ਸ਼ਹੀਦੀ ਦਿਵਸ ਤੇ ਵਿਸ਼ੇਸ਼ - 'ਬੰਦਾ ਸਿੰਘ ਬਹਾਦਰ' - ਮੇਜਰ ਸਿੰਘ 'ਬੁਢਲਾਡਾ'
ਜਦ 'ਬੰਦੇ' ਲਛਮਣ ਦਾਸ ਨੇ,
ਇਕ ਹਿਰਨੀ ਦਾ ਕੀਤਾ ਸ਼ਿਕਾਰ।
ਉਹਦੇ ਪੇਟੋਂ ਦੋ ਬੱਚੇ ਵਿਚੋਂ ਨਿਕਲੇ,
ਉਹਨੇ ਕੀਤਾ ਜਦ ਚੀਰ ਫਾੜ।
ਅੱਖਾਂ ਸਾਹਮਣੇ ਤੜਫਦੇ ਮਰ ਗਏ,
ਜੋ ਨਾ 'ਬੰਦੇ' ਤੋਂ ਹੋਏ ਸਹਾਰ।
ਇਹਨੂੰ ਐਸਾ ਪਛਤਾਵਾ ਹੋਇਆ,
'ਬੰਦਾ' ਛੱਡਕੇ ਆਪਣਾ ਘਰ-ਬਾਰ।
ਸੰਗਤ ਸਾਧੂਆਂ ਦੀ ਕਰਨ ਲੱਗਿਆ,
'ਜਾਨਕੀ' ਦਾਸ ਦਾ ਹੋਇਆ ਸੇਵਾਦਾਰ।
ਉਹਨੇ ਨਾਮ ਬਦਲ ਕੇ 'ਮਾਧੋ ਦਾਸ' ਰੱਖਤਾ,
ਲੱਗੇ ਤੁਰ ਫਿਰਕੇ ਕਰਨ ਪ੍ਰਚਾਰ।
ਮਾਧੋ ਫਿਰ 'ਰਾਮ ਥੰਮਣ' ਡੇਰੇ ਪਹੁੰਚਿਆ,
ਜਿਥੇ ਅਨੇਕਾਂ ਮੰਡਲੀਆਂ ਕੀਤਾ ਉਤਾਰ।
ਫਿਰ 'ਮਾਧੋ', ਜੋਗੀ 'ਔਘੜ' ਨਾਥ ਦੇ,
ਕਹਿੰਦੇ ਆ ਗਿਆ ਵਿੱਚ ਦਰਬਾਰ।
ਇਥੇ ਰਿੱਧੀਆਂ ਸਿੱਧੀਆਂ ਸਿੱਖੀਆਂ,
ਇਹਨਾਂ ਵਿੱਚ ਹੋ ਗਿਆ ਪੂਰਾ ਮਾਹਿਰ।
ਫਿਰ ਇਥੋਂ ਚਾਲੇ ਪਾਏ ਦਿੱਤੇ,
ਜਦ ‘ਔਘੜ ਨਾਥ’ ਛੱਡ ਗਿਆ ਸੰਸਾਰ।
‘ਮਾਧੋ’ ਨੇ ਨੰਦੇੜ ਨੇੜੇ ਕੁਟੀਆ ਪਾ ਲਈ,
ਜ਼ੋ ਗਈ ਮੱਠ ਦਾ ਰੂਪ ਧਾਰ।
ਇਥੇ ਲੋਕ ਆਉਣ ਲੱਗ ਪਏ,
ਕਹਿੰਦੇ ਦੂਰੋਂ ਦੂਰੋਂ ਬੇਸ਼ੁਮਾਰ।
'ਮਾਧੋ' ਐਨਾ ਮਸ਼ਹੂਰ ਹੋ ਗਿਆ,
ਇਹਨੂੰ ਹੋ ਗਿਆ ਬਹੁਤ ਹੰਕਾਰ।
ਜਦ ਪਤਾ ਲੱਗਾ ‘ਗੁਰੂ ਗੋਬਿੰਦ’ ਨੂੰ,
ਡੇਰੇ ‘ਮਾਧੋ’ ਦੇ ਗਿਆ ਪਧਾਰ।
