Ranjit Kaur Tarntaran

ਕੀ ਬਨੇਗਾ ? ( 21—05 –2021 )- ਰਣਜੀਤ ਕੌਰ ਗੁੱਡੀ ਤਰਨ ਤਾਰਨ

 ਕੀ ਬਨੇਗਾ ?( 21—05 –2021 )
ਤੇ ਫੇਰ ਹੁਣ ਕੀ ਬਣੇਗਾ ਗੁੱਡੀ ਦਾ ?
ਪੀੜ ਤੇਰੇ ਜਾਣ ਦੀ ਕਿਦਾਂ ਜਰੇ ਗੁੱਡੀ
ਤੇਰੀ ਅੱਖੌਂ ਪਰੋਖੈ ਕਿਦਾਂ ਰਹੇ ਗੁੱਡੀ
ਬਹੁਤੀ ਬੀਤ ਗਈ ਤੇ ਥੋੜੀ ਰਹਿ ਗਈ
ਪੋਟਿਆਂ ਤੇ ਗਿਣਤੀ ਮਿਣਤੀ ਕਰੇ ਗੁੱਡੀ
ਗੁੱਡੌੀ ਬੇਲੋੜਾ ਬੱਚਾ ੇਤੇ ਫਾਲਤੂ ਨੱਗ ਸੀ ਪਰਿਵਾਰ ਦਾ। ਬੱਸ ਇਕ ਭੇੈਣਜੀ ਸੀ ਜਿਸਨੇ ਗੁੱਡੀ ਦੀਆਂ ਹਸਰਤਾਂ ਨੂੰ ਆਂਚਲ ਦਾ ਪਿਆਰ ਦਿੱਤਾ।
ਯਕੀਨ ਹੀ ਨਹੀਂ ਆਉਂਦਾ ਭੇੈਣਜੀ ਇਸ ਕਦਰ ਅਲੋਪ ਹੋ ਗਈ ਹੈ ਕਿ ਹੁਣ ਗੁੱਡੀ ਨੂੰ ਤਾਂ ਕੀ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਹੀ ਤੇ ਨਾਂ ਆਵੇਗੀ।ਉਹ ਜੋ ਸੱਭ ਨੂੰ ਜਿਉਣ ਵੱਲ ਪ੍ਰ੍ਰੇਰਦੀ ਸੀ ਖੁਦ ਜੀਵਨ ੋਂਤੋਂ ਬੇਮੁੱਖ ਹੋ ਕਿਵੇਂ ਗਈ? ਭੇੈਣਜੀ ਦੀ ਜਿਉਣ ਦੀ ਲੋਚਾ ਅੇੈਨ ਜੀਵਨ ਕੰਢੇ ਆ ਕੇ ਕੰਨੀ ਕਿਉਂ ਖਿਸਕਾ ਗਈ।
ਇਕ ਕਰਾਰਾ ਥੱਪੜ ਪਿਆ ਸੀ ਮਾਂ ਕੋਲੋਂ ਭੇੈਣਜੀ ਨੂੰ ਜਦ ਉਸਨੇ ਗੁਰਦਵਾਰੇ ਮੱਥਾ ਟੇਕ ਨਿਕੇ ਨਿਕੇ ਦੋ ਹੱਥ ਜੋੜ ਰੱਬ ਨੂੰ ਕਿਹਾ ਸੀ,'' ਬਾਬਾ ਜੀ ਮੈਂਨੂੰ ਇਕ ਨਿਕੀ ਜਿਹੀ ਭੇੈਣ ਦੇ ਦਿਓ'।ਮਾਂ ਨੇ ਭੇਣਜੀ ਨੂੰ ਰੋਟੀ ਵੀ ਨਹੀਂ ਸੀ ਦਿੱਤੀ ਉਸ ਦਿਨ।ਮਾਂ ਨੇ ਹੋਰ ਵੀ ਬੜਾ ਕੁਝ ਕਿਹਾ ਨਹਿਸ ਮਨਹੂਸ ,'ਰੱਬ ਬੱਚਿਆਂ ਦੀ ਜਲਦੀ ਸੁਣ ਲੈਂਦਾ ਹੈ ਤੇ ਬੱਚਿਆਂ ਦੀ ਮੰਗੀ ਹਰ ਮੁਰਾਦ ਪੂਰੀ ਕਰ ਦੇਂਦਾ ਹੈ,ਤੂੰ ਫਿਰ ਘਰ ਵਿੱਚ ਕੁੜੀ ਮੰਗ ਲਈ ਅੱਗੇ ਕੀ ਘਾਟਾ ਹੈ'।
ਸ਼ਾਇਦ ਉਹ ਕਬੂਲੀਅਤ ਦੀ ਘੜੀ ਸੀ ਜਾਂ ਬੱਚੇ ਦੀ ਮੰਗ ਸੀ ਸੱਚ ਹੀ ਨਿਕੀ ਜਿਹੀ ਭੇਣ ਗੁੱਡੀ ਆ ਗਈ।ਜਿਥੇ ਸਾਰੇ ਟੱਬਰ ਦਾ ਮੱਥਾ ਭੁੱਜ ਗਿਆ ਸੀ ਉਥੇ ਭੇਣਜੀ ਦੀ ਖੂਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ।ਗੁੱਡੀ ਨਾਮ ਭੇੈਣਜੀ ਨੇ ਉਹਦੇ ਜਨਮ ਤੋਂ ਪਹਿਲੇ ਹੀ ਰੱਖ ਦਿੱਤਾ,ਤੇ ਫੇਰ ਕੋਈ ਹੋਰ ਨਾਮ ਨਾਂ ਪੱਕਿਆ।
ਭੇੈਣਜੀ ਦੇ ਵਿਆਹ ਤੱਕ ਗੁੱਡੀ ਭੇੈਣਜੀ ਦੀ ਉਂਗਲੀ ਫੜ ਵਿਚਰਦੀ ਰਹੀ।ਭਾਵੇ ਅੱਜ ਗੁੱਡੀ ਦੇ ਵੀ ਗਿਣਤੀ ਦੇ ਸਾਹ ਹੀ ਬਾਕੀ ਰਹਿ ਗਏ ਹਨ।ਪਰ ਜਿੰਨਾ ਵੀ ਜੀਵੀ ਗੁੱਡੀ ਉਹ ਜਿੰਦਗੀ ਭੇੈਣਜੀ ਦੀ ਦਿੱਤੀ ਹੋਈ ਜੀਵੀ। ਗੁੱਡੀ ਤੇ ਭੇੈਣਜੀ ਦੇ ਸਾਹ ਮੀਲਾਂ ਦੇ ਫਾਸਲੇ ਤੋਂ ਵੀ ਇਕੱਠੈ ਹੀ ਚਲਦੇ ਤੇ ਫੇਰ ਅੱਜ ਗੁੱਡੀ ਦਾ ਸਾਹ ਪਿਛੈ ਅਟਕਿਆ ਕਿਵੇਂ ਰਹਿ ਗਿਆ?,
ਥੋੜੀ ਜਿਹੀ ਵੱਡੀ ਹੋਈ ਭੇੈਣਜੀ ਤੇ ਕਸ਼ੀਦਾਕਾਰੀ ਸਿੱਖੀ ਤਾਂ ਸਿਰਹਾਣਾ ਕੱਢਿਆ ਤੇ ਉਸ ਤੇ ਸੁਈ ਧਾਗੇ ਨਾਲ ਨਾਮ ਕੱਢ ਦਿੱਤਾ'ਸੁਖਜੀਤ' ਫਿਰ ਕੁੱਟ ਪਈ ਇਹ ਸੁਖਜੀਤ ਕੌਣ ਹੈ ਤੇ ਬੀਜੀ ਨੇ ਖੋਹ ਕੇ ਸਿਰਹਾਣਾ ਦੂਰ ਡੂੰਘਾ ਲੁਕਾ ਦਿੱਤਾ ਪਰ ਜੋ ਰੱਬ ਨੂੰ ਮਨਜੂਰ ਸੀ,ਵੀਰ ਜੰਮ ਪਿਆ ਤੇ ਉਹਦਾ ਨਾਮ ਸੁਖਜੀਤ ਸਿੰਘ ਰੱਖ ਦਿੱਤਾ।ਕੁਝ ਅਰਸੇ ਬਾਦ ਭੇੈਣਜੀ ਨੇ ਇਕ ਹੋਰ ਸਿਰਹਾਣਾ ਕੱਢਿਆ ਤੁੇ ਉਸ ਤੇ 'ਦਵਿੰਦਰਜੀਤ' ਨਾਮ ਕੱਢ ਦਿਤਾ,ਫਿਰ ਮਾ ਤੋਂ ਕੁੱਟ ਪਈ ਮਾ ਹਾਰ ਗਈ ਨਿਕਾ ਵੀਰ ਆ ਗਿਆ ਤੇ ਉਸਦਾ ਨਾਮ ਦਵਿੰਦਰਜੀਤ ਸਿੰਘ ਰੱਖਿਆ ਗਿਆ।ਬੜੈ ਸਾਲ ਤੱਕ ਇਹ ਸਿਰਹਾਣੇ ਚਰਚਾ ਵਿੱਚ ਤੋਹਫੇ ਵਜੋਂ ਰਹੇ,ਕਿਸੇ ਨੂੰ ਵੀ ਸਮਝ ਨਾਂ ਆਈ ਕਿ ਭੇੈਣਜੀ ਨੂੰ ਨਿਕਿਆਂ ਦਾ ਇਲਅਹਾਮ ਕਿਵੇਂ ਹੋਇਆ ਸੀ।
ਭੈਣਜੀ ੈ ਜਦੋਂ ਸਹੁਰਿਆਂ ਤੋਂ ਆਉਂਦੀ ਗੁੱਡੀ ਤੇ ਵੀਰਾਂ ਨੂੰ ਚੋਖਾ ਚਾਅ ਚੜ੍ਹ ਜਾਂਦਾ।ਬੱਸ ਆਏ ਨੂੰ ਗਰਮਾ ਗਰਮ ਚਾਹ ਪਿਆ ਦੇਣੀ ਤੇ ਫਿਰ ਗੁੱਡੀ ਵਿਹਲੀ ਹੀ ਵਿਹਲੀ।ਭੇਣਜੀ ਨੇ ਆਪਣੀਆ ਸਹੇਲੀਆਂ ਦੇ ਘਰ ਆਪਣੀ ਆਮਦ ਦਾ ਸੁਨੇਹਾ ਦੇਣਾ ਹੁੰਦਾ ਸੀ। ਗੁੱਡੀ ਨਿਕੇ ਵੀਰ ਦਾ ਹੱਥ ਫੜ ਭੇੈਣਜੀ ਦੀਆਂ ਸਖੀਆਂ ਨੂੰ ਬੁਲਾਵਾ ਦੇਣ ਜਾਂਦੀ ।ਉਦੋਂ ਘਰਾਂ ਵਿੱਚ ਟੇਲੀਫੋਨ ਨਹੀਂ ਸੀ ਹੁੰਦੇ।

ਭੇੈਣਜੀ ਬਹੁਤ ਡਰਪੋਕ ਸੀ ਗੋਭੀ ਵਿਚੋਂ ਸੁੰਡੀ ਨਿਕਲੇ ਤਾਂ ਵੇਖ ਦੂਰ ਦੌੜ ਜਾਂਦੀ ਥੋੜਾ ਜਿਹਾ ਹਨੇਰਾ ਹੋ ਜਾਣ ਤੇ ਇਕੱਲੀ ਉਤੇ ਛੱਤ ਤੇ ਵੀ ਨਾਂ ਜਾਂਦੀ,ਬਾਹਰ ਬੂਹਾ ਖੜਕਦਾ ਤੇ ਲੁੱਕ ਜਾਂਦੀ।ਮਾੜਚੂ ਜਿਹੀ ਗੁੱਡੀ ਦਾ ਪਤਾ ਨਹੀ ਕਿਉਂ ਉਹਨੂੰ ਇੰਨਾ ਤਕੜਾ ਹੌਂਸਲਾ ਮਿਲ ਜਾਂਦਾ ਸੀ। ਬੱਸ ਹਨੇਰ ਸਵੇਰ ਉਹ ਉਹਦਾ ਹੱਥ ਫੜ ਇਧ੍ਰਰ ਉਧਰ ਉਪਰ ਨੀਚੇ ਕੰਮ ਕਰਦੀ। ਤੇ ਸੌਂਦੀ ਵੀ ਗੁੱਡੀ ਨੂੰ ਨਾਲ ਲਾ ਕੇ।ਬਹੁਤ ਡਰਪੋਕ ਕਾਗਜ਼ ਦੇ ਖੜਕੇ ਨਾਲ ਵੀ ਤ੍ਰਭਕ ਜਾਂਦੀ ਤੇ ਕਿੰਨਾ ਚਿਰ ਘਬਰਾਈ ਰਹਿੰਦੀ।ਉਂਜ ਮਾਸੂਮ ਜਿਹੀ ਭੇੈਣਜੀ ਆਪਣੀ ਲੋੜ ਵੇਲੇ ਸ਼ੇਤਾਨੀ ਵੀ ਕਰ ਜਾਂਦੀ।ਅਗੋਂ ਪਿਛੌਂ ਕਦੀ ਪਿਆਰ ਨਹੀਂ ਕਰਨਾ ਤੇ ਆਪਣੇ ਕੰਮ ਭੇਜਣ ਵੇਲੇ ਆਖਣਾ ਗੁੱਡਸ਼ੌ,ਗੁੱਡ ਗਰਲ, ਗੁੱਡਾਂ ૴ਚੰਗਾ ਚੋਖਾ ਮੱਖਣ ਲਾ ਸਾਰਾ ਕੰਮ ਕਰਾ ਲੈਣਾ,ਤੇ ਉਂਜ ਖਾਣ ਵਾਲੀ ਚੀਜੀ ਵੀ ਇਸ ਤਰਾਂ ਹੀ ਵਿਸ਼ੇਸਣ ਲਾ ਡੀਕ ਜਾਣੀ।ਤੇ ਜਦ ਭੇਣਜੀ ਨੂੰ ਕੋਈ ਗਰਜ਼ ਨਹੀਂ ਸੀ ਹੁੰਦੀ ੇ ਆਖਣਾ,'ਅੰਂਨੀ੍ਹ,ਦੁੱਥੀ,ਗੁੱਡੀ ਸੜੁਡੀ,ਹਵਾ ਚ ਉਡੀ, ਅੰਨੀ੍ਹ ਮਾਰੀ,ਇਹਨੂੰ ਸਵਾਹ ਅਕਲ।
ਭੇੈਣਜੀ ਦੀਆਂ ਸਾਰੀਆਂ ਚੀਜ਼ਾ ਮੈਂਨੂੰ ਖਿੱਚ ਪਾਉਂਦੀਆਂ,ਮੈਂ ਚੋਰੀ ਨੇਲ ਪਾਲਿਸ਼ ਲਾਉਂਦੀ,ਸੋਹਣੀ ਚੁੰਨੀ ਲੈ ਬਾਹਰ ਭੱਜ ਜਾਂਦੀ।ਕਾਬੂ ਆਉਣ ਤੇ ਬੜੀ ਕੁੱਟ ਪੈਂਦੀ,ਪਰ ਫਿਰ ਭੇਣਜੀ ਉਸ ਵੇਲੇ ਤਰਸ ਵੀ ਖਾ ਲੈਂਦੀ,ਨਾਦਾਨ ਅਲੜ੍ਹ ਮਾਸੂੰਮ ਗੁੱਡੀ ਨੂੰ ਉਹ ਝੱਟ ਆਂਚਲ ਵਿੱਚ ਲਕੋ ਲੈਂਦੀ।
ਨਾਂ ਨੀਰ ਮੁੱਕਦਾ ਏ ਨਾਂ ਅੱਖ ਹੁੰਦੀ ਏ ਪੱਥਰ
ਚੁਣ ਚੁਣ ਪਾਵਾਂ ਸੀਨੇ ਦੇ ਵਿੱਚ ਇਕ ਇਕ ਅੱਥਰ॥
ਭੇੈਣਜੀ ਦੀ ਸਹੇਲੀ ਤ੍ਰਿਪਤਾ ਦੀਆਂ ਪੰਜ ਭੇੈਣਾ ਸਨ ਤੇ ਦੋ ਭਰਜਾਈਆਂ।ਉਹ ਵਰਤ ਬਹੁਤ ਰੱਖਦੀਆਂ ਤੇ ਹੋਰ ਤਿੱਥ ਤਿਉਹਾਰ ਅਕਸਰ ਮਨਾਉਂਦੀਆਂ ਰਹਿੰਦੀਆਂ ।ਰੋਜ਼ ਹੀ ਉਹਨਾ ਦੇ ਘਰੋਂ ਕੋਈ ਨਾ ਕੋਈ ਖੱਟਾ ਮਿੱਠਾ ਆ ਜਾਂਦਾ।ਜਿੰਨੇ ਦਿਨ ਭੇੈਣਜੀ ਪੇਕੇ ਰਹਿੰਦੀ ਸਾਡੀਆਂ ਵੀ ਮੌਜਾਂ ਬਣੀਆਂ ਰਹਿੰਦੀਆਂ।ਅੰਮਪਾਪੜ,ਅੰਮਚੂਰਨ,ਇਮਲੀ ਚਟਨੀ,ਖੱਟਾ ਮਿੱਠਾ ਅਚਾਰ,ਮਿਸੀਆਂ ਰੋਟੀਆਂ,ਗੁੜ ਟਿੱਕੀਆ,ਆਲੂ ਟਿੱਕੀਆਂ,ਤੇ ਪਤਾ ਨਹੀਂ ਕੀ ਕੀ,ਬੱਸ ૴૴ਭੇੈਣਜੀ ਪਕੌੜੈ ਤਲਦੀ ਤੇ ਮੈਨੂੰ ਉਹਨਾਂ ਦੇ ਘਰ ਦੇਣ ਜਾਣਾ ਪੈਂਦਾ।ਤਿੰਨੇ ਸਹੇਲੀਆਂ ਇਕੋ ਘਰ ਬੈਠ ਦੇਰ ਰਾਤ ਤੱਕ ਮਹਿੰਦੀ ਲਾ ਕੇ ਸੁਕਾਉਂਦੀਆਂ ਗਾਣੇ ਗਾਉਂਦੀਆਂ ਹੱਸਦੀਆਂ ਖੇਡਦੀਆਂ।ਕਦੀ ਡੈਡੀ ਕਦੀ ਵੀਰ ਘਰੋ ਘਰੀ ਪੁਚਾ ਦੇਂਦੇ।ਸੱਭੇ ਸਖੀਆਂ ਖੁਲ੍ਹੀ ਫਿਜ਼ਾ ਵਿੱਚ ਪਿੱਪਲ ਬੋਹੜਾਂ ਹੇਠਾਂ ਤ੍ਰਿੰਞਣ,ਤੀਆਂ ਮਨਾਉਂਦੀਆਂ।
੍ਰੱਰੱਖੜੀ ਲੋਹੜੀ ਅਸੀਂ ਦੋਵੇਂ ਭੇੈਣਾ ਆਪਸ ਵਿੱਚ ਮਨਾਉਂਦੀਆਂ।ਭੇੈਣਜੀ ਆਖਿਆ ਕਰੇ ਰੱਖੜੀ ਲੋਹੜੀ ਤੇ ਹੁੰਦੇ ਹੀ ਧੀਆਂ ਭੇਣਾ ਦੇ ਤਿਉਹਾਰ ਹਨ,ਅਸੀਂ ਇਕ ਦੂਜੇ ਨੂੰ ਰੱਖੜੀ ਬੰਨ੍ਹ ਲੋਹੜੀ ਵੰਡ ਵਟਾ ਲੈਂਦੀਆਂ।
ੇਭੈਣਜੀ ਤੇਰੇ ਬਾਝੌਂ ਕੌਣ ਂ ਭੇਜੇ ਸੂਹੇ''
ਜਦ ਭੇੈਣਜੀ ਨੂੰ ਜੀਜਾ ਜੀ ਲੈਣ ਆਉਂਦੇ ਸਾਨੂੰ ਬੜਾ ਗੁੱਸਾ ਆਉਂਦਾ ।ਅਸੀਂ ਉਹਨਾ ਨਾਲ ਬੋਲਦੇ ਵੀ ਨਾਂ।ਪਰ ਭੇੈਣਜੀ ਨੇ ਤਾਂ ਤੁਰ ਜਾਣਾ ਹੁੰਦਾ ਸੀ ਆਪਣੇ ਸਹੁਰੇ ਸਾਡੀ ਪੇਸ਼ ਨਾਂ ਜਾਂਦੀ।ਤੇ ਗੁੱਡੀ ਰੋ ਰੋ ਕੰਧਾਂ ਗਿਲੀਅਂਾਂ ਕਰ ਦਿੰਦੀ। ਅੱਜ ਜਦ ਭੇੈਣਜੀ ਆਪਣੇ ਪੱਕੇ ਸਹੁਰੇ ਜਾ ਕੇ ਗੂੜ੍ਹੀ ਨੀਂਦ ਸੌਂ ਗਈ ਹੈ,ਗੁੱਡੀ ਵਿਚਾਰੀ ਕੀ ਕਰੇ ਕਿਵੇਂ ਜੀਏ ਕਿਵੇਂ ਮਰੇ?
ਪਿਛਲੇ ਦਿਨਾ ਵਿੱਚ ਹਰ ਰੋਜ਼ ਭੇਣਜੀ ਗੁੱਡੀ ਨੂੰ ਨਸੀਹਤਾਂ ਕਰਦੇ ,'ਜਦ ਇਕੱਲੀ ਘਰ ਹੋਵੇਂ ,ਛੱਤ ਤੇ ਕਪੜੇ ਸੁਕਣੇ ਪਾਉਣ ਨਾਂ ਜਾਇਆ ਕਰ ,ਕਿਤੇ ਪੌੜੀਆਂ ਤੋਂ ਡਿਗ ਪਵੇਂ ?ਵਿਹੜਾ ਗਿਲਾ ਹੋਵੇ ਤਾਂ ਸੋਟੀ ਨਾਲ ਗੇਟ ਖੋਲਣ ਜਾਇਆ ਕਰ ਪੈਰ ਤਿਲਕ ਗਿਆ ਤੇ ਤੈਨੂੰ ਕਿਹਨੇ ਸੰਭਾਲਣਾ,ਆਪਣਾ ਧਿਆਨ ਆਪੇ ਰੱਖਿਆ ਕਰ।
ੰਮਰ ਕੇ ਜਿਉਣ ਦਾ ਇਰਾਦਾ ਕਰ ਲਿਆ ਭੇੈਣਜੀ ੇਨੇ ਬਿਨਾਂ ਇਹ ਵਿਚਾਰ ਕੀਤੇ ਕਿ ਕੋਈ ਉਹਨਾਂ ਦਾ ਆਪਣਾ ਪਿਆਰਾ ਸਹਿਮਤ ਹੈ ਵੀ ਕਿ ਨਹੀਂ।
'' ਤੂੰ ਤੇ ਸੌਂ ਗਈਓਂ ਗੂੜ੍ਹੀ ਨੀਂਦਰੇ ਭੇੈਣਜੀ ਗੁੱਡੀ ਤੇਰੀ ਲਾਡਲੀ ਕੀ ਕਰੇ ''॥?
ਇੰਨੀਆਂ ਸਿਆਣਪਾਂ ਵੰਡਣ ਵਾਲੀ ਦੇ ਆਪਣੇ ਜਾਂਦੀ ਵਾਰ ਇਕ ਵੀ ਸਿਆਣਪ ਕੰਮ ਨਾ ਆਈ।

