦਾ ਹੈ ਪਰ ਢਲਦਾ ਸਿਖਰ ਦੁਪਹਿਰੇ ਹੈ। ਇਕ ਦੀਵੇ ਲੋਅ ਵਾਂਗ ਨਾਲ ਆਪਣੇ ਆਲੇ ਦੁਆਲੇ ਨੂੰ ਰੁਸ਼ਨਾ ਕੇ ਹਨੇਰੇ ਦੇ ਪਸਾਰ ਨੂੰ ਉਨੀ ਦੇਰ ਡੱਕੀ ਰਖਦਾ ਜਦੋ ਤਕ ਰੋਸ਼ਨੀ ਦੀ ਕਿਰਨ ਨਾ ਦਿਸ ਪਵੇ। ਦੁਨੀਆਂ ਵਿੱਚ ਬਹੁਤ ਵੱਡੇ ਇਨਕਲਾਬੀਆਂ ਦੇ ਇਤਿਹਾਸ ਹਨ ਜਿਨ੍ਹਾਂ ਵਿੱਚ ਜਿਆਦਾਤਰ ਰਾਜਨੀਤਿਕ ਲੋਕਾਂ ਦੀ ਰਹਿਨੁਮਾਈ ਹੇਠ ਹੋਏ। ਪਰ ਇੱਥੇ ਬਾਬੇ ਏ ਕੌਮ, ਮਰਦ ਏ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਦੁੱਤੀ ਸਖਸ਼ੀਅਤ ਦੀ ਗਲ ਹੋ ਰਹੀ ਹੈ। ਜਿਸ ਨੇ ਧਾਰਮਿਕ ਤੋਰ ਤੇ ਕੌਮ ਦੀ ਤਰਜ਼ਮਾਨੀ ਕਰਦੇ ਹੋਏ ਰਾਜਨੀਤਿਕ ਅਜਾਦੀ ਦੀਆਂ ਸਰਹੱਦਾਂ ਬੰਨਣ ਦੀ ਗਲ ਤੋਰੀ। ਦੁਨੀਆਵੀ ਪੜਾਈ ਲਿਖਾਈ ਵਿੱਚ ਘੱਟ ਪਰ ਧਾਰਮਿਕ ਰੁਹਾਨੀ ਅਤੇ ਰਾਜਨੀਤਿਕ ਚੇਤਨਾ ਵਿੱਚ ਅਥਾਹ ਸਮਰੱਥਾ ਨੂੰ ਸਮੋਈ ਬੈਠੀ ਸਖਸ਼ੀਅਤ ਨੇ ਦੁਨੀਆਂ ਦੀਆਂ ਵੱਡੀਆਂ ਸ਼ਕਤੀਸ਼ਾਲੀ ਤਾਕਤਾ ਨੂੰ ਰਾਹੇ ਪਾ ਆਪਣਾ ਲੋਹਾ ਮੰਨਵਾਇਆ। ਸੰਤਾਂ ਦੀ ਕਹੀ ਹਰ ਗਲ ਸਿੱਧੀ ਅਤੇ ਸ਼ਪੱਸਟ ਹੁੰਦੀ ਜੋ ਅਜ ਤਕ ਕਿਸੇ ਆਗੂ ਦੇ ਹਿਸੇ ਨਹੀਂ ਆਈ। ਜਦੋ ਬੋਲਦੇ ਤਾਂ ਇਕ ਸੁਈ ਡਿਗਣ ਜਿੰਨੀ ਆਵਾਜ਼ ਵੀ ਸੁਣਾਈ ਨਾ ਦਿੰਦੀ। ਭਾਰਤ ਵਰਗੀ ਫਿਰਕੂ ਰਾਜਨੀਤੀ ਵਿੱਚ ਹਰ ਤਰ੍ਹਾਂ ਦੇ ਹੱਕ ਹਕੂਕਾਂ ਨੂੰ ਮੰਗਣ ਵਾਲਿਆਂ ਨੂੰ ਦੇਸ਼ ਧਰੋਹੀ ਕਹਿ ਕੇ ਸਰਕਾਰੀ ਅੱਤਵਾਦ ਦੀ ਬਲੀ ਚੜਾਇਆ ਜਾਂਦਾ ਹੈ ਇਹੀ ਕੁਝ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਹੋਇਆ।
