ਸਾਜਿਦ ਨਾਡਿਆਡਵਾਲਾ ਨੇ ਮ੍ਰਿਤਕ ਵਰਕਰ ਦੇ ਪਰਿਵਾਰ ਦੀ ਸਹਾਇਤਾ ਲਈ ਦਿੱਤੇ 35 ਲੱਖ ਰੁਪਏ - ਗੁਰਭਿੰਦਰ ਗੁਰੀ
ਸਾਜਿਦ ਨਾਡਿਆਡਵਾਲਾ ਦੀ 'ਹਾਊਸਫੁੱਲ 4' ਦੀ ਸਥਾਪਨਾ ਪ੍ਰਕਿਰਿਆ ਦੌਰਾਨ ਸੋਲਾਈ ਕਰੱਪਨ (44) ਇਕ ਸਹਾਇਕ ਵੈਲਡਰ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ ਉਸ ਦੀ ਜਾਨ ਚਲੀ ਗਈ। ਸੋਲਾਈ ਆਪਣੀ ਪਤਨੀ ਅਤੇ ਇਕ ਬੇਟੀ ਨਾਲ ਰਹਿੰਦਾ ਸੀ, ਜਿਨ੍ਹਾਂ ਨੂੰ ਸਾਜਿਦ ਨਾਡਿਆਡਵਾਲਾ ਤੋਂ ਸਹਾਇਤਾ ਪ੍ਰਾਪਤ ਹੋਈ ਹੈ। ਉਹ 22 ਅਗਸਤ ਨੂੰ ਗੰਭੀਰ ਰੂਪ ਨਾਲ ਬੀਮਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗੋਰੇਗਾਂਵ ਦੇ ਲਾਈਫਲਾਈਨ ਹਸਪਤਾਲ 'ਚ ਦਾਖਲ ਕਰਵਾਇਆ ਪਰ 5 ਅਕਤੂਬਰ ਨੂੰ ਉਸ ਦਾ ਦਿਹਾਂਤ ਹੋ ਗਿਆ।
ਅਸੀਂ ਉਨ੍ਹਾਂ ਦੀ ਬੇਟੀ ਦੀਪਿਕਾ ਨਾਲ ਗੱਲਬਾਤ ਕੀਤੀ, ਜਿਸ 'ਚ ਉਸ ਨੇ ਦੱਸਿਆ, ''ਮੇਰੇ ਪਿਤਾ ਨੇ ਕਰੀਬ 25 ਸਾਲਾਂ ਤੱਕ ਫਿਲਮ ਇੰਡਸਟਰੀ 'ਚ ਕੰਮ ਕੀਤਾ ਅਤੇ ਉਹ ਕਮਾਈ ਕਰਨ ਵਾਲਾ ਪਰਿਵਾਰ ਦਾ ਇਕੱਲਾ ਮੈਬਰ ਸੀ। ਆਰਥਿਕ ਰੂਪ ਨਾਲ ਸਾਡੇ ਲਈ ਬਹੁਤ ਵੱਡਾ ਝਟਕਾ ਹੈ। ਅਸੀਂ ਇਕ ਅਜਿਹੇ ਪਰਿਵਾਰ ਬਾਰੇ ਜਾਣਦੇ ਹਾਂ ਜੋ ਇਸ ਤਰ੍ਹਾਂ ਦੀ ਸਥਿਤੀ 'ਚੋਂ ਗੁਜ਼ਰ ਚੁੱਕਾ ਹੈ ਪਰ ਉਨ੍ਹਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਸੀ। ਜਦਕਿ ਸਾਡੇ ਲਈ ਸਾਜਿਦ ਸਰ ਨੇ ਸਾਨੂੰ ਆਰਥਿਕ ਤੇ ਭਾਵਨਾਤਮਕ ਰੂਪ ਨਾਲ ਸਮਰਥਨ ਦਿੱਤਾ।