'' ਜਾਨ ਸੇ ਜਾਨੇ ਵਾਲੇ ਜਾਨੇ ਚਲੇ ਜਾਤੇ ਹੈਂ ਕਹਾਂ
ਜਾਨੇ ਕੌਨ ਹੈ ਵੋ ਨਗਰੀਆ
ਕੋਈ ਖਤ ਨਾਂ ਖਬਰੀਆ
ਢੂੰਢੈ ਕਹਾਂ ਉਨਹੇਂ ਕੋਈ,ਨਹੀਂ ਕੋਈ ਕਦਮੋੰਂ ਕੇ ਨਿਸ਼ਾਂਂ
ਵੇਖਦੇ ਹੀ ਵੇਖਦੇ ਬੋਲਦੇ ਹੀ ਬੋਲਦੇ ਸੁਣਦੇ ਹੀ ਸੁਣਦੇ ਭੇੈਣਜੀ ਵਕਤ ਵਾਂਗ ਹੱਥਾਂ ਚੋਂ ਕਿਰ ਗਈ,ਤੇ ਇਕ ਮਹੀਨੇ ਦਾ ਗੁਜਰਿਆ ਵਕਤ ਬਣ ਗਈ।ਵਕਤ ਤੁਰਿਆ ਜਾਵੇਗਾ ਛੇ ਮਹੀੇਂਨੇ ਹੋ ਜਾਣਗੇ ਫਿਰ ਵਰ੍ਹਾ ਹੋ ਜਾਵੇਗਾ ਬਰਸੀ ਮਨਾ ਕੇ ਵਕਤ ਨੂੰ ਸੀਨੇ ਵਿੱਚ ਦੂਰ ਕਿਤੇ ਦਫ਼ਨ ਕਰ ਲਵਾਂਗੇ।
ਭੇਣਜੀ ਦਾ ਅਰਮਾਨ ਸੀ ਹਵਾਈ ਜਹਾਜ਼ ਦੀ ਸਵਾਰੀ।ਸੋਫੀਆ ਨੂੰ ਕਹਿੰਦੇ ਮੈਨੂੰ ਅਮਰੀਕਾ ਵਿਖਾ ਦੇ। ਉਸਨੇ ਕਿਹਾ ਆਜੋ ਆਜੋ। ਤੇ ਭੇਣਜੀ ਨੇ ਫਟਾਫਟ ਪਾਸਪੋਰਟ ਬਣਾ ਲਿਆ।ਮਨੋ ਫੁੱਲ ਤਿਆਰੀ ਕਰ ਲਈ ਜਾਣ ਦੀ।ਮੈਨੂੰ ਪਤਾ ਸੀ ਵੀਜ਼ਾ ਲਵਾਉਣ ਦਾ ਤਸੀਹਾ ਕਟਣਾ ਭੇਣਜੀ ਦੇ ਵੱਸ ਦੀ ਗਲ ਨਹੀਂ ਸੀ ਕਿੰਨੇ ਗੇੜੇ ਦਿਲੀ ਦੇ ਲਗਦੇ? ਇਸ ਤਰਾਂ ਜਕੋ ਤਕੀ ਵਿੱਚ ਚਾਰ ਪੰਜ ਸਾਲ ਲੰਘ ਗਏ ਤੇ ਫੇਰ ਭੇਣਜੀ ਨੇ ਗੋਡੇ ਬਣਾਉਟੀ ਪਵਾ ਲੇੈ।ਪਰ ਫੇਰ ਵੀ ਜਹਾਜ਼ ਚੜ੍ਹਨ ਦਾ ਹੌਂਸਲਾ ਕਾਇਮ ਰਿਹਾ।ਭੇਣਜੀ ਦੀ ਪੋਤਰੀ ਨੇ ਵੀ ਆਸਟਰੇਲੀਆਂ ਤੋਂ ਹੌਸਲਾ ਅਫਜ਼ਾਈ ਕੀਤੀ ਕਿ ਵੱਡੀ ਮੰਮੀ ਮੇਰੇ ਕੋਲ ਚੱਕਰ ਲਾਉਣਾ। ਮੈਂ ਕਿਹਾ ਪਹਿਲਾਂ ਤੁਸੀਂ ਦਿਲੀ ਤੱਕ ਦਾ ਸਫ਼ਰ ਕਰ ਲਓ ਬੰਗਲਾ ਸਾਹਬ ਮੱਥਾ ਟੇਕਣਾ ਫਿਰ ਹਜੂਰ ਸਾਹਬ ਜਾਵਾਂਗੇ ਜੇ ਤੁਸੀ ਸਹਿ ਗਏ ਫੇਰ ਅਮਰੀਕਾ ਆਸਟਰੇਲੀਆ ਵੀ ਚਲੇ ਜਾਣਾ।
ਗਰਮੀ ਸਰਦੀ ਦੀ ਹੂੰ ਹਾਂ ਤੇ ਮੇਰੀ ਅੱਜ ਕਲ ਵਿੱਚ ਭੇੈਣਜੀ ਆਪਣੇ ਪੱਕੇ ਵੱਡੇ ਜਹਾਜ਼ ਤੇ ਸਵਾਰ ਹੋ ਉਡ ਗਏ।
'' ਸਗੁਲ ਦੁਆਰ ਕੋ ਛੋੜ ਕੈ ਗਯੋ ਤੁਆਰੋ ਦੁਆਰ ''
ਰਹਿ ਗਿਆ ਮੇਰੀ ਬਾਕੀ ਉਮਰ ਲਈ ਅਫਸੋਸ ਤੇ ਪਛਤਾਵਾ।
ਚਾਰ ਕੁ ਦਿਨ ਪਹਿਲਾਂ ਭੇੈਣਜੀ ਨੇ ਕਿਹਾ ਸੀ ਮੈਨੂੰ ਬਿਨਾਂ ਟਿਕ ਟਿਕ ਫੋਨ ਭੇਜ ਦੇ ਗੁਰਦਵਾਰੇ ਆਉਂਦੀਆਂ ਸਾਰੀਆਂ ਅੋਰਤਾਂ ਉਂਗਲ ਹਿਲਾ ਕੇ ਫੋਨ૴૴.ਮੇਰਾ ਵੀ ਜੀ ਕਰਦੈ। ਮੈਂ ਕਿਹਾ ਤੁਸੀਂ ਭੁਲੱਕੜ ਹੋ ਬੰਦ ਕਰਨਾ ਜੇ ਯਾਦ ਨਾ ਰਿਹਾ ਤੇ ਇਕ ਹੀ ਕਾਲ ਵਿੱਚ ਸਾਰੇ ਪੈਸੇ ਮੁੱ ਕ ਜਾਣਗੇ। ਭੇਣਜੀ ਨੇ ਕਿਹਾ ਕਾਕਾ ਚਲਾ ਲੈਂਦਾ ਮੈਂ ਵੀ ਸਿਖ ਲਉਂ ਮੈਂ ਲੈਣਾ ਹੈ ਤੂੰ ਦੇ ਮੈਂਨੂੰ ਆਪਣਾ ਪੁਰਾਣਾ ਦੇ ਦੇ ਨਵਾਂ ਨਾ ਸਹੀ।
ਸੂੰਨੇ ਘਰ ਵਿੱਚ ਯਾਦਾਂ ਦਾ ਇਕ ਮੇਲਾ ਜਿਹਾ ਲਗਦਾ ਹੈ
ਦੀਵਾਰਾਂ ਨਾਲ ਬਾਤਾਂ ਪਾਉਣਾ ਚੰਗਾ ਚੰਗਾ ਲਗਦਾ ਏ॥
ਪਿਛਲੇ ਡੇਢ ਸਾਲ ਵਿੱਚ ਅਣਗਿਣਤ ਬੱਚੇ ਮਾਪਿਓ ਮਹਿਟਰ ਹੋ ਗਏ ਤੇ ਕਿੰਨੇ ਮਾਂ ਬਾਪ ਲਾਵਾਰਸ / ਯਤੀਮ ਹੋ ਗਏ।ਹਰ ਕਿਸੇ ਦਾ ਆਪਣਾ ਆਪਣਾ ਗਮ ਹੈ ਜੋ ਉਸ ਨੂੰ ਕਿਸੇ ਦੂਜੇ ਦੇ ਗਮ ਨਾਲੋਂ ਵੱਡਾ ਲਗਦਾ ਹੈ।ਤੇ ਗੁੱਡੀ ਤੇ ਫੇਰ ਇਕ ਵਾਰ ਯਤੀਮ ਹੋ ਗਈ ਸੀ।ਦਿਨ ਚ ਦੋ ਵਾਰ ਤਾਂ ਜਰੂਰ ਭੇੈਣਜੀ ਫੋਨ ਕਰਦੇ ਕਦੇ ਵੱਧ ਵੀ ਹੋ ਜਾਂਦਾ ਪਰ ਹੁਣ ਤੇ ਕੰਨ ਤਰਸ ਗਏ ਕਿ ਭੇੈਣਜੀ ਦੀ ਕਾਲ ਆਵੇ।ਜਿਹਨ ਨਹੀਂ ਮੰਨ ਰਿਹਾ ਕਿ ਭੇੈਣਜੀ ਨਹੀਂ ਹੈ,ਕਿਤੇ ਨਹੀਂ ਹੈ।
ਭੇੈਣਜੀ ਜਦ ਵੀ ਆਪਣਾ ਸੂਟ ਸਿਲਾਉਂਦੇ ਮੇਰਾ ਨਾਲ ਹੀ ਲੈ ਲੈਂਦੇ।ਹੁਣ ਕੌਣ ਅਹਿਸਾਸ ਕਰੇਗਾ ਮੇਰੀ ਗਰਮੀ ਸਰਦੀ ਦਾ।ਤੁਰਨ ਤੋਂ ਪਹਿਲਾਂ ਖਿਆਲ ਤਾਂ ਆਇਆ ਹੋਵੇਗਾ ਤੜਪਨ ਵੀ ਲਗੀ ਹੋਵੇਗੀ ਜਾਲਿਮ ਹੋਣੀ ਨੂੰ ਵਾਸਤਾ ਵੀ ਪਾਇਆ ਹੋਵੇਗਾ,ਪਰ ਹਾਏ ਯਮਰਾਜ ਦਾ ਘੇਰਾ ਤੋੜਿਆਂ ਵੀ ਨਾਂ ਟੁਟਿਆ, 'ਡਾਢਾ ਤੇ ਹਮੇਸ਼ ਜਿਤਦਾ ਆਇਆ ਹੈ'' ।
ਉਦੋਂ ਰੇਡੀਓ ਹੀ ਹੁੰਦਾ ਸੀ ਟੇਲੀਫੌਨ ਸਿਰਫ ਡਾਕਘਰ ਵਿੱਚ ਹੁੰਦਾ ਸੀ ਸਿਨੇਮਾ ਤੇ ਹੁੰਦਾ ਸੀ ਫਿਲਮਾਂ ਵੀ ਲਗਦੀਆਂ ਸੀ ਪਰ ਟੇਲੀਵਿਜ਼ਨ ਨਹੀਂ ਸੀ ਹੁੰਦਾ। ਭੇੈਣਜੀ ਨੂੰ ਰੇਡੀਓ ਸੁਣਨਾ ਬਹੁਤ ਚੰਗਾ ਲਗਦਾ ਸੀ।ਭੇਣਾਂ ਦਾ

ਪਰੋਗਰਾਮ 'ਤ੍ਰਿੰਞਣ,ਨਾਰੀ ਸੰਸਾਰ 'ਬੜੇ ਧਿਆਨ ਨਾਲ ਸੁਣਨਾ ਤੇ ਫਿਰ ਉਹਨਾਂ ਵਲੋਂ ਦਸੀਆਂ ਕੰਮ ਦੀਆਂ ਗਲਾਂ ਤੇ ਪਕਵਾਨ ਵਗੈਰਾ ਕਾਪੀ ਤੇ ਨੋਟ ਕਰ ਲੈਣੇ,ਸਵੈਟਰ ਬੁਣਤੀ ਵੀ ਨੋਟ ਕਰਕੇ ਬੁਣ ਕੇ ਦਮ ਲੈਣਾ।ਉਹ ਸੱਭ ਤੋਂ ਵੱਡੇ ਹੋਣ ਕਰ ਕੇ ਕੋਈ ਨਹੀਂ ਸੀ ਜੋ ਭੇੈਣਜੀ ਨੂੰ ਕਢਾਈ ਸਿਲਾਈ ਸਿਖਾਂਉਂਦਾ ਪਰ ਹੁਸ਼ਿਆਰ ਦਿਮਾਗ ਦੀ ਕੁਦਰਤੀ ਬਲ਼ਸ਼ਿਸ ਹੋਣ ਕਰ ਕੇ ਸੱਭ ਸਿਖ ਲਿਆ।ਸਹੇਲੀਆਂ ਭੇੈਣਾ ਤੋਂ ਵੀ ਜੋ ਗੁਣ ਮਿਲਦਾ ਝੱਟ ਗ੍ਰਹਿਣ ਕਰ ਲੈਂਦੇ।ਪੜ੍ਹਾਈ ਲ਼ਿਖਾਈ ਵਿੱਚ ਤੇ ਇੰਨੀ ਰੁਚੀ ਸੀ ਕਿ ਜਿਥੋਂ ਜੋ ਵੀ ਪੜ੍ਹਨ ਨੂੰ ਮਿਲਦਾ ਪੜ੍ਹ ਲੈਂਦੇ,ਇਥੋਂ ਤੱਕ ਕਿ ਉਦੌਂ ਕਾਗਜ਼ ਦੇ ਲਿਫਾਫਿਆਂ ਵਿੱਚ ਸੌਦਾ ਆਇਆ ਕਰਦਾ ਸੀ ਲਿਫਾਫਾ ਖਾਲੀ ਕਰ ਨਜ਼ਰ ਦੁੜਾਉਣੀ ਜੇ ਉਸ ਵਿਚੋਂ ਵੀ ਕੁਝ ਚੰਗਾ ਪੜ੍ਹਨ ਨੂੰ ਮਿਲ ਜਾਣਾ ੇ ਪੜ੍ਹ ਕੇ ਸੰਭਾਲ ਲੈਣਾ।ਨਿਕੇ ਭੇੈਣ ਵੀਰਾਂ ਦੀ ਵੀ ਦੇਖਭਾਲ ਕਰਨੀ ਘਰ ਦਾ ਕੰਮ ਵੀ ਕਰਨਾ ਫੇਰ ਵੀ ਹਰ ਸਾਲ ਫਸਟ ਡਵੀਜ਼ਨ ਜਮਾਤੇ ਚੜ੍ਹਨਾ। ਬਸ ਹਾਲਾਤ ਨੇ ਸਾਥ ਨਾ ਦਿੱਤਾ ਤੇ ਦਸਵੀ ਪਾਸ ਕਰਦੇ ਹੀ ਭੇੈਣਜੀ ਦਾ ਵਿਆਹ ਹੋ ਗਿਆ।ਸਹੁਰਿਆਂ ਨੇ ਲਾਰਾ ਲਾ ਕੇ ਘਰੇਲੂ ਕੰਮਾਂ ਤੋਂ ਕਦੇ ਪੜ੍ਹਨ ਦੀ ਵਿਹਲ ਹੀ ਨਾ ਲਗਣ ਦਿੱਤੀ।ਚੰਗੇ ਪਿਆਰ ਮੁਹੱਬਤ ਵਾਲੇ ਰਿਸ਼ਤੇ ਹੋਣ ਕਰ ਕੇ ਭੇੈਣਜੀ ਵੀ ਘਰੇ ਰੁਝ ਗਏ ਫਿਰ ਆਉਂਦੇ ਵਰ੍ਹੇ ਬੇਟੀ ਪਟੋਲੀ ਜੰਮ ਪਈ ਤੇ ਸੱਭ ਖਾਵਾਬ ਪਟੋਲੀ ਦੀ ਸੇਵਾ ਸੰਭਾਲ ਵਿੱਚ ਰੰਗ ਹੋ ਗਏ ਪਰ ਆਖਰੀ ਪਹਿਰ ਤੱਕ ਉਹ ਹੋਰ ਪੜ੍ਹਨਾ ਲੋਚਦੀ ਰਹੇ। ਮੈਂ ਸਲਾਹ ਦਿੱਤੀ ਸੰਨਦਾ ਦਾ ਹੋਣਾ ਕੋਈ ਜਰੂਰੀ ਨਹੀਂ ਤੁਸੀ ਉਂਜ ਹੀ ਕੁਝ ਨਾ ਕੁਝ ਪੜ੍ਹਦੇ ਰਿਹਾ ਕਰੋ ਤੇ ਕਿਤਾਬਾਂ ਵੀ ਭਿਜਵਾ ਦੇਣੀਆਂ,ਅਖਬਾਰ ਵੀ ਲਵਾ ਲਈ ਹੋਰ ਰਸਾਲੇ ਜੋ ਵੀ ਸਾਹਿਤ ਜਾ ਹੋਰ ਜਾਣਕਾਰੀ ਲੱਭਦੀ ਸਿਰ ਚ ਪਾ ਲੈਂਦੇ ਤੇ ਇਸ ਤਰਾਂ ਅੱਛਾ ਖਾਸਾ ਇਲਮ ਹਾਸਲ ਕਰ ਲਿਆ,ਕੀ ਸਮਾਜਿਕ ਕੀ ਘਰੇਲੂ ਕੀ ਰਾਜਸੀ ਆਲੇ ਦੁਆਲੇ ਰੋਜ਼ ਦੀਆਂ ਘਟਨਾਵਾਂ ਸੱਭ ਤੋਂ ਜਾਣੁ ਰਹਿਣਾ।
ਹਿਸਾਬ ਕਿਤਾਬ ,ਘਰੇਲੂ ਬਜਟ ਥੋੜੈ ਜਿਹੇ ਰੁਪਈਆਂ ਨਾਲ ਸਾਰੀਆ ਸੁਖ ਸਹੂਲਤਾਂ ਬਣਾ ਕੇ ਹੰਢਾਈਆਂ,ਇਹ ਗੁਣ ਰੁਪਈਆਂ ਦੇ ਅੰਬਾਰਾ ਤੇ ਬੈਠਿਆਂ ਚ ਨਹੀਂ ਮਿਲਦਾ।
ਦਿਲ ਨਹੀਂ ਮੰਨਦਾ ਕਿ ਭੇੈਣਜੀ ਨਹੀਂ૴૴ਇਹੀ ਅਹਿਸਾਸ ਹੈ ਕਿ ੁਤੁਸੀਂ ਇਥੇ ਹੋ ਇਥੇ ਹੀ ਕਿਤੇ ਹੋ, ਹਾਲਾਂ ਕਿ ਮੈਂਨੂੰ ਬਾਖੂਬੀ ਪਤਾ ਹੈ ਕਿ ਕਬਰਿਸਤਾਨ ਚੋਂ ਹੋ ਕੇ ਜਿੰਦਗੀ ਨਹੀਂ ਗੁਜਰਦੀ।
ਦੁਨੀਆਂਦਾਰੀ ਦੀ ਗੱਡੀ ਚਲਾਉਂਦੇ ਕਦੇ ਭੈਣਜੀ ਨੂੰ ਜਿਉਣ ਦੀ ਵਿਹਲ ਹੀ ਨਹੀਂ ਸੀ ਮਿਲੀ ਜਦ ਵਿਹਲ ਮਿਲੀ ਤਾਂ ਜਾਨ ਦਾ ਸਾਥ ਛੁੱਟ ਗਿਆ। ਦੋਹਤੇ ਪੋਤੇ ਦੇ ਵਿਆਹਾਂ ਦੀਆਂ ਸਕੀਮਾਂ ਘੜਦੇ ,ਸੂਟਾਂ ਦੇ ਰੰਗ ਰਲਾਉਂਦੇ ਦੱਸ ਸਾਲਾ ਯੋਜਨਾਵਾਂ ਬਣਾ ਕੇ ਮਨ ਹੀ ਮਨ ਖੁਸ਼ ਹੋ ਰਹੇ ਸਨ ਕਿ ਅਚਿੰਤੇ ਬਾਜ ਆਣ ਪਏ।
ਉਦੋਂ ਫੋਨ ਨਹੀਂ ਸੀ ਹੁੰਦੇ ਪਰ ਡਾਕ ਸਿਸਟਮ ਇੰਨਾ ਤੇਜ਼ ਸੀ ਕਿ ਚਿੱਠੀ ਅਗਲੇ ਦਿਨ ਮਿਲ ਜਾਂਦੀ ਸੀ।ਮੇਰੇ ਵਿਆਹ ਤੋਂ ਕੁਝ ਚਿਰ ਪਹਿਲਾਂ ਭੇਣਜੀ ਨੇ ਖੱਤ ਭੇਜਿਆ'ਸਾਡੇ ਮਾਸੀਜੀ ਨੇ ਮੇਰੇ ਲਈ ਕੁਝ ਸਮਾਨ ਬਰਤਨ ਵਗੈਰਾ ਲਏ ਹਨ ਤੇ ਮੈਂ ਜਾ ਕੇ ਲੈ ਆਵਾਂ।ਸੀ ਤਾਂ ਇਹ ਮਹਿੰਗਾ ਸੌਦਾ ਪਰ ਭੇੈਣਜੀ ਨੇ ਕਿਹਾ ਸੀ ਤੇ ਮੈਂ ਤੇ ਛੋਟਾ ਵੀਰ ਦਿੰਦੂ ਅਸੀਂ ਭੇਣਜੀ ਨੂੰ ਖੱਤ ਲਿਖ ਗੱਡੀ ਚੜ੍ਹ ਗਏ ।ਕਦੀ ਇਕੱਲਿਆਂ ਬਾਹਰ ਜਾਣ ਦਾ ਮੌਕਾ ਵੀ ਪਹਿਲਾ ਸੀ।ਜਦ ਗੱਡੀ ਲੁਧਿਆਣੇ ਪਹੁੰਚੀ ਤਾਂ ਭੇੈਣਜੀ ਤੇ ਵੀਰਜੀ (ਜੀਜਾ ਜੀ ) ਸਾਡੇ ਦੋਨਾ ਲਈ ਖਾਣਾ ਲੈ ਕੇ ਸਾਡਾ ਕੋਚ ਲੱਭ ਕੇ ਸਟੇਸ਼ਨ ਤੇ ਹਾਜਰ ਸਨ।ਗੱਡੀ ਲੁਧਿਆਣੇ ਅੱਧਾ ਘੰਟਾ ਰੁਕੀ ਤੇ ਉਹ ਸਾਨੂੰ ਖਾਣਾ ਖਵਾ ਕੇ ਗੱਡੀ ਦੇ ਚਲਣਾ ਦੀ ਵਿਸਲ ੱ ਹੋਈ ਤੇ ਉਹ ਉਤਰ ਗਏ ਤੇ ਜਦੋਂ ਤੱਕ ਅਸੀਂ ਅੱਖੌਂ ਓਹਲੇ ਹੋ ਗਏ ਉਦੋਂ ਉਥੋ ਤੁਰੇ।ਭੇਣਜੀ ਦਾ ਉਹ ਨਿਕੇ ਭੇਣ ਭਰਾਵਾਂ ਨਾਲ ਪਿਆਰ ਤੇ ਧਿਆਨ ਚੇਤੇ ਤਾਂ ਪਹਿਲਾ ਵੀ ਸੀ ਹੁਣ ਤੇ ਦਿਲ ਦਿਮਾਗ ਵਿਚੋਂ ਨਿਕਲਦਾ ਹੀ ਨਹੀਂ।
ਭੇੈਣਜੀ ਨਾਲੋਂ ਵੱਖ ਹੋ ਕੇ ਗੁੱਡੀ ਮਰ ਜਾਏਗੀ , ਉਂਜ ਵੀ ਗੁੱਡੀ ਦਾ ਆਖਰੀ ਪਹਿਰ ਚਲ ਰਿਹਾ ਹੈ।
ਕਹਿੰਦੇ ਨੇ ਬੌਦਾ ਜਿਵੇਂ ਜਿਵੇਂ ਬੁੱਢਾ ਹੁੰਦਾ ਜਾਂਦਾ ਹੈ ਜਿੰਮੇਵਾਰੀਆਂ ਜਵਾਨ ਹੁੰਦੀਆਂ ਜਾਂਦੀਆਂ ਹਨ ਪਰ ਭੇੈਣਜੀ ਦੀ ਨੇਕ ਅੋੌਲਾਦ ਨੇ ਮਾਂ ਨੁੰ ਜਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਬੱਚੇ ਸੱਭ ਆਪ ਹੀ ਸੰਭਾਲ ਲੈਂਦੇ।ਫਿਰ ਵੀ ਖ਼ਵਰੇ ਕਿਉਂ ਭੇੈਣਜੀ ਨੂੰ ਅਜੀਬ ਅਚਵੀ ਜਿਹੀ ਲਗੈੀ ਰਹਿੰਦੀ।ਸਾਂਝੇ ਪਰਿਵਾਰ ਚ ਪੋਤੇ ਪੋਤੀਆਂ ਦੀ ਭਰਪੂਰ ਰੌਣਕ ਵਿੱਚ ਵੀ ਕਿਸੇ ਵੇਲੇ ਖੁਦ ਨੂੰ ਤਨਹਾ ਪਾਉਂਦੇ ਉਠ ਕੇ ਗੁਰਦਵਾਰੇ ਤੁਰ ਪੈਂਦੇ,ਭਾਰੀ ਮਨ ਹਲਕਾ ਹੋ ਜਾਂਦਾ ਤੇ ਬੱਚਿਆਂ ਦੀ ਰੌਣਕ ਵਿੱਚ ਖਿੜ ਖਿੜ ਹੱਸਦੇ,ਨਾਂ ਈਰਖਾ ਨਾ ਦਵੈਤ।ਕਿਸੇ ਨਾਲ ਗੁੱਸਾ ਗਿਲਾ ਹੋ ਜਾਂਦਾ ਤਾਂ ਪੱਕੀਆਂ ਗੰਢਾਂ ਨਾ ਮਾਰਦੇ ਗਲਬਾਤ ਮਜ਼ਾਕਰਾਤ ਨਾਲ ਸਹੀ ਕਰ ਲੈਂਦੇ,ਭੇਣਜੀ ਦੀ ਸੋਚ ਸੀ ਗੰਢਾਂ ਮਾਰਨੀਆਂ ਹੱਥਾਂ ਨਾਲ ਤੇ ਖੌਲਣੀਆਂ ਮੂੰਹ ਨਾਲ ਪੈਂਦੀਆਂ ਹਨ ਇਸ

ਲਈ ਇਸ ਲਈ ਇਸ ਤੋਂ ਪਹਿਲਾਂ ਕਿ ਗੰਢ ਪੀਚੀ ਜਾਏ ਢਿੱਲੀ ਕਰ ਦਿਓ।ਸਹੁਰੇ ਪੇਕਿਆਂ ਵਿੱਚ ਤਾਲ ਮੇਲ ਬਣਾਏ ਰੱਖਣਾ,ਰਿਸ਼ਤਿਆਂ ਦਾ ਤਵਾਜ਼ਨ ਕਦੇ ਡੋਲਣ ਨਾ ਦੇਣਾ।ਗੁੱਡੀ ਇਹ ਗੁਣ ਗ੍ਰਹਿਣ ਨਾ ਕਰ ਸਕੀ।
ਭੇੈਣਜੀ ਜਿੰਂਨਾ ਆਪਣੇ ਲਈ ਜਿਉਂਦੇ ਸੀ ਠੀਕ ਉਤਨਾ ਹੀ ਦੂਜਿਆਂ ਲਈ ਜਿਉਂਦੇ ਸੀ,ਥੋੜਾ ਜਿਹਾ ਵੱਧ ਆਪਣੇ ਬੱਚਿਆਂ ਲਈ।ਭੇੈਣਜੀ ਦੀ ਹਸਰਤ ਹੀ ਰਹੀ ਕਿ ਉਹਨਾਂ ਦਾ ਇਕ ਬੱਚਾ ਵੱਡਾ ਅਫਸਰ ਬਣੇ।ਪਿੰਸੀਪਲ ਦੀ ਕੁਰਸੀ ਤੇ ਬੈਠੀ ਪਟੋਲੀ ਨੂੰ ਵੇਖਣ ਦਾ ਮੌਕਾ ਵੀ ਰੱਬ ਨੇ ਨਾਂ ਦਿੱਤਾ ਅਚਾਨਕ ਬੁਲਾਵਾ ਜੋ ਆ ਗਿਆ।
ਉਹਨਾਂ ਦੇ ਜੀਵਨ ਤੋਂ ਅੱਜ ਅਹਿਸਾਸ ਹੁੰਦਾ ਹੈ'ਮਾਂ ਆਪਣੀ ਜਿੰਦਗੀ ਵਿੱਚ ਕਿੰਨੀਆਂ ਹੋਰ ਜਿੰਦਗੀਆਂ ਜਿਉਂਦੀ ਹੈ।'ਸਾਡੀ ਜਿੰਦਗੀ ਸਿਰਫ਼ ਸਾਡੀ ਨਹੀਂ ਹੁੰਦੀ,ਨਾਲ ਜੁੜੈ ਹੋਏ ਰਿਸ਼ਤਿਆਂ ਦਾ ਹੱਕ ਸਾਡੀ ਜਿੰਦਗੀ ਤੇ ਸਾਡੇ ਨਾਲੋਂ ਜਿਆਦਾ ਹੁੰਦਾ ਹੈ ,ਪੂਰੀ ਉਮਰ ਦਾ ਅੱਧੇ ਨਾਲੋਂ ਵੱਧ ਹਿੱਸਾ ਆਪਾਂ ਆਪਣੇ ਪਿਆਰਿਆਂ ਲਈ ਜਿਉਂਦੇ ਹਾ।
ਗੁੱਡੀ ਦੇ ਵਿਆਹ ਵੇਲੇ ਭੇੈਣਜੀ ਦਾ ਗਿਆਰਾਂ ਤੋਲੇ ਸੋਨੇ ਦਾ ਜੇਵਰ ਚੋਰੀ ਹੋ ਗਿਆ ਸੀ।ਗਹਿਣੇ ਵਿੱਚ ਹਰ ਅੋਰਤ ਦੀ ਜਾਨ ਅੜੀ ਹੁੰਦੀ ਹੈ।ਭੇੈਣਜੀ ਦੀ ਜਾਨ ਵੀ ਉਸ ਵਕਤ ਤਿਲ ਤਿਲ ਕੁਸ ਰਹੀ ਸੀ।ਭੇਣਜੀ ਦੇ ਸਸੁਰਾਲ ਵਾਲੇ ਜੇ ਉਸ ਔਖੀ ਘੜੀ ਵੇਲੇ ਉਹਨਾਂ ਦਾ ਸਾਥ ਨਾਂ ਦਿੰਦੇ ਤਾਂ ਸ਼ਾਇਦ ਭੇੈਣਜੀ ਉਦੋਂ ਹੀ ਰੱਬ ਕੋਲ ਚਲੀ ਜਾਂਦੀ। ਪਰ ਅਸਕੇ ਉਹਨਾਂ ਸਬਰ ਸੰਤੋਖ ਵਾਲੇ ਪਿਆਰੇ ਰਿਸ਼ਤੇਦਾਰਾਂ ਦੇ।ਇਸੇ ਲਈ ਭੇੈਣਜੀ ਨੇ ਜਿੰਦਗੀ ਦਾ ਬਹੁਤਾ ਹਿੱਸਾ ਦੂਜਿਆਂ ਲਈ ਜੀਵਿਆ।ਇਕ ਵਾਰ ਵੀ ਕਦੇ ਗੁੱਡੀ ਨੂੰ ਨਹੀਂ ਕੋਸਿਆ ਕਿ 'ਨਿੱਜ ਨੂੰ ਹੁੰਦਾ ਤੇਰਾ ਵਿਆਹ ਜਿੰਨੇ ਮੈਨੂੰ ਕੰਗਾਲ ਕਰ ਦਿੱਤਾ'ਕਦੇ ਵੀ ਨਹੀਂ ਗੁੱਡੀ ਤੇ ਗਿਲਾ ਕੀਤਾ।ਮੇਰੇ ਸਿਰ ਭੇੈਣਜੀ ਦਾ ਇਹ ਬਹੁਤ ਵੱਡਾ ਅਹਿਸਾਨ ਰਿਹਾ ,ਕਰਜਾ ਰਿਹਾ ਜੋ ਮੈਂ ਉਤਾਰ ਨਹੀਂ ਸਕੀ ਅੱਜ ਵੀ ਭੇੈਣਜੀ ਦੇ ਵੱਡਪਣ ਤਲੇ ਦਬੀ ਹੋਈ ਹਾਂ।
ਖਾਣਾ ਬਣਾਉਣ ਦੀ ਮਾਹਰ ਭੈੇਣਜੀ ਤੜਕੇ ਭੂੰਨ ਭੁੰਨ ਖੂਸ਼ਬੂਆਂ ਖਿਲਾਰ ਐਸੀ ਲਜ਼ੀਜ਼ ਸਭਜੀ ਭਾਜੀ ਬਣਾਉਣੀ ਕਿ ਖਾਣ ਵਾਲੇ ਉਂਗਲੀਆਂ ਚੱਟ ਜਾਂਦੇ।ਵੀਰਜੀ ਬਹੁਤ ਯਾਦ ਕਰਦੇ ਹਨ ਭੇੈਣਜੀ ਦੇ ਬਣੇ ਖਾਣੇ ਨੂੰ,।
ਪੰਜਵੀ ਜਮਾਤ ਦੇ ਮੇਰੇ ਇਮਤਿਹਾਨ ਵਿੱਚ ਇਕ ਰੁਮਾਲ ਤੇ ਫੁੱਲ ਕੱਢ ਕੇ ਵੀ ਦਿਖਾੳਣਾ ਸੀ ਤੇ ਮੈਨੂੰ ਸੂਈ ਧਾਗਾ ਵੀ ਪਤਾ ਨਹੀਂ ਸੀ , ਮੈਂ ਭੇੈਣਜੀ ਨੂੰ ਕਿਹਾ ਮੈਂਨੂੰ ਫੁੱਲ ਕੱਢਣਾ ਸਿਖਾ ਦਿਓ ।ਵੇਖੀ ਜਾ ਆ ਜੇਗਾ ਭੇੈਣਜੀ ਨੇ ਕਿਹਾ૷ਮੈਨੂੰ ਨਾ ਆਇਆ ਤੇ ਭੇੈਣਜੀ ਨੇ ਇਕ ਚਪੇੜ ਲਾ ਦਿੱਤੀ। ਅਗਲੇ ਦਿਨ ਮੇਰੇ ਇਮਤਿਹਾਨ ਵੇਲੇ ਭੇੈਣਜੀ ਆਪਣੀ ਸਹੇਲੀ ਨਾਲ ਮੇਰੇ ਸਕੂਲ਼ ਆ ਕੇ ਫੁੱਲ ਕੱਢ ਕੇ ਦੇ ਗਏ,ਮੈਨੂੰ ਪੂਰੇ ਨੰਬਰ ਮਿਲੇ।
ਕਸ਼ੀਦਾਕਾਰੀ ਦੀ ਇਕ ਹੋਰ ਯਾਦ-ਭੇਣਜੀ ਨੇ ਇਕ ਚਾਦਰ ਬਣਾਈ ਸੀ ਨੀਲੇ ਰੰਗ ਦੀ ਖੱਦਰ ਦੀ ਚਾਦਰ ਉਤੇ ਭੇੈਣਜੀ ਨੇ ਰੰਗ ਬਰੰਗੇ ਧਾਗਿਆਂ ਸੂਈ ਨਾਲ ਆਹਮੋ ਸਾਹਮਣੀ ਦੋ ਕੁਰਸੀਆਂ ਵਿੱਚਕਾਰ ਮੇਜ਼ ਤੇ ਮੇਜ ਤੇ ਦੋ ਪਿਰਚ ਪਿਆਲੀਆਂ ਤੇ ਕੇਤਲੀ ਵਿੱਚ ਚਾਹ-ਕੁਰਸੀਆਂ ਤੇ ਬਿਰਾਜਮਾਨ ਇਕ ਮੇਮ ਇਕ ਸਾਹਬ ਹੱਥਾਂ ਵਿੱਚ ਕੱਪ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ, ਇਕ ਦੁਸਰੇ ਵਲ ਵੇਖ ਮੁਸਕਰਾਉਂਦੇ ਹੋਏ ਮੇਜ ਦੇ ਇਕ ਪਾਸੇ ਉਹਨਾਂ ਦਾ ਪਿਆਰਾ ਕੁੱਤਾ ਬੈਠਾ ਬਿਸਕੁਟ ਖਾ ਰਿਹਾ । ਇਹ ਸਾਰਾ ਚਿੱਤਰ ਭੈਣਜੀ ਨੇ ਬਿਨਾਂ ਸਕੈੱਚ / ਛਾਪੇ ਆਪਣੇ ਦਿਮਾਗ ਨਾਲ ਰੱੰਗ ਬਰੰਗੇ ਧਾਗਿਆਂ ਨਾਲ ਕਸ਼ੀਦਿਆ ਸੀ।ਮੈਂ ਜਦ ਵੀ ਉਸ ਚਿੱਤਰ ਵਲ ਦੇਖਦੀ ਬਲਕਿ ਕੋਈ ਵੀ ਦੇਖਦਾ ਤਾਂ ਉਸਨੂੰ ਲਗਦਾ ਇਹ ਮੇਮ ਤੇ ਸਾਹਬ ਚਾਹ ਪੀ ਕੇ ਹੁਣੇ ਅੰਦਰ ਵਲ ਤੁਰ ਪੈਣਗੇ ਤੇ ਪਿਛੈ ਪਿਛੇ ਕੁੱਤਾ ਵੀ ਤੁਰੇਗਾ।
ਮਾਂ ਵਾਲੀ ਆਪਣੀ ਮਮਤਾ ਦਾ ਬਹੁਤਾ ਹਿੱਸਾ ਭੇਣਜੀ ਨੇ ਆਪਣੇ ਗੋਲਡੀ ਪੁੱਤਰ ਤੋਂ ਵਾਰਿਆ।
ਜੇ ਆਹ ਤੂਫਾਨ ਭੇੈਣਜੀ ਨੂੰ ਨਾਂ ਘੇਰਦਾ ਤਾਂ ਭੇੈਣਜੀ ਨੇ ਹਮੇਸ਼ਾਂ ਵਾਗ ਮੈਰਾ ਹੱਥ ਫੜ ਮੈਨੂੰ ਨਾਲ ਲੈ ਜਾਣਾ ਸੀ।
ਵਕਤ ਜੋ ਕਦੇ ਕਿਸੇ ਨਾਲ ਨਾਂ ਖਲੋਇਆ
ਅੱਜ ਮੇਰੇ ਕੋਲ ਬਹਿ ਕੇ ਜ਼ਾਰ ਜ਼ਾਰ ਰੋਇਆ॥
ਨੀੰਮ ਪਾਗਲਾਂ ਤਰਾਨ ਫਿਰੇ ਇਧਰ ਉਧਰ

ਡਿਗੂੰ ਡਿਗੂੰ ਕਰੇ ਮੇਰੇ ਵਾਂਗ ਅੱਧਮੋਇਆ॥--------
..ਗੁੱਡੀ ਅੰਟੀ

ਆਸਰੇ ਨੂੰ ਆਸਰਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਬੀਬੀ ਜੀ ਲੋਹੜਾ ਵਜਿਆ ਪਿਆ ਕਲ ਯੁੱਗ  ਹੋਰ ਕੀ ਹੁੰਦੈ?ੱਹੱਥ ਤੇ ਹੱਥ ਮਾਰਦੀ ਸਫਾਈ ਵਾਲੀ ਕਰਮੀ ਬੋਲੀ ਜਾ ਰਹੀ ਸੀ ।
ਅੱਜ ਫੇਰ ਤੈਨੂੰ ਕੀ ਦਿੱਸ ਗਿਆ ? ਮੈਂ ਪੁਛਿਆ।
ਬੀਬੀ ਜੀ ਮੈਨੂੰ ਕੀ ਦਿਸਣਾ,ਅੋਹ ਮਿਲੀ ਸੀ ਦੀਪੋ ਕਾਰਖਾਨੇ ਜਿਹੜੀ ਲਗੀ ਆ 'ਅਖੇ ਕਾਰਖਾਨੇ ਵਾਲਾ ਸੇਠ ਬੁੜੀ ਲੈ ਆਇਆ ਮੱਦਿਰ ਚੋਂ ਵਿਆਹ ਕੇ,ਅਜੇ ਡੂਢ ਮਹੀਨਾ ਨੀਂ ਹੋਇਆ ਉਹਦੀ ਵਿਆਹੁੜ ਨੂੰ ਮਰੇ।ਧੌਲਾ ਝਾਟਾ ਆਟਾ ਖਰਾਬ''।
ਤੇ ਫੇਰ ਤੈਨੂੰ ਤੇ ਦੀਪੋ ਨੂੰ ਕੀ ਘਾਟਾ ਪਿਆ ਜੋ ਇੰਨੀ ਔਖੀ ਹੋਈ ਜਾਨੀਐਂ।
ਗੱਲ ਤਾਂ ਤੇਰੀ ਵੀ ਵਾਹਵਾ ਬਈ ਸਾਨੂੰ ਕੀ ਲਗੇ?
ਸ਼ਾਡੇ ਘਰ ਤੋਂ ਸੱਤ ਕੁ ਘਰ ਪਰੇ ਕਾਰਖਾਨੇ ਵਾਲਾ ਸੇਠ ਤੇ ਉਹਦੀ ਘਰ ਵਾਲੀ ਰਹਿੰਦੇ ਸੀ।ਸੇਠਾਣੀ ਸਕੂਲ਼ ਅਧਿਆਪਕਾ  ਸੇਵਾ ਨਵਿਰਿਤੀ ਤੋਂ ਦੋ ਕੁ ਸਾਲ ਬਾਦ ਹੀ ਕੁਝ ਮਹੀਨੇ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ ।ਉਹਨਾਂ ਦੀ ਇਕੋ ਇਕ ਅੋਲਾਦ ਇਕ ਧੀ ਕਵਿਤਾ ਨੇੜੈ ਤਸੀਲੇ ਵਿਆਹੀ ਸੀ ਤੇ ਉਸਦੇ ਦੋ ਨਿਕੇ ਨਿਆਣੇ।ਕਵਿਤਾ ਦੀ ਜਮਾਤਣ ਤੇ ਗੂੜ੍ਹੀ ਸਹੇਲੀ ਰਸ਼ਮੀ ਦੇ ਮਾਂ ਡੈਡੀ ਦਾ ਸਾਡੇ ਘਰ ਵੀ ਆਉਣ ਜਾਣ ਹੈਗਾ।ਪਿਛਲੇ ਹਫ਼ਤੇ ਉਹ ਆਏ ਤੇ ਉਹਨਾਂ ਦਸਿਆ૷
ਸੇਠ ਜੀ ਇਕਲੇ ਰਹਿ ਗਏ ਸਨ ਤੇ ਕਵਿਤਾ ਪਿਤਾ ਨੂੰ ਦੁਖੀ ਛੱਡ ਕੇ ਕਿਵੇਂ ਸਹੁਰੇ ਚਲੀ ਜਾਂਦੀ ਲਿਹਾਜ਼ਾ ਉਹ ਇਥੇ ਹੀ ਰਹਿੰਦੀ ਕਦੇ ਬੱਚੇ ਛੱਡ ਆਉਂਦੀ ਤੇ ਕਦੇ ਨਾਲ ਰੱਖਦੀ ,ਨਾਲ ਹੀ ਉਹਦੀ ਮਦਦ ਨੂੰ ਉਹਦੀ ਸਕੀ ਮਾਸੀ ਜੋ ਕਿ ਵਿਧਵਾ ਸੀ ਤੇ ਆਪਣੀਆਂ ਜਿੰਮੇਵਾਰੀਆਂ ਤੋਂ ਫਾਰਗ ਸੀ ਨਾਲ ਰਹਿ ਪਈ ਦੋਨੋ ਇਕੋ ਤਸੀਲ ਵਿੱਚ ਰਹਿੰਦੀਆ ਸਨ।ਦੋ ਢਾਈ ਮਹੀਨੇ ਨਿਕਲੇ ਤੇ ਫਿਰ ਕਵਿਤਾ ਦੇ ਸਹੁਰੇ ਵੀ ਘੁਸਰ ਮੁਸਰ ਹੋਣ ਲਗੀ ਉਸਦੀ ਸੱਸ ਵੀ ਕਹੇ ਸਾਥੋਂ ਨਹੀਂ ਹੁੰਦਾ ਆ ਕੇ ਆਵਦਾ ਘਰ ਵੀ ਤੇ ਵੇਖ ਸੰਭਾਲ।ਏਦਾਂ ਹੀ ਇਕ ਦਿਨ ਦੋਵੇਂ ਸਹੇਲੀਆਂ ਪਰੇਸ਼ਾਂਨੀ ਚ ਗਲੀਬਾਤੀਂ ਲਗੀਆਂ ਤਾਂ ਰਸ਼ਮੀ ਨੇ ਸਰਸਰੀ ਆਖ ਦਿੱਤਾ 'ਕਵਿਤਾ ਆਪਾਂ ਡੈਡੀ ਦਾ ਦੂਜਾ ਵਿਆਹ ਕਰ ਦੇਈਏ'।
ਪਹਿਲਾਂ ਤਾ ਦੋਵੇ ਹੱਸ ਪਈਆਂ ਫੇਰ ਉਹਨਾਂ ਇਕ ਕਲਿਪ ਵੇਖੀ ਜਿਹਦੇ ਵਿੱਚ ਬ੍ਰਿਧ ਘਰ ਵਿੱਚ ਇਕ ਬ੍ਰਿਧ ਜੋੜੇ ਦਾ ਵਿਆਹ ਸੀ।ਰਸ਼ਮੀ ਨੇ ਕਿਹਾ ਮਾਸੀ ਵੀ ਕੱਲੀ ਤੇ ਅੰਕਲ ਵੀ ।ਜੇ ਇਹ ਜੋੜ ਬਣ ਜਾਏ ਤੇ ਦੋਵਾਂ ਨੂੰ ਆਸਰੇ ਦਾ ਆਸਰਾ ਹੋ ਜਾਏ।ਗਲ ਅੱਗੇ ਚਲਾਉਣੀ ਬਹੁਤ ਔਖੀ ਸੀ ਪਰ ਕੋਿਵਤਾ ਨੇ ਹਿੰਮਤ ਕਰ ਕੇ ਆਪਣੀ ਸੱਸ ਤੇ ਪਤੀ ਨਾਲ ਗਲ ਕਰ ਦਿੱਤੀ।ਉਹਨਾਂ ਆਖਿਆ ਹਰਜ਼ ਤੇ ਕੋਈ ਨਹੀਂ ਲੋਕਾਂ ਦਾ ਕੀ ਹੈ ,ਆਪੇ ਦੋ ਚਾਰ ਦਿਨ ਬਾਦ ਚੁੱਪ ਹੋ ਜਾਣਗੇ ਉਂਝ ਵੀ ਅੱਜ ਕਲ ਸਾਰੇ ਫੋਨ ਤੇ ਬੈਠੇ ਹਨ ਕੋਈ ਅੱਖ ਚੁੱਕ ਕੇ ਨੀਂ ਤੱਕਦਾ।
ਕਵਿਤਾ ਦੀ ਸੱਸ ਨੇ ਮਾਸੀ ਦੀਆਂ ਨੂੰਹਾਂ ਨਾਲ ਗਲ ਕਰ ਹੀ ਦਿੱਤੀ ਉਹ ਤੇ ਝੱਟ ਰਾਜ਼ੀ ਹੋ ਗੀਆਂ ਜਿਵੇਂ ਮਾਸੀ ਗਲੋਂ ਲਾਹੁਣੀ ਸੀ ਪੁੱਤਰਾਂ ਨੇ ਥੋੜਾ ਰੌਲਾ ਪਾਇਆ ਤੇ ਮਾਸੀ ਤਾਂ ਬਿਲਕੁਲ ਹੜਤਾਲ ਕਰਕੇ ਬਹਿ ਗਈ ।ਨੂੰਹਾਂ ਨੂੰ ਮਾਲ ਆਉਂਦਾ ਦਿਸਦਾ ਸੀ ਉਹਨਾਂ ਵੀ ਆਪਣੀ ਪੂਰੀ ਵਾਹ ਲਾਈ ਤੇ ਮਾਸੀ ਨੂੰ ਨੁਕਰੇ ਲਾ ਛੱਡਿਆ ।ਮਾਸੀ ਇੰਨਾ ਤੰਗ ਕੀਤੀ ਕਿ ਉਹ ਮੰਨ ਹੀ ਗਈ।ਸਾਰੇ ਰਾਮ ਨੌੰਮੀ ਵਾਲੇ ਦਿਨ ਮੰਦਿਰ ਇਕੱਠੇ ਹੋਏ ਤੇ ਪੁਜਾਰੀ ਨੂੰ ਆਖ ਕੇ ਦੋਹਾਂ ਦੇ ਗਲਾਂ ਵਿੱਚ ਹਾਰ ਪਵਾ ਦਿੱਤੇ।
ਤੇ ਦੋਵੇਂ ਜੋ ਬੇ ਸਹਾਰਾ ਸਨ ਇਕ ਦੂਜੇ ਦਾ ਸਹਾਰਾ ਬਣ ਇਕ ਹੋ ਗਏ।
ਆਸਰੇ ਨੂੰ ਆਸਰਾ ਮਿਲ ਗਿਆ।
'' ਅਗਰ ਬੇਸਹਾਰਾ ਹੋ ਤੁਮ ਤੋ ਕਿਸੀ ਕਾ ਸਹਾਰਾ ਬਨ ਜਾਓ
   ਤੁਮ ਕੋ ਆਪਨੇ ਆਪ ਸਹਾਰਾ ਮਿਲ ਜਾਏਗਾ''
   ਕਸ਼ਤੀ ਡੂਬਤੀ ਕੋਈ ਪੁਚਾ ਦੋ ਕਿਨਾਰੇ
  ਤੁਮ ਕੋ ਆਪਣੇ ਆਪ ਕਿਨਾਰਾ ਮਿਲ ਜਾਏਗਾ
 ਰਾਹ ਮੇਂ ਚਲਤੇ ਤੁਮ ਕੋ ਕੋਈ ਤੁਮਹਾਰਾ ਮਿਲ ਜਾਏਗਾ''॥
ਰਣਜੀਤ ਕੌਰ ਗੁੱਡੀ ਤਰਨ ਤਾਰਨ

"ਬਿਜਲੀ  -ਮੁਫ਼ਤ ਸਹੂਲਤਾਂ ਦੀ ਕਾਣੀ ਵੰਡ" -117  ਨੂੰ ਅਪੀਲ਼ ਤੇ ਦਲੀਲ---- ਰਣਜੀਤ ਕੌਰ ਗੁੱਡੀ ਤਰਨ ਤਾਰਨ