‘ਮਾਧੋ’ ਦੇ ਜਾ ਪਲੰਘ ਤੇ ਬੈਠ ਗਿਆ,
ਚੇਲੇ ‘ਮਾਧੋ’ ਦੇ ਹੈਰਾਨ ਬੇਸ਼ੁਮਾਰ।
ਸਿੰਘਾਂ ਵੈਸ਼ਨੂੰ ਡੇਰੇ ਦੇਗਾ ਚਾੜ੍ਹਿਆ,
ਭੋਜਨ ਕਰਨ ਲਈ ਕਰ ਸ਼ਿਕਾਰ।
ਚੇਲੇ ਭੱਜੇ ਗਏ ਕੋਲ ‘ਮਾਧੋ’ ਦਾਸ ਦੇ,
ਸਾਰੀ ਦੱਸੀ ਗੱਲ ਉਚਾਰ।
‘ਮਾਧੋ ਦਾਸ’ ਜਦ ਡੇਰੇ ਪਹੁੰਚਿਆ,
ਦਰਸ਼ਨ ਹੋਣ ਤੇ ਗੁੱਸਾ ਫਰਾਰ।
‘ਮਾਧੋ’ ਵਿੱਚ ਪਲਾਂ ਦੇ ਬਦਲਿਆ,
ਸਾਂਝੇ ‘ਗੁਰੂ’ ਨਾਲ ਕਰ ਵਿਚਾਰ।
ਕਹਿੰਦਾ ਮੈਂ ਤੇਰਾ ‘ਬੰਦਾ’ ਬਖ਼ਸ਼ ਦਿਉ,
ਅੱਜ ਤੋਂ ਤੁਹਾਡਾ ਹਾਂ ਆਗਿਆਕਾਰ।
‘ਮਾਧੋ’ ‘ਗੁਰੂ’ ਦਾ ਸਿੰਘ ਸਜ ਗਿਆ,
ਉਹਨੇ ਸਿੱਖੀ ਲਈ ਫਿਰ ਧਾਰ।
‘ਗੁਰੂ’ ਨੇ ਸਾਰੀ ਗੱਲ ਸਮਝਾ ਦਿੱਤੀ,
ਕਿਵੇਂ ਹੋ ਰਿਹਾ ਅਤਿਆਚਾਰ।
ਕਿਵੇਂ ਸ਼ਹੀਦ ਕੀਤਾ ‘ਗੁਰੂਆਂ’ ਨੂੰ,
ਕਿਵੇਂ ਬੱਚੇ ਚਿੱਣੇ ਨੀਹਾਂ ਵਿੱਚਕਾਰ।
‘ਬੰਦੇ’ ਦਾ ਸੁਣਕੇ ਖੂਨ ਖੌਲਿਆ,
ਅੱਖਾਂ ਚਮਕਣ ਵਾਂਗ ਅੰਗਿਆਰ।
‘ਗੁਰੂ’ ਨੇ ਤੋਰਿਆ 'ਬੰਦਾ' ਪੰਜਾਬ ਨੂੰ,
ਹਰ ਪੱਖੋਂ ਕਰਕੇ ਤਿਆਰ-ਬਰ-ਤਿਆਰ।
ਬੰਦੇ ਨੇ ਇਕੱਠੇ ਕਰਲੈ ਸਿੱਖ ਸੂਰਮੇ,
ਸਾਰੇ ਗੁਰੂ ਹੁਕਮ ਅਨੁਸਾਰ।
ਦੁਸ਼ਮਣ ਦੀਆਂ ਜੜ੍ਹਾਂ ਹਿਲਾ ਤੀਆਂ,
ਐਸੀ ਕੀਤੀ ਮਾਰੋ-ਮਾਰ।
ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ,
ਸਾਰੇ ਮੱਚ ਗਈ ਹਾਹਾਕਾਰ।
ਕਈ ਸ਼ਾਹੀ ਖਜ਼ਾਨੇ ਲੁੱਟ ਲਏ ,
ਨਾਲੇ ਲੁੱਟੇ ਖ਼ੂਬ ਹਥਿਆਰ।