ਜਦੋ ਕਦੇ ਇਤਿਹਾਸ ਦੇ ਪੰਨਿਆਂ ਤੇ ਕੌਮ ਦੇ ਸੂਰਬੀਰਾਂ, ਜਰਨੈਲਾਂ ਦੀਆਂ ਕਹਾਣੀਆਂ ਅਲੋਪ ਹੋਣ ਲੱਗਣ ਤਾਂ ਉਸ ਸੋਚ ਨੂੰ ਲੈ ਹੋਰ ਜਰਨੈਲ ਉਠਦੇ ਹਨ ਜਿਹੜੇ ਵਿਰੋਧੀ ਤਾਕਤਾਂ ਨੂੰ ਕੂੰਹਣੀ ਮਰੋੜਾ ਦੇ ਹਰ ਜ਼ੁਲਮ ਦਾ ਹਿੱਕ ਢਾਹ ਕੇ ਮੁਕਾਬਲਾ ਕਰਨ ਲਈ ਕੌਮ ਦੀ ਅਗਵਾਈ ਕਰਦੇ ਹਨ।
ਇਕ ਸਵੇਰ ਸ. ਸਿਮਰਨਜੀਤ ਸਿੰਘ ਮਾਨ ਨੇ ਜਦ ਆਪਣੇ ਸਾਥੀਆਂ ਨਾਲ ਬੈਠੇ ਬੈਠੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਧੁੰਦਲੀ ਹੁੰਦੀ ਜਾ ਰਹੀ ਸਖਸ਼ੀਅਤ ਦਾ ਦਰਦ ਸਾਥੀਆਂ ਨਾਲ ਸਾਂਝਾ ਕੀਤਾ। ਸੋਚ ਨੂੰ ਜਿੰਦਾ ਕਿਵੇ ਰੱਖਿਆ ਜਾਵੇ, ਲੱਖਾਂ ਸ਼ਹਾਦਤਾਂ ਦਾ ਅਰਥ ਕੀ ਹੋਇਆ? ਜਦੋ ਕਿ ਦਮਦਮੀ ਟਕਸਾਲ ਵਲੋਂ ਸੰਤਾਂ ਦੀ ਸ਼ਹੀਦੀ ਨੂੰ ਐਲਾਨੀਆਂ ਨਹੀ ਗਿਆ ਤਾਂ ਸ਼ਹੀਦੀ ਦਿਹਾੜਾ ਮਨਾਉਣਾ ਹੋਰ ਬਿਖੜੇ ਰਾਹ ਅਖਤਿਆਰ ਕਰਨ ਤੇ ਤੁਲ ਹੋਵੇਗਾ। ਇਕ ਚੀਸ ਉਠੀ, ਇਕ ਫੈਸਲਾ ਹੋਇਆ, ਇਸ ਵਰਦੀ ਅੱਗ ਨੂੰ ਟੱਪਿਆ ਜਾਵੇ ਤਾਂ ਸੰਤਾਂ ਦਾ ਜਨਮ ਦਿਨ ਮਨਾਉਣ ਲਈ ਤਾਰੀਖ ਬਾਰਾਂ ਫਰਵਰੀ ਮਿੱਥੀ ਗਈ। ਭਾਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਸਲੀ ਜਨਮ 2 ਜੂਨ ਮਹੀਨੇ ਦਾ ਹੈ। ਸ਼ੀ ਫਤਿਹਗੜ੍ਹ ਸਾਹਿਬ ਵਿਖੇ ਜਨਮ ਦਿਹਾੜੇ ਨੂੰ ਮਨਾਉਣ ਲਈ ਬਹੁਤ ਘੱਟ ਸੰਗਤਾਂ ਦਾ ਪਹੁੰਚਣਾ, ਜਥੇਬੰਦੀਆਂ ਵਲੋਂ ਵੀ ਘੱਟ ਸਹਿਯੋਗ ਮਿਲਿਆ। ਪਰ ਦ੍ਰਿੜ ਇਰਾਦੇ ਨਾਲ ਸੁਰੂ ਕੀਤੀ ਸੁਰੂਆਤ ਨਾਲ ਹਿੰਦੂਸਤਾਨੀ ਸਰਕਾਰਾਂ ਦੇ ਸਾਹ ਫੁਲਣੇ ਸੁਭਾਵਿਕ ਸਨ। ਹਿੰਦੂ ਜਥੇਬੰਦੀਆਂ ਵਲੋਂ ਪੱਦ ਧਮਕੀਆਂ ਦੀ ਫੁਕ ਨਿਕਲ ਗਈ। ਹੌਸਲੇ ਹੋਰ ਬੁਲੰਦ ਹੋਏ। ਹਰ ਸਾਲ ਜਨਮ ਦਿਹਾੜਾ ਮਨਾਉਣਾ ਕੋਈ ਕਿਸੇ ਦੀ ਮੁਖਾਲਫਤ ਕਰਨਾ ਨਹੀ ਬਲਕਿ ਸਰਕਾਰਾ ਵਲੋਂ ਕੀਤੀ ਜਾਂਦੀ ਬੇਹੱਕੀ, ਬੇਨਿਆਈ ਦੇ ਵਿਰੋਧ ਵਿੱਚ ਇਕ ਸ਼ਾਤਮਈ ਲਹਿਰ ਨੂੰ ਉਭਾਰਨਾ ਸੀ। ਜਿਹੜੀ ਸੰਤ ਛੱਡ ਕੇ ਗਏ ਸੀ। ਕਿਉਂਕਿ