ਇਹ ਕਾਣੀ ਵੰਡ ਸਮਾਜਿਕ ਰਿਸ਼ਤਿਆਂ ਦਾ ਘਾਣ ਕਰਦੀ ਹੈ ਤੇ  ਪਾੜੇ ਪੁਆੜੇ ਪਾਉਂਦੀ ਹੈ।
ਇਹ ਜੋ ਜਨਰਲ ਜਨਤਾ ਆਮ ਲੋਕ ਹਨ ਨਾ ਇਹ ਸੱਭ ਜਾਣਦੇ ਹਨ,ਸਿਸਟਮ ਦੀਆਂ ਕਾਰਸਤਾਨੀਆਂ ਤੇ ਚੋਰ ਮੋਰੀਆਂ ਨੂੰ ਪਹਿਚਾਣਦੇ ਹਨ।
117 ਸਾਹਬ ਜੀ ਗੁਜਰੇ ਚਾਲੀ ਵਰ੍ਹਿਆ ਦੇ ਭਿੱਖਮੰਗੇ ਪ੍ਰਮੋਟ ਨਾ ਕਰੋ ਆਉਣ ਵਾਲੇ ਚਾਲੀ੍ਹ ਸਾਲਾਂ ਦੇ ਦਾਤੇ ਵਿਕਸਤ ਕਰਨ ਦੇ ਉਪਰਾਲੇ ਕਰੋ,ਤਾਂ ਕਿ ਹਾਕਮ ਬਿਜਲੀ ਪਾਣੀ ਲੂਣ ਲਈ ਤਲੀ ਨਾਂ ਅਡਾਵੇ।
ਜਿਹੜਾ ਵੀ ਚੋਣ ਲੜਦਾ ਹੈ ਉਹ ਮੱਧ ਵਰਗ ਦੀ ਬੋਬਸੀ ਤੇ ਟੱਪਦਾ ਹੈ।
ਮੱਧ ਵਰਗ ਤੇ ਬਿਜਲੀ ਰੇਟ ਦਾ ਬੋਝ ਪਾਉਂਦਾ ਹੇ।ਨੀਚਾਂ ਨੂੰ ਡਰਾਉਂਦਾ ਹੈ ਜੇ ਵੋਟ ਨਾ ਪਾਈ ਤਾਂ ਬਿਜਲੀ ਦੇ ਪਿਛਲੇ ਬਿਲ ਵੀ ਲਗ ਜਾਣਗੇ।
ਤਿੰਨ ਹੀ ਤੇ ਵਰਗ ਹਨ==ਉੱਚ ਵਰਗ ਮੱਧ ਵਰਗ ਤੇ ਨੀਚ ਵਰਗ ।ਯਾਨਿ ਅਮੀਰ ਗਰੀਬ ਤੇ ਵਿਚਲੇ ਜੋ ਜਾਂ ਤਾ ਤਨਖਾਹ ਲੈਂਦੇ ਹਨ ਜਾ ਛੋਟੇ ਦੁਕਾਨਦਾਰ ਹਨ ਬੱਸ ਆਪਣੀ ਰੋਟੀ ਕਪੜੇ ਤੇ ਮਾੜੇ ਜਿਹੇ  ਮਕਾਨ ਦਾ ਹੀਲਾ ਵਸੀਲਾ ਖੁਦ ਕਰ ਲੈਂਦੇ ਹਨ।ਇਹ ਵਿਚਲੇ ਪੈਸੇ ਲੈ ਕੇ ਵੋਟ ਨਹੀਂ ਪਾਉਂਦੇ.ਪਰ ਆਪਣੀ ਸੂਝ ਬੂਝ ਨਾਲ ਨੇਕ ਬੰਦੇ ਨੂੰ ਵੋਟ ਪਾਉਂਦੇ ਹਨ।ਜੇ ਸਰਵੇਖਣ ਕੀਤਾ ਜਾਵੇ ਤਾਂ ਵੋਟ ਸਿਰਫ਼ ਇਹੋ ਪਾਉਂਦੇੇ ਹਨ। ਉਤਲੇ ਉਮੀਦਵਾਰ ਖ੍ਰੀਦ ਲੈਂਦੇ ਹਨ ਤੇ ਨੀਚਲੇ ਆਪ ਵਿਕ ਜਾਦੇ ਹਨ।
ਟੈਕਸ ਸਾਰੀ ਤਰਾਂ ਦੇ ਟੈੇਕਸ ਵੀ ਸਿਰਫ਼ ਮੱਧ ਵਰਗ ਵਾਲੇ ਦੇਂਦੇ ਹਨ।
ਨੀਚਲਿਆ ਨੂੰ ਟੈਕਸ ਤੋਂ ਛੋਟ ਹੈ ਤੇ ਉਤਲੇ ਪਾਰਟੀ ਫੰਡ ਦੇਂਦੇ ਹਨ ਤੇ ਟੈਕਸ ਚੋਰੀ ਕਰਦੇ ਹਨ।
ਨੀਚਲਿਆਂ ਨੂੰ ਬਿਜਲੀ ਸਮੇਤ ਹੋਰ ਬਹੁਤ ਸਾਰੀਆਂ ਮੁਫ਼ਤ ਸਹੂਲਤਾਂ ਹਨ।
ਉਤਲਾ ਵਰਗ ਰੱਜ ਕੇ ਬਿਜਲੀ ਚੋਰੀ ਕਰਦਾ ਹੈ ਕਈਆਂ ਨੇ ਆਪਣੇ ਘਰ ਦੇ ਮੀਟਰ ਦਲਿਤ ਨੌਕਰ ਜਾਂ ਜਾਹਲੀ ਦਲਿਤ ਸਰਟੀਫੀਕੇਟ ਦੇ ਕੇ ਲਵਾਏ ਹਨ ਜੋ ਮੁਫ਼ਤ ਹਨ ਤੇ ਉਤਲੇ ਏ.ਸੀ ਗੀਜਰ ਦਾ ਆਨੰਂਦ ਮਾਣਦੇ ਹਨ।ਬਿਜਲੀ ਮਹਿਕਮੇ ਨੂੰ ਮਹੀਨਾ ਭੱਤਾ ਦੇ ਕੇ ਖਪਤ ਘੱਟ ਕਰਾ ਲੈਂਦੇ ਹਨ।
200 ਯੁਨਿਟ ਮਾਫ਼ ਵਾਲਿਆਂ ਦੇ ਘਰ ਆ ਕੇ ਵੇਖੋ ਬਿਜਲੀ ਉਪਰੇਟਸ ਕਿੰਨੇ ਹਨ।ਤੇ ਕਿੰਨੀ ਬਿਜਲੀ ਫੁਕਦੇ ਹਨ।ਸਿੱਧੀ ਕੁੰਡੀ ਲਾਉਂਦੇ ਹਨ।ਹਰ ਘਰ ਵਿੱਚ ਫਰਿਜ ਟੀ ਵੀ ਗੀਜਰ ਕੂਲਰ ਵਾਸ਼ਿੰਗ ਮਸ਼ੀਨ ਤੇ ਬਹੁਤ ਘਰਾਂ ਵਿੱਚ ਏ ਸੀ ਵੀ ਹਨ ਕਿਉਂਕਿ ਮੱਧ ਵਰਗ ਨੇ ਪੁਰਾਣੇ ਏ ਸੀ ਬਦਲ ਕੇ ਸਪਲਿਟ ਲਵਾ ਲਏ ਹਨ ਤੇ ਪੁਰਾਣਾ ਏ ਸੀ ਇਹਨਾਂ ਨੂੰ ਦਾਨ ਦੇ ਦਿਤੇ ਹਨ।ਗੈਸ ਸਿਲੰਡਰ ਮਹਿੰਗਾ ਹੋਣ ਕਰਕੇ ਕੁਕਿੰਗ ਹੀਟਰ ਤੇ ਤੰਦੂਰ ਵੀ ਰੱਖੇ ਹਨ।
ਹਰ ਘਰ ਵਿੱਚ ਦੋ ਤੋਂ ਚਾਰ ਤੱਕ ਮੋਟਰਬਾਇਕ ਹਨ ਤੇ ਪੂਰਾ ਟੱਬਰ ਸਮਾਰਟ ਫੋਨ ਰੱਖਦਾ ਹੈ।ਲੇਖਾ ਕਰੋ -ਕੇਬਲ,ਪੇਟਰੋਲ,ਫੋਨ ਪੈਕ ਦੀ ਤਾਂ ਮੁਫ਼ਤ ਸਹੂਲਤ ਨਹੀਂ ਹੈ ਨਾ ਫਿਰ ਬਿਜਲੀ ਪਾਣੀ ਦੀ ਕਿਉਂ?ਜੇ ਇਹ ਸਾਰੇ ਖਰਚੇ ਤੇ ਘਰੇਲੂ ਸਮਾਗਮਾਂ ਤੇ ਚੋਖਾ ਖਰਚਾ ਕੀਤਾ ਜਾਂਦਾ ਹੈ ਤਾਂ ਬਿਜਲੀ ਬਿਲ ਕਿਉਂ ਨਹੀਂ
ਮੁਫ਼ਤ ਬੰਬੀ ਬਿਜਲੀ ਵਾਲੇ ਬਿਜਲੀ ਦੇ ਸਾਰੇ ਉਪਕਰਨ ਬੰਬੀ ਦੇ ਕੁਨੈਕਸ਼ਨ ਨਾਲ ਜੋੜ ਕੇ ਬਿਜਲੀ ਵਰਤਦੇ ਹਨ।ਤੇ ਸਾਰਿਆਂ ਨੇ ਹੀਟਰ ਤੇ ਬਿਜਲੀ ਤੰਦੂਰ ਰੱਖੇ ਹਨ।ਗੋਬਰ ਗੈਸ ਵਿਰਲੀ ਟਾਂਵੀ ਹੈ।
ਪੱਚੀ ਸਾਲ ਪਹਿਲਾਂ ਬਾਦਲ ਗਰੁੱਪ ਨੇ ਇਕ ਨਿਜੀ ਕੰਪਨੀ ਤੋਂ ਬਹੁਤ ਸਾਰੀ ਕਮਿਸ਼ਨ ਲੈ ਕੇ ਘਰਾਂ ਦੇ ਮੀਟਰ ਉਸ ਕੰਪਨੀ ਦੇ ਖ੍ਰੀਦੇ ਤੇ ਬਿਨਾ ਕਾਰਨ ਬਿਜਲੀ ਬੋਰਡ ਦੇ ਆਪਣੇ ਬਣਾਏ ਹੋਏ ਮੀਟਰ ਜੋ ਸਿੱਕੇਬੰਦ ਸਨ ਉਹ ਉਤਾਰ ਦਿੱਤੇ ।ਨਿਜੀ ਕੰਪਨੀ ਦੇ ਮੀਟਰ ਘੜੀ ਦੀ ਸਕਿੰਟਾਂ ਵਾਲੀ ਸੂਈ ਦੀ ਰਫ਼ਤਾਰ ਤੇ ਚਲਦੇ ਹਨ ਤੇ ਇਹਨਾ ਵਿਚ ਫਿਟ ਰੇਗੂਲੇਟਰ ਮੁਫ਼ਤ ਦਿੱਤੀ ਜਾਂਦੀ ਬਿਜਲੀ ਦਾ ਘਾਟਾ ਦੋਗੁਣਾ ਕਰ ਕੇ ਖੱਟ ਲੈਂਦੇ ਹਨ ਤੇ ਇਸ ਤਰਾਂ ਸਬਸਿਡੀ ਕੈਬਨਿਟ ਦੀ ਜੇਬ ਵਿੱਚ ਚਲੀ ਜਾਂਦੀ ਹੈ।
ਇਸ਼ ਮੀਟਰ ਬਦਲੀ ਨੂੰ ਬਿਜਲੀ ਚੋਰੀ ਰੋਕਣ ਦਾ ਮੰਤਵ ਮੰਨਿਆ ਗਿਆ ਅਤੇ ਇਸੇ ਮੰਤਵ ਨੂੰ ਲੈ ਕੇ ਮੀਟਰ ਘਰਾਂ ਤੋਂ ਬਾਹਰ ਕੱਢ ਦਿੱਤੇ ਗਏ।ਉੱਚ ਵਰਗ ਵਿਚੋਂ ਬਹੁਤਿਆਂ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਮੀਟਰ ਵੀ ਪੁਰਾਣੇ ਤੇ ਲਗੇ ਵੀ ਘਰਾਂ ਦੇ ਅੰਦਰ ਹਨ।ਉੱਚ ਵਰਗ ਦੀਆਂ ਪੰਜੇ ਘਿਓ ਵਿੱਚ ਹਨ।ਵਿਚਾਰਾ ਵਿਚਕਾਰਲਾ ਮੱਧ ਵਰਗ ਚੱਕੀ ਦੇ ਪੁੜਾਂ ਵਿੱਚ ਘੁਣ ਵਾਗ ਪਿਸ ਰਿਹਾ ਹੈ।ਉੱਚ ਦੇ ਕੱਦ ਦਾ ਹੋ ਨਹੀਂ ਸਕਦਾ ਤੇ ਨੀਚਲਿਆ ਨਾਲ ਰਲ ਨਹੀਂ ਸਕਦਾ,ਨਾ ਹੀ ਦਰਬਾਰੇ ਉਸਦੀ ਪਹੁੰਚ ਹੈ।
ਹੁਣ ਜੋ ਮੱਧ ਵਰਗ ਨੇ ਆਪਣੀ ਅਕਲ ਲੜਾ ਕੇ 92ਵੇਂ ਆਪਣੇ ਵਰਗੇ ਚੁਣ ਕੇ ਲਿਆਂਦੇ ਹਨ,ਉਹਨਾ ਨੇ ਵੀ ਕਾਣੀ ਵੰਡ ਕੀਤੀ ਹੈ।300 ਯੁਨਿਟ ਬਿਜਲੀ ਮਾਫ਼ੀ ਵਿੱਚ ਵੀ ਉਹੀ ਸਿਸਟਮ।ਇਹ ਸਰਾਸਰ ਨਾਇਨਸਾਫੀ ਹੈ।ਮੱਧ ਵਰਗ ਨੂੰ ਕਿਸੇ ਤਰਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ।300 ਯੁਨਿਟ ਮੁਫ਼ਤ ਦੇ ਬਜਾਏ ਯੁਨਿਟ ਰੇਟ ਚਾਰ ਰੁਪਏ ਯੁਨਿਟ ਕਰ ਦਿੱਤਾ ਜਾਏ ਜੋ ਕਿ ਹਰੇਕ ਖਪਤਕਾਰ ਨੂੰ ਦੇਣਾ ਹੋਵੇਗਾ।
ਪਰ ਸੌੜੀ ਨੀਤੀ ਤਾਂ ਉਹੀ ਪੁਰਾਣੀ ਹੈ,ਸ਼ਰਾਬ ਦੀ ਵਿਕਰੀ।ਬਿਜਲੀ ਮੁਫ਼ਤ ਲੈ ਕੇ ਉਸ ਤੋਂ ਦੁਗਣੇ ਪੈਸੇ ਦੀ ਸ਼ਰਾਬ ਖ੍ਰੀਦੀ ਜਾਂਦੀ ਹੈ ਜੋ ਕਿ ਕੈਬਿਨਿਟ ਦੀ ਜੇਬ ਭਰੀ ਰਹਿੰਦੀ ਹੈ।
ਕੇਂਦਰ ਵਲੋਂ ਈ ਡੀ ਪਰ ਯੁਨਿਟ 13 ਪੈਸੇ ਨੀਯਤ ਹੈ ਜਦ ਕਿ ਬਾਦਲ ਨੇ ਇਹ 13 ਪੈਸੇ ਪਰ ਰੁਪਿਆ ਲਗਾਉਣੀ ਨੀਯਤ ਕਰ ਦਿੱਤੀ ਜੋ ਕਿ ਪਿਛਲੇ 25 ਸਾਲ ਤੋਂ ਲਗ ਰਹੀ ਹੈ ਜਦ ਕਿ ਕੇਂਦਰ ਨੂੰ 13 ਪੈਸੇ ਪਰ ਯੁਨਿਟ ਹੀ ਜਮ੍ਹਾ ਕਰਾਈ ਜਾਂਦੀ ਹੈ ਤੇ ਬਾਕੀ ਕੈਬਨਿਟ ਦੀ ਜੇਬ ਵਿੱਚ। ਉਦਾਹਰਣ ਵਜੋਂ 100 ਯੁਨਿਟ ਤੇ 13 ਰੁਪਏ ਲਗਣੇ ਹਨ ਜਦ ਕਿ 100  ਯੁਨਿਟ ਦੀ ਅੇਸ ਓ ਪੀ  450 ਰੁਪਏ ਤੇ ਈ ਡੀ ਲਗੇਗੀ 57 ਰੁਪਏ ਜੋ ਕਿ 65 ਰੁਪਏ ਚਾਰਜ ਕੀਤੇ ਜਾਂਦੇ ਹਨ।
ਇਕ ਬਿਲ ਡੀਫਾਲਟਰ ਨੂੰ 10% ਜੁਰਮਾਨੇ ਦੇ ਨਾਲ 120 ਰੁਪਏ ਡੀ ਸੀ ਓ ਤੇ ਆਰ ਸੀ ਓ ਫੀਸ ਵੀ ਲਗਾਈ ਜਾਂਦੀ ਹੈ ਜੋ ਕਿ ਸਿਆਸੀ ਕਰਿੰਦਿਆਂ ਦੇ ਰਿਕਾਰਡ ਤੇ ਲੀਖ ਮਾਰ ਦਿੱਤੀ ਜਾਦੀ ਹੈ।
ਇਸ ਤੇ ਨਜ਼ਰਸਾਨੀ ਕਰਕੇ ਬਿਲ ਸਹੀ ਬਣਾਏ ਜਾਣ ਤਾਂ ਖਪਤਕਾਰ ਨੂੰ ਬਹੁਤ ਰਾਹਤ ਮਿਲ ਸਕਦੀ ਹੇ
ਜਦ ਜਾਤ ਪਾਤ ਦਾ ਰੌਲਾ ਖਤਮ ਕਰਨਾ ਹੈ ਤਾਂ ਫਿਰ ਇਹ ਦਲਿਤ ਦਾ ਵਿਤਕਰਾ ਕਿਉਂ।ਦਲਿਤ ਵੇਖ ਕੇ ਨਹੀਂ ਅੰਗਹੀਣ ਵੇਖ ਕੇ ਮੁਫ਼ਤ ਸਹੂਲਤਾਂ ਬਖ਼ਸ਼ੋ।
"ਚੀਨ ਦੀ ਇਕ ਕਹਾਵਤ ਹੈ,'ਡੌਂਟ ਗਿਵ ਮੀ ਫਿਸ਼,ਟੈਲ ਮੀ ਹੌ ਟੂ ਕੈਚ ਫਿਸ਼"-ਮਸਲਨ ਚੀਨੀ ਕਹਿੰਦਾ ਹੈ ,'ਮੈਨੂੰ ਮੱਛੀ ਨਾਂ ਦਿਓ,ਮੈਨੂੰ ਸਿਖਲਾਈ ਦਿਓ ਕਿ ਮੱਛੀ ਕਿਵੇਂ ਫੜਨੀ ਹੈ"।ਮਤਲਬ ਖੇਰਾਤ ਨਹੀਂ ਕੰਮ ਦਿਓ ਤਾਂ ਕਿ ਮੈਂ ਆਪ ਮਿਹਨਤ ਨਾਲ ਕਮਾਵਾਂ ਤੇ ਖਾਵਾਂ ਪਰਿਵਾਰ ਨੂੰ ਵੀ ਖਵਾਵਾਂ।"
ਹਿਮਾਚਲ ਤੋਂ ਬੀ ਬੀ ਅਮ ਬੀ ਵਾਪਸ ਕਰਾਇਆ ਜਾਏ ਭਾਖੜਾ ਡੈਮ ਪੰਜਾਬ ਦਾ ਹੈ ਤੇ ਹਿਮਾਚਲ ਵਿੱਚ ਬਿਜਲੀ 2 ਰੁਪਏ ਯੁਨਿਟ ਹੈ-ਕਿਉਂ ?
ਪ੍ਰੀ ਪੇਡ ਮੀਟਰ ਚਿਪ ਸਿਸਟਮ ਘਾਤਕ ਹੈ ਇਹ ਪੂਰੇ ਦੇਸ਼ ਵਿੱਚ ਕਿਤੇ ਵੀ ਲਾਗੂ ਨਾਂ ਹੋਣ ਦਿਓ ਜੀ।
ਬਿਜਲੀ ਕੰਪਨੀਆਂ ਸ਼ੋਲਰ ਸਿਸਟਮ ਨਹੀਂ ਲਾਉਣ ਦੇਂਦੀਆਂ ਜੇ ਆਗਿਆ ਮਿਲ ਵੀ ਜਾਵੇ ਤੇ ਇਕ ਤੇ ਉਹ ਬਹੁਤ ਮਹਿੰਗਾ ਸੌਦਾ ਹੈ ਤੇ ਦੂਜਾ ਬਿਜਲੀ ਮਹਿਕਮਾ ਉਸਨੂੰ ਗਰਿਡ ਨਾਲ ਜੋੜਦਾ ਹੈ।
ਆਰਥਿਕ ਬਰਾਬਰੀ ਕਰਨ ਲਈ ਮੁਫ਼ਤ ਸਹੂਲਤਾਂ ਦੀ ਕਾਣੀ ਵੰਡ ਬੰਦ ਕਰੋ,ਸੱਭ ਨੂੰ ਜਾਤੀ ਨਾਲ ਯੋਗਤਾ ਅਨੁਸਾਰ ਕੰਮ ਦਿਓ।ਪੰਜਾਬ ਨੂੰ ਪੈਰਾਂ ਤੇ ਖੜੈ ਕਰਨ ਲਈ ਲੁਟਿਆ ਖਜਾਨਾ ਵਾਪਸ ਕਰਾਓ।
ਬੀਬੀ ਰਜੀਆ ਸੁਲਤਾਨਾ ਨੂੰ ਕਿਹੜਾ ਅਲੋਕਾਰ ਫਰਿਜ ਦਿੱਤਾ ਗਿਆ ਸੀ ਜਿਸਦੀ ਕੀਮਤ 86000 ਰੁਪਏ ਬਣਦੀ ਹੈ।ਛੇ ਲੱਖ ਵਿੱਚ ਚਾਰ ਬਿਜਲੀ ਉਪਕਰਨ ਕਿਆ ਬਾਤ ਹੈ ਲੁਟ ਘਸੁੱਟ ਦੀ।
ਅਕਾਲੀ ਕਾਂਗਰਸੀ ਰੇਲਵੇ ਮਾਲ ਗੱਡੀ ਦੇ ਡੀਫਾਲਟਰ ਵੀ ਹਨ,ਕਿਰਾਇਆ ਉਗ੍ਹਰਾਓ
ਅਕਾਲੀ ਤੇ ਕਾਂਗਰਸੀ ਜੋ ਬਿਜਲੀ ਪਾਣੀ ਡੀਫਾਲਟਰ ਹਨ ਨੋਟਿਸ ਭੇਜੋ ,-ਨਹੀਂ ਦੇਂਦੇ ਪੈਨਸ਼ਨ ਜਬਤ ਕਰ ਲਓ,ਤੇ ਰੇਗੂਲਰ ਦੀ ਤਨਖਾਹ ਵਿਚੋਂ ਕਿਸ਼ਤਾਂ ਨਾਲ ਕੱਟ ਲਓ।
ਬਿਜਲੀ ਮਹਿਕਮਾ ਤੇ ਹੋਰ ਮਹਿਕਮਿਆ ਵਿੱਚ ਅਫਸਰ ਖਤਮ ਤੇ ਕਾਮੇ ਦੋਗੁਣਾ ਕਰ ਦਿਓ ਤਾ ਕਿ ਵਿਕਾਸ ਕੰਮ ਹੋ ਸਕਣ ਤੇ ਖਜਾਨੇ ਤੋਂ ਭਾਰ ਹੌਲਾ ਹੋਵੇ।
ਦਲਿਤਾਂ ਨੂੰ ਕੰਮ ਦਿਓ ਕਿਰਤ ਕਰ ਕੇ ਖਾਣ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ।
ਧਿਆਨ ਧਰੋ ਤਾਂ ਦਲਿਤ ਕੋਈ ਸ਼ਰੇਣੀ ਹੈ ਹੀ ਨਹੀਂ ਇਹ ਸਿਆਸਤ ਦਾ ਪਾਇਆ ਖਿਲਾਰਾ ਹੈ।ਹਰ ਬੰਦਾ ਇਕ ਦੂਸਰੇ ਤੇ ਨਿਰਭਰ ਹੈ।ਹਰ ਕੋਈ ਆਪਣੇ ਪਹਿਨਣ ਨਹੀਂ ਸੀ ਸਕਦਾ ਉਸ ਵਾਸਤੇ ਉਹ ਦਰਜੀ ਤੇ ਨਿਰਭਰ ਹੈ ਤੇ ਦਰਜੀ ਉਹਦੇ ਤੇ।ਜੁੱਤੀ ਬਣਾਉਣ ਵਾਲਾ ਤੇ ਜੁੱਤੀ ਪਾਉਣ ਵਾਲਾ ਦੋਵੇਂ ਇਕ ਦੂਜੇ ਤੇ ਨਿਰਭਰ ਹਨ।ਇਸ ਤਰਾਂ ਜਿੰਦਾ ਰਹਿਣ ਲਈ ਖਾਣਾ ਜਰੂਰੀ ਹੈ ਤੇ ਖਾਣੇ ਲਈ ਸਾਰੇ ਹੀ ਸਮੇਤ ਪਸ਼ੂ ਪੰਛੀ ਕਿਸਾਨ ਤੇ ਨਿਰਭਰ ਹਨ।ਤੇ ਕਿਸਾਨ ਸੱਭ ਤੇ।
ਇਕ ਵਾਰ ਫਿਰ ਨਜ਼ਰਸਾਨੀ ਕੀਤੀ ਜਾਏ ਤੇ 300 ਯੁਨਿਟ ਮੁਫ਼ਤ ਦੀ ਬਜਾਏ ਯੁਨਿਟ ਰੇਟ ਹਰੇਕ ਦੀ ਪਹੁੰਚ ਵਿੱਚ ਕੀਤਾ ਜਾਏ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਹੈ।ਬਿਜਲੀ ਮੀਟਰ ਤੇ ਬਿਜਲੀ ਸਪਲਾਈ ਤਾਰ ਬਿਜਲੀ ਬੋਰਡ ਦੇ ਬਣਾਏ ਹੀ ਲਗਾਏ ਜਾਣ। ਸਰਕਾਰੀ ਤੌਰ ਤੇ ਸੌਲਰ ਊਰਜਾ ਪ੍ਰਫਲਤ ਕੀਤੀ ਜਾਵੇ ਜਿਵੇਂ ਕਿ ਵਿਕਾਸਸ਼ੀਲ ਤੇ ਵਿਕਿਸਿਤ ਦੇਸ਼ਾਂ ਵਿੱਚ ਸ਼ੋਲਰ ਊਰਜਾ ਸਿਸਟਮ ਆਮ ਹੈ।
ਰਣਜੀਤ ਕੌਰ ਗੁੱਡੀ ਤਰਨ ਤਾਰਨ