ਕਈ ਰਾਜਾਂ ਤੇ ਕਬਜ਼ਾ ਕਰ ਲਿਆ ,
ਮੁਖੀ ਬਣਾਏ ਸਿੰਘ ਸਰਦਾਰ।
ਇਕ ਦਿਨ ਦੁਸ਼ਮਣ ਦੇ ਕਾਬੂ ਆ ਗਿਆ,
ਭਾਵੇਂ ਬੰਦਾ ਸਿੰਘ ਸੀ ਤੇਜ ਤਰਾਰ।
ਦੁਸ਼ਮਣ ਨੇ ਨਾਲ ਜੰਬੂਰਾਂ ਨੋਚਿਆ,
ਜਦ ਈਨ ਮੰਨਣ ਤੋਂ ਕੀਤਾ ਇੰਨਕਾਰ।
‘ਮੇਜਰ’ ਬੇਹੱਦ ਤਸੀਹੇ ਦੇਕੇ,
‘ਬੰਦਾ’ ਸ਼ਹੀਦ ਕੀਤਾ ਆਖਰਕਾਰ।
ਮੇਜਰ ਸਿੰਘ 'ਬੁਢਲਾਡਾ'
94176 42327
ਜਨਮ ਦਿਨ ਤੇ ਵਿਸ਼ੇਸ਼ 'ਕਬੀਰ ਸਾਹਿਬ ਨੇ ਕੀਤਾ ਬਿਆਨ' - ਮੇਜਰ ਸਿੰਘ ਬੁਢਲਾਡਾ
ਮਨੂੰਵਾਦ ਦੇ ਗੜ੍ਹ 'ਕਾਂਸ਼ੀ' ਅੰਦਰ
ਪੈਦਾ ਹੋਇਆ ਸਤਿਗੁਰ 'ਕਬੀਰ' ਲੋਕੋ।
ਲੋਕ ਸੁਣਕੇ ਸਾਰੇ ਹੈਰਾਨ ਹੋ ਗਏ,
ਐਸੀ ਕਰੀ ਉਹਨੇ ਤਕਰੀਰ ਲੋਕੋ।
ਵਰਣ ਵਿਵਸਥਾ ਦੇ ਜਨਮ ਦਾਤਿਆਂ ਨੂੰ,
ਉਹਨੇ ਸ਼ਰੇਆਮ ਲਲਕਾਰਿਆ ਸੀ।
ਪਾਇਆ ਸੱਚ ਤੇ ਪਰਦਾ ਪਖੰਡੀਆਂ ਦਾ,
ਲਾਹਕੇ ਸਾਹਮਣੇ ਉਹਨਾਂ ਦੇ ਪਾੜਿਆ ਸੀ।
ਮਾਰਨ ਲਈ ਹਾਥੀ ਮੂਹਰੇ ਗਿਆ ਸੁੱਟਿਆ
ਮਰਦ ਸੂਰਮਾ ਨਾ ਘਬਰਾਇਆ ਸੀ।
ਵਰਣ ਵਿਵਸਥਾ ਦਾ ਸਖ਼ਤ ਵਿਰੋਧ ਕੀਤਾ,
ਉਹਨੇ ਸ਼ਰੇਆਮ ਆਖ ਸੁਣਾਇਆ ਸੀ।
"ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
ਹਮ ਕਤ ਲੋਹੂ ਤੁਮ ਕਤ ਦੂਧ ॥"
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ ॥
ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥"