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ। ਦਾਜ ਦਹੇਜ ਅਤੇ ਘਟ ਬਰਾਤਾਂ, ਘਟਿਆ ਸੰਗੀਤ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ। ਬਲਾਤਕਾਰ, ਗੁੰਡਾਗਰਦੀ ਦਾ ਪਤਨ ਹੋ ਗਿਆ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਨੰਦਪੁਰ ਮਤੇ ਲਈ ਵੱਡਾ ਸ਼ੰਘਰਸ਼ ਸੀ। ਜਿਹੜਾ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਵਕਾਲਤ ਕਰਦਾ ਸੀ, ਦੀ ਮੰਗ ਨੂੰ ਮੰਨਣਾ। ਸਿੱਖਾ ਨਾਲ ਕੀਤੇ ਵਾਅਦਿਆਂ ਤਹਿਤ ਪਹਿਲੇ ਦਰਜੇ ਦੇ ਸਹਿਰੀ ਮੰਨਣਾ। ਇਸ ਨਾਲ ਨਾਲ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਨੂੰ ਜਤਾਇਆ। ਸਿੱਖਾ ਦੇ ਧਰਮ ਪ੍ਰਚਾਰ ਲਈ ਰੇਡੀਉ ਟਰਾਂਸਮੀਸ਼ਨ ਦੀ ਮੰਗ ਰੱਖੀ। ਇਹ ਮੰਗਾ ਕਿਤੇ ਵੀ ਵੱਖਵਾਦ ਨੂੰ ਧਾਰਨ ਨਹੀ ਕਰਦੀਆ। ਪਰ ਸਰਕਾਰਾਂ ਨੇ ਮੰਨਣ ਦੀ ਥਾਂ ਹਲਾਤਾਂ ਨੂੰ ਹੋਰ ਗੰਧਲਾ ਕਰਨਾ ਸੁਰੂ ਕੀਤਾ। ਸੰਤਾ ਨੂੰ ਕਾਂਗਰਸ ਦਾ ਏਜੰਟ ਕਿਹ ਕੇ ਭੰਡਣਾ ਸੁਰੂ ਕੀਤਾ। ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਕਿਹ ਕੇ ਸਿੱਖਾ ਦੀ ਸਰਕਾਰ ਖਿਲਾਫ ਬਗਾਵਤ ਕਿਹਾ ਗਿਆ। ਬੱਸਾ ਵਿੱਚੋ ਹਿੰਦੂ ਲੋਕਾਂ ਨੂੰ ਕੱਢਕੇ ਮਾਰਨਾ, ਮੰਦਰਾਂ ਵਿੱਚ ਗਉਆ ਦੇ ਸਿਰ ਵੱਡ ਕੇ ਸੁੱਟਣਾ, ਰੇਲ ਪਟਰੀਆਂ ਨੂੰ ਉਖਾੜ ਰੇਲ ਹਾਦਸੇ ਕਰਨਾ ਅਤੇ ਇਸ ਸਭ ਲਈ ਸੰਤਾਂ ਨੂੰ ਬਦਨਾਮ ਕਰਨਾ ਸੁਰੂ ਕੀਤਾ ਜੋ ਅਜ ਪੂਰਾ ਸੱਚ ਹੋ ਰਿਹਾ ਹੈ ਕਿਵੇਂ ਸਰਕਾਰਾਂ ਚਾਲਾਂ ਚਲਦੀਆਂ ਹਨ। ਕਿਵੇਂ ਘੱਟ ਗਿਣਤੀਆਂ ਉਪਰ ਜੁਲਮ ਦੀ ਇੰਤਹਾ ਹੋ ਗਈ ਹੈ।