ਬੁਰਾਈ ਦੇ ਸਾਹਵੇਂ ਸੀਨਾ ਤਾਨ ਲਈਦਾ ਵੇ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਅੱਛਾਈ ਨਾਲ ਹੋਵੇ ਟਕਰਾ ਤੇ ਗੁਨਾਹ ਮੰਨ ਲਈਦਾ ਵੇ
ਸ਼ਾਮ ਹੋ ਗਈ ਹੈ,ਉਮਰ ਦਾ ਆਖਰੀ ਪਹਿਰ ਹੈ
ਕਿਸ ਚਿਹਰੇ ਤੇ ਚਿਹਰਾ ਹੋਰ ਪਛਾਣ ਲਈਦਾ ਵੇ
ਮੇਰੇ ਨਾਲ ਨਰਾਜ਼ ਹੋ ਜਾਂਦਾ ਹੈ ਉਹ ਅਕਸਰ
ਜਦ ਕਿਸੇ ਦਾ ਮਖੌਟਾ ਬਿਆਨ ਲਈਦਾ ਵੇ
ਮਾਲ ਭ੍ਰਸ਼ਿਟਾਚਾਰ ਦਾ  ਵੰਡ ਲੈਂਦੇ ਨੇ ਬਰਾਬਰ
ਇਹ ਸੱਭ ਕੁਝ ਉਹਦੇ ਕੋਲੋਂ ਜਾਣ ਲਈਦਾ ਵੇ
ਧੰਨਵਾਦ ਹੈ ਉਹਨਾਂ ਦਾ ਜੋ ਮੇਰੇ ਨਾਲ ਸਹਿਮਤ ਨੇ
ਉਂਜ ਆਪਣੀਆਂ ਕਮੀਆਂ ਤੇ ਕਰ ਧਿਆਨ ਲਈਦਾ ਵੇ
ਹੱਕ ਸੱਚ ਇਨਸਾਫ਼ ਦੀ ਰਾਹ ਤੇ ਰਹੋ ਤੁਰਦੇ
ਕੋਲੇ ਬਹਿ ਵਡੇਰਿਆਂ ਤੋਂ ਗਿਆਨ ਲਈਦਾ ਵੇ॥
2
ਧੁੱਪਾਂ ਵੀ ਗੈਰ ਨੇ
ਛਾਵਾਂ ਵੀ ਗੈਰ ਨੇ
ਕਿੱਤ ਵਲ ਕਰੀਏ ਉਂਗਲੀ
ਨਿਗਾਹਾਂ ਵੀ ਗੈਰ ਨੇ
ਕਿੰਜ ਭਰੀਏ ਉਹਦਾ ਦਮ
ਸਾਹਵਾਂ ਵੀ ਗੈਰ ਨੇ
ਉਹਦੀ ਗੱਪ ਤਾਂ ਅੰਬਰਾਂ ਤੱਕ
ਸਾਡੇ ਸੱਚ ਵੀ ਅਪੈੈਰ ਨੇ
ਅੱਗ ਵਰਾ੍ਹਉਂਦੇ ਉਹਦੇ ਜੁਮਲੇ
ਸਾਡੇ ਹਰਫ਼ ਨਿਰਵੈਰ ਨੇ
ਧੁਪਾਂ ਵੀ ਗੈਰ ਨੇ........... ਰਣਜੀਤ ਕੌਰ ਗੁੱਡੀ ਤਰਨ ਤਾਰਨ 9780282816

ਬੋਤਲ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਜੇ ਮੈਂ ਹੁੰਦੀ ਢੋਲਣਾ ,ਹੁੰਦੀ ਢੋਲਣਾ ,ਬੋਤਲ ਸ਼ਰਾਬ ਦੀ
ਜੇ ਮੈਂ ਹੁੰਦੀ ,ਹੁੰਦੀ ਢੋਲਣਾ ,ਬੋਤਲ ਸ਼ਰਾਬ ਦੀ
ਤੇਰੇ ਹੱਥਾਂ ਹੇਠ ਰਹਿੰਦੀ
ਤੇਰੇ ਬੁੱਲਾਂ ਉਤੇ ਬਹਿੰਦੀ-ਬੋਤਲ ਸ਼ਰਾਬ ਦੀ
ਤਰਲੇ ਪਾ ਪਾ ਲੱਭੀ ਸੀ ਕਲੀ ਗੁਲਾਬ ਦੀ
ਖਰੇ ਕਿਥੋਂ ਆ ਵੜੀ ਲਾਲ ਪਰੀ ਸ਼ਰਾਬ ਦੀ
ਬੋਤਲ ਸ਼ਰਾਬ ਦੀ
ਰੈਲੀਆਂ,ਜਲਸੇ ਜਲੂਸ,ਆਉਂਦੇ ਨਿੱਤ ਵੇ
ਘਰ ਨਾ ਜਵਾਕ ਨਾ ਇਹੋ ਰਹਿੰਦੀ ਤੇਰੇ ਚਿੱਤ ਵੇ
ਬੜੇ ਪੁਆੜੈ ਪਾਉਂਦੀ ਬੋਤਲ ਸ਼ਰਾਬ ਦੀ
ਮਾਂ ਪਿਓ ਭੇੈਣ ਵੀਰਾਂ ਨੂੰ ਮਾਰੇਂ ਬੋਲੀ
ਬੀਵੀ ਜਵਾਕਾਂ ਨੂੰ ਨਿੱਤ ਮਾਰੇਂ ਗੋਲੀ
ਘਰ ਨਾਲੋਂ ਜੇਹਲ ਤੈਨੂੰ ਲਗੇ ਪਿਆਰੀ-ਬੋਤਲ ਸ਼ਰਾਬ ਦੀ
ਚੁਲ੍ਹੇ ਚਾਹੇ ਨਾ ਬਲੇ ਅੱਗ ਨਾਂ ਘਟੇ ਬੋਤਲ ਚੋਂ ਸ਼ਰਾਬ
ਫਿੱਟ ਗਈ ਏ ਬੁੱਧੀ ਤੇਰੀ ਹਇਆ ਏ ਦਿਮਾਗ ਖਰਾਬ
ਫੱਤੋ ਦੇ ਭੈੜੈ ਭੈੜੇ ਯਾਰਾਂ ਨਾਲ ਤੇਰੀ ਯਾਰੀ ਵੇ
ਸ਼ਾਰੇ ਟੱਬਰ ਨਾਲੋਂ ਸਕੀ ਤੈਨੂੰ ਫੱਤੋ ਪਿਆਰੀ ਵੇ
ਤੇਰੀਆਂ ਨਜ਼ਰਾਂ ਵਿੱਚ ਵੱਸਦੀ
ਤੇਰੀਆਂ ਬਾਹਵਾਂ ਵਿੱਚ ਸੌਂਦੀ-ਬੋਤਲ ਸ਼ਰਾਬ ਦੀ-ਜੇ ਮੈਂ ਹੁੰਦੀ......
ਤੇਰੇ ਹੱਥਾਂ ਹੇਠ ਰਹਿੰਦੀ
ਤੇਰੇ ਬੁਲ੍ਹਾਂ ਉਤੇ ਬਹਿੰਦੀ -ਬੋਤਲ ਸ਼ਰਾਬ ਦੀ -ਜੇ ਮੈਂ ਹੁੰਦੀ
ਰਣਜੀਤ ਕੋਰ ਗੁੱਡੀ ਤਰਨ ਤਾਰਨ

"ਜਰੂਰੀ ਤੇ ਧਿਆਨ ਯੋਗ" - ਰਣਜੀਤ ਕੌਰ ਗੁੱਡੀ ਤਰਨ ਤਾਰਨ

ਸਾਰੇ ਨੁਕਤੇ ਅਹਿਮ ਤੇ ਜਰੂਰੀ ਹਨ।
ਸ਼ੁਕਰ ਹੈ ਰੱਬ ਦਾ ਜੋ ਉਸਨੇ ਪੰਜਾਬੀਆਂ ਨੂੰ ਅਕਲ ਦਾ ਦਾਨ ਬਖ਼ਸ਼ਿਆ ਤੇ ਉਹ ਪਿਤਾ ਪੁਰਖੀ ਤਖ਼ਤਾਂ ਤੇ ਕੁਨਬਾ ਪਰਵਰੀ ਗਦਾਰਾਂ ਦੀ ਰੀਤੀ ਵਿਚੋਂ ਬਾਹਰ ਨਿਕਲ ਸਕੇ।
ਤਬਦੀਲੀ ਕੁਦਰਤ ਦਾ ਕਾਨੂੰਨ ਹੈ ਤੇ ਇਹ ਜੰਗਲੀ ਜੀਵਨ ਤੇ ਵੀ ਲਾਗੂ ਹੈ।
ਪੀਲੇ ਪੱਤਿਆਂ ਦਾ ਝੜਨਾ ਜਰੂਰੀ ਸੀ ਤੇ ਪੀਲੇ ਪੱਤਿਆਂ ਨੂੰ ਹੂੰਝਣਾ ਵੀ ਜਰੂਰੀ ਸੀ॥
ਇਸ ਸਿਆਸੀ ਤਬਦੀਲੀ ਵਿੱਚ ਵਿਅਕਤੀ ਹੀ ਨਹੀਂ ਵਿਅਕਤਤਵ ਵੀ ਬਦਲਨਾ ਚਾਹੀਦਾ
ਇਸ ਸਿਆਸੀ ਬਦਲਾਅ ਵਿੱਚ ਚਿੱਤਰ ਹੀ ਨਹੀਂ ਚਰਿੱਤਰ ਵੀ ਬਦਲਨਾ ਚਾਹੀਦਾ।-
ਮਸਲਨ ਪੂਰਾ ਨਿਜ਼ਾਮ ਨਵੇਂ ਸਿਰੇ ਤੋਂ ਬਣਨਾ ਚਾਹੀਦਾ ਜੋ ਕਿ ਲਾਲ ਬਹਾਦਰ ਸ਼ਾਸਤਰੀ ਤੇ ਬਾਬਾ ਅੰਬੇਦਕਰ ਦੇ ਉਲੀਕੇ ਨਿਜ਼ਾਮ ਜਿਹਾ ਹੋਵੇ।ਕਿੰਨਾ ਚੰਗਾ ਹੋਵੇ ਜੇ ਰਾਜਾ ਹਰੀਸ਼ ਚੰਦਰ ਪੁਨਰ ਜਨਮ ਲੈ ਕੇ ਪੰਜਾਬ ਨੂੰ ਪੰਜ ਆਬ ਬਣਾ ਦਵੇ।
ਅਜੇ ਇਮਤਿਹਾਨ ਹੋਰ ਵੀ ਬਾਕੀ ਨੇ ਜੋ ਇਸ ਤੋਂ ਵੀ ਕੜ੍ਹੇ ਨੇ।
ਸ਼ਮਾਰਟ ਫੋਨ ਦੇ ਬਹੁਤ ਨੁਕਸਾਨ ਨੇ ਪਰ ਆਹ ਇਕ ਬਹੁਤ ਵੱਡਾ ਲਾਭ ਹੋ ਗਿਆ।ਜੇ ਹਰ ਹੱਥ ਵਿੱਚ ਫੋਨ ਨਾਂ ਹੁੰਦਾ ਤਾਂ ਪਹਿਲਾਂ ਦੀ ਤਰਾਂ ਇਸ ਵਾਰ ਵੀ ਪੰਜਾਬ ਦੇ ਅਗਲੇ ਪੰਜ ਸਾਲ.....
ਤੇ ਪੰਜਾਬ ਦਾ ਨਾਮ ਥੇਹ ਹੋਣ ਤੋਂ ਰੱਬ ਵੀ ਨਹੀਂ ਸੀ ਬਚਾ ਸਕਦਾ। ਇਸਦੇ ਨਾਲ ਹੀ ਖੇਤੀ ਕਾਲੇ ਕਾਨੂੰਨ ਦਾ ਨਤੀਜਾ ਸਫੇਦ ਨਿਕਲਿਆ ਜੋ ਪੰਜਾਬੀ ਚੇਤੰਨ ਤੇ ਜਾਗਰੂਕ ਹੋ ਨਿਬੜੇ।ਸੱਚ ਹੈ ਕਿ ਰੱਬ ਦੇ ਹਰ ਕੰਮ ਵਿੱਚ ਭਲਾਈ ਹੁੰਦੀ ਹੈ।ਤੇ ਪੰਜਾਬੀ ਤਾਂ ਸਿਖਦੇ ਹੀ ਠੋਹਕਰਾਂ ਤੋਂ ਹਨ।
ਸ਼ਾਡੇ ਸਕੂਲ਼ ਦੀ ਇਕ ਕੰਧ ਤੇ ਲਿਖਿਆ ਸੀ,'ਬੱਚੇ ਦੇਸ਼ ਦਾ ਧਨ ਹਨ' ਤੇ ਦੂਜੀ ਤੇ ਲਿਖਿਆ ਸੀ-"ਅੱਜ ਦੇ ਬੱਚੇ ਕਲ ਦੇ ਨੇਤਾ" ਬਹੁਤ ਦੇਰ ਨਾਲ ਆਇਆ ਇਹ ਵੇਲਾ ਪਰ ਚਲੋ ਦੇਰ ਆਏ ਦਰੁੱਸਤ ਆਏ,ਦੇਰ ਹੀ ਸਹੀ ਹਨੇਰ ਤਾਂ ਛੱਟ ਗਿਆ।
ਪੰਜਾਬ ਦੇ ਪੁਨਰ ਜਨਮ ਲਈ ਕੀ ਕੀ ਕਰਨਾ ਹੋਵੇਗਾ।
ਪੈਂਡਾ ਪਥਰੀਲਾ ਹੈ,ਸਿਰ ਤੇ ਛੱਤਰੀ ਨਹੀਂ,ਪੈਰੀਂ ਜੁਤੀ ਨਹੀਂ-ਫਿਰ ਵੀ ਚਲ ਚਲਾ ਚਲ-
ਸੱਭ ਤੋਂ ਪਹਿਲਾਂ ਲੁਟੇਰਿਆਂ ਤੋਂ ਪੰਜਾਬ ਦਾ ਖਜਾਨਾ ਵਾਪਸ ਲੈਣਾ ਹੈ।ਉਹਨਾਂ ਨੂੰ ਜੇਹਲ ਤਾੜ ਕੇ ਹੋਰ ਖਰਚ ਨਹੀਂ ਵਧਾਉਣਾ,ਪੈਸਾ ਵਾਪਸ ਲੈ ਕੇ ਜਾਇਦਾਦਾਂ ਕੁਰਕ ਕਰ ਕੇ ਉਹਨਾਂ ਨੂੰ ਆਮ ਮਾਫ਼ੀ  ਦੇ ਦੇਣੀ ਚਾਹੀਦੀ ਹੈ ਉਹ ਚਾਹਣ ਤਾਂ ਇਥੇ ਰਹਿਣ ਚਾਹੁਣ ਤਾਂ ਉਡ ਜਾਣ।
ਪੰਜਾਬ ਦੀ ਸ਼ਾਮਲਾਟ ਜਮੀਨ ਦਾ ਕਬਜ਼ਾ,ਛੱਪੜਾਂ ਤੇ ਕਬਜ਼ਾ ,ਪੰਚਾਇਤੀ ਜਮੀਨ ਤੇ ਕਬਜਾ,ਪ੍ਰਾਇਮਰੀ ਸਕੂਲਾਂ ਵਾਲੀ ਜਗਾਹ ਤੇ ਕਬਜ਼ਾ,ਡੰਗਰਾਂ ਦੇ ਹਸਪਤਾਲ,ਮਨੁੱਖਾਂ ਦੇ ਹਸਪਤਾਲਾਂ ਲਈ ਵਕਫ਼ ਜਮੀਨ ਤੇ ਕਬਜਾ,ਸਰਕਾਰੀ ਬੰਗਲਿਆਂ ਤੇ ਕਬਜ਼ਾ।ਗੁਰੂ  ਦੀ ਗੋਲਕ ਤੇ ਕਬਜ਼ਾ।ਰੈਸਟ ਹਾਉਸ ਤੇ ਗੈਸਟ ਹਾਉਸ ਤੇ ਕਬਜ਼ਾ।ਇਹ ਸਬ ਸਰਕਾਰੀ ਕਬਜ਼ੇ ਵਿੱਚ ਕਰਾਉਣੇ ਹਨ ।
ਜਿਸ ਤਰਾਂ ਪ੍ਰੀਵੀ ਪਰਸ ਬੰਦ ਕੀਤੇ ਗਏ ਸਨ ਇਸ ਤਰਾਂ ਸਾਬਕਾ ਨੇਤਾਵਾਂ ਦੀਆਂ ਪੈਨਸ਼ਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ।ਅਤੇ ਸੱਭ ਸਰਕਾਰੀ ਮੁਫ਼ਤ ਸਹੂਲਤਾਂ,ਜਿਵੇੰ ਕਾਰਾਂ ਤੇ ਪੈਟਰੋਲ ,ਗੈਸ ਸਿਹਤ ਸਹੂਲਤਾਂ ਬੰਦ।ਮੌਜੂਦਾ ਅਤੇ ਸਾਬਕਾ ਸੱਬ ਨੇਤਾਵਾਂ ਤੇ ਬਰਾਬਰ ਕਾਨੂੰਨ ਬਿਨਾਂ ਕਿਸੇ ਰਿਆਇਤ ਲਾਗੂ ਹੋਣੇ ਚਾਹੀਦੇ ਹਨ।ਅਵਾਮ ਪ੍ਰਤੀ ਕੀਤੀ ਗਈ ਇਕ ਇਕ ਜ਼ਿਆਰਤੀ ਤੇ ਨਾਅਹਿਲੀ ਦਾ ਹਿਸਾਬ ਬਰਾਬਰ ਹੋਣਾ ਚਾਹੀਦਾ।
ਸਫ਼ਾਈ ਸੇਵਕਾਂ ਦਾ ਠੇਕੇਦਾਰ ਬਦਲ ਕੇ ਇਮਾਨਦਾਰ ਵਿਅਕਤੀ ਲਾਉਣਾ ਚਾਹੀਦਾ।ਇਕ ਲੱਖ ਸਫ਼ਾਈ ਕਰਮੀ ਭਰਤੀ ਕਰ ਲੈਣੇ  ਚਾਹੀਦੇ।ਬੁਢਾਪਾ ਪੈਨਸ਼ਨ ਤੇ ਲਾਵਾਰਸ ਪੈਨਸ਼ਨ ਦੀ ਛਾਣਬੀਣ ਕਰਕੇ ਲੋੜਵੰਦਾਂ ਨੂੰ ਪੈਨਸ਼ਨ ਲਾਗੂ ਹੋਣੀ ਚਾਹੀਦੀ।
ਬਹੁਤ ਸਾਰੇ ਸਫ਼ਾਈ ਸੇਵਕ ਤਨਖ਼ਾਹ ਦੇ ਨਾਲ ਬੁਢਾਪਾ / ਲਾਵਾਰਿਸ ਪੈਨਸ਼ਨ ਵੀ ਲੈਂਦੇ ਹਨ ਜੋ ਕਿ ਬੰਦ ਕਰ ਕੇ ਅਸਲੀ ਹੱਕਦਾਰ ਨੂੰ ਮਿਲਣੀ ਚਾਹੀਦੀ।
25 ਸਾਲ ਦੀ ਨੌਕਰੀ ਵਾਲਾ 2 ਲੱਖ ਤਨਖਾਹ ਲੈ ਰਿਹਾ ਜਦ ਕਿ ਉਹ ਨਵੀ ਟੇਕਨੌਲਜੀ ਤੌ ਅਣਜਾਣ ਹੈ।ਇਸ 2 ਲੱਖ ਵਿੱਚ 12 ਯੋਗ ਕਰਮਚਾਰੀ ਰੱਖ ਲੈਣੇ ਚਾਹੀਦੇ ਹਨ।ਤਾਂ ਕਿ ਬੇਰੁਜ਼ਗਾਰੀ ਦੂਰ ਹੋ ਸਕੇ।
1 % ਕਰਮਚਾਰੀ ਕੋਟਾ ਫਿਰ ਤੋਂ ਲਾਗੂ ਹੋਣਾ ਚਾਹੀਦਾ।ਜਿਸ ਵਿੱਚ ਕੋਈ ਵੀ ਕਰਮੀ ਵਲੰਟਰੀ ਸੇਵਾ ਨਿਵਰਤੀ ਲੈ ਕੇ ਆਪਣੇ ਧੀ ਪੁੱਤ ਨੂੰ ਮਹਿਕਮਾਨਾ ਯੋਗਤਾ ਅਨੁਸਾਰ ਸਰਕਾਰੀ ਸੀਟ ਤੇ ਲਵਾ ਸਕੇ।
ਫੇੈਮਲੀ ਪੈਨਸ਼ਨ ਦੀ ਛਾਣਬੀਣ ਕਰਕੇ ਜੋ ਫੇਮਲੀਜ਼ ਪੁੱਤ ਪੋਤਰਿਆਂ ੱਤਕ ਸੈਟਲ ਹਨ ਅੱਛੈ ਕਾਰੋਬਾਰੀ ਹਨ ਉਹਨਾਂ ਦੇ ਮਾ ਬਾਪ ਦਾਦੀ ਦਾਦੇ ਨੂੰ ਦਿੱਤੀ ਜਾਂਦੀ ਫੇੈਮਲੀ ਪੈਨਸ਼ਨ ਦੇ ਥਾਂ ਕੰਮ ਦਿੱਤਾ ਜਾਵੇ ਤੇ ਕਿਰਤ ਦਾ ਮੁਆਵਜ਼ਾ ਦਿੱਤਾ ਜਾਵੇ।ਬਹੁਤ ਸਾਰੇ ਲੋਕ 2 ਪੈਨਸ਼ਨਾ ਲੈ ਕੇ ਖਜਾਨੇ ਨੂੰ ਚੂਨਾ ਲਾ ਰਹੇ ਹਨ
ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ( ਪੂਰੇ ਦੇਸ਼ ਵਿੱਚ ) ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਈ ਜਾਵੇ ਜਿਸਦੇ ਮਂੈਬਰ ਗੁਰਮੱਤ ਦੇ ਜਾਣਕਾਰ ਤੇ ਵਿਦਵਾਨ ਹੋਣ।ਅਨ੍ਹਪੜ੍ਹ ਜਥੇਦਾਰੀ ਨਿਜ਼ਾਮ ਹੁਣ ਨਹੀਂ......
ਨਿਜੀ ਬੱਸਾਂ ਦਾ ਕੌਮੀਕਰਣ ਕੀਤਾ ਜਾਵੇ ਤੇ ਬੱਸਾਂ ਦੇ ਕਿਰਾਏ ਘੱਟ ਕੀਤੇ ਜਾਣ।
ਮਹਿਲਾਵਾਂ ਨੂੰ ਮੁਫ਼ਤ ਯਾਤਰਾ ਦੀ ਬਜਾਏ ਵਿਦਿਆਰਥੀਆਂ ਨੂੰ ਮੁਫ਼ਤ ਪਾਸ ਜਾਰੀ ਕੀਤੇ ਜਾਣ।
ਮਾਨਤਾ ਪ੍ਰਾਪਤ ਸਕੂਲਾਂ ਦਾ ਕੌਮੀਕਰਣ ਕੀਤਾ ਜਾਵੇ।
ਮੁਫ਼ਤ ਬਿਜਲੀ ਸਹੂਲਤ ਦੀ ਥਾਂ 5 ਰੁਪਏ ਯੁਨਿਟ ਫਲੈਟ ਰੇਟ ਕਰ ਦਿੱਤਾ ਜਾਵੇ।
ਪਾਣੀ ਸਟੋਰ ਕਰਨ ਤੇ ਰੀਸਾਈਕਲ ਪਲਾਂਟ ਤੁਰੰਤ ਲਗਾਏ ਜਾਣ।
ਟੌਲ ਪਲਾਜ਼ਾ 25 ਸਾਲਾ ਸਮਝੌਤਾ ਰੱਦ ਕੀਤਾ ਜਾਵੇ
ਬਿਜਲੀ 25 ਸਾਲਾ ਸਮਝੌਤਾ ਰੱਦ ਕੀਤਾ ਜਾਵੇ।
ਬਾਦਲਾਂ / ਕੈਪਟਨ ਵੱਲ ਖੜਾ ਬਿਜਲੀ ਬਿਲ ਵਿਆਜ ਸਮੇਤ ਉਗ੍ਹਰਾਇਆ ਜਾਵੇ
ਸਾਰੇ ਸਿਆਸੀ ਕਰਿੰਦਿਆਂ ਤੋ ਬਿਜਲੀ,ਪਾਣੀ,ਗੈਸ, ਟੇਲੀਫੋਨ,ਪੇਟਰੋਲ ਬਿਲ ਉਗ੍ਹਰਾਏ ਜਾਣ। ਮੰਤਰੀਆਂ ਨੂੰ ਸਲਾਨਾ ਇਕ ਲੱਖ  ਯੁਨਿਟ ਮੁਫ਼ਤ ਦਿੱਤੀ ਜਾਂਦੀ ਬਿਜਲੀ ਬੰਦ ਕੀਤੀ ਜਾਵੇ।
ਨਵੇਂ ਬਣੇ ਵਿਧਾਇਕ ਪਹਿਲੇ ਦੋ ਸਾਲ ਸਿਰਫ਼ ਗੁਜਾਰਾ ਭੱਤਾ ਲੈਣ।
ਇਤਿਹਾਸਕ ਇਮਾਰਤਾਂ ਦਾ ਰੱਖ ਰਖਾਓ ਦਾ ਪ੍ਰਬੰਧ ਕੀਤਾ ਜਾਵੇ
ਆਕਰਸ਼ਕ ਟੂਰਿਸਟ ਸਪਾਟ ਬਹੁਤ ਸਾਰੇ ਬਣਾਏ ਜਾਣ।
੍ਹਹਰ ਪਿੰਡ ਹਰ ਸ਼ਹਿਰ ਵਿੱਚ ਸੈਰਗਾਹਾਂ ਤੇ ਹਰੇ ਪਾਰਕ ਬਣਾਏ ਜਾਣ।
ਦਫ਼ਤਰਾਂ ਵਿੱਚ ਸ਼ੋਚਾਲਯ ਨਹੀਂ ਹਨ ਇਸ ਪਾਸੇ ਖਾਸ ਧਿਆਨ ਦਿੱਤਾ ਜਾਵੇ।
ਦਫ਼ਤਰਾਂ ਖਾਸ ਕਰ ਬਿਜਲੀ ਦਫ਼ਤਰਾਂ ਵਿੱਚ ਗਾਹਕ ਤੇ ਖਪਤਕਾਰਾਂ ਲਈ ਮੀ੍ਹਹ ਧੁੱਪ ਗਰਮੀ ਸਰਦੀ ਤੋ ਬਚਾਓ ਲਈ ਉਡੀਕ ਸ਼ੈੱਡ ਬਣਾਏ ਜਾਣ ਤੇ ਘਟੋ ਘੱਟ ਚਾਰ ਕਾਉਂਟਰ ਲਗਾਏ ਜਾਣ।
ਸਰਕਾਰੀ ਦਫ਼ਤਰਾਂ ਤੇ ਬਿਜਲੀ ਦਫ਼ਤਰਾਂ ਵਿੱਚ ਲਾਈਟ / ਰੌਸ਼ਨੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਸਾਰੇ ਵੱਡੇ ਅਫਸਰ ਜਿਵੇਂ ਡੀ.ਸੀ. ਤਸੀਲਦਾਰ,ਅੇਸ.ਅੇਸ.ਪੀ.ਅੇਕਸੀਅਨ ਆਦਿ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ ਵਿਚੋਂ ਬਾਹਰ ਆ ਕੇ ਮੈਤਰੀ ਭਾਵਨਾ ਨਾਲ ਜਨਤਾ ਦੇ ਹਾਲ ਦਾ ਸਰਵੇਖਣ ਕਰਨ।ਜਦ ਅੇਸ.ਅੇਸ. ਪੀ ਤੇ ਡੀ. ਸੀ ਨੂੰ ਜਾਨ ਦਾ ਖਤਰਾ ਹੈ ਤਾਂ ਆਮ ਬੰਦਾ ਕਿਵੇਂ ਸੁਰਖਿਅਤ ਰਹਿ ਸਕਦਾ ਹੈ।
ਖੇਤੀ ਹੇਠਲੇ ਰਕਬੇ ਤੇ ਹੋਰ ਕਲੌਨੀਆਂ ਬਣਾਉਣ ਤੇ ਮਨਾਹੀ ਲਾਗੂ ਹੋਵੇ।
ਸਹਿਕਾਰੀ ਖੇਤੀ ਦੀ ਪਿਰਤ ਉਜਾਗਰ ਕੀਤੀ ਜਾਵੇ।ਸਹਾਇਕ ਖੇਤੀ ਧੰਦਿਆਂ ਲਈ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਮੰਡੀਕਰਣ ਦੇ ਯੋਗ ਪ੍ਰਬੰਧ ਕੀਤੇ ਜਾਣ।
ਡੰਗਰਾਂ ਦੇ ਹਸਪਤਾਲ ਤੇ ਡੰਗਰ ਡਾਕਟਰ ਦੀ ਸਹੂਲਤ ਹਰ ਪਿੰਡ ਵਿੱਚ ਹੋਵੇ।
ਸ਼ਰਾਬ ਦੇ ਕਾਰਖਾਨੇ ਬੰਦ ਕਰ ਕੇ ਪਾਣੀ ਸਾਫ਼ ਕਰਨ ਦੇ ਤੇ ਲੋਹੇ ਇਸਪਾਤ ,ਕਪੜੇ ਦੇ ਕਾਰਖਾਨੇ ਲਾਏ ਜਾਣ-ਸ਼ਰਾਬ ਦੀਆਂ ਦੁਕਾਨਾਂ ਹਟਾ ਕੇ ਸਸਤੇ ਰਾਸਨ ਡੀਪੂ ਚਲਾਏ ਜਾਣ।
ਖਾਧ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਪਹਿਲ ਕਦਮੀ ਉਠਾਈ ਜਾਵੇ।
ਹ੍ਹਰ ਸ਼ਹਿਰ ਕਸਬੇ ਵਿੱਚ ਲੋਕਲ ਸਰਕਾਰੀ  ਸੀ. ਅੇਨ.ਜੀ.ਬੱਸਾਂ ਸਸਤੀ ਟਿਕਟ ਵਿੱਚ ਚਲਾਈਆਂ ਜਾਣ। ਹਰ ਛੋਟੇ ਵੱਡੇ ਪਿੰਡ ਵਿੱਚ ਸਰਕਾਰੀ ਬੱਸ ਸੇਵਾ ਸਹੂਲਤ ਯਕੀਨੀ ਬਣਾਈ ਜਾਵੇ।
ਮੁਫ਼ਤ ਯਾਤਰਾ ਫ਼ਜ਼ੂਲ ਸਹੂਲਤ ਹੈ,ਘੱਟ ਟਿਕਟ ਰੇਟ ਸੱਭ ਦੀ ਸਹੂਲਤ ਹੋਣੀ ਚਾਹੀਦੀ ਹੈ।
ਜਬਰੀ ਕਬਜ਼ਿਆਂ ਵਿੱਚਲੀਆਂ ਸਰਕਾਰੀ ਇਮਾਰਤਾਂ ਖਾਲੀ ਕਰਾ ਕੇ ਸਕੂਲ਼ ਅਤੇ ਹਸਪਤਾਲ ਜਾਂ ਹੋਰ ਜਨਤਕ ਦਫ਼ਤਰ ਬਣਾ ਦਿੱਤੇ ਜਾਣ।
ਹਰੇਕ ਮਹਿਲਾ ਨੂੰ 1000 ਰੁਪਏ ਦੇਣ ਦੀ ਬਜਾਏ ਕੇਵਲ ਪੜ੍ਹਨ ਵਾਲੀਆਂ ਲੜਕੀਆਂ ਨੂੰ ਦਿੱਤਾ ਜਾਵੇ-ਕਿਉਂਕਿ ਮੁਫ਼ਤ ਪੈਸੇ ਮਿਲਣ ਕਰਕੇ ਖੇਤੀ ਕਾਮੇ ਕਿਰਤ ਕਰਨੋ ਹਟ ਜਾਂਦੇ ਹਨ।ਨਰਮਾ,ਕਪਾਹ ਚੁਗਣ ਲਈ,ਸਭਜੀਆਂ ਤੋੜਨ ਲਈ ਕਾਮੀਆਂ ਨਹੀਂ ਮਿਲਦੀਆਂ।ਸਹਾਇਕ ਕਾਮੀਆਂ ਦੀ ਥੁੜ੍ਹ ਹੋ ਜਾਵੇਗੀ।
ਚਲਦੇ ਚਲਦੇ- ਆਸ ਹੈ ਕਿ ਅਜੋਕੀ ਸਿਆਸੀ ਅੱਗ ਵਿੱਚੋਂ ਕੋਈ ਹਰਿਆ ਬੂਟਾ ਰਹਿਓ ਰੀ-ਸ਼ਾਲਾ ਰੱਬ ਕਰੇ........
ਨੋਟ- ਸਹੁੰ ਚੁਕ ਚੁਕੇ ਮੰਤਰੀਆਂ ਨੂੰ ਅਪੀਲ਼ ਹੈ / ਬੇਨਤੀ ਹੈ ਕਿ ਭ੍ਰਸ਼ਿਟਾਚਾਰ ਬਾਰੇ ਅਸਲੀ ਜਾਣਕਾਰੀ ਤੇ ਅਗਲੇ ਕਦਮ ਚੁੱਕਣ ਵਾਸਤੇ ਪਹਿਲਾਂ ਫਿਲਮ 'ਮੁੰਨਾ ਭਾਈ ਅੇਮ.ਬੀ.ਬੀ.ਅੇਸ ਵੇਖਣ ਦੇ ਨਾਲ ਮਰਹੂੰਮ ਜਸਪਾਲ ਭੱਟੀ ਦੇ ਫਲਾਪ ਸ਼ੋ,ਅਤੇ ਆਮਿਰ ਖਾਨ ਦੇ ਸਤਿਆ ਮੇਵ ਜਯੰਤੇ ਦੇ ਸਾਰੇ ਅੰਕ ਜਰੂਰ ਵੇਖ ਲੈ ਜਾਣ ।ਧੰੰੰਨਵਾਦ॥

