Baljinder Kaur Shergill

ਲਿਖਦੇ- ਲਿਖਦੇ - ਬਲਜਿੰਦਰ ਕੌਰ ਸ਼ੇਰਗਿੱਲ

ਲਿਖਦੇ- ਲਿਖਦੇ ਇੱਕ ਦਿਨ ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ ਸਾਹਾਂ ਨੇ ਮੁੱਕ  ਜਾਣਾ।

ਹੱਥਾਂ ਦੀਆਂ ਲਕੀਰਾਂ ਨੇ ਮਿਟ ਜਾਣਾ,
ਤੇਰਾ ਮੇਰਾ ਸਾਥ ਮੁੜ ਲਿਖਿਆ  ਜਾਣਾ।

ਪਰੀਂਦਿਆਂ ਵਾਂਗ ਅਸਾਂ ਉੱਡ ਜਾਣਾ,
ਆਲ੍ਹਣੇ ਖ਼ਾਲੀ ਕਰ ਅਸਾਂ ਛੁੱਪ ਜਾਣਾ।

ਬਾਜ਼ੀ ਇਸ਼ਕ ਦੀ ਅਸਾਂ ਜਿੱਤ ਜਾਣਾ,
ਧਰਤ ਦੇ ਗੇੜਿਆਂ 'ਚੋ ਅਸਾਂ ਖੁਸ ਜਾਣਾ।

ਸਤਰੰਗੀ ਪੀਂਘ ਤਰ੍ਹਾਂ ਫੈਲ ਜਾਣਾ,
ਦੁਨੀਆਂ ਦੇ ਕੋਨੇ ਕੋਨੇ 'ਚ ਨਸ਼ਰ ਜਾਣਾ।

ਮਾਂ ਦੀ ਬੁੱਕਲ ਜਦ ਸੋ ਜਾਣਾ,
ਆਖਿਰ ਸਭ ਮਿੱਟੀ ਹੋ ਜਾਣਾ।

" ਬਲਜਿੰਦਰ" ਹੁਰਾਂ ਸਾਈਂ ਦਰ ਢੁੱਕ  ਜਾਣਾ,
ਦੋ ਰੂਹਾਂ ਦਾ ਲੇਖਾ ਜੋਖਾ ਮੁੱਕ ਜਾਣਾ।

ਲਿਖਦੇ- ਲਿਖਦੇ ਇੱਕ ਦਿਨ ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ ਅਸਾਂ ਮੁੱਕ  ਜਾਣਾ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਲਿਖਤਾਂ - ਬਲਜਿੰਦਰ ਕੌਰ ਸ਼ੇਰਗਿੱਲ

ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਅੰਦਰ ਤੀਕ ਜਾ ਵੜ੍ਹਦੇ ਨੇ |

ਇਹ ਝੂਠ ਨਹੀਂ ਨਿਰਾ ਸੱਚ ਹੈ,
ਕਈਆਂ ਦੇ ਕਮੈਂਟ ਆ ਖੜ੍ਹਦੇ ਨੇ |

ਮੇਰੇ ਖਿਆਲਾਂ ਦੀ ਬੁਣਤੀ ਉਦੇੜਦੇ ਨੇ,
ਮੇਰੇ ਅੰਦਰ ਹਰਫ਼ ਆ ਵੜਦੇ ਨੇ |

ਕਈ ਆਖਣ ਇਹ ਸ਼ਬਦ ਮੇਰੇ ਤੇ ਹੀ ਜੁੜਦੇ ਨੇ,
ਸਾਰਾ ਸਿਹਰਾ ਨਾਚੀਜ਼ ਦੇ ਸਿਰ ਮੜਦੇ ਨੇ |

ਰੋਜ਼ ਸ਼ਬਦ ਮੇਰੇ ਨਾਲ ਲੜਦੇ ਨੇ,
ਮੇਰੀਆਂ ਲਿਖ਼ਤਾਂ ਆ ਘੜ੍ਹਦੇ ਨੇ |

ਜਿਹੜੇ ਕਲਮ ਨੂੰ  ਸਲਾਮਾਂ ਕਰਦੇ ਨੇ,
ਉਹ ਚੁੱਲ੍ਹੇ 'ਤੇ ਦੁੱਧ ਨੂੰ  ਦੇਖ ਰਹੇ ਕੜ੍ਹਦੇ ਨੇ |

ਕਈ ਹੂਕ ਦਿਲਾਂ ਦੀ ਦੱਸਦੇ ਨੇ,
ਗੁਲਾਬਾਂ ਦੀ ਮਹਿਕ ਨੂੰ  ਆ ਫੜਦੇ ਨੇ |  

ਕਈ ਮੁਬਾਰਕਾਂ ਦਾ ਸਿਲਸਿਲਾ ਜਾਰੀ ਰੱਖਦੇ ਨੇ,
 ਕਹਿੰਦੇ ਲੇਖਕ ਦੇ ਮਨੋਭਾਵ ਪੱਤਿਆਂ ਵਾਂਗ ਝੜਦੇ ਨੇ |