ਜੂਨ ਚੁਰਾਸੀ ਤੱਕ ਚਲੇ ਇਸ ਸ਼ੰਘਰਸ਼ ਨੇ ਸੰਤਾਂ ਦੀ ਅਗਵਾਈ ਵਿੱਚ ਸਿੱਖਾਂ ਵਿੱਚ ਇਕ ਅਜਾਦੀ ਲਈ ਸੰਕਲਪ ਨੂੰ ਪੱਕੇ ਕੀਤਾ ਕਿ ਸਿੱਖਾਂ ਲਈ ਅਜਾਦੀ ਕਿਉਂ ਜਰੂਰੀ ਹੈ। ਸਿੱਖਾਂ ਦਾ ਗੁਰੂ ਗ੍ਰੰਥ ਵੱਖਰਾ, ਪੰਥ ਵਖਰਾ, ਧਰਾਤਲ ਵਖਰੀ, ਭਾਸ਼ਾ ਵਖਰੀ, ਰਹਿਣ ਸਹਿਣ ਵਖਰਾ ਜੋ ਆਪਣੇ ਵਖਰੇ ਰਾਜ ਦੀ ਸਥਾਪਨਾ ਦੀ ਮੰਗ ਕਰਦਾ ਹੈ। ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਥਾਪਤ ਰਿਹ ਚੁੱਕਾ ਸੀ।
ਅਜ ਅਜਾਦੀ ਦੀ ਲੜਾਈ ਨੂੰ ਸ਼ਾਤਮਈ ਢੰਗ ਨਾਲ ਸੀਮਤ ਵਸੀਲਿਆਂ ਰਾਹੀਂ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਲੜ ਰਿਹਾ ਹੈ ਕਈ ਸਮਕਾਲੀ ਪੰਥਕ ਜਥੇਬੰਦੀਆਂ ਵੀ ਆਪੋ ਆਪਣੇ ਤਰੀਕੇ ਨਾਲ ਵਿਚਰ ਰਹੀਆ ਹਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਉਣਾ ਇਕ ਹੱਕ ਸੱਚ ਦੀ ਅਵਾਜ਼ ਨਾਲ ਖੜਨਾ ਹੈ। ਮਨੁੱਖੀ ਅਧਿਕਾਰਾਂ ਦੀ ਸੋਚ ਨੂੰ ਬੁਲੰਦ ਕਰਨਾ ਹੈ। ਅਜਾਦੀ ਲਈ ਲੜਨਾ ਹੈ।
ਸ.ਦਲਵਿੰਦਰ ਸਿੰਘ ਘੁੰਮਣ
0033630073111
10 Feb. 2019
ਸਰਬੱਤ ਖਾਲਸਾ ਤੋ ਬਰਗਾੜੀ ਮੋਰਚਾ - ਸ. ਦਲਵਿੰਦਰ ਸਿੰਘ ਘੁੰਮਣ
ਸਿੱਖ ਕੌਮ ਤੇ ਭੀੜ ਜਾਂ ਔਖੇ ਫੈਸਲੇ ਲੈਣ ਵੇਲੇ ਪੰਥ ਨੂੰ ਸੇਧ ਦੇਣ ਹੇਤ ਸਰਬੱਤ ਖਾਲਸਾ ਦੀ ਕਵਾਈਤ ਸਿੱਖ ਇਤਿਹਾਸ ਵਿੱਚ ਨਾਲ ਨਾਲ ਚਲਦੀ ਆ ਰਹੀ ਹੈ। ਸਿੱਖ ਖਾਨਾਬਦੋਸ਼ੀ ਦੇ ਹਾਲਾਤਾਂ ਵਿੱਚ ਇਕੱਠੇ ਹੋਕੇ ਕੌਮੀ ਅਗਵਾਈ ਲਈ ਸਰਬੱਤ ਖਾਲਸਾ ਕਰਦੇ ਰਹੇ ਹਨ। ਮੁਗਲਾਂ ਅਤੇ ਅੰਗਰੇਜ਼ਾਂ ਦੀ ਮਾਰ ਝੱਲਦਿਆ ਅਜ ਸਿੱਖ ਹਿੰਦੂ ਸਵਰਾਜ ਦੇ ਗੋਡੇ ਹੇਠ ਹੈ। ਅਜੋਕੇ ਹਾਲਾਤ ਸਿੱਖਾਂ ਦੀ ਰਾਜਨੀਤਕ, ਧਾਰਮਿਕ ਅਜਾਦੀ ਲਈ ਬਹੁਤ ਸਾਜਗਾਰ ਨਹੀ। 29 ਅਪ੍ਰੈਲ 1986 ਦੇ ਵੱਡੇ ਸਰਬੱਤ ਖਾਲਸਾ ਤੋ ਬਾਅਦ 10 ਨਵੰਬਰ 2015 ਦੇ ਚੱਬੇ ਦੀ ਧਰਤੀ ਉਪਰ ਹੋਏ ਅੱਜ ਤੱਕ ਦੇ ਸਭ ਤੋ ਵੱਡੇ ਸਰਬੱਤ ਖਾਲਸਾ ਨੇ ਕੌਮ ਨੂੰ ਇੱਕ ਮੁੱਠ ਕੀਤਾ। ਜਿਸ ਵਿੱਚ ਰਾਜਨੀਤਕ ਅਤੇ ਧਾਰਮਿਕ ਫੈਸਲੇ ਲੈ ਕੇ ਇਕ ਪ੍ਰੀਵਾਰ ਦੀ ਕਬਜਾ ਨੀਤੀ ਨੂੰ ਨਿਕਾਰਦਿਆ ਪੁੱਠੇ ਹੋਏ ਹਾਲਾਤਾਂ ਨੂੰ ਪੈਰਾਂ ਸਿਰ ਕਰਨ ਲਈ ਕੌਮ ਨੂੰ ਸੱਦਾ ਦਿੱਤਾ। ਭਾਵੇ ਕਿ ਸਰਬੱਤ ਖਾਲਸਾ ਦੇ ਜਥੇਦਾਰਾ ਨੂੰ ਉਸੇ ਵੇਲੇ ਜੇਲ੍ਹਾਂ ਵਿੱਚ ਡੱਕ ਦਿੱਤਾ। ਜਿਸ ਕਰਕੇ ਕੌਮੀ ਅਗਵਾਈ ਦੀ ਘਾਟ ਰੜਕਣੀ ਜਰੂਰੀ ਸੀ। ਜਿਸ ਦਾ ਇਕ ਪਾਸੇ ਤਾਂ ਸਰਕਾਰ ਸ਼ੰਘਰਸ਼ੀ ਧਿਰਾ ਸਮੇਤ ਜਥੇਦਾਰਾ ਦੀ ਫੜੋ ਫੜਾਈ ਸੁਰੂ ਕੀਤੀ ਦੂਜੇ ਪਾਸੇ ਮੀਡੀਆ ਅਤੇ ਸਰਕਾਰ ਪੱਖੀ ਲੋਕਾਂ ਕੋਲੋਂ ਸਰਬੱਤ ਖਾਲਸਾ ਦੀਆ ਨਾਕਾਮੀਆ ਬਣਾਕੇ ਵਿਰੋਧ ਕਰਵਾਉਣਾ ਸੁਰੂ ਕਰ ਦਿੱਤਾ। ਸਿਖਾਂ ਉਪਰ ਹੀ ਨਜਾਇਜ਼ ਕੇਸ ਬਣਏ ਜਾਣ ਲੱਗੇ ਜਿਸ ਦਾ ਸਿੱਖਾਂ ਵਲੋਂ ਸਖਤ ਵਿਰੋਧ ਨੇ ਇਸ ਰੁਝਾਨ ਨੂੰ ਰੁਕਵਾਇਆ। ਸਮਕਾਲੀ ਜਥੇਬੰਦੀਆਂ ਦੇ ਵਿਰੋਧ ਵੀ ਸਾਹਮਣੇ ਆਏ। ਸਰਬੱਤ ਖਾਲਸਾ ਨੂੰ ਨਾ ਮੰਨਣ ਵਾਲਿਆਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਤਾਂ ਮੰਨ ਲਿਆ ਪਰ ਕਿਸੇ ਵੀ ਮਤੇ ਨਾਲ ਸਹਿਮਤੀ ਨਹੀ ਅਪਣਾਈ। ਫਿਰ ਸਰਬੱਤ ਖਾਲਸਾ ਦੇ " ਸਿੱਖਾਂ ਲਈ ਅੱਡਰੀ ਪਾਰਲੀਮੈਂਟ " ਦੇ ਮਤੇ ਨੂੰ ਹੀ ਲੈ ਕੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਂ ਹੇਠ ਗਠਨ ਦੇ ਰੂਪ ਵਿਚ ਕੀਤਾ ਗਿਆ। ਜਿਸ ਦੀਆਂ ਅਨੇਕਾਂ ਮੀਟਿੰਗ ਹੋ ਰਹੀਆਂ ਹਨ ਏਕਤਾ, ਪਾਰਦਰਸ਼ਤਾ ਅਤੇ ਵਿਧੀ ਵਿਧਾਨ ਦੀ ਘਾਟ ਨੇ ਸਿੱਖਾਂ ਵਿੱਚ ਪ੍ਰਾਪਤੀ ਨਾ ਹੋ ਕੇ ਉਲਝਣਾ ਜਰੂਰ ਪੈਦਾ ਕੀਤੀਆ ਹਨ। ਸੱਚ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਤੋ ਬਾਹਰਲੀ ਜਾਣਕਾਰੀ ਨਾ ਹੋਣ ਕਰਕੇ, ਮਿਲਣ ਵਾਲੀਆ ਧਿਰਾਂ ਦੀ ਦਿੱਤੀ ਸਲਾਹ ਮਸ਼ਵਰੇ ਨੂੰ ਹੁਕਮ ਬਣਾਇਆ ਜਾਣ ਲੱਗਾ। ਜਿਸ ਦਾ ਇਸਤੇਮਾਲ ਹੋਣ ਲੱਗਾ ਹੈ।
ਬਰਗਾੜੀ ਵਿੱਚ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਅਤੇ ਦੋ ਸਿੱਖਾਂ ਦਾ ਸਰਕਾਰੀ ਅਣਪਛਾਤੀ ਪੁਲਿਸ ਵੱਲੋਂ ਕਤਲ ਨੇ ਸਿੱਖਾਂ ਵਿੱਚਲੇ ਰੋਸ ਨੂੰ ਕੌਈ ਇੰਨਸਾਫ ਨਾ ਮਿਲਣਾ ਬਰਗਾੜੀ ਮੋਰਚਾ ਦੀ ਅਰੰਭਤਾ ਨੂੰ ਜਨਮ ਦਿੰਦਾ ਹੈ। ਮੋਰਚੇ ਲਾਉਣ ਦਾ ਫੈਸਲਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸੀ ਕਿਉਂਕਿ ਜਥੇਦਾਰਾਂ ਦੀ ਨਿਯੁਕਤੀ ਤੋ ਬਾਅਦ ਸਿੱਖਾਂ ਵਿੱਚਲੀ ਨਿਰਾਸ਼ਾ ਨੇ ਵੱਡਾ ਖਲਾਅ ਪੈਦਾ ਕਰ ਦਿੱਤਾ ਸੀ। ਮੋਰਚੇ ਨੂੰ ਸਿੱਖਾਂ ਤੋ ਇਲਾਵਾ ਦੂਸਰੇ ਧਰਮਾਂ ਦੇ ਲੋਕਾਂ ਨੇ ਭਾਰੀ ਸਮੂਲੀਅਤ ਕੀਤੀ। ਮੋਰਚੇ ਨੂੰ ਕਾਮਯਾਬ ਕਰਨ ਹਿਤ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੂਸਰੇ ਦਲਾਂ ਅਤੇ ਜਥੇਬੰਦੀਆਂ ਨਾਲ ਮਿਲਕੇ ਮੋਹਰੀ ਰੋਲ ਅਦਾ ਕੀਤਾ। ਮੋਰਚੇ ਦੀ ਸੀਮਤ ਸਮੇਂ ਵਿੱਚ ਸਮਾਪਤੀ ਨੇ ਕਾਫੀ ਸ਼ੰਕਿਆਂ ਨੂੰ ਜਨਮ ਦਿਤਾ। ਭਾਵੇ ਇਸ ਨੂੰ ਪਹਿਲਾ ਪੜਾਅ ਦੇ ਤੌਰ ਤੇ ਲਿਆ ਗਿਆ ਹੈ। ਇਸ ਮੋਰਚੇ ਦੀ ਵੱਡੀ ਪਰਾਪਤੀ ਜਿਹੜੀ ਹਰ ਇੰਨਸਾਨ ਨੂੰ ਇੰਨਸਾਫ ਲਈ ਖੜ੍ਹੇ ਹੋਣ ਲਈ ਉਤਸ਼ਾਹਿਤ ਕਰਦੀ ਹੈ ਕਿ ਮੋਰਚੇ ਵਿੱਚ ਉਹ ਪਾਰਟੀਆ ਜਾਂ ਲੋਕ ਵੀ ਸ਼ਾਮਲ ਹੋਏ ਜੋ ਇਸ ਨੂੰ ਨਿਰੋਲ ਧਾਰਮਿਕ ਜਾ ਸਿੱਖਾ ਦਾ ਮੰਨਦੇ ਸਨ। ਇਥੇ ਇਸ ਗਲ ਦਾ ਉਭਰਨਾ ਕਿ ਪੰਜਾਬ ਦੀ ਧਰਤੀ ਨੂੰ ਉਹੀ ਪਰਵਾਨ ਹੋਣਗੇ ਜੋ ਪੰਜਾਬ ਪੰਜਾਬੀ ਪੰਜਾਬੀਅਤ ਲਈ ਵਿਚਰਨਗੇ, ਵੱਡੀ ਚੇਤਨਾ ਪੈਦਾ ਕਰਦੀ ਹੈ। ਮੋਰਚੇ ਦੀਆਂ ਤਿੰਨੇ ਮੰਗਾ ਦਾ ਲਗਭਗ ਮੰਨੇ ਜਾਣਾ ਜਾ ਸਰਕਾਰ ਦੇ ਵਾਅਦਿਆਂ ਨੇ ਇੰਨਸਾਫ ਲਈ ਸੰਤੁਸ਼ਟੀ ਦਿੱਤੀ ਹੈ। ਮੋਰਚੇ ਦੀਆਂ ਪ੍ਰਾਪਤੀਆ ਨੂੰ ਹਾਂ ਪੱਖੀ ਨਜ਼ਰੀਏ ਨਾਲ ਵੇਖਣਾ ਪਵੇਗਾ ਕਿਉਕਿ ਲੰਮਾ ਸਮਾਂ ਚਲੇ ਮੋਰਚੇ ਨੇ ਕੌਮੀ ਏਕਤਾ ਨੂੰ ਬਣਾਇਆ, ਬੇਆਦਬੀ ਦੇ ਦੋਸ਼ੀਆ ਨੂੰ ਫੜਵਾਈਆ, ਅਣਪਛਾਤੀ ਪੁਲਿਸ ਦੀ ਸਨਾਖਤ ਕਰਕੇ ਕੇਸ ਦਰਜ ਕੀਤੇ, ਸ਼ਹੀਦ ਪਰਿਵਾਰਾ ਨੂੰ ਕਰੋੜਾਂ ਰੁਪਏ ਮੁਆਵਜ਼ਾ, ਸੀ ਬੀ ਆਈ ਦੀ ਜਾਂਚ ਨੂੰ ਵਾਪਸ ਕਰਕੇ ਜਾਂਚ ਕਮੇਟੀ ਨੂੰ ਸੌਂਪਣਾ, ਵਿਧਾਨ ਸਭਾ ਦਾ ਵਿਸੇਸ਼ ਸ਼ੈਸਨ ਸੱਦਿਆ ਜਾਣਾ, ਬੜਗਾੜੀ ਪਿੰਡ ਦਾ ਬਰਗਾੜੀ ਸਾਹਿਬ ਹੋਣਾ, ਡੇਰੇ ਨਾਲ ਸਬੰਧਿਤ ਨਾਮ ਚਰਚਾ ਨੂੰ ਬੰਦ ਕਰਵਾਉਣ ਸਬੰਧੀ ਸਿੱਖਾ ਉਪਰ ਬਣੇ ਕੇਸਾਂ ਨੂੰ ਵਾਪਸ ਲੈਣਾ, ਸਿੱਖ ਕੈਦੀਆਂ ਦੀਆਂ ਰਿਹਾਈਆਂ ( ਭਾਈ ਦਲਬਾਗ ਸਿੰਘ ਬਾਗਾ ਦੀ ਰਿਹਾਈ ), ਕੈਦੀਆਂ ਦੀਆਂ ਪੰਜਾਬ ਵਿੱਚ ਜੇਲ੍ਹ ਤਬਦੀਲੀਆਂ, ਕੈਦੀਆਂ ਦੀ ਛੁੱਟੀ ਪੈਰੋਲ ਵਿੱਚ ਵਾਧਾ, ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ, ਅਕਸ਼ੇ ਕੁਮਾਰ ਐਕਟਰ ਆਦਿ ਨੂੰ ਜਾਂਚ ਘੇਰੇ ਹੇਠ ਲਿਆਂਦਾ ਅਤੇ ਮੋੜ ਬੰਬ ਕਾਂਡ ਕੇਸ ਨੂੰ ਖੁਲਵਾਇਆਂ ਆਦਿ ਅਮਨ ਸ਼ਾਤਮਈ ਚੱਲੇ ਮੋਰਚੇ ਦੀਆਂ ਅਜ ਤਕ ਲਗੇ ਮੋਰਚਿਆ ਵਿੱਚ ਵੱਡੀਆਂ ਪਰਾਪਤੀਆਂ ਹਨ। ਸਭ ਤੋਂ ਵੱਡੀ ਪਰਾਪਤੀ ਸ਼ੌਮਣੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦੀ ਅਜਾਰੇਦਾਰੀ ਦਾ ਵਕਤੀ ਭੋਗ ਪੈਣਾ ਹੈ। ਪਾਰਟੀ ਦੇ ਪੁਰਾਣੇ ਵੱਡੇ ਟਕਸਾਲੀ ਦਿਗਜਾਂ ਦਾ ਪਾਰਟੀ ਤੋ ਬਗਾਵਤ ਅਤੇ ਪਕਾਸ ਸਿੰਘ ਬਾਦਲ ਦੀ ਉਮਰ ਦੇ ਆਖਰੀ ਸਮੇਂ ਮਿਲੀ ਵੱਡੀ ਢਾਹ ਨੇ ਪਾਰਟੀ ਨੂੰ ਧੋਬੀ ਪਟਕਾ ਦਿੱਤਾ ਹੈ। ਬਾਦਲ ਅਕਾਲੀ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਵਲੋਂ ਵੀ ਵੱਖੀ ਹੁਝਾਂ ਸੁਰੂ ਹਨ ਹਾਲਤ ਗਰਦਸ਼ ਵਿੱਚ ਹਨ।
ਅਜੋਕੇ ਹਲਾਤਾਂ ਵਿੱਚ ਸ਼ੌਮਣੀ ਅਕਾਲੀ ਦਲ ਦੇ ਨਵਨਿਰਮਾਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਚੋਣਾਂ ਦਾ ਸਿਰ ਉਪਰ ਆ ਜਾਣਾ ਨਿੱਤ ਨਵੇਂ ਸਮੀਕਰਨਾਂ ਨੂੰ ਜਨਮ ਦੇ ਰਿਹਾ ਹੈ। ਮਹਾਂ ਗਠਬੰਧਨਾ ਦਾ ਦੌਰ ਸੁਰੂ ਹੈ। ਜਥੇਦਾਰ ਧਿਆਨ ਸਿੰਘ ਮੰਡ ਦਾ ਦੁਸਰੇ ਪੜਾਅ ਦਾ ਮੋਰਚਾ ਵੀ ਅਰੰਭਤਾ ਦੇ ਸੰਕੇਤ ਦੇ ਰਿਹਾ ਹੈ। ਪਰ ਇੰਨਸਾਫ ਲਈ ਲੜੀ ਜਾ ਰਹੀ ਲੜਾਈ ਦੇ ਕੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਜੁਆਬ ਆਉਣ ਵਾਲੇ ਸਮੇ ਦੀ ਬੁਕਲ ਵਿੱਚ ਹੋਣਗੇ। ਕੌਮ ਕੋਲ ਵਕਤ ਸਿਰਫ਼ ਕੌਮੀ ਏਕਤਾ ਕਰਨ ਦਾ ਹੈ।
ਸ. ਦਲਵਿੰਦਰ ਸਿੰਘ ਘੁੰਮਣ
0033630073111