"ਮੁਨਾਫਕਤ" - ਰਣਜੀਤ ਕੌਰ ਤਰਨ ਤਾਰਨ

ਜਾ ਨੀ ਬੇਈਮਾਨੀਏ ਤੇਰਾ ਹੀ ਆਸਰਾ...
ਮੇਰਾ    ਪਿਆਰਾ ਦੇਸ਼ ਮਹਾਨ
ਨੱਬੇ ਦਾ ਹੈ ਦੀਨ ਈਮਾਨ
ਦੱਸ ਨੇ ਸਿਰੇ ਦੇ ਬੇਈਮਾਨ
ਸਾਹਬਜੀ ਇਉਂ ਲਗਦਾ ਹੈ ਕਾਰਖਾਨੇ ਦੇ ਸਟੋਰ ਵਿੱਚ ਗੈਸ ਲੀਕ ਹੋ ਰਹੀ ਹੈ।ਕਰਮਜੀਤ ਨੇ ਮੈਨੇਜਰ ਨੂੰ ਕਿਹਾ।
ਮੈਨੇਜਰ ਸਟੋਰ ਕੋਲ ਗਿਆ ਤੇ ਉਸਨੂੰ ਵੀ ਲਗਾ ਕਿ ਗੈਸ ਦੀ ਬਹੁਤ ਬਦਬੂ ਹੈ ਜਰੂਰ ਗੜਬੜ ਹੈ। ਉਸਨੇ ਮਾਲਕ ਨਾਲ ਗਲ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸਫਲ ਰਹੀ।ਉਸ ਤੋਂ ਬਾਦ ਜਦ ਮਾਲਕ ਦਾ ਫੋਨ ਆਇਆ ਤਦ ਵੀ ਉਸਨੇ ਕਾਹਲੀ ਕਾਹਲੀ ਮਾਲਕ ਨੂੰ ਜਾਣੂ ਕਰਾਉਣ ਦੀ ਕੋਸ਼ਿਸ ਕੀਤੀ ਪਰ ਮਾਲਕ ਨੇ ਉਸ ਤੋਂ ਦੁਗਣੀ ਕਾਹਲੀ ਵਿੱਚ ਇਹ ਕਹਿ ਕੇ ਫੋਨ ਝਟਕ ਦਿੱਤਾ ਕਿ ਜਲਦੀ ਵਿੱਚ ਹਾਂ ਫੇਰ ਗਲ ਕਰਾਂਗੇ।
ਗੈਸ ਲੀਕ ਹੁੰਦੀ ਹੁੰਦੀ ਦੂਰ ਤੱਕ ਮਾਰ ਕਰ ਰਹੀ ਸੀ।ਕਾਰਖਾਨੇ ਦੇ ਸਾਰੇ ਕਾਮੇ ਪਰੇਸ਼ਾਨ ਹੋ ਗਏ ।ਕਾਮਿਆਂ ਦਾ ਵਫ਼ਦ ਮੈਨੇਜਰ ਨੂੰ ਵੀ ਮਿਲਿਆ।ਮੈਨੇਜਰ ਦੀ ਉਹੀ ਮਜਬੂਰੀ ।ਲੱਖ ਯਤਨਾਂ ਤੋਂ ਬਾਦ ਮਾਲਕ ਦਾ ਮੈਨੇਜਰ ਨੂੰ ਜਵਾਬ ਸੀ ," ਤੇ ਤੂੰ ਮੈਨੇਜਰ ਕਾਹਦੇ ਲਈ ਇੰਨੀ ਤਨਖਾਹ ਲੈਨੇ? ਜੇ ਮੈਨੂੰ ਦੱਸਣ ਆ ਗਿਆ,ਇਹ ਤੇਰਾ ਕੰਮ ਹੈ ਤੂੰ ਹੀ ਕਰ ਜੋ ਕਰਨਾ"।
ਕਾਰਖਾਨੇ ਵਿੱਚ ਕੰਮ ਕਰਦੇ ਛੋਟੇ ਕਾਮਿਆਂ ਨੂੰ ਪਿਛਲੇ ਦੋ ਮਹੀਂਨੇ ਦੀ ਤਨਖਾਹ ਦੀ ਅਦਾਇਗੀ ਨਹੀਂ ਸੀ ਕੀਤੀ ਗਈ।ਜਦ ਵੀ ਉਹ ਮੈਨੇਜਰ ਕੋਲੋਂ ਤਨਖਾਹ ਦਾ ਮੁਤਾਲਬਾ ਕਰਦੇ ਮੈਨੇਜਰ ਮਾਲਕ ਨੂੰ ਦੱਸਦਾ ਤਾਂ ਮਾਲਕ ਇਕ ਕੰਨ ਤੋਂ ਸੁਣ ਦੂਜੇ ਤੋਂ ਬਾਹਰ ਕੱਢ ਜਾਂ ਤਾਂ ਫੋਨ ਤੇ ਹੀਹੀ ਕਰਨ ਲਗ ਪੈਂਦਾ ਜਾਂ ਫੋਨ ਚੁੱਕ ਕਮਰੇ ਤੋਂ ਬਾਹਰ ਹੋ ਜਾਂਦਾ।
ਗੈਸ ਲੀਕੇਜ ਨਾਲ ਕਰਮੀਆਂ ਨੂੰ ਸਾਹ ਲੈਣ ਵਿੱਚ ਔਕੜ ਆ ਰਹੀ ਸੀ ਫੇਰ ਵੀ ਉਹ ਇਕ ਦੂਜੇ ਨੂੰ ਦਿਲਾਸਾ ਦੇ ਖੰੰਘਦੇ ਸੁੰਘਦੇ ਕੰਮ ਕਰੀ ਜਾ ਰਹੇ ਸੀ ਕਿ ਅੱਜ ਵੀ ਤਨਖਾਹ ਮਿਲੇਗੀ ਨਹੀਂ ਤੇ ਕਲ ਜਰੂਰ ਮਿਲ ਜਾਏਗੀ।
ਡੈਡੀ ਸਕੂਲ ਦੀ ਫੀਸ ਤਿੰਨ ਮਹੀਨੇ ਤੋਂ ਨਹੀਂ ਦਿੱਤੀ ਗਈ ੰਿਪ੍ਰੰਸੀਪਲ ਨੇ ਨੋਟਿਸ ਦੇ ਦਿੱਤਾ।ਤੁਸੀਂ ਸਕੂਲ਼ ਆ ਜਾਣਾ ਜਰੂਰ ਅੱਜ।ਬੰਟੀ ਨੇ ਕਰਮਜੀਤ ਨੂੰ ਕਿਹਾ।
ਕਰਮਜੀਤ ਸਕੂਲ਼ ਜਾ ਕੇ ਪ੍ਰਿੰਸੀਪਲ ਨੂੰ ਬੇਨਤੀ ਕਰ ਕੁਝ ਦਿਨਾਂ ਦੀ ਮੋਹਲਤ ਲੈ ਆਇਆ।ਘਰ ਆਇਆ ਤੇ ਘਰਵਾਲੀ ਨੇ ਕਿਹਾ ਅੱਜ ਹੱਟੀਵਾਲੇ ਨੇ ਰਾਸ਼ਨ ਦੇਣ ਤੋਂ ਨਾਂਹ ਕਰ ਦਿੱਤੀ ,ਸੱਚਾ ਹੈ ਵਿਚਾਰਾ ਉਸ ਨੇ ਕਮਾ ਕੇ ਸੌਦਾ ਪਾਉਣਾ ਤੇ ਬਾਲ ਬੱਚਾ ਵੀ ਪਾਲਣਾ।
ਨਿੱਕੀ ਦੀ ਬੁਗਨੀ ਭੰਨੀ ਤੇ ਮਸਾਂ ਕਿਲੋ ਆਟੇ ਦੇ ਸਿੱਕੇ ਨਿਕਲੇ,ਖ਼ਵਰੇ ਕਿੰਨੀਆਂ ਰੱਖੜੀਆਂ ਲੋਹੜੀਆਂ ,ਤੀਆਂ,ਦੀਵਾਲੀਆਂ ਦੀ ਕਮਾਈ ਨਿੱਕੀ ਨੇ ਬੁਗਨੀ ਵਿੱਚ ਪਾ ਸੰਭਾਲ ਰੱਖੀ ਸੀ।ਸਕੂਲ ਦੀ ਫੀਸ ਤਾਂ ਉਹਦੀ ਵੀ ਨਹੀਂ ਸੀ ਦਿੱਤੀ ਗਈ।
ਕਰਮਜੀਤ ਨੇ ਆਪਣੇ ਸਾਥੀਆਂ ਨਾਲ ਮਸ਼ਵਰਾ ਕਰ ਮਾਲਕ ਨੂੰ ਸਿੱਧੇ ਜਾ ਕੇ ਤਨਖਾਹ ਲਈ ਬੇਨਤੀ ਕਰਨ ਦਾ ਉਦਮ ਕਰ ਲਿਆ।ਕਰਮਜੀਤ ਤੇ ਸਰਨਜੀਤ ਦੋਨੌ ਅੱਗੇ ਹੋ ਦੱਸ ਪੰਦਰਾਂ ਜਣਿਆਂ ਦਾ ਵਫ਼ਦ ਮਾਲਕ ਦੇ ਖੂਬਸੂਰਤ ਕਮਰੇ ਦੇ ਬਾਹਰ ਮਾਲਕ ਦੀ ਸੋਹਣੀ ਮੋਹਣੀ ਜਿਹੀ ਸੇਕਟਰੀ ਦੇ ਬੂਹੇ ਤੇ ਜਾ ਖੜੇ ਹੋ ਬੇਨਤੀ ਕੀਤੀ ਕਿ ਸਾਹਬ ਨਾਲ ਮਿਲਾ ਦਿਓ।ਸੇਕਟਰੀ ਨੇ ਇੰਟਰਕਾਮ ਤੇ ਸਾਹਬ ਨੂੰ ਦਸਿਆ ਤਾਂ ਅਗੋਂ ਸਾਹਬ ਨੂੰ ਖੁੜਕ ਗਈ ਕਿ ਇਹ ਤਨਖਾਹ ਹੀ ਮੰਗਣਗੇ ਹੋਰ ਇਹਨਾਂ ਨੂੰ ਮੇਰੇ ਨਾਲ ਕੀ ਕੰਮ ਹੋ ਸਕਦਾ ਹੈ।ਉਸਨੇ ਫੱਟ ਦੇਣੀ ਸੇਕਟਰੀ ਨੂੰ ਕਿਹਾ ਉਹਨਾਂ ਨੂੰ ਕਹਿ ਦੇਵੇ ਸਾਹਬ ਮੀਟਿੰਗ ਵਿੱਚ ਹੈ,ਇੰਤਜ਼ਾਰ ਕਰਨ।
ਕਾਮੇ ਜਾਣ ਚੁਕੇ ਸਨ ਕਿ ਸਾਹਬ ਅੰਦਰ ਇਕੱਲਾ ਹੀ ਹੈ।ਇਸ ਲਈ ਉਹ ਇੰਤਜ਼ਾਰ ਵਿੱਚ ਖੜੇ ਹੋ ਗਏ।ਪੂਰਾ ਇਕ ਘੰਟਾ ਗੁਜਰ ਗਿਆ।ਕਰਮਜੀਤ ਤੇ ਸਰਨਜੀਤ ਨੇ ਸੇਕਟਰੀ ਨੂੰ ਫਿਰ ਫੋਨ ਕਰਨ ਲਈ ਕਿਹਾ।
ਇਹ ਅਜੇ ਤੱਕ ਇਥੇ ਖੜੇ ਹਨ ਉਤੇ ਕੰਮ ਇਹਨਾਂ ਦਾ ਬਾਪ ਕਰੇਗਾ।ਇਹਨਾਂ ਨੂੰ ਆਖ ਜਾ ਕੇ ਕੰੰਮ ਕਰਨ ਜਦ ਮੇਰੇ ਕੋਲ ਵਕਤ ਹੋਇਆ ਮੈਂ ਆਪੇ ਬੁਲਾ ਲਵਾਂਗਾ।ਸੇਕਟਰੀ ਨੇ ਉਹਨਾਂ ਨੂੰ ਜਾਣ ਦਾ ਹੁਕਮ ਸੁਣਾ ਦਿੱਤਾ।
ਉਹ ਸਾਰੇ ਕੰਮ ਤਾਂ ਕਰਨ ਲਗ ਗਏ।ਅੰਦਰੋਂ ਡਰ ਵੱਢ ਵੱਢ ਖਾਈ ਜਾ ਰਿਹਾ ਸੀ ਕਿ ਘਰ ਅੱਜ ਫੇਰ ਖਾਲੀ ਹੱਥ ਕਿਵੇਂ ਜਾਣਗੇ?ਕਾਰਖਾਨੇ ਤੋ ਛੁਟੀ ਹੋਈ ਸਾਰੇ ਇਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾਈ ਬਾਹਰਲੇ ਗੇਟ ਦੇ ਕੋਲ ਖੜੇ ਇਕ ਹੀ ਸਵਾਲ ਪੁਛ ਰਹੇ ਸਨ ਘਰ ਕਿਵੇਂ ਵੜਨਾ ਹੈ,ਮੈਨੇਜਰ ਦੀ ਗੱਡੀ ਆ ਰਹੀ ਸੀ ,ਸਾਰੇ ਸਲੂਟ ਇਕੱਠੇ ਉਠ ਗਏ ,ਡਰਾਈਵਰ ਜੋ ਖੁਦ ਉਹਨਾਂ ਦਾ ਹੀ ਦੁੱਖਦਰਦ ਭਾਈ ਸੀ - ਨੇ ਗੱਡੀ ਰੋਕ ਲਈ ਸੱਭ ਨੇ ਬੇਨਤੀ ਕੀਤੀ 'ਸਾਹਬ ਕਿਰਪਾ ਕਰ ਦਿਓ'।
ਮੈਨੇਜਰ -ਸਵੇਰੇ ਗਲ ਕਰਾਂਗੇ ,ਵਕਤ ਨਾਲ ਆ ਜਾਣਾ।
ਨਿੱਕੀ ਨੇ ਬੂਹਾ ਖੋਲਿਆ ਬਾਪ ਦੇ ਖਾਲੀ ਹੱਥ ਵੇਖ ਪਿੱਠ ਕਰ ਹੌਲੀ ਹੌਲੀ ਅੰਦਰ ਵਲ ਵੱਧ ਗਈ। ਨਿਆਣਿਆਂ ਲਈ ਬਾਪ ਦੀ ਉਡੀਕ ਚੀਜੀ ਤੱਕ ਦੇ ਰਿਸ਼ਤੇ ਦੀ ਹੁੰਦੀ ਹੈ-ਐਸਾ ਨਹੀਂ ਹੈ,ਨਿਆਣੇ ਬਾਪ ਨੂੰ ਬੇਬੱਸ ਵੇਖ ਨਹੀਂ ਸਕਦੇ।
ਅਗਲੇ ਦਿਨ ਬਰੇਕ ਦੀ ਘੰਟੀ ਵੱਜੀ ਤਾਂ ਫਿਰ ਸਾਰੇ ਇਕੱਠੇ ਹੋ ਸਾਹਬ ਦੇ ਦਫ਼ਤਰ ਵਲ ਨੂੰ ਤੁਰ ਪਏ ।ਸੇਕਟਰੀ ਨੇ ਸਾਹਬ ਨੂੰ ਪੁਛਿਆ ਤਾਂ ਸਾਹਬ ਨੇ ਕਿਹਾ ਮੈਨੇਜਰ ਨੂੰ ਬੁਲਾਓ ਤੇ ਇਹਨਾਂ ਨੂੰ ਕੰਮ ਤੇ ਜਾਣ ਲਈ ਕਹੋ।ਕਾਮਿਆਂ ਨੂੰ ਤਸੱਲੀ ਜਿਹੀ ਹੋਈ ਕਿ ਸਾਹਬ ਸਮਝ ਤਾਂ ਗਏ ਨੇ ਮੈਨੇਜਰ ਨੂੰ ਤਨਖਾਹ ਵੰਡਣ ਦਾ ਕਹਿ ਦੇਣਗੇ  ਤੇ ਉਹ ਆਪੋ ਆਪਣੇ ਕੰਮੀ ਲਗ ਗਏ।
ਕਰਮਜੀਤ ਤੇ ਸਰਨਜੀਤ ਨੂੰ ਪੇਟ ਦੀ ਭੁੱਖ ਦੇ ਨਾਲ ਗੈਸ ਲੀਕ ਦੀ ਅਚਵੀ ਜਿਹੀ ਲਗੀ ਹੋਈ ਸੀ ਉਹ ਮਜ਼ਦੂਰ ਏਕਤਾ ਦੇ ਪ੍ਰਧਾਨ ਨੂੰ ਦੱਸਣ ਚਲੇ ਗਏ।ਪ੍ਰਧਾਨ ਨੇ ਮੌਕਾ ਵੇਖਿਆ ਡਰ ਤਾਂ ਉਸਨੂੰ ਵੀ ਲਗਾ ਤੇ ਉਹ ਮੈਨਜਰ ਕੋਲ ਗਿਆ।ਮੈਨੇਜਰ ਨੇ ਸਾਹਬ ਨੂੰ ਫੋਨ ਤੇ ਦਸਿਆ ਸਾਹਬ ਦਾ ਉਹੀ ਜਵਾਬ ,'ਮੈਂ ਵਿਹਲਾ ਨਹੀਂ ਆਪੇ ਵੇਖ'।
ਪ੍ਰਧਾਨ ਜਾਓ ਕੰਮ ਤੇ ਕੁਝ ਨਹੀਂ ਹੁੰਦਾ ਤੁਹਾਡਾ ਵਹਿਮ ਹੈ ਮੈਨੇਜਰ ਨਿਮੋਝੂਣਾ ਜਿਹਾ ਬੋਲਿਆ
ਸਾਹਬ ਮੇਰੀ ਅੱਖ ਫੜਕਦੀ ਜਰੂਰ ਅਣਹੋਣੀ ਵਾਪਰਨ ਵਾਲੀ ਹੈ।ਇਹ ਕਾਰਖਾਨਾ ਸਾਡਾ ਸੱਭ ਦਾ ਮਾਲਕ ਹੈ ਦਾਤਾ ਹੈ।ਨਾਲੇ ਸਾਹਬ ਤਨਖਾਹਾਂ ਦੋ ਮਹੀਨੇ ਦੀਆਂ ਨਾਂ ਸਹੀ ਇਕ ਮਹੀਂਨੇ ਦੀ ਤੇ ਦੇ ਦਿਓ।ਤੁਹਾਨੂੰ ਸਾਡੇ ਕਾਰਨ ਹੀ ਤਨਖਾਹ ਮਿਲਦੀ ਹੈ।ਪ੍ਰਧਾਨ ਨੇ ਨਿਹੋਰਾ ਮਾਰਿਆ।
ਮੈਨੇਜਰ-ਜਾ ਪ੍ਰਧਾਨ ਬਹੁਤਾ ਦੁਨੀਚੰਦ ਨਾ ਬਣ।ਸੱਭ ਦਾ ਦਾਤਾ ਉਪਰ ਨੀਲੀ ਛਤਰੀ ਵਾਲਾ ਹੈ
ਸਾਹਬ ਸੰਭਲੋ ਮਜ਼ਦੂਰ ਮੂੰਹ ਨੂੰ ਆਏ ਹੋਏ ਨੇ,ਮੈਂ ਖੜਾਕ ਦਾ ਜਿੰਮੇਵਾਰ ਨਹੀਂ ਹੋਵਾਂਗਾ।
ਅਗਲੇ ਹੀ ਪਲ ਮੇਨੇਜਰ ਉਠਿਆ ਤੇ ਸਾਹਬ ਨੂੰ ਆਉਣ ਵਾਲੇ ਵਕਤ ਤੋਂ ਜਾਣੂ ਕਰਇਆ ਪਰ ਸਾਹਬ ਦੇ ਅੰਦਰਲੀ ਮੁਨਾਫਕਤ ਉਸ ਨੂੰ ਰੰਗੀਨ ਸਪਨੇ ਵਿਖਾ ਰਹੀ ਸੀ।ਗੈਸ ਅੱਗ ਪਕੜ ਲਵੇ ਤੇ ਚੋਖੀ ਬੀਮਾ ਰਕਮ ਮਿਲ ਜਾਵੇ,ਤਨਖਾਹਾਂ ਦੇਣੀਆਂ ਨਹੀਂ ਪੈਣੀਆਂ,ਪੈਸਾ ਹੀ ਪੈਸਾ,ਦੋ ਚਾਰ ਲੱਖ ਪਾਰਟੀ ਫੰਡ ਦੇ ਕੇ ਵਾਹਵਾ  ਵਾਹਵਾ ਵੱਖਰੀ ਖੱਟ ਲੈਣੀ।ਐਸੀ ਰੰਗੀਨੀ ਚ ਗੁੰਮ ਸੀ ਸਾਹਬ ਕਿ ਫੌਨ ਦੀ ਘੰਟੀ ਨੇ ਹਲੂਣਾ ਦਿੱਤਾ।
ਸਾਹਬ- ਕੁਝ ਨਹੀਂ ਕਰ ਸਕਦੇ ਇਹ ਜਿੰਨੀ ਦੇਰ ਭੁੱਖੇ ਨੇ, ਰੱਜ ਕੇ ਸ਼ੇਰ ਹੋ ਜਾਣਗੇ।ਜੇ ਹੀਲ ਹੁੱਜਤ ਕਰਨ ਤੇ ਕੱਢ ਮਾਰੀਂ ਬਥੇਰੀ ਦੁਨੀਆਂ ਵਿਹਲੀ ਫਿਰਦੀ ਹੈ ਇਕ ਗਿਆ ਤੇ ਦੱਸ ਤਿਆਰ ਨੇ ਆਉਣ ਨੂੰ।ਹਾਂ ਪ੍ਰਧਾਨ ਨੂੰ ਦੇ ਦਿਲਾ ਕੇ ਨੱਥ ਪਾਈ ਰੱਖ।
ਜਾ ਨੀ ਬੇਈਮਾਨੀਏਂ ਤੇਰਾ ਹੀ ਆਸਰਾ।ਬੰਦਾ ਮੁਨਾਫਿਕ ਹੋਵੇ ਤਦ ਵੀ ਠੀਕ ਪਰ ਸਾਹਬ ਤੇ ਕਮੀਨਗੀ ਦੀ ਹੱਦ ਵੀ ਟੱਪ ਗਿਆ।ਮੈਨੇਜਰ ਆਪਣੇ ਆਪ ਨਾਲ ਗਲਾਂ ਕਰਦਾ ਤੁਰੀ ਜਾ ਰਿਹਾ ਸੀ।ਉਸਦਾ ਪੈਰ ਪੌੜੀ ਵਿੱਚ ਅੜਿਆ ਉਹ ਡਿਗਣੋਂ ਬਚਿਆ ,ਮੱਥਾ ਠਣਕਿਆ,ਈਸ਼ਵਰ ਸੁੱਖ ਰੱਖੇ,ਹੁਣੇ ਕੀ ਦਾ ਕੀ ਹੋ ਜਾਣਾ ਸੀ।
ਰਾਤ ਹੋਣੀ ਵਾਪਰ ਗਈ ।ਰਾਤ ਦੀ ਸ਼ਿਫਟ ਵਾਲੇ ਕਾਮਿਆਂ ਨੇ ਗੈਸ ਲੀਕ ਬਾਰੇ ਕਈ ਵਾਰ ਦਸਿਆ ਸੀ ਪਰ ਉਹਨਾ ਦੀ ਵੀ ਕਿਸੇ ਨਾ ਸੁਣੀ , ਚਾਰ ਜਣੇ ਸਟੋਰ ਕੋਲੋਂ ਸਮਾਨ ਲੈ ਕੇ ਲੰਘ ਰਹੇ ਸੀ ਕਿ ਧਮਾਕਾ ਹੋਇਆ।ਤੇ ਉਹ ਉਥੇ ਹੀ ਢੇਰੀ ਹੋ ਗਏ।
ਸੌ ਗਜ਼ ਦੀ ਦੂਰੀ ਤੇ ਰਿਹਾਇਸ਼ੀ ਘਰਾਂ ਦੇ ਸ਼ੀਸ਼ੇ ਪੱਟਕ ਪਟੱਕ ਡਿਗੇ,ਕਿਰਚੀਆਂ ਚੁਣਦਿਆਂ, ਵਸਦਿਆਂ ਨੇ ਸਮਝਿਆ ਕਿ ਬੰਬ ਗਿਰਿਆ ਹੈ ,ਇਧਰ ਉਧਰ ਫੋਨ ਖੜਕਣ ਲਗੇ ਪਰ ਟਾਵਰ ਮੂਧੇ ਪੈਣ ਕਾਰਨ ਕਿਤੇ ਘੰਟੀ ਨਾ ਅਪੜ ਸਕੀ। ਬੇਬਸ ਲੋਕ ਬਾਹਰ ਨੁੰ ਦੌੜੇ ਕੋਈ ਪੀ.ਸੀ.ਓ ਵੱਲ ਭੱਜਿਆ,ਕੋਈ ਡੀ.ਸੀ. ਦਫ਼ਤਰ ਵੱਲ,ਤੇ ਕੋਈ ਥਾਣੇ।
ਫਾਇਰ ਬਰਿਗੇਡ ਧੂੜਾਂ ਪੱਟਦਾ ਕਾਰਖਾਨੇ ਜਾ ਰਿਹਾ ਸੀ,ਖਲਾਅ ਵਿੱਚ ਇੰਨਾ ਧੂੰਆਂ ਸੀ ਕਿ ਹੱਥ ਨੂੰ ਹੱਥ ਨਹੀਂ ਦਿੱਖ ਰਿਹਾ ਸੀ ਪਰ ਧੂੰਆ ਗਲੇ ਵਿੱਚ ਘਰ ਕਰੀ ਜਾ ਰਿਹਾ ਸੀ ,ਸੱਭ ਨੂੰ ਜਿਵੇਂ ਦਮੇਂ ਦਾ ਹਮਲਾ ਹੋ ਗਿਆ ਹੋਵੇ,ਆਕਸੀਜਨ ਨਾਮਾਤਰ ਰਹਿ ਗਈ ਸੀ।
ਕਾਮਿਆਂ ਵਿੱਚ ਭੱਗਦੜ ਮੱਚ ਗਈ।ਕਿੰਨੇ ਜਖ਼ਮੀ ਸਨ ਜਿਹਨਾਂ ਦਾ ਹਿਲਣਾ ਵੀ ਮੁਸਕਿਲ ਸੀ।ਕੋਈ ਮਦਦ ਨਜ਼ਰ ਨਹੀਂ ਸੀ ਆ ਰਹੀ।
ਕਰਮਜੀਤ ਸ਼ਰਨਜੀਤ ਨੇ ਵੀ ਧਮਾਕਾ ਸੁਣਿਆ ਤਾਂ ਉਹਨਾਂ ਦੀ ਅੱਖ ਫੜਕੀ ਭਾਣਾ ਵਰਤ ਗਿਆ।ਇਕ ਦੂਜੇ ਦੇ ਘਰ ਵੱਲ ਨੱਠਦੇ ਦੋਨੋ ਗਲੀ ਦੇ ਸਿਰੇ ਤੇ ਮਿਲ ਗਏ ਤੇ ਬਿਨਾਂ ਕੁਝ ਬੋਲੇ ਪ੍ਰਧਾਨ ਦੇ ਘਰ ਵਲ ਜਾ ਪੁੱਜੇ।
ਤਿੰਨੇ ਸਰਪੱਟ ਕਾਰਖਾਨੇ ਪੁੱਜੇ ਤੇ ਆਪਣੇ ਸਾਥੀਆਂ ਨੂੰ ਈ.ਐਸ ਆਈ ਹਸਪਤਾਲ ਪੁਚਾਉਣ ਲਈ ਗੱਡੀਆਂ ਲੱਭਣ ਲਗੇ।ਮਾਲਿਕ ਦੇ ਇਸ਼ਾਰੇ ਤੇ ਫਾਇਰ ਬ੍ਰੀਗੇਡ ਤਾਂ ਆ ਗਿਆ ਸੀ ਐਂਬੂਲੈਂਸ ਨੂੰ ਖ਼ਵਰੇ ਕਿਸੇ ਨੇ ਇਤਲਾਹ ਹੀ ਨਹੀਂ ਸੀ ਦਿੱਤੀ?
     