ਸਾਡੇ ਬਿਹਤਰ ਭਵਿੱਖ ਲਈ ਉਨ੍ਹਾਂ ਵਲੋਂ ਕੀਤੇ ਗਏ 35 ਲੱਖ ਦੇ ਯੋਗਦਾਨ ਲਈ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ। ਉਨ੍ਹਾਂ ਮੇਰੇ ਪਿਤਾ ਦਾ ਮਾਹਿਰ ਡਾਕਟਰ ਵਲੋਂ ਸਮੇਂ 'ਤੇ ਇਲਾਜ ਕਰਵਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕੇ। ਉਨ੍ਹਾਂ ਮੇਰੇ ਪਿਤਾ ਦੇ ਹਸਪਤਾਲ ਦੇ ਬਿਲ ਦਾ ਭੁਗਤਾਨ ਵੀ ਕੀਤਾ ਜੋ ਕਰੀਬ 11 ਲੱਖ ਰੁਪਏ ਸੀ। ਸੈੱਟ 'ਤੇ ਹੋਣ ਵਾਲੀ ਮੰਦਭਾਗੀ ਘਟਨਾਵਾਂ ਕਿਸੇ ਦੇ ਹੱਥ 'ਚ ਨਹੀਂ ਹੁੰਦੀਆਂ ਪਰ ਇਸ ਤਰ੍ਹਾਂ ਕਿਸੇ ਦੀ ਮਦਦ ਲਈ ਅੱਗੇ ਆਉਣਾ ਅਸਲ 'ਚ ਕਾਬੀਲ-ਏ-ਤਾਰੀਫ ਹੈ।
99157-27311
ਜਨਮਦਿਨ ਤੋਂ ਇਕ ਦਿਨ ਪਹਿਲਾਂ 'ਬਾਹੂਬਲੀ' ਫੇਮ ਐਕਟਰ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਮਿਲਿਆ ਤੋਹਫਾ - ਗੁਰਭਿੰਦਰ ਗੁਰੀ
'ਬਾਹੂਬਲੀ' ਫੇਮ ਐਕਟਰ ਪ੍ਰਭਾਸ ਜਲਦੀ ਹੀ ਫਿਲਮ 'ਸਾਹੋ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਬੀਤੇ ਦਿਨੀਂ ਇਕ ਹੋਰ ਪੋਸਟਰ ਰਿਲੀਜ਼ ਕੀਤਾ ਗਿਆ, ਜੋ ਪ੍ਰਭਾਸ ਦੇ ਫੈਨਸ ਲਈ ਇਕ ਤੋਹਫਾ ਹੈ, ਉਹ ਵੀ ਪ੍ਰਭਾਸ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ। ਭਾਵ ਅੱਜ 23 ਅਕਤੂਬਰ ਨੂੰ ਪ੍ਰਭਾਸ ਦਾ ਜਨਮਦਿਨ ਹੈ। ਇਸ ਦਿਨ ਮੇਕਰਸ 'ਸਾਹੋ' ਦੀ ਖਾਸ ਵੀਡੀਓ ਨੂੰ ਰਿਲੀਜ਼ ਕਰਕੇ ਉਸ ਨੂੰ ਤੇ ਉਸ ਦੇ ਫੈਨਸ ਨੂੰ ਖਾਸ ਤੋਹਫਾ ਦੇਣਾ ਚਾਹੁੰਦੇ ਹਨ। ਪ੍ਰਭਾਸ ਦੇ ਫੈਨਸ ਉਸ ਨੂੰ 'ਬਾਹੂਬਲੀ-2' ਤੋਂ ਬਾਅਦ ਵੱਡੇ ਪਰਦੇ 'ਤੇ ਦੇਖਣ ਲਈ ਕਾਫੀ ਬੇਤਾਬ ਹਨ।
ਪ੍ਰਭਾਸ ਦੀ 'ਬਾਹੂਬਲੀ' ਸੀਰੀਜ਼ ਤੋਂ ਬਾਅਦ ਇਹ ਪਹਿਲੀ ਫਿਲਮ ਹੈ। 'ਸਾਹੋ' ਮੇਕਰਸ 23 ਅਕਤੂਬਰ ਨੂੰ #ShadesOfSaaho ਰਿਵੀਲ ਕਰਨਗੇ। ਪ੍ਰਭਾਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਕੱਲ ਭਾਵ 23 ਅਕਤੂਬਰ ਨੂੰ ਫਿਲਮ ਦੀ ਖਾਸ ਮੇਕਿੰਗ ਰਿਲੀਜ਼ ਕੀਤੀ ਜਾਵੇਗੀ, ਜੋ ਸਵੇਰੇ 11 ਵਜੇ ਰਿਲੀਜ਼ ਕੀਤੀ ਜਾਣੀ ਹੈ।
ਗੁਰਭਿੰਦਰ ਗੁਰੀ
99157-27311
ਠਗਸ...' ਦੇ ਐਕਸ਼ਨ ਸੀਕਵੈਂਸ ਲਈ ਆਮਿਰ ਤੇ ਅਮਿਤਾਭ ਨੂੰ ਸਿੱਖਣੀ ਪਈ ਤਲਵਾਰਬਾਜ਼ੀ - ਗੁਰਭਿੰਦਰ ਗੁਰੀ
ਯਸ਼ ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਭਾਰਤੀ ਫਿਲਮ ਰਿਲੀਜ਼ ਕਿਹਾ ਜਾ ਸਕਦਾ ਹੈ। 'ਠਗਸ ਆਫ ਹਿੰਦੋਸਤਾਨ' ਇਸ ਦੀਵਾਲੀ 'ਤੇ ਰਿਲੀਜ਼ ਹੋਣ ਵਾਲੀਆਂ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਰਾਹੀਂ ਪਹਿਲੀ ਵਾਰ ਭਾਰਤੀ ਸਿਨੇਮਾ ਦੇ ਦੋ ਵੱਡੇ ਦਿਗੱਜ ਸਟਾਰ ਅਮਿਤਾਭ ਬੱਚਨ ਤੇ ਆਮਿਰ ਖਾਨ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ। ਇਸ ਫਿਲਮ 'ਚ ਪ੍ਰਸ਼ੰਸਕਾਂ ਨੂੰ ਜ਼ਬਰਦਸਤ ਐਕਸ਼ਨ ਸੀਕਵੈਂਸ ਦੇਖਣ ਨੂੰ ਮਿਲੇਗਾ, ਜਿਸ ਨੂੰ ਅਮਿਤਾਭ ਤੇ ਆਮਿਰ ਨੇ ਬਾਖੂਬੀ ਨਿਭਾਇਆ ਹੈ। ਐਕਸ਼ਨ ਸੀਨਜ਼ ਨੂੰ ਫਿਲਮਾਉਣ ਲਈ ਅਭਿਨੇਤਾਵਾਂ ਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪਈ।
ਇਸ ਬਾਰੇ 'ਚ ਗੱਲ ਕਰਦੇ ਹੋਏ ਅਮਿਤਾਭ ਨੇ ਕਿਹਾ, ''ਅਸਲ 'ਚ ਇਨ੍ਹਾਂ ਮੁਸ਼ਕਲਾਂ 'ਚ ਲੰਘਣ ਤੋਂ ਪਹਿਲਾਂ ਵਿਜੈ ਕ੍ਰਿਸ਼ਣ ਤੇ ਆਦਿਤਿਆ ਨੇ ਕਿਹਾ ਸੀ ਕਿ ਥੋੜ੍ਹੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਇਸ ਲਈ ਅਸੀਂ ਤਲਵਾਰਬਾਜ਼ੀ ਦੀ ਟ੍ਰੇਨਿੰਗ ਲਈ। ਇਸ ਫਿਲਮ 'ਚ ਕਲਾਬਾਜ਼ੀ, ਗੋਤਾਖੋਰੀ ਅਤੇ ਚੜਾਈ ਕਰਨਾ ਵਰਗੇ ਬਹੁਤ ਸਾਰੇ ਐਕਸ਼ਨ ਸੀਕਵੈਂਸ ਸ਼ਾਮਲ ਹਨ। ਇਹ ਸਭ ਲਾਈਵ ਕੀਤੇ ਜਾਂਦੇ ਸਨ। ਜੇਕਰ ਤੁਸੀਂ ਖੁਦ ਨੂੰ ਕਿਸੇ ਮੁਕਾਬਲੇ ਲਈ ਤਿਆਰ ਕੀਤਾ ਤਾਂ ਮੈਨੂੰ ਲਗਦਾ ਹੈ ਕਿ ਤੁਹਾਨੂੰ ਸਭ ਮੁਸ਼ਕਲਾਂ ਤੇ ਚੁਣੌਤੀਆਂ ਨੂੰ ਦੂਰ ਰੱਖਦੇ ਹੋਏ, ਜੋ ਤੁਹਾਨੂੰ ਕਿਹਾ ਜਾਵੇ, ਉਹ ਕਰਨਾ ਚਾਹੀਦਾ''।