ਕਈ ਨਵੀਂ ਰਚਨਾ ਦੀ ਉਡੀਕ ਕਰਦੇ ਨੇ,
ਕਈ ਅੰਦਰੋਂ-ਅੰਦਰੀਂ ਸੜ੍ਹਦੇ ਨੇ |

ਕਿੰਨੇ ਦਿਨ ਪੜਿ੍ਹਆ ਹੋ ਗਏ ਸੀ ਤੁਹਾਨੂੰ,
ਕਈ ਛਪੀ ਰਚਨਾ ਬਾਰੇ ਵੀ ਦੱਸਦੇ ਨੇ |
 
ਕਈ ਪਾਠਕ ਮੇਰੇ ਪੱਕੇ ਨੇ,
ਜੋ ਰੂਹਾਂ ਦੇ ਸੱਚੇ ਨੇ |  

ਮੈਂ ਸ਼ੁਕਰਗੁਜਾਰ ਸਭ ਦੀ ਹਾਂ,
 ਜੋ ਮੇਰੇ ਸਫ਼ਰ 'ਚ ਛੱਤਰੀ ਤਾਣ ਖੜ੍ਹਦੇ ਨੇ |

ਕਈ ''ਬਲਜਿੰਦਰ'' ਨੂੰ  ਮਿਲਣਾ ਚਾਹੁੰਦੇ ਨੇ,
ਜਿਹੜੇ ਮੇਰੇ ਕਲਮਬੱਧ ਨਜ਼ਮਾਂ ਨੂੰ  ਪੜ੍ਹਦੇ ਨੇ |

ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਅੰਦਰ ਤੀਕ ਜਾ ਵੜ੍ਹਦੇ ਨੇ |

 
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਮਹਿਫ਼ਲਾਂ - ਬਲਜਿੰਦਰ ਕੌਰ ਸ਼ੇਰਗਿੱਲ

ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਤੇ ਗਾਉਣ ਵਜਾਉਣ |

ਸ਼ਾਇਦ ਮਨ ਨੂੰ  ਲੱਗੇ ਟਿਕਾਉਣ,
ਦਿਲ ਤੇ ਦਿਮਾਗ ਲੱਗੇ ਸਮਝਾਉਣ |

ਚਾਅ ਸਾਡੇ ਲੱਗੇ ਫੜਫੜਾਉਣ,
ਹੁਕਮ 'ਚ ਬੱਝੇ ਲੱਗੇ ਕੰਮ ਵਧਾਉਣ |

ਲੱਜ ਲਾਜ ਰੱਖਕੇ ਲੱਗੇ ਤਾਜ ਸਜਾਉਣ,
ਬਖ਼ਸ਼ੀ ਦਾਤ ਨੂੰ  ਲੱਗੇ ਸਿਰ ਮੱਥੇ ਅਪਣਾਉਣ |

ਲੋਕਾਂ 'ਚ ਜ਼ਰੂਰੀ ਵੀ ਹੁੰਦਾ ਆਉਣ,
ਲੇਖਕ ਗਾ ਕੇ ਆਪਣੇ ਨਗਮੇ ਸੁਣਾਉਣ |

ਕੁਦਰਤ ਦੀ ਸਿਆਸਤ ਲੱਗੇ ਸਮਝ ਆਉਣ ,
ਬੁੱਕਲ਼ 'ਚ ਬਿਠਾ ਕੇ ਆਪਣੀ ਲੱਗੇ ਜਗਮਗਾਉਣ|

ਸੋਹਣੇ ਸੋਹਣੇ ਸ਼ਬਦ ਲੱਗੇ ਰੌਣਕਾਂ ਲਗਾਉਣ,
''ਬਲਜਿੰਦਰ'' ਦੇ ਦਰਦਾਂ ਨੂੰ  ਲੱਗੇ ਛਪਾਉਣ |
 
ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਤੇ ਗਾਉਣ ਵਜਾਉਣ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਸੂਰਜ ਉੱਠਦਾ ਦੇਰੀ ਨਾਲ - ਬਲਜਿੰਦਰ ਕੌਰ ਸ਼ੇਰਗਿੱਲ