ਸਾਹਬ ਦੀ ਵਲਾਇਤ ਦੀ ਟਿਕਟ ( ਪਰਿਵਾਰ ਸਮੇਤ) ਪਹਿਲਾਂ ਹੀ ਸ਼ਾਇਦ ਬੁੱਕ ਸੀ ,ਅਗਲਾ ਪੂਰਾ ਦਿਨ ਉਹ ਬੀਮਾ ਕੰਮਪਨੀ ਦੇ ਕਾਗਜ਼ ਤੇ ਖਾਨੇ ਪੂਰੇ ਕਰਦਾ ਰਿਹਾ ਤੇ ਜਦ ਉਸਨੂੰ ਕਾਰਵਾਈ ਮੁਕੰਮਲ ਦਾ ਯਕੀਨ ਆ ਗਿਆ ਉਹ ਅਗਲੇ ਦਿਨ ਜਹਾਜ ਚੜ੍ਹ ਗਿਆ।
ਬੀਮੇ ਦੀ ਰਕਮ ਤਾਂ ਬੈਂਕ ਖਾਤੇ ਆ ਹੀ ਜਾਣੀ ਸੀ।ਬੀਮਾ ਏਜੰਟ ਨੇ 10% ਕਮਿਸ਼ਨ ਫੜਨ ਵੇਲੇ ਇਕ ਵਾਰ ਵੀ ਜਖ਼ਮੀਆਂ ਤੇ ਜਾਨ ਤੇ ਜਹਾਨ ਛੱਡ ਜਾਣ ਵਾਲਿਆਂ ਬਾਰੇ ਨਾਂ ਸੋਚਿਆ।

ਬੇਹਿਸੀ ਕਿਥੋਂ ਤੱਕ - ਰਣਜੀਤ ਕੌਰ ਗੁੱਡੀ ਤਰਨ ਤਾਰਨ

          ਵਕਤ ਆਪਣੀ ਚਾਲ ਚਲਦਾ ਹੈ ਤੇ ਮਨੁੱਖ ਆਪਣੀ ਚਾਲ ਖੇਡਦਾ ਹੈ।
  ਅਧਿਕਾਰਿਤ ਫਲੈਟਸ ਵਿੱਚ ਰਹਿੰਦੇ ਅਧਿਕਤਰ ਲੋਕ ਨੌਕਰੀ ਪੇਸ਼ਾ ਹੁੰਦੇ ਹਨ।ਕਦੇ ਕਦਾਂਈ ਹੀ ਸ਼ੁਗਲ ਮੇਲਾ ਕਰਦੇ ਹਨ।
ਦਿਨ ਅੇੈਤਵਾਰ ,ਸ਼ਾਮ ਦਾ ਵਕਤ ਚੌਂਤੀ ਨੰਬਰ ਵਾਲੇ ਨੇ ਛੱਤੀ ਨੰਬਰ ਵਾਲੇ ਨੂੰ ਕਿਹਾ ,'ਯਾਰ ਨਿਆਣੇ ਕਹਿੰਦੇ ਘੁੰਮਣ ਜਾਣੈ! ਛੱਤੀ ਨੰਬਰ ਵਾਲਾ ਜਿਵੇਂ ਪਹਿਲਾਂ ਹੀ ਤਿਆਰ ਬੈਠਾ ਸੀ।ਉਸਨੇ ਅੇਲਾਨ ਕੀਤਾ ਜਿਹਨੇ ਜਿਹਨੇ ਜਾਣਾ ਮੇਲਾ ਵੇਖਣ ਆ ਜੋ ਅੱਜ ਆਖਰੀ ਸਾਂਵਾ ਹੈ।ਬੱਚਿਆਂ ਨੂੰ ਜਿਵੇਂ ਸਪਾਈਡਰਮੈਂਨ ਮਿਲਣ ਵਾਲਾ ਹੋਵੇ ਚਾਂਈ ਚਾਂਈ ਆਪੇ ਸੂਟ ਬੂਟ ਪਾ ਕੇ ਖੜੈ,ਮੰਮਾ ਛੇਤੀ ਕਰੋ,ਤੇ ਮੰਮੀਆਂ ਨੂੰ ਵੀ ਜਿਵੇਂ ਪੈਰੋਲ ਮਿਲੀ ਹੋਵੇ।
ਪਾਰਕ ਵਿੱਚ ਚਹਿਲ ਪਹਿਲ ਸੀ ਕਿਤੇ ਝੁਲੇ ਕਿਤੇ ਚਰਖੜੀ,ਕਿਤੇ ਕੁਝ ਤੇ ਬੱਸ ਨਿਆਣਿਆਂ ਦੇ ਮੰਨੋਰੰਜਨ ਦੀਆਂ ਕਈ ਵੰਨਗੀਆਂ।ਬੱਚੇ ਇਧਰ ਉਧਰ ਨੱਠ ਭੱਜ ਹੱਸ ਖੇਡ ਰਹੇ ਸਨ।ਗੈਸੀ ਗੇਬਾਰੇ ਵੇਚਣ ਵਾਲਾ ਬੱਚਿਆਂ ਦੇ ਲਾਗੇ ਲਾਗੇ ਪੀਪਨੀ ਵਜਾ ਬੱਚਿਆਂ ਨੂੰ ਲਲਚਾ ਰਿਹਾ ਸੀ।ਨਿੱਕੀ ਰਿਤੁ ਨੇ ਕਿਹਾ ਬੈਲੂਨ ਬੈਲੂਨ,ਮੀਨੂੰ ਵੀ ਲਲਸਾ ਗਈ ,ਦੋਨੋਂ ਬੱਚੀਆਂ ਆਪਣੇ ਆਪਣੇ ਡੈਡੀਆਂ ਨੂੰ ਚੰਬੜ ਕੇ ਬੜੇ ਲਾਡ ਨਾਲ ਬੋਲੀਆਂ ,'ਡੈਡੀ ਬੈਲੂਨ ਡੈਡੀ ਬੈਲੂਨ ਲੈਣੈ।ਦੋਹਾਂ ਡੇਡੀਆਂ ਨੇ ਆਪਸ ਵਿੱਚ ਅੱਖਾਂ ਮਿਲਾਈਆਂ,ਇੰਨੇ ਨੂੰ ਬੈਲੂਨ ਵਾਲਾ ਗਾਹਕੀ ਬਣਦੀ ਵੇਖ ਕੋਲ ਆ ਖੜਿਆ ਸੀ।ਰਿਤੂ ਦੇ ਡੈਡੀ ਨੇ ਬੱਚੀਆਂ ਤੋਂ ਅੱਖ ਬਚਾ ਹੱਥ ਦੇ ਇਛਾਰੇ ਨਾਲ ਗੁਬਾਰੇ ਵਾਲੇ ਨੁੰ ਦੂਰ ਚਲੇ ਜਾਣ ਦਾ ਹੁਕਮ ਕੀਤਾ।
ਡੈਡੀ ਨੇ ਬੱਚੀਆਂ ਦੇ ਸਿਰ ਪਲੋਸੇ ,'ਪੁੱਤ ਲੈਨੇ ਆਂ ,ਅਜੇ ਖੇਡੋ ਮੱਲੋ ਜਾਓ ਲੈਨੇ ਆਂ।ਨਿਆਣੀਆਂ ਨੱਸ ਗਈਆਂ ,ਪਰ ਘੜੀ ਕੁ ਬਾਦ ਫਿਰ ਡੈਡੀ ਵਲ ਤੇ ਕਦੇ ਘੜੀ ਕੁ ਬਾਦ ਗੁਬਾਰਾ ਵੇਖ ਇਕ ਦੂਜੇ ਵਲ ਤੱਕਦੀਆਂ।  ਦੋ ਮੁੰਡਿਆਂ ਨੇ ਮਾਂ ਨੂ ਕਿਹਾ,'ਮੈਰੀ ਗੋ ਰਾਉਂਡ ( ਝੁਲਾ) ਹੂਟੇ ਲੈਣੇ।ਮਾਵਾਂ ਕੋਲ ਕਿਥੇ ਪੈਸੇ ਸੀ ਉਹਨਾਂ ਬਹਾਨਾ ਜਿਹਾ ਮਾਰਿਆ,'ਮੈਨੂੰ ਤੇ ਡਰ ਲਗਦਾ ਉੱਚੇ ਤੋਂ ਆਪਣੇ ਡੈਡੀ ਨੂੰ ਆਖੌ ਬਿਠਾ ਦੇਣ।ਨਿਆਣੇ ਡੈਡੀ ਕੋਲ ਜਾ ਫਰਮਾਇਸ਼ ਪਾਈ।ਜਵਾਬ -ਪੁੱਤ ਗਰਮੀ ਬੜੀ ਅਜੇ ਖੇਡੋ ਫਿਰ ਆਈਸਕਰੀਮ ਖਾਵਾਂਗੇ ਫਿਰ ਹੂਟੇ ਲਵਾਂਗੇ ।ਆਈਸਕਰੀਮ ਦੇ ਲਾਰੇ ਨੇ ਸੱਭ ਭੁਲਾ ਦਿੱਤਾ ਤੇ ਉਹ ਨੱਚਦੇ ਟੱਪਦੇ ਅੋਹ ਗਏ।
     ਡੈਡੀ ਨਾਲ ਦੇ ਖੋਖੇ ਤੇ ਖਿਸਕ ਗਏ ਤੇ ਸਿਗਰਟ ਬੀੜੀ ਪੈਕਟ ਲੈ ਸੁਲਗਾਏ ਗੁਟਕਾ ਪਾਨ ਲਿਆ ਤੇ ਮਜੇ ਕਰਨ ਲਗੇ ਇੰਜ ਹੀ ਕਸ਼ ਲਗਦੇ ਲਾਉਂਦੇ ਤੁਰਦੇ ਤੁਰਦੇ ਉਹ ਪੰਜਾਹ ਕੁ ਗਜ ਦੂਰੀ ਸ਼ਰਾਬ ਦੇ ਠੇਕੇ ਦੇ ਅੰਦਰ ਵੜ ਗਏ।
    ਨਿਆਣੇ ਉਡੀਕ ਉਡੀਕ ਮਾਵਾਂ ਦੇ ਦੁੱਪੱਟੇ ਖਿੱਚਣ ਲਗੇ ,ਬੈਂਚ ਵਲ ਵੇਖਿਆ ਉਹਨਾਂ ਦੇ ਪਿਓ ਗਾਇਬ ਸਨ।ਲਾਚਾਰੀ ਮਾਵਾਂ ਦੇ ਚਿਹਰਿਆਂ ਤੇ ਮੱਚ ਰਹੀ ਪਰ ਮਾਸੂਮਾਂ ਨੂੰ ਨਹੀਂ ਦਿੱਖ ਰਹੀ।
   ਲੜਖੜਾਉਂਦੇ ਡੈਡੀ ਉਰੇ ਆ ਰੌਲਾ ਪਾਉਣ ਲਗੇ,ਚਲੋ ਚਲੋ ਨ੍ਹੈਰਾ ਹੋ ਗਿਆ,ਚਲੋ ਚਲੋ'-ਤੇ
 ਨਿਆਣੇ,ਡੈਡੀ ਝੂਲਾ,ਡੇਡੀ ਆਈਸਕਰੀਮ,ਨਿਕੀਆਂ ,'ਡੈਡੀ ਬੈਲੂਨ ਡੈਡੀ ਬੈਲੂਨ,। ਡੇੈਡੀ ਮਾਂ  ਨੂੰ ਚਲ ਚਲ ਫੜ ਨਿਆਣੇ ਘਰ ਨ੍ਹੀ ਮੁੜਨਾ ਨ੍ਹੇੇਰਾ ਹੋ ਣ ਡਿਹੈ'।
ਮਾਵਾਂ ਦੀ ਖਾਮੋਸ਼ੀ ਚੀਖ ਰਹੀ ਸੀ,' ਸਾਡੇ ਡੈਡੀ ਆਪਣਾ ਪੇਟ ਕੱਟ ਕੇ ਵੀ ਸਾਡੇ ਚਾਅ ਪੂਰੇ ਕਰਦੇ ਸੀ,ਇਹ ਅੱਜ ਕਲ ਦੇ ਡੇੈਡੀ ਇੰਨੇ ਬੇਹਿਸ '।
          ਭਾਪਾ ਨਾ ਪੀ ਸ਼ਰਾਬ,ਸਾਨੂੰ ਲੈ ਦੇ ਕਾਇਦਾ ਕਿਤਾਬ।
       '' ਮਾਸੂਮਾਂ ਦੀਆਂ ਵਲੂੰਦਰੀਆਂ ਸੱਧਰਾਂ
          ਮਾਂ ਨੇ ਫੇੈਲਾਅ ਕੇ ਦੁਆਵਾਂ ਦਾ ਦਾਮਨ
           ਮੰਗਿਆ ਇਕ ਮੁੱਠੀ ਆਸਮਾਨ-ਇਕ ਮੁੱਠੀ ਆਸਮਾਨ''..
2----ਛੀਬੂ ਹੁਣੀ ਸਾਰਾ ਟੱਬਰ ਬਹੁਤ ਮਿਹਨਤੀ।ਦੋ ਕੱਚੇ ਕੋਠਿਆਂ ਦੇ ਅੱਗੇ ਕਿੰਨਾ ਖਾਲੀ ਮੈਦਾਨ ਜਿਥੇ ਉਹ ਰੁੱਤ ਮੁਤਾਬਕ ਕੁਝ ਬੀਜਦੇ ਤੇ ਵੇਚ  ਵੱਟ ਖੰਡ ਤੇਲ ਲੂਣ ਲੈ ਆਉਂਦੇ।ਇਕ ਮੱਝ ਵੀ ਪਾਲੀ ਸੀ ਨਾਲ ਦੇ ਦੋ ਤਿੰਨ ਘਰ ਦੁੱਧ ਲੈ ਜਾਂਦੇ ਸਨ ਤੇ ਮੱਝ ਦਾ ਖਰਚ ਵੀ ਨਿਕਲ ਆਉਂਦਾ।
    ਗਰਮੀਆਂ ਦੇ ਸ਼ੁਰੂ ਵਿੱਚ ਉਹ ਹਦਵਾਣਾ ਤੇ ਖਰਬੂਜਾ ਆਪਣੇ ਵਿਹੜੇ ਚ ਉਗਾ ਕੇ ਵੇਚਦੇ।
ਉਹਨਾਂ ਦੇ ਦੇਸੀ ਬਿਨਾਂ ਟੀਕਾ ਲਗੇ ਫਲਾਂ ਦੀ ਮੁਹੱਲੇ ਵਾਲੇ ਤੇ ਆਸ ਪਾਸ ਵਾਲੇ ਬੜੀ ਤਾਂਘ ਰੱਖਦੇ।ਹੱਥੋ ਹੱਥੀ ਸਾਰੇ ਵਿੱਕ ਜਾਂਦੇ । ਛੀਬੂ ਰੇਹੜਾ ਲੱਦ ਵੇਚਣ ਲਈ ਖਲੋਤਾ ਗਾਹਕ ਭੁਗਤਾਉਣ ਚ ਰੁਝਾ ਸੀ ਇਕ ਸੋਹਣੇ ਸੂਟ ਬੂਟ ਵਾਲਾ ਮੁੰਡਾ ਭਜਦਾ ਭੱਜਦਾ ਆਇਆ ਤੇ ਦੋ ਖਰਬੂਜੇ ਇਕ ਤਰਬੂਜ ਚੁੱਕ ਨੱਠ ਲਿਆ।ਸੱਭ ਨੇ ਵੇਖਿਆ ਸਮਝਿਆ ਕੋਠੀ ਵਾਲਿਆਂ ਦਾ ਮੁੰਡਾ ਭੱਜ ਕੋਠੀ ਜਾ ਵੜਿਆ।ਇਕ ਸੁਿਹਰਦ ਗਾਹਕ ਪਿੱਛਾ ਕਰਨ ਲਗਾ ਤਾਂ ਛੀਬੂ ਨੇ ਰੋਕ ਲਿਆ,' ਕੋਈ ਨੀ੍ਹ ਅੰਕਲ ਜੀ ਰੁੱਤ ਦਾ ਮੇਵਾ,ਮੈਂ ਪਿਛਲੇ ਜਨਮ ਚ ਇਹਦਾ ਚੁੱਕਿਆ ਹੋਊ,ਉਧਾਰ  ਮੁੱਕਾ''।
      ਛੀਬੂ ਖਰਬੂਜੇ ਮੁਕਦਿਆਂ ਹੀ ਕੱਦੂ ਤੋਰੀਆਂ,ਲੌਕੀ ਵੇਚਦਾ।ਦੇਸੀ ਸਭਜੀ ਨੂੰ ਸਾਰਾ ਇਲਾਕਾ ਖੁਸ਼ ਹੋ ਕੇ ਖ੍ਰੀਦਦਾ।ਉੰਜ ਵੀ ਦੁਕਾਨ ਨਾਲੋਂ ਸਸਤੀ ਤੇ ਘਰੇ ਬੈਠੈ ਮਿਲ ਜਾਂਦੀ।
   ਮੁਹੱਲੇ ਵਿਚਲੀ ਦੁਕਾਨ ਵਾਲੇ ਨੇ ਇਕ ਦਿਨ ਝੋਲਾ ਭਰ ਸਭਜੀਆਂ ਮੋੜ ਤੇ ਡਿਉਟੀ ਦੇਂਦੇ ਸਿਪਾਹੀ ਨੂੰ ਭੈਂਟ ਕਰਦੇ ਬੇਨਤੀ ਕੀਤੀ ਕਿ ਆਹ ਛੋਕਰੇ ਨੂੰ ਇਧਰ ਨਾਂ ਵੜਨ ਦਿਆ ਕਰੋ ਸਾਡਾ ਮਾਲ ਖਰਾਬ ਹੁੰਦੇ।
     ਪੁਲਿਸ ਵਾਲਾ ਸਿਪਾਹੀ ਤੜੱਕ ਦੇਣੇ  ਗਲੀ ਚ ?ਆਇਆ ਤੇ ਠੂੱਡ ਮਾਰ ਰੇਹੜੀ ਉਲਟਾ ਦਿੱਤੀ ਤੇ ਨਾਲ ਹੀ ਇਕ ਮੂੰਹ ਤੇ ਕਾੜ ਕਰਦਾ ਥੱਪੜ,ਆਹ ਤੂੰ ਪਿਓ ਦੀ ਜੀ ਟੀ ਰੋਡ ਸਮਝੀ,ਰੇਹੜੀ ਫਸਾਈ,ਹੁਣੇ ਸਾਹਬ ਦੀ ਗੱਡੀ ਕਿਵੇਂ ਲੰਘਣੀ? ਅਚਾਨਕ ਦੀ ਇਸ ਬੁਛਾੜ ਨਾਲ ਛੀਬੂ ਤੀਹ ਸਕਿੰਟ ਬੇਸੁਧ ਰਿਹਾ ਤੇ ਫੇਰ ਇਕ ਹੱਥ ਗੱਲ੍ਹ ਤੇ ਇਕ ਹੱਥ ਨਾਲ ਆਪਣਾ ਸਮਾਨ ਕੱਠਾ ਕਰਨ ਲਗਾ।ਉੱਚਾ ਬੋਲ ਸੁਣ ਮੈਂ ਬਾਹਰ ਆਈ ,'ਤੇ ਸਿਪਾਹੀ ਅਜੇ ਵੀ ਬੋਲ ਰਿਹਾ ਸੀ ,'ਛੇਤੀ ਕੱਢ ਮਾਂ ਨੂੰ ਬਾਹਰ ਲੈ ਜਾ,ਤੇ ਮੁੜਕੇ ਇਧਰ ਨਾ ਵੜੀਂ'।
     ਕਿਸੇ ਗੱਡੀ ਵਾਲੇ ਨੂੰ ਤੰਗੀ ਨਹੀਂ ਹੋਈ ਕਦੇ,ਆ ਛੀਬੂ ਤੂੰ ਸਾਡੇ ਵਿਹੜੈ ਚ ਖੜੀ ਕਰ ਲੈ ਲੰਘ ਜਾਣ ਦੇ ਇਹਨਾਂ ਦੀ ਗੱਡੀ ''। ਮੈਂ ਕਿਹਾ। ਮੇਰਾ ਪੂਰਾ ਧਿਆਨ ਸਿਪਾਹੀ ਦੀ ਜੇਬ ਤੇ ਲਗੇ ਉਸਦੇ ਨਾਮ ਵਲ ਤੇ ਉਸਦੀ ਬੈਲਟ ਦੇ ਨੰਬਰ ਵਲ ਸੀ।ਉਸਨੂੰ ਸ਼ਾਇਦ ਮੇਰੀ ਕਣਖੀ ਨਿਗਾਹ ਦਾ ਪਤਾ ਲਗ ਗਿਆ ਸੀ। ਛੀਬੂ ਸਮਾਨ ਸਮੇਟ ਰੇਹੜੀ ਸਾਡੇ ਗੇਟ ਤੋਂ ਵਿਹੜੈ ਚ ਲੈ ਆਇਆ।ਮੈਂ ਕਿਹਾ ਭਾਜੀ ਲਓ ਲੰਘਾ ਲਓ ਤੁਸੀਂ ਆਪਣਾ ਟਰੱਕ।ਗਲੀਆਂ ਸੜਕਾਂ ਸੱਭ ਦੀਆਂ ਸਾਝੀਆਂ ਹੁੰਦੀਆਂ ਤੇ ਸਾਹਬ ਨੌਕਰ ਸਾਰੇ ਹੀ ਸਭਜੀ ਭਾਜੀ ਰੋਟੀ ਚਾਵਲ  ਤਿੰਨ ਡੰਗ ਖਾਂਦੇ ,ਸਭਜੀ ਭਾਜੀ ਬਿਨਾਂ ਕਿਸੇ ਦਾ ਵੀ ਗੁਜਾਰਾ ਨਹੀਂ ਹੁੰਦਾ। ਤੁਸੀਂ ਭਾਜੀ ਜਾਓ ਡਿਉਟੀ ਕਰੋ।ਛੀਬੂ ਕਈ ਸਾਲਾਂ ਤੋਂ ਆਉਂਦੈ ਤੇ ਬਹੁਤ ਗੱਡੀਆਂ ਇਥੋਂ ਲੰਘਦੀਆਂ ਕਦੇ ਕਿਸੇ ਨੁੰ ਕੋਈ ਮੁਸਕਲ ਨਹੀਂ ਹੁੰਦੀ।ਇਹ ਤੇ ਸਾਡੀ ਸੁੱਖ ਸਹੂਲਤ ਐ ਇਹ ਘਰੇ ਆ ਸਭਜੀ ਦੇ ਜਾਂਦਾ-ਰੁਪਿੰਦਰ ਭੇੈਣਜੀ ਨੇ ਸਿਪਾਹੀ ਨੂੰ ਸਮਝਾਇਆ।ਜਿਹਨੇ ਜਿਹਨੇ ਸਭਜੀ ਲੈਣੀ ਸੀ ਸਾਡੇ ਵਿਹੜੇ ਚੌਂ ਆ ਕੇ ਲੈ ਗਏ,।
ਅੱਧਾ ਘੰਟਾ ਹੋ ਗਿਆ ਕੋਈ ਗੱਡੀ ਕੋਈ ਟਰੱਕ ਨਾਂ ਆਇਆ।ਸਿਪਾਹੀ ਭਾਜੀ ਆਪਣਾ ਬੇਹਿਸ ਮੂੰਹ ਲੈ ਚਲਦੇ ਬਣੇ।
      '' ਬੇਸ਼ੱਕ ਗਲ ਹੈ ਖੁਸ਼ੀ ਦੀ ,ਕਿ ਸਾਇੰਸ ਤਰੱਕੀਆਂ ਕਰ ਗਈ-
         ਇਨਸਾਨ ਤਾਂ ਹੈ ਜਿੰਦਾ-ਪਰ
         ਇਨਸਾਨੀਅਤ ਕਾਹਤੋਂ ਮਰ ਗਈ ?''
         ਦੀਵਿਆਂ ਦੀ ਲਾਟ ਅੱਜ ਸੋਚ ਕੇ,ਹੈਰਾਨ ਹੈ
         ਨਫ਼ਰਤਾਂ ਦਾ ਤੇਲ ਕਿਹੜੀ ਵੈਰਨ ਆ ਕੇ ਭਰ ਗਈ?''
     ਕਹਾਂ ਹੈਂ  ਵੋ  ਲੋਗ ਜਿਨਹੇਂ ਹਿੰਦ ਪੇ ਨਾਜ਼ ਥਾ ૶ ਕਹਾਂ ਹੈਂ?
           ਰਣਜੀਤ ਕੌਰ ਗੁੱਡੀ ਤਰਨ ਤਾਰਨ