ਉੱਥੇ ਹੀ ਆਮਿਰ ਨੇ ਕਿਹਾ, ''ਠਗਸ ਆਫ ਹਿੰਦੋਸਤਾਨ ਤੋਂ ਪਹਿਲਾਂ ਮੈਂ 'ਦੰਗਲ' 'ਚ ਕੰਮ ਕੀਤਾ ਸੀ। ਅਸੀਂ ਦੋਵੇਂ (ਫਾਤਿਮਾ ਸਨਾ ਸ਼ੇਖ) ਕੁਸ਼ਤੀ ਲਈ ਡੇਢ ਸਾਲ ਤੋਂ ਟ੍ਰੇਨਿੰਗ ਲੈ ਰਹੇ ਹਾਂ। ਕੁਸ਼ਤੀ 'ਚ ਤੁਸੀਂ ਕਮਰ ਨਾਲ ਝੂਕਦੇ ਹੋ ਅਤੇ ਜਿੰਨਾ ਸੰਭਵ ਹੋ ਸਕਦਾ ਹੈ ਕਿ ਝੂਕੇ ਰਹਿਣ ਦੀ ਕੋਸ਼ਿਸ਼ ਕਰਦੇ ਹੋ। ਮੈਂ ਝੂਕ ਕੇ ਖੜਾ ਰਹਿੰਦਾ ਸੀ। ਮੁੱਕੇਬਾਜ਼ੀ, ਕਿਕਿੰਗ, ਰੋਲਿੰਗ, ਤਲਵਾਰਬਾਜ਼ੀ ਸਿੱਖਣ ਲਈ ਸਾਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪਈ। ਅਜਿਹਾ ਬਹੁਤ ਕੁਝ ਹੋਇਆ ਜਿਸ ਨੇ ਸਾਨੂੰ ਇਸ ਫਿਲਮ ਲਈ ਹਿੰਮਤ ਦਿੱਤੀ।
ਦੱਸਣਯੋਗ ਹੈ ਕਿ 'ਠਗਸ ਆਫ ਹਿੰਦੋਸਤਾਨ' 'ਚ ਕੈਟਰੀਨਾ ਕੈਫ ਅਤੇ ਫਾਤਿਮਾ ਸ਼ਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਹਨ। ਯਸ਼ ਰਾਜ ਫਿਲਮਸ ਦੀ ਮੇਗਾ ਐਕਸ਼ਨ ਫਿਲਮ 8 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਗਲੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।
ਗੁਰਭਿੰਦਰ ਗੁਰੀ
99157-27311
ਸਾਕਸ਼ੀ ਤੰਵਰ ਨੇ ਬੇਟੀ ਦਿਵਿਆ ਦਾ ਇਸ ਦੁਨੀਆ 'ਚ ਕੀਤਾ ਸਵਾਗਤ - ਗੁਰਭਿੰਦਰ ਸਿੰਘ ਗੁਰੀ