ਅੱਜ ਕੱਲ੍ਹ ਸੂਰਜ ਉੱਠਦਾ ਦੇਰੀ ਨਾਲ,
ਧੁੰਦ 'ਚ ਲੁੱਕਕੇ ਬੈਠਦਾ ਬੱਦਲਾਂ ਨਾਲ |

ਫੋਨਾਂ 'ਤੇ ਗੱਲਾਂ ਚੱਲੀਆਂ ਪੁੱਛਦੇ ਸਭ ਸੂਰਜ ਦਾ ਹਾਲ,
ਕੀ ਸ਼ਹਿਰ ਤੁਹਾਡੇ ਆਇਆ ਸੂਰਜ ਧੁੱਪਾਂ ਨਾਲ |

ਨਿਕਲਿਆ ਤਾਂ ਸੀ ਭਾਈ ਮੁੜ ਗਿਆ ਛੇਤੀ ਨਾਲ,
ਸਾਰੇ ਇੰਤਜਾਰ ਕਰਦੇ ਸਵੇਰੇ ਤੋਂ ਬੇਸਬਰੀ ਨਾਲ |

ਸ਼ੀਤ ਲਹਿਰ ਦੇ ਮੌਸਮ 'ਚ ਬੰਦਾ ਕੰਬੇ ਹਰ ਹਾਲ,
ਇਹ ਨਿਕਲੇ ਅੱਖਾਂ ਚਮਕਾ-ਚਮਕਾ ਕੇ ਦੇਰੀ ਨਾਲ,

ਹੱਡ ਭੰਨਵੀਂ ਠੰਢ 'ਚ ਸਹਾਰਾ ਲੈਂਦੇ ਲੱਕੜਾਂ ਬਾਲ,
ਥੋੜੀ ਕੁ ਮਿੰਟਾਂ ਲਈ ਦਰਸ਼ਨ ਦੇ ਜਾਂਦਾ ਦੇਰੀ ਨਾਲ |

ਕੱਪੜੇ ਵੀ ਨਹੀਂਓ ਸੁੱਕਦੇ ਅੱਜ ਕੱਲ ਧੁੰਦ ਨਾਲ,
ਕੜਾਕੇ ਦੀ ਠੰਢ ਪੈਂਦੀ ਇਹ ਆਉਂਦਾ ਮੌਜਾਂ ਨਾਲ |

ਕੱਦੂ ਬਣਾਈ ਰੱਖਦਾ ਮੋਟੇ- ਮੋਟੇ ਕੱਪੜਿਆਂ ਨਾਲ,
ਧੁੱਪ ਵੀ ਜ਼ਰੂਰੀ ''ਬਲਜਿੰਦਰ'' ਸਰਦੀ ਦੇ ਨਾਲ- ਨਾਲ |

ਅੱਜ ਕੱਲ੍ਹ ਸੂਰਜ ਉੱਠਦਾ ਦੇਰੀ ਨਾਲ,
ਧੁੰਦ 'ਚ ਲੁੱਕਕੇ ਬੈਠਦਾ ਬੱਦਲਾਂ ਨਾਲ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਨਵੇਂ ਸਾਲ ਦਾ ਆਗਾਜ਼ - ਬਲਜਿੰਦਰ ਕੌਰ ਸ਼ੇਰਗਿੱਲ

ਨਵੇਂ ਸਾਲ ਦਾ ਹੋਇਆ ਆਗਾਜ਼,
ਸੂਰਜ ਦੀ ਰੋਸ਼ਨੀ ਦਾ ਜਿਵੇਂ ਹੁੰਦਾ ਇੰਤਜਾਰ |

ਗੁਰੂਆਂ, ਪੀਰਾਂ, ਫਕੀਰਾਂ ਨੂੰ  ਕਰ ਨਮਸਕਾਰ,
ਨਵੇਂ ਸਫ਼ਰ ਦੀ ਕਰਾਂ ਸ਼ੁਰੂਆਤ |

ਗੁਜਰਿਆ ਸਮਾਂ ਭੁੱਲਣ 'ਚ ਹੋਵਾਂ ਸਕਾਰ,
ਆਪਣੇ ਤੋਂ ਵੱਡਿਆਂ ਦਾ ਪਾਵਾਂ ਸਤਿਕਾਰ |

ਜੀਵਨ ਦਾ ਕੈਦਾ ਬਣ ਜਾਵੇ ਕਿਰਦਾਰ,
ਲਿਖਾਂ ਕੁਝ ਐਸਾ ਬਣ ਜਾਵੇ ਮਿਸਾਲ |

ਸ਼ਾਇਰੀ ਦਾ ਮੇਰੇ 'ਤੇ ਰਹੇ ਭੂਤ ਸਵਾਰ,
ਲਿਖੇ ਮੇਰੇ ਸ਼ਬਦ ਅਖਵਾਉਣ ਰਤਨਕਾਰ |

ਮੇਰੇ ਗੀਤ, ਟੱਪੇ, ਨਜ਼ਮਾਂ ਮਚਾਉਣ ਧਮਾਲ,
ਸਭ ਦੇ ਚਿਹਰੇ 'ਤੇ ਲਿਆਉਣ ਮੁਸਕਾਨ |

ਸਭ ਕੁਝ ਕਰਨਾ ''ਬਲਜਿੰਦਰ'' ਮੇਰੇ ਕਰਤਾਰ,
ਚੱਲਦੀ ਦੁਨੀਆਂ ਜਿਸ ਦੇ ਅਨੁਸਾਰ |

ਨਵੇਂ ਸਾਲ ਦਾ ਹੋਇਆ ਆਗਾਜ਼,
ਸੂਰਜ ਦੀ ਰੋਸ਼ਨੀ ਦਾ ਜਿਵੇਂ ਹੁੰਦਾ ਇੰਤਜਾਰ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਤੇਰੇ ਬਾਝੋਂ - ਬਲਜਿੰਦਰ ਕੌਰ ਸ਼ੇਰਗਿੱਲ

ਹਰੀ ਹਰੀ ਘਾਹ 'ਤੇ, ਪਈਆਂ ਤਰੇਲ੍ਹੀਆਂ,
ਬਾਝੋਂ ਤੇਰੇ ਅਸਾਂ , ਝੱਲੀਆਂ ਹਨ੍ਹੇਰੀਆਂ |  

ਬਿਰਹੋਂ ਦਾ ਰੋਗ ਬੁਰਾ, ਸੁਣੀਆਂ ਕਹਾਣੀਆਂ,
ਫੱਟ ਜਦ ਖੁਦ ਖਾਏ, ਪਤਾ ਲੱਗਿਆਂ ਹਾਣੀਆਂ |

ਤੇਰੀ ਮੇਰੀ ਜੋੜੀ ਸੋਹਣੀ, ਛੱਲਾਂ ਦੱਸਦੀਆਂ ਪਾਣੀਆਂ,
ਤੈਰਦੇ ਵੀ, ਡੁੱਬ ਰਹੀਆਂ, ਦੋ ਰੂਹਾਂ ਨਿਮਾਣੀਆਂ |

ਸ਼ੀਸ਼ਾ ਵੀ ਰੋਜ਼ ਰੋਜ਼, ਪੁੱਛੇ ਕਹਾਣੀਆਂ,
ਤੇਰੇ ਸਵਾਲਾਂ ਦੀਆਂ, ਗੱਲਾਂ ਪੁਰਾਣੀਆਂ |

ਸਾਡੀ ਰਮਜ਼ਾਂ ਤਾਂ, ਖਾਮੋਸ਼ੀਆਂ ਪਛਾਣੀਆਂ,
ਪਿਆਰ ਕੀ ਹੁੰਦਾ, ਜੂਨ ਫਕੱਰਾਂ ਹੰਢਾਣੀਆਂ |

ਕੌਡੀਆਂ ਮੁੱਲ ''ਬਲਜਿੰਦਰ'', ਰਹਿ ਗਈਆ ਯਾਰੀਆਂ,
ਹਵਾਵਾਂ ਨੇ ਆ ਕੇ, ਸਾਡੀ ਕਦਰਾਂ ਪਛਾਣੀਆਂ।  
                                                 
ਹਰੀ ਹਰੀ ਘਾਹ 'ਤੇ, ਪਈਆਂ ਤਰੇਲ੍ਹੀਆਂ,
ਤੇਰੇ ਬਾਝੋਂ ਅਸਾਂ , ਝੱਲੀਆਂ ਹਨ੍ਹੇਰੀਆਂ |
 

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ 9878519278

ਦਾਦਾ-ਪੋਤੀ - ਬਲਜਿੰਦਰ ਕੌਰ ਸ਼ੇਰਗਿੱਲ

ਦਾਦਾ ਪੋਤੀ ਨੂੰ , ਲਾਡ ਲਾਡਵੇ,
ਪੋਤੀ ਵੀ ਦਾਦੂ ਕੋਲ, ਭੱਜ ਭੱਜ ਜਾਵੇ,
ਸਦਕੇ ਨੀਂ ਜਾਵਾਂ, ਧੀ ਰਾਣੀਏ |