'' ਕਿਹੋ ਜਿਹਾ ਹੋਵੇ 2022 ਦਾ ਪੰਜਾਬ '' - ਰਣਜੀਤ ਕੌਰ ਗੁੱਡੀ ਤਰਨ ਤਾਰਨ

ਹਰ ਪੰਜਾਬੀ ਦੀ ਦਿਲੀ ਹਸਰਤ ਹੈ ਕਿ 2022 ਦਾ ਪੰਜਾਬ ਇਹੋ ਜਿਹਾ ਹੋਵੇ:-
ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ-ਕਿੰਨਾ ਪਿਆਰਾ ਸੀ ਇਹ ਗੀਤ ਭਾਂਵੇ ਪੰਜਾਬ ਵਿੱਚ ਉਦੋਂ
ਪੈਸੇ ਦਾ ਇੰਨਾ ਖਿਲਾਰਾ ਤੇ ਫੇੈਲਾਅ ਨਹੀਂ ਸੀ,ਨੋਟਾਂ ਦੀ ਚਕਾਚੌਂਧ ਨਹੀਂ ਸੀ।
ਸੱਭ ਤੋਂ ਪਹਿਲੇ ਮਾਨਸ ਕੀ ਜਾਤ ਸੱਭੈ ਏਕ ਪਹਿਚਾਨਬੋ'-
ਅਮੀਰ ਗਰੀਬ 'ਜੀ ਨੂੰ ਜੀ 'ਹੋਵੇਗਾ=
ਜਨਤਕ ਸੇਵਾਦਾਰ ਜਨਤਾ ਵਿਚੋਂ ਜਾ ਕੇ ਜਨਤਾ ਵਿੱਚ ਹੀ ਰਹਿਣਗੇ=
ਪੀੜਿਤ ਨੂੰ ਅਫਸਰ ਕੋਲ ਫਰਿਆਦ ਲੈ ਕੇ ਜਾਣ ਤੋਂ ਝਾਕਾ,ਸੰਗ ਨਹੀਂ ਲਗੇਗੀ-
ਆਈ.ਏ ਅੇਸ.ਤੇ ਆਈ.ਪੀ.ਅੇਸ.,ਪੀ ਸੀ.ਐਸ ਉੱਚ ਸਿਖਿਅਕ ਅਨ੍ਹਪੜ੍ਹ ਮੰਤਰੀ ਦੇ ਅਧੀਨ ਨਾਂ
ਹੋਣ ਉਹ ਆਪਣੀ ਲੋਕਾਂ ਪ੍ਰਤੀ ਜਿਮੇੰਵਾਰੀ ਆਪਣੇ ਅਧਿਕਾਰ ਮੁਤਾਬਕ ਕਰ ਸਕਣ।
ਪਾੜੋ ਤੇ ਰਾਜ ਕਰੋ ਦੀ ਨੀਤੀ ਮੁੱਕ ਜਾਵੇ।ਨੈਤਿਕਤਾ ਦਾ ਬੋਲਬਾਲਾ ਹੋਵੇ।
ਲੂਣ ਤੇਲ ਰੋਟੀ ਨੂੰ ਨਾਂ ਤਰਸੇ ਕੋਈ ਹਰ ਕੋਈ ਕਿਰਤ ਕਰਕੇ ਖਾ ਸਕੇ ।
ਹਰ ਪੰਜਾਬੀ ਆਪਣੇ ਘਰ ਦਾ ਨਿੱਕਾ ਜਿਹਾ ਰਾਜਾ ਹੋਵੇ।
ਮੁਫ਼ਤ ਸਹੂਲਤਾਂ ਨੇ ਜੋ ਇਕ ਦੂਸਰੇ ਪ੍ਰਤੀ ਲਿਹਾਜ ਖ਼ਤਮ ਕਰ ਦਿੱਤਾ ਹੈ-ਇਹ ਨਿਜ਼ਾਮ ਨਾਂ ਹੋਵੇ-
ਡਾਕਟਰ ਹਰੇਕ ਦੀ ਪਹੁੰਚ ਵਿੱਚ ਹੋਵੇ।
ਵਿਦਿਆ ਤੇ ਦਵਾਈ ਤੋਂ ਕੋਈ ਵਾਂਞਾ ਨਾ ਰਹੇ
ਕਚਹਿਰੀਆਂ,ਪੁਲੀਸ,ਫੋਜ,ਮਾਲ ਮਹਿਕਮੇ,ਬਿਜਲੀ ਪਾਣੀ ਮਹਿਕਮੇ ਸੂਬੇ ਨੂੰ ਸੁਵਿਧਾ ਪ੍ਰਦਾਨ ਕਰਨ=
ਸੁਵਿਧਾ ਸੈਂਟਰ ਸੁਵਿਧਾ ਹੀ ਦੇਣ ਦੁਬਿਧਾ ਨਾਂ ਦੇਣ=
ਬੇਈਮਾਨੀ ,ਰਿਸ਼ਵਤਖੋਰੀ ਬੀਤੇ ਦੀ ਗੱਲ ਬਣ ਜਾਵੇ-
ਇਜ਼ਤ ਵਾਲਾ ਅੰਦਰ ਵੜੇ ਤੇ ਬੇਇਜ਼ਤਾ ਆਖੇ ਮੈਥੋਂ ਡਰੇ-ਇਹ ਨਾ ਹੋਵੇ
'' ਐ ਆਸਮਾਨ, ਤੇਰੇ ਖੁਦਾ ਕਾ ਨਹੀਂ ਖੌਫ਼
ਡਰਤੇ ਹੈਂ ਐ ਜਮੀਨ, ਤੇਰੇ ਆਦਮੀ ਸੇ ਹਮ ''
ਹਰ ਮਹਿਕਮੇ ਦੇ ਦਫ਼ਤਰ ਸਵਾਲੀ ਨੂੰ ਕੁਰਸੀ ਮਿਲੇ ਤੇ ਬਿਨਾਂ ਚੱਕਰ ਦਿੱਤੇ ਕੰਮ ਕੀਤਾ ਜਾਵੇ
ਬੇ-ਸਲੀਕਾ ਹਕੂਮਤ ਦਾ ਖਾਤਮਾ ਹੋ ਜਾਵੇ=
ਚੋਰ ਉੱਚਕਾ ਚੌਧਰੀ ਗੁੰਡੀ ਰੰਨ ਪ੍ਰਧਾਨ ਕਿਤੇ ਨਾ ਹੋਵੇ-
ਭਾਈ ਭਾਈ ਨਿੱਕੀ ਨਿੱਕੀ ਗੱਲ ਤੇ ਰੁੱਸਦੇ ਲੜਦੇ ਨਾਂ ਰਹਿਣ
ਲਾਸ਼ਾਂ ਤੋਂ ਲਾਹੇ ਕੰਬਲ ਲੈਣ ਲਈ ਕਦੇ ਕੋਈ ਹੱਥ ਨਾਂ ਅੱਢੇ=
ਮਾਂ ਬੇਟੀ ਭੈੇਣ ਭਾਬੀ ਦਾ ਮੁਕਾਮ ਸੁੱਚਾ ਤੇ ਉੱਚਾ ਹੋਵੇ-
ਜਾਤ ਧਰਮ ਪਿਆਰ ਨਾਂ ਹੋਵੇ ਵਪਾਰ=
ਸਮਾਜਿਕ ਨਾ-ਬਰਾਬਰੀ ਤੇ ਆਰਥਿਕ ਗੁਲਾਮੀ ਮੁੱਕ ਜਾਵੇ
ਪੰਜਾਬ ਵਿਚੋਂ ਪ੍ਰਵਾਜ਼ ਨਾ ਹੋਵੇ ਅਲਬੱਤਾ ਜੋ ਚਲੇ ਗਏ ਹਨ ਮੁੜ ਆਉਣ-
ਵਿਦੇਸ਼ੀ ਪੰਜਾਬ ਨੂੰ ਵੇਖਣ ਲਈ ਉਤਾਵਲਾ ਹੋਵੇ॥
ਸ਼ਰਾਬੀ,ਨਸ਼ਈ,ਵਿਹਲੜ , ਮੰਗਤੇ ਦੀ ਮੋਹਰ ਮਿਟ ਜਾਵੇ-
ਬੀਤੇ ਤੇ ਨਿਰਾਸ਼ ਹੋਣ ਨਾਲੋਂ ਆਉਣ ਵਾਲੇ ਦੇ ਸੁਧਾਰ ਦਾ ਉਪਰਾਲਾ ਕੀਤਾ ਜਾਵੇ।
ਵੋਟਰ ਦੀ ਸੁਰੱਖਿਆ ਤੇ ਸੁਤੰਤਰਤਾ ਹਕੂਮਤ ਦਾ ਆਦਰਸ਼ ਹੋਵੇ-
ਵੋਟ ਪਾਉਣ ਦਾ ਹੱਕ ਹੈ ਤੇ ਵੋਟ ਖੋਹਣ ਦਾ ਹੱਕ ਵੀ ਹੋਵੇ।
ਜਿਸ ਤਰਾਂ ਨਵਾਬਾਂ ਦੇ ਪ੍ਰੀਵੀ ਪਰਸ ਬੰਦ ਕੀਤੇ ਗਏ ਸਨ ਉਸ ਤਰਾਂ ਹੀ ਰਿਟਾਇਰ ਮੰਤਰੀਆਂ
ਦੀਆਂ ਪੈਨਸ਼ਨਾਂ ਮੂਲੋਂ ਹੀ ਬੰਦ ਕੀਤੀਆਂ ਜਾਣ।
ਨਵੇਂ ਮੰਤਰੀਆਂ ਦੀਆਂ ਤਨਖਾਹਾਂ ਠੇਕੇ ਤੇ ਲਾਏ ਅਧਿਆਪਕਾਂ ਜਿੰਨੀਆਂ ਕਰ,ਤੇ ਹੋਰ ਮੁਫ਼ਤ
ਸਹੂਲਤਾਂ ਖ਼ਤਮ ਕੀਤੀਆਂ ਜਾਣ ਤਾਂ ਕਿ ਪੰਜਾਬ ਆਪਣੀ ਖੌ ਚੁੱਕੀ ਆਬ੍ਹਾ ਫਿਰ ਹਾਸਲ ਕਰ ਸਕੇ।
ਵੋਟਰ ਅੰਦਰ ਤੋਤਾ ਨਿਗਾਹ ਰੱਖੇ ਤੇ ਬਾਹਰੋਂ ਸਮਰਥਣ,ਖਰਾਬੀ ਵੇਖ ਅਹੁਦੇਦਾਰ ਨੁੰ ਬਾਹਰ ਦਾ
ਰਸਤਾ ਵਿਖਾ ਦੇਵੇ=
ਅਫ਼ਸਰ ਤੇ ਮਾਤਹਿਤ ਵਿੱਚਲਾ ਫਾਸਲਾ ਘਟੋ ਘੱਟ ਹੋ ਜਾਵੇ ਤੇ ਅਫਸਰ ਵੀ ਕੰਮ ਕਰੇ-
ਤੇ ਠੀਕ ਦੋ ਸਾਲ ਬਾਅਦ ਹਰੇਕ ਪੰਜਾਬੀ ਗਾਉਂਦਾ ਫਿਰੇ ---;-
ਆ ਜਾ ਮੇਰੇ ਦੇਸ਼ ਦੀ ਨੁਹਾਰ ਦੇਖ ਲੈ
ਖੇਤਾਂ ਵਿੱਚ ਨਚਦੀ ਬਹਾਰ ਦੇਖ ਲੈ
੍ਹਹਰ ਮੁੱਖੜੇ ਤੇ ਹੱਸਦੀ ਗੁਲਜ਼ਾਰ ਦੇਖ ਲੈ॥

''ਸਿਆਸਤ ਦੀ ਰਾਹ ਤੇ ਚਲਨ ਤੋਂ ਬਾਅਦ ਵੀ
ਬੇਹਤਰ ਇਹੋ ਹੈ ਕਿ ਆਦਮੀ ਅੋਕਾਤ ਵਿੱਚ ਰਹੇ''-
ਰਣਜੀਤ ਕੌਰ ਗੁੱਡੀ ਤਰਨ ਤਾਰਨ

ਥੋਥਾ ਚਨਾ ਬਾਜੇ ਘਨਾ  - ਰਣਜੀਤ ਕੌਰ ਗੁੱਡੀ ਤਰਨ ਤਾਰਨ


      ਪਹਿਲਾਂ ਵੀ ਬੜੇ ਕਲਾਕਾਰ, ਖਿਡਾਰੀ , ਸਿਆਸਤ ਦੀ ਬਾਜੀ ਲਾ ਰਹੇ ਹਨ।ਜਿਵੇਂ ਕਿ ਹੰਸ ਰਾਜ ਹੰਸ, ਮੁਹੰਮਦ ਸਦੀਕ ਹੇਮਾ ਮਾਲਿਨੀ,ਜੈਯਾ ਬੱਚਚਨ,ਜੈਯਾ ਪਰਦਾ, ਸੰਨੀ ਦਿਓਲ, ਵਿਨੋਦ ਖੰਨਾ,ਨਵਜੋਤ ਸਿੰਘ ਸਿੱਧੂ,ਪਰਗਟ ਸਿੰਘ।ਉਹਨਾਂ ਦੇ ਕੀਤੇ ਵਿਕਾਸ ਤੇ ਤਰੱਕੀ ਨਾਲ ਪੰਜਾਬ ਤਾਂ ਕੀ ਪੂਰਾਦੇ ਸ਼ ਇੰਨਾ ਕੁ ਤਰੱਕ ਗਿਆ ਹੈ ਕਿ ਕਿਤੇ ਪੈਰ ਧਰਨ ਨੂੰ ਥਾਂ ਨਹੀਂ।ਤੇ ਹੁਣ ਆਹ ਬਬੂ ਮਾਨ ਤੇ ਸਿੱਧੂ ਮੂਸੇਵਾਲਾ ਜੋ ਤਰੱਕੀ ਪਾਉਣਗੇ ਉਹ ਪੰਜਾਬ ਵਾਲੇ ਕਿਥ ਸਮਾਉਣਗੇ?ਸੋਚਣਾ ਵਿਚਾਰਨਾ ਤੇ ਪਵੇਗਾ
      ਉੋਤੋਂ ਸਾਡੇ ਪਿਆਰੇ ਚੰਨੀ ਜੀ ਸਾਡੇ ਆਰਜ਼ੀ ਮੁਖ ਮੰਤਰੀ ਜੀ ਸੋਲਹ ਕਲਾ ਸੰਪੂਰਨ ਹਨ।ਆਪਣੀਆਂ ਸਿਫ਼ਤਾਂ ਦੇ ਬੋਰਡ ਲਿਖ ਲਿਖ ਥਾਂ ਥਾਂ ਲਾਏ ਹਨ ।ਹਰ ਅਖਬਾਰ ਦਾ ਪੂਰਾ ਪੰਨਾ ਜਨਤਾ ਦੇ ਪੈਸੇ ਤੇ ਖ੍ਰੀਦ ਲਿਆ ਹੈ। ਉਂਜ ਤਾਂ ਪੱਠੇ ਵੱਢ ਲੈਂਦੇ ਹਨ ਪਰ ਪੱਠੇ ਘਰ ਹੈਲੀਕੈਪਟਰ ਤੇ ਲੱਦ ਕੇ ਲਿਆਂਉਂਦੇ ਹਨ।ਕਿਉਂਕਿ ਪਿਛਲੇ ਚਾਰ ਮਹੀਨੇ ਵਿੱਚ ਪੈਰ ਰੱਖਣ ਨੂੰ ਥਾਂ ਜੋ ਨਹੀਂ ਹੈਗੀ ।