ਕਬੀਰ ਸਾਹਿਬ ਨੇ ਕੀਤਾ ਬਿਆਨ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥
ਸੁੱਚਮ ਵਾਰੇ ਲੋਕਾਂ ਨੂੰ ਜੋ ਭਰਮਾ ਵਿੱਚ ਪਾਇਆ।
ਕਬੀਰ ਸਾਹਿਬ ਸੁੱਚਮ ਵਾਰੇ ਸਭਨਾਂ ਨੂੰ ਸਮਝਾਇਆ।
"ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥ ਕਹੁ ਪੰਡਿਤ ਸੂਚਾ ਕਵਨੁ ਠਾਉ ॥
ਜਹਾਂ ਬੈਸਿ ਹਉ ਭੋਜਨੁ ਖਾਉ ॥
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥"
"ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥"
ਕਬੀਰ ਸਾਹਿਬ ਮਰਦ ਦਲੇਰ ਨੇ ਖੋਲ੍ਹੇ ਸਾਰੇ ਭੇਤ।
ਮੇਜਰ 'ਸੋਨਾ' ਮਨੂੰਵਾਦ ਦਾ ਮਿਲਾ ਦਿੱਤਾ ਵਿੱਚ ਰੇਤ।
ਮੇਜਰ ਸਿੰਘ ਬੁਢਲਾਡਾ
94176 42327
'ਕਾਨੂੰਨ ਮੁਤਾਬਿਕ ਹੱਕ ਜਿਤਾਇਆ' - ਮੇਜਰ ਸਿੰਘ 'ਬੁਢਲਾਡਾ'
ਸੰਗਰੂਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ,
ਹੱਕ ਲੈਣ ਦਾ ਵਿਗਲ ਵਜਾਇਆ ਹੈ।
ਬੇ-ਚਿਰਾਗ਼ 927 ਏਕੜ ਜ਼ਮੀਨ ਤੇ,
ਜਥੇਬੰਦੀ ਨੇ ਜਾਕੇ ਦੀਪ ਜਲਾਇਆ ਹੈ।
ਜੀਂਦ ਰਾਜੇ ਦੀ ਜ਼ਮੀਨ ਸਰਕਾਰੀ ਉਤੇ,
ਕਾਨੂੰਨ ਮੁਤਾਬਿਕ ਹੱਕ ਜਿਤਾਇਆ ਹੈ।
ਸਰਕਾਰ ਨੇ ਕਬਜ਼ਾ ਕਰਨ ਨਾ ਦਿੱਤਾ,
ਸੈਂਕੜੇ ਮਜ਼ਦੂਰਾਂ ਨੂੰ ਜੇਲ੍ਹੀ ਪਾਇਆ ਹੈ।
ਸਰਕਾਰ ਨੇ ਬੱਚੇ ਤੱਕ ਨਹੀਂ ਬਖਸ਼ੇ,