ਭੋਲੀ ਤੇਰੀ, ਸੂਰਤ ਸੋਹਣੀ,
ਸਭਨਾਂ ਦੇ, ਮਨ ਨੂੰ  ਮੋਹਣੀ,
ਆ ਖੇਡਾਂ ਖੇਡੀਏ, ਧੀ ਰਾਣੀਏ |

ਤੇਰੀ ਮਾਸੂਮੀਅਤ 'ਤੇ,
ਦਿਲ ਖਿੜ-ਖਿੜ ਜਾਂਦਾ,
ਮੋਹ ਜਿਹਾ ਆਪੇ ਆਉਂਦਾ, ਧੀ ਰਾਣੀਏ |  
 

ਬਚਪਨ ਹੈ, ਕਿੰਨਾ ਪਿਆਰਾ,
ਰੱਬ ਵਰਗਾ, ਚਿਹਰਾ ਨਿਆਰਾ,
ਤੇਰੇ ਤੋਂ ਵਾਰੋਂ ਵਾਰੀ ਜਾਵਾਂ, ਧੀ ਰਾਣੀਏ |  

ਜਿਸ ਘਰ ਵਿਚ, ਧੀਆਂ ਹੋਵਣ,
ਰੌਣਕਾਂ ਉਥੇ ''ਬਲਜਿੰਦਰ'', ਖੁਦ ਆ ਜਾਵਣ,
ਫੁੱਲਾਂ ਵਾਂਗ ਸਦਾ ਖਿੜੀ ਰਹਿਣਾ, ਧੀ ਰਾਣੀਏ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278

ਸੁਣ ਪੁਕਾਰ - ਬਲਜਿੰਦਰ ਕੌਰ ਸ਼ੇਰਗਿੱਲ

ਸੁਣ ਪੁਕਾਰ ਪੰਡਤਾਂ ਦੀ,
ਉੱਠੇ ਮੇਰੇ ਦਾਤਾਰ।
 
ਤੁਰੇ ਦਿੱਲੀ ਵੱਲ ਨੂੰ ,
ਮੇਰੀ ਸੱਚੀ ਸਰਕਾਰ |

"ਹਿੰਦ ਦੀ ਚਾਦਰ" ਪਾਤਸ਼ਾਹ,
ਪਹੁੰਚੇ ਦਿੱਲੀ ਦਰਬਾਰ।

ਰੱਬੀ ਰੂਪ ਸੀ ਮੁੱਖ 'ਤੇ,
ਜੋ ਸਭ ਦੇ ਕਰਤਾਰ |

ਆਪਣਾ ਸੀਸ ਕਟਵਾ ਲਿਆ,
ਜਾਵਾਂ ਮੈਂ ਬਲਿਹਾਰ |

ਹਿੰਦੂ ਧਰਮ ਬਚਾ ਲਿਆ,
ਮੇਰੇ ਸਿਰਜਣਹਾਰ |

ਐਸਾ ਸਾਕਾ ਨਹੀਂ ਹੋਇਆ,
ਸਾਰੇ ਵਿਚ ਜਹਾਨ |

''ਬਲਜਿੰਦਰ'' ਰੂਹਾਂ ਕੰਬੀਆਂ
ਜਾਵਾਂ ਮੈਂ ਕੁਰਬਾਨ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ |
9878519278

ਬਾਬਾ ਨਾਨਕਾ - ਬਲਜਿੰਦਰ ਕੌਰ ਸ਼ੇਰਗਿੱਲ

ਆਇਆ ਪੀਰ,
ਜਗਤ ਨੂੰ ਤਾਰਣ
ਪ੍ਰਗਟ ਹੋਇਆ, ਬਾਬਾ ਨਾਨਕਾ।


ਰੱਬੀ ਰੂਪ,
ਹੈ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਦਾਇਆ ਧਾਰੀ,
ਕਲਯੁਗ ਦਾ ਹੈ ਅਵਤਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।


