ਉਹ ਨੌਜਵਾਨ! "ਆਪਣੇ ਰਾਹ ਵੱਲ ਵਾਪਸ ਆ " - ਦਮਨਪ੍ਰੀਤ ਕੌਰ ਜ਼ੰਡੂ
ਉਹ ਨੌਜਵਾਨਾਂ ਤੂੰ ਕਿਹੜੇ ਰਸਤੇ ਪੈ ਗਿਆ ਏ
ਦਸਮ ਪਿਤਾ ਦੇ ਦੱਸੇ ਕਿਵੇਂ 52 ਹੁਕਮ ਭੁਲਾ ਗਿਆ ਏ
ਨਾ ਚੇਤੇ ਰੱਖੇ ਬਾਬੇ ਨਾਨਕ ਦੇ ਬਚਨ
ਨਾ ਯਾਦ ਰਿਹਾ ਸੱਚ-ਕਿਰਤ-ਨਾਮ
ਕੁੜੀਆਂ ਵਾਲੇ ਪਾ ਕੱਪੜੇ ਤੂੰ,ਪੰਜਾਬ ਨੂੰ ਕਰਤਾ ਤੂੰ ਸ਼ਰਮੋ ਸ਼ਮ
ਮਨੋਰੰਜਨ ਤੇ ਫੇਮ ਦੀ ਦੋੜ ਵਿੱਚ
ਗੁਆ ਲਿਆ ਗੱਭਰੂ ਜਵਾਨੀ ਦਾ ਰਾਹ ਆਪਣਾ
ਸਰਹੰਦ ਤੇ ਚਮਕੋਰ ਵੱਲ ਇਕ ਫੇਰਾ ਪਾ ਲੈ
ਚੇਤੇ ਆਓ ਫਿਰ ਤੈਨੂੰ" ਹਾ ਕਿਵੇਂ ਲੈ ਲੈਣਾ ਮੈਂ ਸਾਹ ਆਪਣਾ
ਮੈਡ ਸੰਧੂ" ਬਣਨ ਦੀ ਲੋੜ ਨਹੀਂ
ਜੋ ਕੈਮਰੇ ਲਈ ਜੈਂਡਰ ਦੀਆਂ ਹੱਦਾਂ ਲੰਗਦਾ ਏ
ਸਿਰਫ ਮਸ਼ਹੂਰ ਹੋਣ ਲਈ ਸੋਸ਼ਲ ਮੀਡੀਆ ਤੇ
ਕੁੜੀਆਂ ਵਾਲੇ ਨੰਗ ਕੱਪੜੇ ਪਾ ਕੇ ਚਾਰ ਕੁ ਵਿਊ ਮੰਗਦਾ ਏ
ਇਹੋ ਜਿਹਿਆ ਨੇ ਆਉਣ ਵਾਲੀ ਪੀੜੀ ਨੂੰ ਸਿੱਖਿਆ ਕੀ ਦੇਣੀ
ਇਹ ਕੌਮ ਨੂੰ ਉੱਚਾ ਨਹੀਂ ਪੀੜੀਆਂ ਨੂੰ ਗੁੰਮਰਾਹ ਕਰਦੇ ਨੇ
ਚਾਰ ਕੁ ਲਾਈਕ , ਵਿਊ ਤੇ ਫੋਲਅਰਾ ਪਿੱਛੇ ਪੋਡਕਾਸਟਾਂ ਵਿੱਚ ਲੜਦੇ ਨੇ
ਵਾਹਿਗੁਰੂ ਦਾ ਨਾਂ ਲੈਣ ਵਾਲੀ ਜੁਬਾਨ
ਹੁਣ ਕਲਾਕਾਰ ਦੇ ਨਗਮੇ ਗਾ ਰਹੀ ਏ
ਤੇਰੇ ਸਿਰ ਦੀ ਪੱਗ ਤੇਰੇ ਦਾਦੇ ਤੇ ਪਿਓ ਦੀ ਇੱਜਤ ਸੀ
ਉਹ ਪੱਗ ਹੁਣ ਕੈਮਰੇ ਆਲੇ ਸੈਟ ਤੇ ਕੌਮ ਦੀ ਹਾਸੀ ਬਣ ਬਹਿ ਗਈ ਏ ।
ਮੈਂ ਤੈਨੂੰ ਰੋਕ ਨਹੀਂ ਰਹੀ , ਮੈਂ ਸਿਰਫ ਤੈਨੂੰ ਜਗਾ ਰਹੀ ਆ ਜੇ ਤੂੰ ਸਿੱਖੀ ਨੂੰ ਫੈਸ਼ਨ ਬਣਾਇਆ ਤਾਂ ਕੱਲ ਨੂੰ ਲੋਕ ਕੌਮ ਨੂੰ ਫਨ ਬਣਾ ਕੇ ਦਿਖਾਉਣਗੇ
ਦਮਨਪ੍ਰੀਤ ਕੌਰ ਜ਼ੰਡੂ