ਬੇ-ਰਹਿਮਾਂ ਨੇ ਜ਼ੁਲਮ ਕਮਾਇਆ ਹੈ।
ਆਖਿਰ ਕਿੰਨਾ ਚਿਰ ਮਾਰੋਂਗੇ ਹੱਕ,
ਇਹ ਤਾਂ ਇਕ ਦਿਨ ਦੇਣੇ ਪੈਣੇ ਨੇ।
'ਮੇਜਰ' ਹੁਣ ਜਾਗਰੂਕ ਹੁੰਦੇ ਜਾਂਦੇ,
ਮਜ਼ਦੂਰਾਂ ਤੁਹਾਡੇ ਧੱਕੇ ਨਾ ਸਹਿਣੇ ਨੇ।
ਮੇਜਰ ਸਿੰਘ 'ਬੁਢਲਾਡਾ'
94176 42327
'ਸਮਾਜਿਕ ਬਰਾਬਰੀ' - ਮੇਜਰ ਸਿੰਘ 'ਬੁਢਲਾਡਾ'
25 ਨਵੰਬਰ 1949 ਨੂੰ ਸੰਵਿਧਾਨ ਸਭਾ ਅੰਦਰ,
'ਅੰਬੇਡਕਰ' ਨੇ ਕੀਤਾ ਸੀ ਆਪ ਬਿਆਨ ਯਾਰੋ।
"ਸਮਾਜਿਕ,ਆਰਥਿਕ ਬਰਾਬਰੀ ਲਈ ਪੈਣਾ ਸੰਘਰਸ਼ ਕਰਨਾ,
"ਰਾਜਨੀਤਕ ਹੱਕ ਹੋ ਗਏ ਇਕ ਸਮਾਨ" ਯਾਰੋ।
'ਸਮਾਜਿਕ ਬਰਾਬਰੀ' ਖੜੀ ਹੈ ਜ਼ਾਤ ਪਾਤ ਉਤੇ,
ਜ਼ਿੰਨਾਂ ਚਿਰ ਜ਼ਾਤ ਪਾਤ ਦਾ ਹੁੰਦਾ ਨਹੀਂ ਨਾਸ ਲੋਕੋ।
ਉਨ੍ਹਾਂ ਚਿਰ 'ਸਮਾਜਿਕ ਬਰਾਬਰੀ' ਨਹੀਂ ਮਿਲਣੀ,
ਐਦਾਂ ਹੀ ਹੁੰਦੇ ਰਹਿਣਾ ਹਰਾਸ ਲੋਕੋ।
ਰੱਖਣੇ ਪੈਂਦੇ ਨੇ ਬਣਾਕੇ 'ਜਾਤੀ' ਸਰਟੀਫਿਕੇਟ ਸਭਨੂੰ,
ਜੋ ਪੱਕੇ ਨੇ ਊਚ ਨੀਚ ਦੇ ਇਹ ਨੇ ਪ੍ਰਮਾਣ ਯਾਰੋ।
ਇਸੇ ਕਰਕੇ ਦਲਿਤਾਂ ਦਾ ਅੱਜ ਤੱਕ ਹੋ ਰਿਹਾ ਸ਼ੋਸ਼ਣ,
ਇਹ ਤਰਾਂ ਤਰਾਂ ਦੇ ਸਹਿ ਰਹੇ ਨੇ ਅਪਮਾਨ ਯਾਰੋ।
75 ਸਾਲਾਂ ਵਿੱਚ ਨਹੀਂ ਇਨਸਾਫ਼ ਮਿਲਿਆ,
ਤੁਸੀਂ ਮਾਰੋ ਖਾਂ ਇਧਰ ਧਿਆਨ ਯਾਰੋ ।
ਬਹੁਗਿਣਤੀ ਜ਼ਾਤ ਪਾਤ ਦੀ ਸ਼ਿਕਾਰ ਇਥੇ,
ਅਨੇਕਾਂ ਗਵਾ ਬੈਠੇ ਨੇ ਆਪਣੀ ਜਾਨ ਯਾਰੋ।
ਸਮਾਜਿਕ ਬਰਾਬਰੀ ਲਈ ਤੁਸੀਂ ਸੰਘਰਸ਼ ਕਰੋ,