ਮਹਿਤਾ ਕਾਲੂ, ਘਰ ਪੈਦਾ ਹੋਇਆ,
ਨੂਰ ਇਲਾਹੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਤਿ੍ਰਪਤਾ ਦੀ ਕੁੱਖ ਹੈ,
ਭਾਗਾਂ ਵਾਲੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਮੋਦੀਖਾਨੇ ਬੈਠ ਕੇ,
ਤੇਰਾਂ-ਤੇਰਾਂ ਜਾਵੇ, ਤੋਲੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਵੇਈ ਨਦੀ ’ਚ, ਟੁੱਭੀ ਮਾਰੀ,
ਸੱਚ ਖੰਡ ਗਏ, ਬਨਵਾਰੀ,
ਪ੍ਰਗਟ ਹੋਆਂ, ਬਾਬਾ ਨਾਨਕਾ,


ਤਿੰਨ ਦਿਨਾਂ ਬਾਅਦ, ਪ੍ਰਗਟ ਹੋਏ,
ਤੱਪ ਕੀਤਾ, ਫਿਰ ਨਿੰਰਕਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।


ਵੱਲ ਆਉਂਦਾ, ਦੂਰੋਂ ਪੱਥਰ ਭਾਰੀ,  
ਇੱਕ ਹੱਥ ਰੋਕਿਆ, ਕਰ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਸੁੱਟਿਆ ਪੱਥਰ, ਵਲੀ ਕੰਧਾਰੀ,
ਅੰਤ ਚਰਨੀਂ, ਪੈ ਗਿਆ ਸੀ ਹੰਕਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਚਾਰ ਦਿਸ਼ਾਵਾਂ ਦੀ, ਕਰ ਉਦਾਸੀ,
ਸਾਰੀ ਖਲਕਤ, ਸੀ ਤਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਭਰਮ ਭੁਲੇਖੇ ਮਿਟਾ ਕੇ,
ਸੱਚਾ ਸੌਦਾ ਕੀਤਾ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕਾ।

ਕਰ ਲੱਤਾਂ ਬੈਠਾ, ਬਾਬਾ ਮਸੀਤ ਵਿਚ,
ਮੱਕਾ ਘੁੰਮਿਆ ਕਈ ਵਾਰੀ।
ਪ੍ਰਗਟ ਹੋਇਆ, ਬਾਬਾ ਨਾਨਕਾ।
ਪ੍ਰਗਟ ਹੋਇਆ, ਬਾਬਾ ਨਾਨਕਾ।
 
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278  

ਪ੍ਰਭਾਤ ਫੇਰੀ - ਬਲਜਿੰਦਰ ਕੌਰ ਸ਼ੇਰਗਿੱਲ

ਪ੍ਰਭਾਤ ਫੇਰੀ ਆਈ ਹੈ

ਜਾਗੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ,
ਉੱਠੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਨਿਸ਼ਾਨ ਸਾਹਿਬ ’ਤੇ ਫੁੱਲਮਾਲਾ ਪਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਘੰਟੀ ਵਜਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਛੈਣੇ ਛਣਕਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਢੋਲਕੀ ਵਜਾ ਸ਼ਬਦ ਸੁਣਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਧਿਆਨ ਲਗਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਸਤਿਨਾਮ, ਸਤਿਨਾਮ, ਵਾਹਿਗੁਰੂ, ਵਾਹਿਗੁਰੂ ਬਲਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।

ਬਾਬਾ ਨਾਨਕ ਨੂੰ ਬਲਾਓ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ,
ਸੰਗਤ ’ਚ ਫੇਰਾ ਪਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ।

ਦਰਸ਼ ਦਿਖਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ।
ਘਰ 'ਚ ਫੇਰਾ ਪਾਓ  ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ ।

ਸੰਗਤ ਅੰਦਰ ਰਬਾਬ ਵਜਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ,
ਜਵੀਨ ਸਫ਼ਲਾ ਕਰਾਓ ਬਾਬਾ ਜੀ, ਪ੍ਰਭਾਤ ਫੇਰੀ ਆਈ ਹੈ।

ਜਾਗੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਉੱਠੋਂ ਸੰਗਤੋਂ ਜੀ, ਪ੍ਰਭਾਤ ਫੇਰੀ ਆਈ ਹੈ।
ਪ੍ਰਭਾਤ ਫੇਰੀ ਆਈ ਹੈ, ਪ੍ਰਭਾਤ ਫੇਰੀ ਆਈ ਹੈ।

ਬਲਜਿੰਦਰ ਕੌਰ ਸ਼ੇਰਗਿੱਲ
9878519278
ਮੁਹਾਲੀ