ਬਾਲੀਵੁੱਡ ਤੇ ਟੀ. ਵੀ. ਦੀ ਸਭ ਤੋਂ ਪਸੰਦੀਦਾ ਅਦਾਕਾਰਾ ਸਾਕਸ਼ੀ ਤੰਵਰ ਨੇ 'ਦਿਵਿਆ' ਨਾਂ ਦੀ ਬੱਚੀ ਗੋਦ ਲੈਣ ਦੀ ਖੁਸ਼ਖਬਰੀ ਆਪਣੇ ਫੈਨਜ਼ ਵਿਚਾਲੇ ਸ਼ੇਅਰ ਕੀਤੀ ਹੈ। ਨੌ ਮਹੀਨੇ ਦੀ ਇਸ ਬੱਚੀ ਨੇ ਸਿਰਫ ਸਾਕਸ਼ੀ ਦੀ ਜ਼ਿੰਦਗੀ 'ਚ ਹੀ ਨਹੀਂ ਖੁਸ਼ੀਆਂ ਦੇ ਰੰਗ ਭਰੇ, ਬਲਕਿ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਸਾਕਸ਼ੀ ਤੰਵਰ ਬੱਚਿਆਂ ਨੂੰ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮੰਨਦੀ ਹੈ ਅਤੇ ਇਸ ਲਈ ਇਸ ਨੰਨ੍ਹੀ ਪਰੀ ਨੂੰ 'ਦਿਵਿਆ' ਨਾਂ ਦਿੱਤਾ, ਜੋ ਦੇਵੀ ਲਕਸ਼ਮੀ ਦਾ ਨਾਂ ਹੈ ਅਤੇ ਇਸ ਦਾ ਮਤਲਬ ਹੈ, ''ਉਹ ਜੋ ਪ੍ਰਾਥਨਾਵਾਂ ਦਾ ਉਤਰ ਦਿੰਦਾ ਹੈ''।
ਖੁਸ਼ਖਬਰੀ ਸ਼ੇਅਰ ਕਰਦੇ ਹੋਏ ਸਾਕਸ਼ੀ ਨੇ ਕਿਹਾ, ''ਮੇਰੇ ਮਾਤਾ-ਪਿਤਾ ਦੇ ਆਸ਼ੀਰਵਾਰ ਅਤੇ ਮੇਰੇ ਪਰਿਵਾਰ ਤੇ ਦੋਸਤਾਂ ਦੇ ਸਮਰਥਨ ਨਾਲ, ਮੈਂ ਇਕ ਬੱਚੀ ਨੂੰ ਗੋਦ ਲਿਆ, ਜੋ ਜਲਦ ਹੀ 9 ਮਹੀਨੇ ਦੀ ਹੋ ਜਾਵੇਗੀ। ਇਸ ਖੁਸ਼ਖਬਰੀ ਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਪਲ ਹੈ ਅਤੇ ਮੈਂ ਤੇ ਮੇਰਾ ਪੂਰਾ ਪਰਿਵਾਰ ਦਿਵਿਆ ਨੂੰ ਗਲੇ ਲਗਾਉਣ ਲਈ ਉਤਸ਼ਾਹਿਤ ਹਾਂ। ਉਹ ਮੇਰੀਆਂ ਸਾਰੀਆਂ ਪ੍ਰਾਥਨਾਵਾਂ ਦਾ ਉਤਰ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਪਾ ਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ''।
ਸਾਕਸ਼ੀ ਤੰਵਰ ਭਾਰਤੀ ਟੈਲੀਵਿਜ਼ਨ ਦੀ ਸਭ ਤੋਂ ਪਸੰਦੀਦਾ ਅਦਾਕਾਰਾ ਦੀ ਲਿਸਟ 'ਚ ਸ਼ਾਮਲ ਹੈ ਅਤੇ 'ਕਹਾਣੀ ਘਰ ਘਰ ਕੀ' ਅਤੇ 'ਬੜੇ ਅਛੇ ਲਗਤੇ ਹੈ' ਵਰਗੇ ਸ਼ੋਅ ਲਈ ਜਾਣੀ ਜਾਂਦੀ ਹੈ। ਸਾਕਸ਼ੀ ਬਲਾਕਬਸਟਰ ਫਿਲਮ 'ਦੰਗਲ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ।
ਗੁਰਭਿੰਦਰ ਸਿੰਘ ਗੁਰੀ
99157-27311