ਹੁਣ 'ਸੰਵਿਧਾਨ' ਵਿੱਚ ਸੋਧ ਕਰਵਾਓ ਦਲਿਤੋ।
'ਜ਼ਾਤ-ਪਾਤ' ਦੀ ਮਾਨਤਾ ਖ਼ਤਮ ਕਰਨ ਲਈ,
ਹੋਕੇ ਇੱਕਜੁੱਟ ਆਵਾਜ਼ ਉਠਾਓ ਦਲਿਤੋ।
ਮੇਜਰ ਸਿੰਘ 'ਬੁਢਲਾਡਾ'
94176 42327
'ਜੰਗ ਨਾ ਲੱਗੇ' - ਮੇਜਰ ਸਿੰਘ ਬੁਢਲਾਡਾ
ਜਦੋਂ ਕਦੇ ਵੀ ਜੰਗ ਲੱਗੇ,
ਬੜੇ ਨਿਰਦੋਸ਼ੇ ਮਾਰੇ ਜਾਂਦੇ ਨੇ।
ਜੋ ਦੁਸ਼ਮਣ ਦੇ ਹੱਥ ਆ ਜਾਂਦੇ
ਉਹ ਖ਼ੂਬ ਲਿਤਾੜੇ ਜਾਂਦੇ ਨੇ।
ਨਾ ਕੋਈ ਕਿਸੇ ਤੇ ਤਰਸ ਕਰੇ,,
ਬੇਅੰਤ ਘਰ ਉਜਾੜੇ ਜਾਂਦੇ ਨੇ।
'ਮੇਜਰ' ਦੁਆ ਕਰੋ ਜੰਗ ਨਾ ਲੱਗੇ,
ਲੋਕ ਤੜਫਦੇ ਨਾ ਸਹਾਰੇ ਜਾਂਦੇ ਨੇ।
ਮੇਜਰ ਸਿੰਘ ਬੁਢਲਾਡਾ
94176 42327
'ਕੁੰਵਰ ਵਿਜੈ ਪ੍ਰਤਾਪ' - ਮੇਜਰ ਸਿੰਘ 'ਬੁਢਲਾਡਾ
'ਗੁਰੂ ਬੇਅਦਬੀ' ਤੇ ਵਿਧਾਨ ਸਭਾ ਅੰਦਰ,
ਬੜਾ ਦੁੱਖੀ ਦਿਸੇ 'ਕੁੰਵਰ ਵਿਜੈ ਪ੍ਰਤਾਪ' ਯਾਰੋ।
ਕੋਈ ਸੁਣਦਾ ਨਹੀਂ ਫ਼ਰਿਆਦ ਇਹਦੀ,
ਚਾਰ ਸਾਲ ਬੀਤ ਗਏ ਵੇਖਲੋ ਆਪ ਯਾਰੋ।
ਕਹੇ "ਇਨਸਾਫ਼ ਨਾ ਦੇਣ ਕਰਕੇ ਬਾਦਲਕੇ ਡਿੱਗੇ,
ਫਿਰ 'ਕੈਪਟਨ' ਵੱਲ ਮਾਰ ਲਓ ਝਾਤ ਯਾਰੋ।"
"ਹੁਣ ਤਾਂ ਗੁਰੂ ਦੀ ਕਚਹਿਰੀ ਕੇਸ ਲੱਗਾ,
ਵੇਖੋ ਕੌਣ ਜਿੱਤੂ ਕੌਣ ਖਾਊ ਮਾਤ ਯਾਰੋ।"
ਗੁਰੂ ਬੇਅਦਬੀ ਦਾ ਜਿੰਨ੍ਹਾਂ ਦੁੱਖ ਇਹਨੂੰ
ਉਨ੍ਹਾਂ ਹੋਰ ਮੰਨਦੇ ਦਿਸਣ ਨਾ ਸਿੱਖ ਲੋਕੋ!
ਤੁਸੀਂ ਵੇਖਲੋ ਵਿਧਾਨ ਸਭਾ ਅੰਦਰ,
ਜਿਹੜਾ ਸ਼ਰੇਆਮ ਰਿਹਾ ਹੈ ਦਿਖ ਲੋਕੋ!
ਮੇਜਰ ਸਿੰਘ 'ਬੁਢਲਾਡਾ'
94176 42327
'ਚਿੱਟਾ ਕੋਟ' - ਮੇਜਰ ਸਿੰਘ 'ਬੁਢਲਾਡਾ
'ਡਾਕਟਰ' ਸਹਿਬਾਨਾਂ ਦਾ ਚਿੱਟਾ ਕੋਟ,
ਸਚਾਈ ਤੇ ਸਫ਼ਾਈ ਦਾ ਪ੍ਰਤੀਕ ਹੈ।
ਇਸ ਤੇ ਧੱਬੇ ਲੱਗਣ ਨਾ ਦਿੰਦੇ,
ਜਿਸਦੀ ਸੱਚ ਨਾਲ ਪ੍ਰੀਤ ਹੈ।
ਉਂਝ ਤਾਂ ਚਿੱਟਾ ਹੁੰਦਾ ਸਭ ਨੇ ਪਾਇਆ।
ਕਿਸੇ ਇਮਾਨ ਰੱਖਿਆ,ਕਿਸੇ ਵਪਾਰ ਬਣਾਇਆ।
ਕਿਸੇ ਨੇ ਇਸ ਨੂੰ ਹੈ ਚਮਕਾਇਆ।
ਕਿਸੇ ਨੇ ਮਰੀਜ਼ ਦੇ ਖ਼ੂਨ 'ਚ ਰੰਗਾਇਆ।
ਮੇਜਰ ਸਿੰਘ 'ਬੁਢਲਾਡਾ'
94176 42327
'ਗ੍ਰੰਥ' ਤੇ 'ਪੰਥ' ਨੂੰ ਰੋਲ਼ ਦਿੱਤਾ' - ਮੇਜਰ ਸਿੰਘ ਬੁਢਲਾਡਾ
ਸਿੱਖੀ ਭੇਸ ਵਿੱਚ ਸਿੱਖੀ ਵਿਰੋਧੀਆਂ ਨੇ,
ਕੀਤਾ ਸਿੱਖੀ ਦਾ ਬਹੁਤ ਨੁਕਸਾਨ ਯਾਰੋ!
ਗੁਰਮਤਿ ਤੋਂ ਕੋਰੇ ਸਿੱਖ ਸਾਧ ਬਾਬਿਆਂ ਨੇ,
ਐਸੇ ਜਾਲ਼ ਫਸਾਏ ਸਿੱਖ ਅਣਜਾਣ ਯਾਰੋ!
ਇਤਿਹਾਸ ਮਿਥਿਹਾਸ ਦੀ ਸਮਝ ਖੋ ਬੈਠੇ,
ਗੁਰਬਾਣੀ ਤੇ ਦਿੰਦੇ ਨਹੀਂ ਧਿਆਨ ਯਾਰੋ!
ਬਹੁਤੇ ਫਸ ਗਏ ਵਿੱਚ ਪਖੰਡੀਆਂ ਦੇ,
ਕੋਈ ਪਤਾ ਨਹੀਂ ਕੀ ਗੁਰੂ ਫੁਰਮਾਨ ਯਾਰੋ!
ਕੱਚੇ ਪਿੱਲੇ ਪੂਜਦੇ ਫਿਰਨ ਮਟੀਆਂ,
ਪਾਕੇ ਗਾਤਰੇ ਨਾਲ ਸ਼ਾਨ ਯਾਰੋ।
ਰਹਿੰਦੀ ਕਸਰ ਕੁਰਸੀ ਲਈ ਲੀਡਰਾਂ ਨੇ,
ਮੇਜਰ 'ਗ੍ਰੰਥ' ਤੇ 'ਪੰਥ' ਨੂੰ ਰੋਲ਼ ਦਿੱਤਾ।
ਸੋਸ਼ਲ ਮੀਡੀਏ ਤੇ ਅਖੌਤੀ ਆਗੂਆਂ ਦਾ,
ਸੱਚ - ਝੂਠ ਕੱਲ੍ਹਾ ਕੱਲ੍ਹਾ ਫਰੋਲ ਦਿੱਤਾ।
ਮੇਜਰ ਸਿੰਘ ਬੁਢਲਾਡਾ
94176 42327
'ਅਕਾਲ ਤਖ਼ਤ' ਮਹਾਨ ਹੈ ਕਿ...? - ਮੇਜਰ ਸਿੰਘ 'ਬੁਢਲਾਡਾ
'ਅਕਾਲ ਤਖ਼ਤ' ਮਹਾਨ ਹੈ,ਕਿ 'ਬਾਦਲ ਦਲ਼' ?
ਹੁਣ ਪਤਾ ਲੱਗ ਜਾਉ ਸ਼ਰੇ ਬਜ਼ਾਰ ਸਿੱਖੋ।
ਕੌਣ ਅਕਾਲ ਤਖ਼ਤ ਨਾਲ ਖੜ੍ਹਦਾ,ਕੌਣ ਬਾਦਲਾਂ ਨਾਲ?
ਹੁਣ ਹੋ ਜਾਵੇਗਾ ਜੱਗ ਜ਼ਾਹਰ ਸਿੱਖੋ।
ਕੌਣ ਤਖ਼ਤੋਂ ਆਏ ਹੁਕਮਨਾਮਿਆਂ ਨੂੰ ਮੰਨਦਾ ਹੈ,
ਕੌਣ ਹੁਕਮਨਾਮਿਆਂ ਤੋਂ ਹੁੰਦਾ ਬਾਹਰ ਸਿੱਖੋ।
ਅਕਾਲੀ ਦਲ ਦੀ ਭਰਤੀ ਹੋਣ ਲੱਗ ਪਈ,
ਇਹਨੇ ਦੇਣਾ ਦੁੱਧੋ ਪਾਣੀ ਨਿਤਾਰ ਸਿੱਖੋ।
ਇਹ ਹੁਣ ਸਿੱਖ ਪੰਥ ਨੇ ਦੇਖਣਾ ਹੈ,
ਦੋਹਾਂ ਵਿੱਚੋਂ ਹੈ ਕੌਣ ਮਹਾਨ ਸਿੱਖੋ?
ਆਕਾਲ ਤਖ਼ਤ ਦੀ ਜਾ ਬਾਦਲ ਦਲ਼ ਦੀ,
ਤੁਸੀਂ ਕਿਸਦੀ ਰੱਖਣੀ ਉੱਚੀ ਸ਼ਾਨ ਸਿੱਖੋ!
ਮੇਜਰ ਸਿੰਘ 'ਬੁਢਲਾਡਾ'
94186 42327
'ਰੋਲਕੇ ਰੱਖਤੀ ਸ਼ਾਨ' - ਮੇਜਰ ਸਿੰਘ ਬੁਢਲਾਡਾ
ਜਿਹੜਾ ਦੁਨੀਆਂ ਭਰ ਦੇ ਸਿੱਖਾਂ ਲਈ,
'ਅਕਾਲ ਤਖ਼ਤ' ਹੈ ਬੜਾ ਮਹਾਨ ਯਾਰੋ।
ਸਿਰਫ਼ ਕੁਰਸੀ ਖਾਤਿਰ 'ਬਾਦਲਕਿਆਂ ਨੇ,
ਇਸਦੀ ਰੋਲਕੇ ਰੱਖਤੀ ਸ਼ਾਨ ਯਾਰੋ।
ਸਿੱਖੀ ਦਾ ਦੁਸ਼ਮਣ ਨਹੀਂ ਕਰ ਸਕਿਆ,
ਜਿਨ੍ਹਾਂ ਕੀਤਾ ਇਹਨਾਂ ਨੁਕਸਾਨ ਯਾਰੋ।
ਲੋਕੋ ਖਹਿੜਾ ਛੱਡ ਗੁਰੂ ਦੋਖੀਆਂ ਦਾ,
ਮੁੜ ਸਿੱਖੀ ਨੂੰ ਕਰੋ ਬਲਵਾਨ ਯਾਰੋ।
94176 42327